ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਓਡੀਸ਼ਾ ਦੇ ਝਾਰਸੁਗੁੜਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 27 SEP 2025 3:53PM by PIB Chandigarh

ਜੈ ਜਗਨਨਾਥ, ਜੈ ਮਾਂ ਸਮੋਲਾਈ, ਜੈ ਮਾਂ ਰਾਮੋਚੰਡੀ। 

 

ਇੱਥੇ ਕੁਝ ਨੌਜਵਾਨ ਸਾਥੀ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਣਾ ਕੇ ਲਿਆਏ ਹਨ, ਓਡੀਸ਼ਾ ਵਿੱਚ ਕਲਾ ਪ੍ਰਤੀ ਪਿਆਰ ਵਿਸ਼ਵ ਪ੍ਰਸਿੱਧ ਹੈ, ਮੈਂ ਤੁਹਾਡੇ ਸਾਰਿਆਂ ਦੀ ਇਹ ਭੇਟ ਤੋਹਫ਼ੇ ਨੂੰ ਸਵੀਕਾਰ ਕਰਦਾ ਹਾਂ ਅਤੇ ਮੇਰੇ ਐੱਸਪੀਜੀ ਦੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਉਹ ਸਾਰੀ ਚੀਜ਼ਾਂ ਤੁਹਾਡੇ ਤੋਂ ਕੁਲੈਕਟ ਕਰ ਲੈਣ, ਤੁਸੀਂ ਜੇ ਪਿੱਛੇ ਅਪਣਾ ਨਾਮ ਪਤਾ ਲਿਖਦੇ ਹੋ, ਤਾਂ ਮੇਰੇ ਵੱਲੋਂ ਇੱਕ ਚਿੱਠੀ ਜ਼ਰੂਰ ਮਿਲੇਗੀ ਤੁਹਾਨੂੰ। ਉੱਥੇ ਵੀ ਪਿੱਛੇ ਕੋਈ ਇੱਕ ਬੱਚਾ ਕੁਝ ਲੈ ਕੇ ਖੜ੍ਹਾ ਹੈ; ਉਸ ਦੇ ਹੱਥ ਦੁਖ ਜਾਣਗੇ, ਕਦੋਂ ਤੋਂ ਕਈ ਹੱਥ ਵਿੱਚ ਲੈ ਕੇ ਉਹ ਵੀ ਜ਼ਰਾ ਕੁਲੈਕਟ ਕਰ ਲਓ ਭਾਈ, ਕੋਈ ਮਦਦ ਕਰੋ ਉਨ੍ਹਾਂ ਦੀ। ਜੇ ਕਰ ਤੁਸੀਂ ਪਿੱਛੇ ਆਪਣਾ ਨਾਮ ਲਿਖਿਆ ਹੈ, ਤਾਂ ਮੈਂ ਤੁਹਾਨੂੰ ਜ਼ਰੂਰ ਚਿੱਠੀ ਲਿਖਾਂਗਾ। ਮੈਂ ਤੁਹਾਡੇ ਇਸ ਪਿਆਰ ਲਈ ਇਸ ਕਲਾਕ੍ਰਿਤੀ ਨੂੰ ਤਿਆਰ ਕਰਨ ਲਈ ਤੁਸੀਂ ਸਾਰੇ ਨੌਜਵਾਨਾਂ ਦਾ, ਮਹਿਲਾਵਾਂ ਦਾ ਅਤੇ ਛੋਟੇ-ਛੋਟੇ ਬੱਚਿਆਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।

 

ਮੰਚ 'ਤੇ ਮੌਜੂਦ ਉਡੀਸ਼ਾ ਦੇ ਰਾਜਪਾਲ ਸ਼੍ਰੀਮਾਨ ਹਰਿਬਾਬੂ ਜੀ, ਇੱਥੋਂ ਦੇ ਪ੍ਰਸਿੱਧ ਅਤੇ ਮਿਹਨਤੀ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜੁਐੱਲ ਓਰਾਮ ਜੀ, ਉਪ ਮੁੱਖ ਮੰਤਰੀ ਪ੍ਰਵਤੀ ਪਰੀਦਾ ਜੀ, ਕਨਕ ਵਰਧਨ ਸਿੰਘ ਦੇਵ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਬੈਜਯੰਤ ਪਾਂਡਾ ਜੀ, ਪ੍ਰਦੀਪ ਪੁਰੋਹਿਤ ਜੀ, ਓਡੀਸ਼ਾ ਭਾਜਪਾ ਦੇ ਪ੍ਰਧਾਨ ਮਨਮੋਹਨ ਸਾਮਲ ਜੀ, ਸਟੇਜ 'ਤੇ ਬੈਠੇ ਹੋਰ ਪਤਵੰਤੇ ਸੱਜਣ। 

