ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਗੰਨੇ ਦੀ ਆਰਥਿਕਤਾ 'ਤੇ ਰਾਸ਼ਟਰੀ ਸਲਾਹ-ਮਸ਼ਵਰਾ ਸੈਸ਼ਨ ਨੂੰ ਸੰਬੋਧਨ ਕੀਤਾ
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਗੰਨੇ ਦੀ ਖੋਜ ਲਈ ਆਈਸੀਏਆਰ ਵਿੱਚ ਇੱਕ ਵੱਖਰੀ ਟੀਮ ਬਣਾਈ ਜਾਵੇਗੀ
Posted On:
30 SEP 2025 5:00PM by PIB Chandigarh
ਕੇਂਦਰੀ ਖੇਤੀਬਾੜੀ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਦੇਸ਼ ਵਿੱਚ ਗੰਨੇ ਦੀ ਖੋਜ ਲਈ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਅੰਦਰ ਇੱਕ ਵੱਖਰੀ ਟੀਮ ਬਣਾਈ ਜਾਵੇਗੀ। ਇਹ ਟੀਮ ਗੰਨਾ ਨੀਤੀ 'ਤੇ ਵੀ ਕੰਮ ਕਰੇਗੀ। ਕੇਂਦਰੀ ਮੰਤਰੀ ਦੇਸ਼ ਵਿੱਚ ਗੰਨੇ ਦੀ ਆਰਥਿਕਤਾ ਬਾਰੇ ਇੱਕ ਰਾਸ਼ਟਰੀ ਸਲਾਹ-ਮਸ਼ਵਰਾ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਹ ਸਲਾਹ-ਮਸ਼ਵਰਾ ਸੈਸ਼ਨ ਅੱਜ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਪੂਸਾ ਕੈਂਪਸ, ਨਵੀਂ ਦਿੱਲੀ ਵਿਖੇ ਮੀਡੀਆ ਪਲੈਟਫਾਰਮ ਰੂਰਲ ਵੌਇਸ ਅਤੇ ਰਾਸ਼ਟਰੀ ਸਹਿਕਾਰੀ ਸ਼ੂਗਰ ਮਿੱਲਾਂ ਦੇ ਸੰਘ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਗੰਨੇ ਦੀ 238 ਕਿਸਮਾਂ ਵਿੱਚ ਚੰਗੀ ਸ਼ੂਗਰ (ਚੀਨੀ) ਦੀ ਮਾਤਰਾ ਨਿਕਲੀ ਹੈ, ਪਰ ਇਸ ਵਿੱਚ ਰੈੱਡ ਰੋਟ ਦੀ ਸਮੱਸਿਆ ਆ ਰਹੀ ਹੈ। ਸਾਨੂੰ ਇਹ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਇੱਕ ਖਾਸ ਕਿਸਮ ਕਿੰਨੇ ਵਰ੍ਹਿਆਂ ਤੱਕ ਚੱਲੇਗੀ। ਸਾਨੂੰ ਇੱਕੋ ਸਮੇਂ ਹੋਰ ਕਿਸਮਾਂ 'ਤੇ ਵੀ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ਬਿਮਾਰੀਆਂ ਦਾ ਮੁਕਾਬਲਾ ਕਰਨਾ ਹੈ। ਨਵੀਆਂ ਕਿਸਮਾਂ ਦੀ ਸ਼ੁਰੂਆਤ ਨਾਲ, ਬਿਮਾਰੀਆਂ ਵੀ ਉੱਭਰਦੀਆਂ ਹਨ।

ਕੇਂਦਰੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੋਨੋ-ਕ੍ਰੋਪਿੰਗ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ, ਇਹ ਨਾਈਟ੍ਰੋਜਨ ਫਿਕਸੇਸ਼ਨ ਦੀ ਸਮੱਸਿਆ ਵੀ ਪੈਦਾ ਕਰਦੀ ਹੈ। ਇੱਕ ਫ਼ਸਲ ਪੌਸ਼ਟਿਕ ਤੱਤਾਂ ਦੀ ਘਾਟ ਕਰ ਦਿੰਦੀ ਹੈ। ਇਹ ਦੇਖਣਾ ਚਾਹੀਦਾ ਹੈ ਕਿ ਮੋਨੋ-ਕ੍ਰੋਪਿੰਗ ਦੀ ਸੰਭਾਵਨਾ ਨੂੰ ਆਪਸ ਵਿੱਚ ਜੋੜਨ ਲਈ, ਉਸਦਾ ਧਿਆਨ ਨਾਲ ਮੁਲਾਂਕਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੱਸਿਆਵਾਂ ਤੋਂ ਜਾਣੂ ਹਾਂ। ਸਾਨੂੰ ਉਤਪਾਦਨ ਵਧਾਉਣਾ ਪਵੇਗਾ, ਮਸ਼ੀਨੀਕਰਣ ਦੀ ਲੋੜ ਹੈ। ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਲਾਗਤ ਕਿਵੇਂ ਘਟਾਈ ਜਾਵੇ, ਸ਼ੂਗਰ (ਚੀਨੀ) ਦੀ ਰਿਕਵਰੀ ਕਿਵੇਂ ਵਧਾਈ ਜਾਵੇ। ਪਾਣੀ ਦੀ ਵਰਤੋਂ ਦਾ ਸਵਾਲ ਵੀ ਹੈ, ਅਸੀਂ ਪਾਣੀ ਦੀ ਲੋੜ ਨੂੰ ਕਿਵੇਂ ਘਟਾ ਸਕਦੇ ਹਾਂ? ਇਸ ਲਈ, ‘ਪਰ ਡ੍ਰੌਪ, ਮੋਰ ਕ੍ਰੌਪ’ ਸੋਚ ਦਾ ਅਧਾਰ ਹੋਣ ਚਾਹੀਦਾ ਹੈ। ਨਾਲ ਹੀ, ਸਾਨੂੰ ਕਿਸਾਨਾਂ 'ਤੇ ਵਿੱਤੀ ਬੋਝ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਤੁਪਕਾ ਸਿੰਚਾਈ ਵਿੱਚ ਮਹੱਤਵਪੂਰਨ ਲਾਗਤਾਂ ਸ਼ਾਮਲ ਹਨ।

ਸ਼੍ਰੀ ਚੌਹਾਨ ਨੇ ਕਿਹਾ ਕਿ ਜੈਵਿਕ ਉਤਪਾਦ ਕਿਵੇਂ ਵਧੇਰੇ ਲਾਭਦਾਇਕ ਹੋ ਸਕਦੇ ਹਨ ਇਸ ‘ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਈਥੈਨੌਲ ਦਾ ਆਪਣਾ ਮਹੱਤਵ ਹੈ। ਗੁੜ ਦੀ ਆਪਣੀ ਉਪਯੋਗਤਾ ਹੈ। ਹੋਰ ਕਿਹੜੇ ਉਤਪਾਦ ਬਣਾਏ ਜਾ ਸਕਦੇ ਹਨ ਜੋ ਕਿਸਾਨਾਂ ਦੇ ਮੁਨਾਫ਼ੇ ਨੂੰ ਵਧਾਉਣਗੇ? ਇਹ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਕੀ ਕੁਦਰਤੀ ਖੇਤੀ ਖਾਦ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੀ ਹੈ। ਵੈਲਿਊ ਚੇਨ ਇੱਕ ਵੱਡਾ ਸਵਾਲ ਹੈ। ਇਸ ਬਾਰੇ ਕਿਸਾਨਾਂ ਦੀਆਂ ਸ਼ਿਕਾਇਤਾਂ ਵਿਵਹਾਰਕ ਹਨ। ਸ਼ੂਗਰ (ਚੀਨੀ) ਮਿੱਲਾਂ ਦੀਆਂ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਕਿਸਾਨਾਂ ਨੂੰ ਗੰਨੇ ਦੇ ਭੁਗਤਾਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਜ਼ਦੂਰੀ ਵੀ ਇੱਕ ਸਮੱਸਿਆ ਹੈ। ਅੱਜਕੱਲ੍ਹ ਮਜ਼ਦੂਰ ਲੱਭਣਾ ਮੁਸ਼ਕਲ ਹੈ। ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਟ੍ਰੇਨਿੰਗ ਰਾਹੀਂ ਸਮਰੱਥਾ ਨਿਰਮਾਣ 'ਤੇ ਕੰਮ ਕਰ ਸਕਦੇ ਹਾਂ। ਮਸ਼ੀਨੀਕਰਣ ਵਿਭਾਗ ਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਘੱਟ ਮਿਹਨਤ ਨਾਲ ਗੰਨੇ ਦੀ ਕਟਾਈ ਕਿਵੇਂ ਕੀਤੀ ਜਾ ਸਕਦੀ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਮੈਂ ਆਈਸੀਏਆਰ ਨੂੰ ਗੰਨੇ ਦੀ ਖੋਜ ਲਈ ਇੱਕ ਵੱਖਰੀ ਟੀਮ ਬਣਾਉਣ ਦੀ ਅਪੀਲ ਕਰਨਾ ਚਾਹੁੰਦਾ ਹਾਂ। ਇਸ ਟੀਮ ਨੂੰ ਵਿਵਹਾਰਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕਿਸਾਨਾਂ ਅਤੇ ਉਦਯੋਗ ਦੀਆਂ ਮੰਗਾਂ ਦੇ ਅਨੁਸਾਰ ਖੋਜ ਕੀਤੀ ਜਾਣੀ ਚਾਹੀਦੀ ਹੈ। ਉਹ ਖੋਜ ਜੋ ਕਿਸਾਨਾਂ ਨੂੰ ਲਾਭ ਨਹੀਂ ਪਹੁੰਚਾਉਂਦੀ ਉਹ ਅਰਥਹੀਣ ਹੈ।

