ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 4 ਅਕਤੂਬਰ, 2025 ਨੂੰ ਗਾਂਧੀਨਗਰ, ਗੁਜਰਾਤ ਤੋਂ ਬਿਨਾ ਦਾਅਵੇ ਵਾਲੀਆਂ ਵਿੱਤੀ ਸੰਪਤੀਆਂ ਬਾਰੇ ਰਾਸ਼ਟਰਵਿਆਪੀ ਜਾਗਰੂਕਤਾ ਅਭਿਆਨ- “ਆਪਕੀ ਪੂੰਜੀ, ਆਪਕਾ ਅਧਿਕਾਰ ("आपकी पूंजी, आपका अधिकार") ਦੀ ਸ਼ੁਰੂਆਤ ਕਰਨਗੇ

Posted On: 01 OCT 2025 1:24PM by PIB Chandigarh

ਕੇਂਦਰੀ ਵਿੱਤ ਮੰਤਰਾਲੇ ਦਾ ਵਿੱਤੀ ਸੇਵਾ ਵਿਭਾਗ, ਭਾਰਤੀ ਰਿਜ਼ਰਵ ਬੈਂਕ, ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ, ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ, ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਤਹਿਤ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ ਦੇ ਸਹਿਯੋਗ ਨਾਲ, ਵਿੱਤੀ ਖੇਤਰ ਵਿੱਚ ਬਿਨਾ ਦਾਅਵੇ ਵਾਲੀਆਂ ਸੰਪਤੀਆਂ ਬਾਰੇ ਤਿੰਨ ਮਹੀਨੇ ਦਾ ਰਾਸ਼ਟਰਵਿਆਪੀ ਜਾਗਰੂਕਤਾ ਅਭਿਆਨ (ਅਕਤੂਬਰ-ਦਸੰਬਰ 2025) ਸ਼ੁਰੂ ਕਰੇਗਾ। ਇਸ ਅਭਿਆਨ ਦਾ ਸਿਰਲੇਖ “ਆਪਕੀ ਪੂੰਜੀ, ਆਪਕਾ ਅਧਿਕਾਰ”( "आपकी पूंजी, आपका अधिकार") ਹੋਵੇਗਾ।

ਇਸ ਅਭਿਆਨ ਦਾ ਉਦਘਾਟਨ ਕੇਂਦਰੀ ਵਿੱਤ ਅਤੇ ਕਾਰੋਪਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 4 ਅਕਤੂਬਰ 2025 ਨੂੰ ਗਾਂਧੀਨਗਰ, ਗੁਜਰਾਤ ਤੋਂ ਕਰਨਗੇ।

ਬੀਮਾ ਪੌਲਿਸੀ ਦੇ ਦਾਅਵੇ ਬੈਂਕ ਜਮ੍ਹਾਂ, ਲਾਭਅੰਸ਼, ਸ਼ੇਅਰ ਅਤੇ ਮਿਊਚੁਅਲ ਫੰਡ ਦੀ ਆਮਦਨ ਸਮੇਤ ਬਿਨਾ ਦਾਅਵੇ ਵਾਲੀਆਂ ਵਿੱਤੀ ਸੰਪਤੀਆਂ ਅਕਸਰ ਜਾਗਰੂਕਤਾ ਦੀ ਕਮੀ ਜਾਂ ਪੁਰਾਣੇ ਖਾਤਾ ਵੇਰਵੇ ਦੇ ਕਾਰਨ ਬਿਨਾ ਦਾਅਵੇ ਦੇ ਹੀ ਰਹਿ ਜਾਂਦੀਆਂ ਹਨ। ਇਸ ਅਭਿਆਨ ਦੇ ਦੌਰਾਨ ਨਾਗਰਿਕਾਂ ਨੂੰ ਆਪਣੀਆਂ ਬਿਨਾ ਦਾਅਵੇ ਵਾਲੀਆਂ ਸੰਪਤੀਆਂ ਦਾ ਪਤਾ ਲਗਾਉਣ, ਰਿਕਾਰਡ ਅਪਡੇਟ ਕਰਨ ਅਤੇ ਦਾਅਵਾ ਪ੍ਰਕਿਰਿਆ ਪੂਰੀ ਕਰਨ ਬਾਰੇ ਤਤਕਾਲ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਲਈ ਡਿਜੀਟਲ ਉਪਕਰਣ ਅਤੇ ਇਸ ਦੇ ਪੜਾਅ-ਦਰ-ਪੜਾਅ ਪ੍ਰਦਰਸ਼ਨ ਵੀ ਦਿਖਾਏ ਜਾਣਗੇ।

ਭਾਰਤ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਨਾਗਰਿਕਾਂ ਦੁਆਰਾ ਬਚਾਏ ਗਏ ਹਰੇਕ ਰੁਪਏ ਦਾ ਦਾਅਵਾ ਉਹ ਖੁਦ ਜਾਂ ਉਨ੍ਹਾਂ ਦੇ ਕਾਨੂੰਨੀ ਵਾਰਸ ਅਤੇ ਨਾਮਜ਼ਦ ਵਿਅਕਤੀ ਕਰ ਸਕਣ। ਇਹ ਅਭਿਆਨ ਲੋਕਾਂ ਨੂੰ ਇਸ ਵਿੱਚ ਪ੍ਰਮੁੱਖਤਾ ਨਾਲ ਹਿੱਸਾ ਲੈਣ, ਜਾਗਰੂਕਤਾ ਫੈਲਾਉਣ ਅਤੇ ਹਰ ਘਰ ਵਿੱਚ ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕਰਨ ਲਈ ਪ੍ਰੋਤਸਾਹਿਤ ਕਰੇਗਾ। ਇਹ ਨਾਗਰਿਕਾਂ ਨੂੰ ਉਨ੍ਹਾਂ ਦੇ ਸਹੀ ਫੰਡ ਦਾ ਪਤਾ ਲਗਾਉਣ ਅਤੇ ਦਾਅਵਾ ਕਰਨ ਦੇ ਤਰੀਕੇ ਬਾਰੇ ਸਪਸ਼ਟ ਜਾਣਕਾਰੀ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਯਤਨ ਕਰੇਗਾ। ਇਸ ਵਿੱਚ ਸਬੰਧਿਤ ਫੰਡ ਰੈਗੂਲੇਟਰਾਂ ਦੁਆਰਾ ਵਿਕਸਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (ਐੱਫਏਕਿਊ) ਤੋਂ ਮਦਦ ਮਿਲੇਗੀ। ਇਸ ਦਾ ਉਦੇਸ਼ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣਾ ਹੈ।

ਇੱਕ ਵਿਸ਼ੇਸ਼ ਵਿੱਤੀ ਸਮਾਵੇਸ਼ਨ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਬੈਂਕਾਂ, ਬੀਮਾ ਕੰਪਨੀਆ, ਮਿਊਚੁਅਲ ਫੰਡਾਂ ਅਤੇ ਪੈਨਸ਼ਨ ਸੰਸਥਾਨਾਂ ਦੇ ਸਟਾਲ ਸ਼ਾਮਲ ਹੋਣਗੇ।

*************

ਐੱਨਬੀ/ਏਡੀ


(Release ID: 2173696) Visitor Counter : 13