 

ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਦੇਸ਼ ਦੇ ਕਈ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਵੱਖ-ਵੱਖ ਥਾਵਾਂ ਤੋਂ ਲੱਖਾਂ ਲੋਕਾਂ ਨੂੰ ਨਾਲ ਲੈ ਕੇ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਸਾਰਿਆਂ ਦਾ ਵੀ ਸਵਾਗਤ ਕਰਦਾ ਹਾਂ ਅਤੇ ਇੱਥੇ ਝਾਰਸੁਗੁੜਾ ਦੇ ਮੇਰੇ ਭਰਾਵਾਂ ਅਤੇ ਭੈਣਾਂ ਨੂੰ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ। ਤੁਹਾਡੇ ਇਸ ਪਿਆਰ ਲਈ ਮੈਂ ਤੁਹਾਡਾ ਧੰਨਵਾਦ ਪ੍ਰਗਟ ਕਰਦਾ ਹਾਂ। ਏਠੀ ਓਪੋਸਥਿਤੋ ਸਮਸਤ ਮਾਨਯਗਣਯੋ ਵਿਅਕਤੀ ਮਾਨੰਕੂ ਮੋਰ ਜੁਹਾਰ। 

 

ਸਾਥੀਓ,

ਇਸ ਸਮੇਂ ਨਰਾਤਿਆਂ ਦਾ ਤਿਉਹਾਰ ਚੱਲ ਰਿਹਾ ਹੈ ਅਤੇ ਅਜਿਹੇ ਪਵਿੱਤਰ ਦਿਨਾਂ ਵਿੱਚ ਮੈਨੂੰ ਮਾਂ ਸਮੋਲਾਈ ਅਤੇ ਮਾਂ ਰਾਮੋਚੰਡੀ ਦੀ ਇਸ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਦਰਸ਼ਨਾਂ ਦਾ ਸੁਭਾਗ ਮਿਲਿਆ ਹੈ। ਇੱਥੇ ਬਹੁਤ ਵੱਡੀ ਗਿਣਤੀ ਵਿੱਚ ਮਾਵਾਂ ਅਤੇ ਭੈਣਾਂ ਵੀ ਪਹੁੰਚੀਆਂ ਹਨ। ਤੁਹਾਡਾ ਆਸ਼ੀਰਵਾਦ ਹੀ ਸਾਡੀ ਤਾਕਤ ਹੈ; ਮੈਂ ਸਾਰੀ ਜਨਤਾ ਨੂੰ ਨਮਨ ਕਰਦਾ ਹਾਂ।

 

 

ਭਰਾਵੋ ਅਤੇ ਭੈਣੋਂ,

ਡੇਢ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਸਮੇਂ ਓਡੀਸ਼ਾ ਦੇ ਤੁਸੀਂ ਲੋਕਾਂ ਨੇ ਇੱਕ ਨਵੇਂ ਸੰਕਲਪ ਨਾਲ ਅੱਗੇ ਵਧਣ ਦਾ ਪ੍ਰਣ ਲਿਆ ਸੀ। ਇਹ ਸੰਕਲਪ ਸੀ ਵਿਕਸਿਤ ਓਡੀਸ਼ਾ। ਅਤੇ ਅੱਜ ਅਸੀਂ ਦੇਖ ਰਹੇ ਹਾਂ ਓਡੀਸ਼ਾ ਡਬਲ ਇੰਜਣ ਦੀ ਗਤੀ ਨਾਲ ਅੱਗੇ ਵਧਣ ਲੱਗਿਆ ਹੈ। ਅੱਜ ਫਿਰ ਇੱਕ ਵਾਰ ਓਡੀਸ਼ਾ ਦੇ ਵਿਕਾਸ ਲਈ, ਦੇਸ਼ ਦੇ ਵਿਕਾਸ ਲਈ, ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਹੋਇਆ ਹੈ। ਅੱਜ ਤੋਂ BSNL ਦਾ ਨਵਾਂ ਰੂਪ ਵੀ ਸਾਹਮਣੇ ਆਇਆ ਹੈ। BSNL ਦੀਆਂ ਸਵਦੇਸ਼ੀ 4ਜੀ ਸੇਵਾਵਾਂ ਲਾਂਚ ਹੋਈਆਂ ਹਨ। ਦੇਸ਼ ਦੇ ਕਈ ਰਾਜਾਂ ਵਿੱਚ IIT ਦੇ ਵਿਸਥਾਰ ਦਾ ਕੰਮ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਇਲਾਵਾ, ਓਡੀਸ਼ਾ ਵਿੱਚ ਸਿੱਖਿਆ, ਹੁਨਰ ਅਤੇ ਕਨੈਕਟੀਵਿਟੀ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਵੀ ਹੋਇਆ ਹੈ।

 

ਥੋੜ੍ਹੀ ਦੇਰ ਪਹਿਲਾਂ ਹੀ, ਬਰਹਮਪੁਰ ਤੋਂ ਸੂਰਤ ਲਈ ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ। ਅਤੇ ਤੁਸੀਂ ਵੀ ਜਾਣਦੇ ਹੋ ਕਿ ਸੂਰਤ ਨਾਲ ਤੁਹਾਡਾ ਸੰਪਰਕ ਕਿੰਨਾ ਮਹੱਤਵਪੂਰਨ ਹੈ, ਇਸ ਖੇਤਰ ਦਾ ਕੋਈ ਪਿੰਡ ਅਜਿਹਾ ਨਹੀਂ ਹੋਵੇਗਾ, ਕਿ ਜਿੱਥੇ ਦੇ ਲੋਕ ਸੂਰਤ ਵਿੱਚ ਨਾ ਰਹਿੰਦੇ ਹੋਣ ਅਤੇ ਕੁਝ ਲੋਕ ਕਹਿੰਦੇ ਹਨ ਕਿ ਪੱਛਮ ਬੰਗਾਲ ਵਿੱਚ ਜਿੰਨੇ ਉੜੀਆ ਲੋਕ ਹਨ, ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕ ਗੁਜਰਾਤ ਵਿੱਚ ਰਹਿੰਦੇ ਹਨ, ਸੂਰਤ ਵਿੱਚ ਰਹਿੰਦੇ ਹਨ। ਅੱਜ, ਉਨ੍ਹਾਂ ਦੇ ਲਈ ਇਹ ਸਿੱਧੀ ਰੇਲ ਸੇਵਾ ਸ਼ੁਰੂ ਹੋਈ ਹੈ। ਵਿਕਾਸ ਦੇ ਇਨ੍ਹਾਂ ਸਾਰੇ ਕਾਰਜਾਂ ਲਈ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ, ਓਡੀਸ਼ਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਅਤੇ ਅੱਜ ਸੂਰਤ ਵਿੱਚ ਸਾਡੇ ਰੇਲ ਮੰਤਰੀ ਵੀ ਇਸ ਸਮਾਗਮ ਵਿੱਚ ਮੌਜੂਦ ਹਨ ਉੱਥੇ, ਸਾਰੇ ਉੜੀਆ ਭਰਾ ਉੱਥੇ ਇਕੱਠੇ ਹੋਏ ਹਨ।

 

 ਸਾਥੀਓ,

ਭਾਜਪਾ ਸਰਕਾਰ, ਗ਼ਰੀਬਾਂ ਦੀ ਸੇਵਾ ਕਰਨ ਵਾਲੀ, ਗ਼ਰੀਬ ਨੂੰ ਸਸ਼ਕਤ ਕਰਨ ਵਾਲੀ ਸਰਕਾਰ ਹੈ। ਸਾਡਾ ਬਹੁਤ ਜ਼ੋਰ ਗ਼ਰੀਬਾਂ ਨੂੰ, ਦਲਿਤਾਂ ਨੂੰ, ਪਛੜੇ ਵਰਗਾਂ ਨੂੰ, ਆਦਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਤੇ ਹੈ। ਅੱਜ ਇਸ ਪ੍ਰੋਗਰਾਮ ਵਿੱਚ ਵੀ ਅਸੀਂ ਇਸ ਦੀ ਗਵਾਹੀ ਦੇ ਰਹੇ ਹਾਂ। ਮੈਨੂੰ ਹੁਣੇ ਇੱਥੇ ਅੰਤਯੋਦਿਆ ਗ੍ਰਹਿ ਯੋਜਨਾ ਦੇ ਲਾਭਪਾਤਰੀਆਂ ਨੂੰ ਸਵੀਕ੍ਰਿਤੀ ਪੱਤਰ ਸੌਂਪਣ ਦਾ ਮੌਕਾ ਮਿਲਿਆ। ਜਦੋਂ ਇੱਕ ਗ਼ਰੀਬ ਪਰਿਵਾਰ ਨੂੰ ਪੱਕਾ ਘਰ ਮਿਲਦਾ ਹੈ ਤਾਂ ਵਰਤਮਾਨ ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਵੀ ਅਸਾਨ ਹੋ ਜਾਂਦਾ ਹੈ। 


 

ਸਾਡੀ ਸਰਕਾਰ ਅਜੇ ਤੱਕ ਦੇਸ਼ ਵਿੱਚ ਚਾਰ ਕਰੋੜ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਦੇ ਚੁੱਕੀ ਹੈ। ਓਡੀਸ਼ਾ ਵਿੱਚ ਵੀ ਹਜ਼ਾਰਾਂ ਘਰ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੇ ਲਈ ਸਾਡੇ ਮੁੱਖ ਮੰਤਰੀ ਮੋਹਨ ਜੀ ਅਤੇ ਉਨ੍ਹਾਂ ਦੀ ਟੀਮ ਸ਼ਲਾਘਾਯੋਗ ਕੰਮ ਕਰ ਰਹੀ ਹੈ। ਅੱਜ ਵੀ ਲਗਭਗ ਪੰਜਾਹ ਹਜ਼ਾਰ ਪਰਿਵਾਰਾਂ ਨੂੰ ਨਵੇਂ ਘਰਾਂ ਦੀ ਪ੍ਰਵਾਨਗੀ ਮਿਲੀ ਹੈ। ਪੀਐੱਮ ਜਨਮਨ ਯੋਜਨਾ ਦੇ ਤਹਿਤ ਵੀ ਓਡੀਸ਼ਾ ਵਿੱਚ ਆਦਿਵਾਸੀ ਪਰਿਵਾਰਾਂ ਲਈ 40,000 ਤੋਂ ਵੱਧ ਘਰ ਸਵੀਕ੍ਰਿਤ ਕੀਤੇ ਗਏ ਹਨ। ਮਤਲਬ ਆਦਿਵਾਸੀਆਂ ਵਿੱਚ ਵੀ ਜੋ ਵਧੇਰੇ ਪਛੜੇ ਹਨ, ਉਨ੍ਹਾਂ ਦਾ ਇੱਕ ਵੱਡਾ ਸੁਪਨਾ ਅੱਜ ਪੂਰਾ ਹੋਣ ਜਾ ਰਿਹਾ ਹੈ। ਮੈਂ ਆਪਣੇ ਸਾਰੇ ਲਾਭਪਾਤਰੀ ਭਰਾਵਾਂ ਅਤੇ ਭੈਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

 ਸਾਥੀਓ,

ਓਡੀਸ਼ਾ ਦੀ ਸਮਰੱਥਾ ‘ਤੇ, ਓਡੀਸ਼ਾ ਦੇ ਲੋਕਾਂ ਦੀ ਪ੍ਰਤਿਭਾ ‘ਤੇ, ਮੈਨੂੰ ਹਮੇਸ਼ਾ ਤੋਂ ਬਹੁਤ ਵਿਸ਼ਵਾਸ ਰਿਹਾ ਹੈ। ਕੁਦਰਤ ਨੇ ਓਡੀਸ਼ਾ ਨੂੰ ਬਹੁਤ ਕੁਝ ਦਿੱਤਾ ਹੈ। ਓਡੀਸ਼ਾ ਨੇ ਕਈ ਦਹਾਕੇ ਗ਼ਰੀਬੀ ਦੇ ਦੇਖ ਲਏ, ਪਰ ਹੁਣ ਇਹ ਦਹਾਕਾ ਓਡੀਸ਼ਾ ਦੇ ਲੋਕਾਂ ਨੂੰ ਸਮ੍ਰਿੱਧੀ ਵੱਲ ਲੈ ਜਾਣ ਵਾਲਾ ਦਹਾਕਾ ਹੈ। ਇਹ ਦਹਾਕਾ ਓਡੀਸ਼ਾ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ। ਅਤੇ ਇਸ ਦੇ ਲਈ ਸਾਡੀ ਸਰਕਾਰ ਵੱਡੇ-ਵੱਡੇ ਪ੍ਰੋਜੈਕਟ ਓਡੀਸ਼ਾ ਵਿੱਚ ਲਿਆ ਰਹੀ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਓਡੀਸ਼ਾ ਲਈ ਦੋ ਸੈਮੀਕੰਡਕਟਰ ਯੂਨਿਟਾਂ ਨੂੰ ਮਨਜ਼ੂਰੀ ਦਿੱਤੀ ਹੈ।

 

ਪਹਿਲਾਂ, ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਸੈਮੀਕੰਡਕਟਰ ਵਰਗਾ ਅੱਜ ਦੀ ਦੁਨੀਆ ਦੀ ਲੇਟੇਸਟ ਟੈਕਨਾਲੋਜੀ ਵਾਲੀ ਇੰਡਸਟ੍ਰੀ ਕਦੇ ਅਸਮ ਵਿੱਚ ਲੱਗ ਸਕਦੀ ਹੈ, ਕਦੇ ਓਡੀਸ਼ਾ ਵਿੱਚ ਲੱਗ ਸਕਦੀ ਹੈ,ਪਰ ