ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਯੂਪੀਐੱਸਸੀ 2022 ਨਤੀਜੇ ਦੇ ਗੁੰਮਰਾਹਕੁੰਨ ਵਿਗਿਆਪਨਾਂ ਦੇ ਲਈ ਦ੍ਰਿਸ਼ਟੀ ਆਈਏਐੱਸ ‘ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ
Posted On:
03 OCT 2025 11:08AM by PIB Chandigarh
ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਸਿਵਿਲ ਪ੍ਰੀਖਿਆ (ਸੀਐੱਸਈ) 2022 ਦੇ ਨਤੀਜਿਆਂ ਦੇ ਸਬੰਧ ਵਿੱਚ ਗੁੰਮਰਾਹਕੁੰਨ ਵਿਗਿਆਪਨ ਪ੍ਰਕਾਸ਼ਿਤ ਕਰਨ ਲਈ ਦ੍ਰਿਸ਼ਟੀ ਆਈਏਐੱਸ (VDK Eduventures Pvt. Ltd) ‘ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਦ੍ਰਿਸ਼ਟੀ ਆਈਏਐੱਸ ਨੇ ਆਪਣੇ ਵਿਗਿਆਪਨ ਵਿੱਚ ਸਫਲ ਉਮੀਦਵਾਰਾਂ ਦੇ ਨਾਮ ਅਤੇ ਫੋਟੋ ਨਾਲ ‘ਯੂਪੀਐੱਸਸੀ ਸੀਐੱਸਈ 2022 ਵਿੱਚ 216 ਤੋਂ ਵੱਧ ਉਮੀਦਵਾਰਾਂ ਦੇ ਸਫਲ ਹੋਣ ਦੀ ਪ੍ਰਮੁੱਖਤਾ ਦਾ ਦਾਅਵਾ ਕੀਤਾ ਸੀ।
ਭਾਵੇਂ, ਜਾਂਚ ਤੋਂ ਬਾਅਦ ਸੀਸੀਪੀਏ ਨੇ ਦੇਖਿਆ ਕਿ ਦਾਅਵਾ ਗੁੰਮਰਾਹਕੁੰਨ ਸੀ ਅਤੇ ਇਸ ਵਿੱਚ ਇਨ੍ਹਾਂ ਉਮੀਦਵਾਰਾਂ ਦੁਆਰਾ ਚੁਣੇ ਗਏ ਕੋਰਸਾਂ ਦੀ ਕਿਸਮ ਅਤੇ ਮਿਆਦ ਬਾਰੇ ਮਹੱਤਵਪੂਰਨ ਜਾਣਕਾਰੀ ਲੁਕਾਈ ਗਈ ਸੀ।
ਜਾਂਚ ਤੋਂ ਪਤਾ ਚੱਲਿਆ ਕਿ ਦ੍ਰਿਸ਼ਟੀ ਆਈਏਐੱਸ ਦੁਆਰਾ ਦਾਅਵਾ ਕੀਤੇ ਗਏ 216 ਉਮੀਦਵਾਰਾਂ ਵਿੱਚੋਂ, 162 (75 ਪ੍ਰਤੀਸ਼ਤ) ਨੇ ਹੀ ਯੂਪੀਐੱਸਸੀ ਸੀਐੱਸਈ ਦੇ ਸ਼ੁਰੂਆਤੀ ਅਤੇ ਮੁੱਖ ਪੜਾਵਾਂ ਵਿੱਚ ਸੁਤੰਤਰ ਤੌਰ ‘ਤੇ ਪਾਸ ਹੋਣ ਤੋਂ ਬਾਅਦ, ਸੰਸਥਾਨ ਦੀ ਫ੍ਰੀ ਇੰਟਰਵਿਊ ਗਾਈਡੈਂਸ ਪ੍ਰੋਗਰਾਮ (IGP) ਵਿੱਚ ਹਿੱਸਾ ਲਿਆ ਸੀ। ਸਿਰਫ਼ 54 ਵਿਦਿਆਰਥੀਆਂ ਨੇ ਆਈਜੀਪੀ+ ਹੋਰ ਕੋਰਸਾਂ ਵਿੱਚ ਦਾਖਲਾ ਲਿਆ ਸੀ।