ਸੈਮੀਨਾਰ ਵਿੱਚ, ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਅਤੇ ਡੀ.ਏ.ਆਰ.ਈ. ਦੇ ਸਕੱਤਰ ਡਾ. ਐੱਮ.ਐੱਲ. ਜਾਟ ਨੇ ਚਾਰ ਮੁੱਖ ਖੋਜ ਕੇਂਦਰਾਂ ਦੀ ਰੂਪ-ਰੇਖਾ ਦਿੱਤੀ: ਪਹਿਲਾ, ਕਿਹੜੀਆਂ ਖੋਜਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ; ਦੂਸਰਾ, ਖੋਜ ਨੂੰ ਅੱਗੇ ਵਧਾਉਣ ਲਈ ਕਿਹੜੇ ਵਿਕਾਸ ਮੁੱਦਿਆਂ ਦੀ ਲੋੜ ਹੈ; ਤੀਜਾ, ਉਦਯੋਗ ਨਾਲ ਸਬੰਧਿਤ ਕਿਹੜੇ ਮੁੱਦਿਆਂ ਦੀ ਲੋੜ ਹੈ; ਅਤੇ ਚੌਥਾ, ਕਿਹੜੇ ਨੀਤੀਗਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਡਾ. ਜਾਟ ਨੇ ਕਿਹਾ ਕਿ ਗੰਨਾ ਬਹੁਤ ਜ਼ਿਆਦਾ ਪਾਣੀ ਅਤੇ ਖਾਦ ਦੀ ਵਰਤੋਂ ਕਰਦਾ ਹੈ। ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਖੋਜਾਂ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਵਰਗੇ ਹੋਰ ਖੇਤਰਾਂ ਵਿੱਚ ਗੰਨੇ ਦੀ ਮਾਈਕ੍ਰੋ ਇਰੀਗੇਸ਼ਨ (ਸੂਖਮ-ਸਿੰਚਾਈ) ਪਾਣੀ ਦੀ ਬੱਚਤ ਕਰੇਗੀ। ਮੌਜੂਦਾ ਖਾਦ ਦੀ ਵਰਤੋਂ ਦਾ ਪੈਟਰਨ ਅਨੁਕੂਲ ਨਹੀਂ ਹੈ। ਖਾਦ ਦੀ ਕੁਸ਼ਲਤਾ ਵਧਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੋਨੋਕ੍ਰੌਪਿੰਗ ਨੂੰ ਖਤਮ ਕਰਨ ਲਈ ਵਿਭਿੰਨਤਾ ਜ਼ਰੂਰੀ ਹੈ। ਦਾਲਾਂ ਅਤੇ ਤੇਲ ਬੀਜਾਂ ਨੂੰ ਗੰਨੇ ਨਾਲ ਇੰਟਰਕ੍ਰੌਪਿੰਗ (ਅੰਤਰ-ਫਸਲੀ) ਵਿੱਚ ਵਰਤਿਆ ਜਾ ਸਕਦਾ ਹੈ। ਦੇਸ਼ ਵਿੱਚ ਦਾਲਾਂ ਅਤੇ ਤੇਲ ਬੀਜ ਉਤਪਾਦਨ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇੰਟਰਕ੍ਰੌਪਿੰਗ ਕਿਸਾਨਾਂ ਦੀ ਆਮਦਨ ਵਧਾਏਗੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰੇਗੀ।
ਇਸ ਪ੍ਰੋਗਰਾਮ ਵਿੱਚ ਆਈ.ਸੀ.ਏ.ਆਰ. ਦੇ ਫਸਲ ਵਿਗਿਆਨ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਦੇਵੇਂਦਰ ਕੁਮਾਰ ਯਾਦਵ ਅਤੇ ਆਈ.ਸੀ.ਏ.ਆਰ. ਦੇ ਡੀ.ਡੀ.ਜੀ. ਐਕਸਟੈਂਸ਼ਨ ਡਾ. ਰਾਜਬੀਰ ਸਿੰਘ ਮੌਜੂਦ ਸਨ।
******
ਆਰਸੀ/ਕੇਐੱਸਆਰ/ਏਆਰ/ਏਕੇ
(Release ID: 2174150)
Visitor Counter : 7