ਇਸ ਮਹੱਤਵਪੂਰਨ ਜਾਣਕਾਰੀ ਨੂੰ ਜਾਣ-ਬੁੱਝ ਕੇ ਲੁਕਾਉਣ ਨਾਲ ਉਮੀਦਵਾਰਾਂ ਅਤੇ ਮਾਪਿਆਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਯੂਪੀਐੱਸਸੀ ਪ੍ਰੀਖਿਆ ਦੇ ਸਾਰੇ ਪੜਾਵਾਂ ਵਿੱਚ ਉਨ੍ਹਾਂ ਦੀ ਸਫਲਤਾ ਦੇ ਲਈ ਦ੍ਰਿਸ਼ਟੀ ਆਈਏਐੱਸ ਜਵਾਬਦੇਹ ਹੈ, ਜੋ ਉਪਭੋਗਤਾ ਸੁਰੱਖਿਆ ਐਕਟ, 2019 ਦੀ ਧਾਰਾ 2 (28) ਦੇ ਤਹਿਤ ਇੱਕ ਗੁੰਮਰਾਹਕੁੰਨ ਵਿਗਿਆਪਨ ਹੈ।
ਦ੍ਰਿਸ਼ਟੀ ਆਈਏਐੱਸ ਦੁਆਰਾ ਵਾਰ-ਵਾਰ ਉਲੰਘਨਾ: ਸੀਸੀਪੀਏ ਨੇ ਇਹ ਵੀ ਨੋਟ ਕੀਤਾ ਕਿ ਇਸੇ ਤਰ੍ਹਾਂ ਦੇ ਆਚਰਣ ਲਈ ਦ੍ਰਿਸ਼ਟੀ ਆਈਏਐੱਸ ‘ਤੇ ਲਗਾਇਆ ਗਿਆ ਇਹ ਦੂਸਰਾ ਜ਼ੁਰਮਾਨਾ ਹੈ। ਇਸ ਤੋਂ ਪਹਿਲਾਂ, ਅਥਾਰਿਟੀ ਨੇ ‘ਯੂਪੀਐੱਸਸੀ ਸੀਐੱਸਈ 2021 ਵਿੱਚ 150+ ਸਲੈਕਸ਼ਨ (ਚੋਣ)’ ਦੇ ਗੁੰਮਰਾਹਕੁੰਨ ਦਾਅਵਿਆਂ ਲਈ ਦ੍ਰਿਸ਼ਟੀ ਆਈਏਐੱਸ ਦੇ ਵਿਰੁੱਧ ਸਤੰਬਰ 2024 ਵਿੱਚ ਫਾਈਨਲ ਆਰਡਰ ਪਾਸ ਕੀਤਾ ਸੀ। ਸੰਸਥਾਨ ਨੇ ਯੂਪੀਐੱਸਸੀ ਸੀਐੱਸਈ 2021 ਵਿੱਚ 150+ ਸਲੈਕਸ਼ਨ (ਚੋਣ) ਦੇ ਆਪਣੇ ਦਾਅਵੇ ਦੇ ਮੁਕਾਬਲੇ 161 ਉਮੀਦਵਾਰਾਂ ਦਾ ਵੇਰਵਾ ਪੇਸ਼ ਕੀਤਾ। ਉਸ ਮਾਮਲੇ ਵਿੱਚ ਵੀ, ਇਹ ਦੇਖਿਆ ਗਿਆ ਕਿ ਇਨ੍ਹਾਂ 161 ਉਮੀਦਵਾਰਾਂ ਵਿੱਚੋਂ 148 ਹੀ ਆਈਜੀਪੀ ਵਿੱਚ ਨਾਮਾਂਕਿਤ ਸਨ, 7 ਮੇਨਸ ਮੈਂਟਰਸ਼ਿਪ ਪ੍ਰੋਗਰਾਮ (Mains Mentorship Program) ਵਿੱਚ ਨਾਮਾਂਕਿਤ ਸਨ, 4 ਜੀਐੱਸ ਫਾਉਂਡੇਸ਼ਨ ਪ੍ਰੋਗਰਾਮ ਵਿੱਚ ਨਾਮਾਂਕਿਤ ਸਨ, 1 ਵਿਕਲਪਿਕ ਕੋਰਸ ਵਿੱਚ ਅਤੇ ਬਾਕੀ 1 ਉਮੀਦਵਾਰ ਦਾ ਵੇਰਵਾ ਨਹੀਂ ਦਿੱਤਾ ਗਿਆ ਸੀ। ਸੀਸੀਪੀਏ ਨੇ 3 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ ਅਤੇ ਗੁੰਮਰਾਹਕੁੰਨ ਵਿਗਿਆਪਨ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ।
ਪਹਿਲਾਂ ਹੀ ਸਜ਼ਾ ਅਤੇ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ, ਦ੍ਰਿਸ਼ਟੀ ਆਈਏਐੱਸ ਨੇ ਇੱਕ ਵਾਰ ਫਿਰ 2022 ਦੇ ਪ੍ਰੀਖਿਆ ਦੇ ਨਤੀਜਿਆਂ ਦੇ ਲਈ ਆਪਣੇ ਦਾਅਵੇ ਨੂੰ ਵਧਾ ਕੇ “216+ ਸਲੈਕਸ਼ਨ’ ਕਰਕੇ ਉਸੇ ਤਰ੍ਹਾਂ ਕੰਮ ਕੀਤਾ, ਜਿਸ ਨਾਲ ਉਪਭੋਗਤਾ ਸੁਰੱਖਿਆ ਮਿਆਰਾਂ ਦੀ ਵਾਰ-ਵਾਰ ਗੈਰ-ਅਨੁਪਾਲਨ ਅਤੇ ਅਣਦੇਖੀ ਕਰਨਾ ਪ੍ਰਦਰਸ਼ਿਤ ਹੋਈ।
ਅਜਿਹੀ ਮਹੱਤਵਪੂਰਨ ਜਾਣਕਾਰੀ ਨੂੰ ਲੁਕਾਉਣ ਨਾਲ ਸੰਭਾਵੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉਪਭੋਗਤਾ ਸੁਰੱਖਿਆ ਐਕਟ, 2019 ਦੀ ਧਾਰਾ 2(9) ਦੇ ਤਹਿਤ ਸੂਚਿਤ ਵਿਕਲਪ ਬਣਾਉਣ ਦੇ ਉਨ੍ਹਾਂ ਦੇ ਅਧਿਕਾਰ ਤੋਂ ਵਾਂਝਾ ਹੋਣਾ ਪੈਂਦਾ ਹੈ। ਅਜਿਹੇ ਵਿਗਿਆਪਨ ਝੂਠੀਆਂ ਉਮੀਦਾਂ ਪੈਦਾ ਕਰਦੇ ਹਨ ਅਤੇ ਉਪਭੋਗਤਾ ਦੇ ਫੈਸਲਿਆਂ ਨੂੰ ਗਤਲ ਤਰੀਕੇ ਤੋਂ ਪ੍ਰਭਾਵਿਤ ਕਰਦੇ ਹਨ, ਖਾਸ ਕਰਕੇ ਜਦੋਂ ਤੱਥਾਂ ਦੇ ਪਾਰਦਰਸ਼ੀ ਪ੍ਰਗਟੀਕਰਣ ਦੇ ਬਗੈਰ ਵੱਡੇ ਦਾਅਵੇ ਕੀਤੇ ਜਾਂਦੇ ਹਨ।
ਹੁਣ ਤੱਕ, ਸੀਸੀਪੀਏ ਨੇ ਗੁੰਮਰਾਹਕੁੰਨ ਵਿਗਿਆਪਨਾਂ ਅਤੇ ਅਣਉਚਿਤ ਵਪਾਰਕ ਅਭਿਆਸਾਂ ਲਈ ਵੱਖ-ਵੱਖ ਕੋਚਿੰਗ ਸੰਸਥਾਨਾਂ ਨੂੰ 54 ਨੋਟਿਸ ਜਾਰੀ ਕੀਤੇ ਹਨ। 26 ਕੋਚਿੰਗ ਸੰਸਥਾਨਾਂ ‘ਤੇ 90.6 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਨਾਲ ਹੀ ਅਜਿਹੇ ਗੁੰਮਰਾਹਕੁੰਨ ਦਾਅਵੇ ਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੀਸੀਪੀਏ ਨੇ ਦੇਖਿਆ ਕਿ ਅਜਿਹੀਆਂ ਸਾਰੀਆਂ ਸੰਸਥਾਵਾਂ ਨੇ ਆਪਣੇ ਵਿਗਿਆਪਨਾਂ ਵਿੱਚ ਸਫਲ ਉਮੀਦਵਾਰਾਂ ਦੁਆਰਾ ਚੁਣੇ ਗਏ ਕੋਰਸਾਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਲੁਕਾਈ , ਜੋ ਉਪਭੋਗਤਾ ਸੁਰੱਖਿਆ ਐਕਟ, 2019 ਦੇ ਤਹਿਤ ਗੁੰਮਰਾਹਕੁੰਨ ਵਿਗਿਆਪਨ ਦੇ ਬਰਾਬਰ ਹੈ।
ਅਥਾਰਿਟੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੀਆਂ ਕੋਚਿੰਗ ਸੰਸਥਾਵਾਂ ਨੂੰ ਆਪਣੇ ਵਿਗਿਆਪਨਾਂ ਵਿੱਚ ਸੂਚਨਾ ਦਾ ਸੱਚ ਪ੍ਰਗਟੀਕਰਣ ਸਖਤੀ ਨਾਲ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਅਕਾਦਮਿਕ ਵਿਕਲਪਾਂ ਦੇ ਸਬੰਧ ਵਿੱਚ ਨਿਰਪੱਖ ਅਤੇ ਸੂਚਿਤ ਫੈਸਲੇ ਲੈ ਸਕਣ।
*****
ਏਡੀ/ਐੱਨਐੱਸ/ਏਕੇ
(Release ID: 2174552)
Visitor Counter : 3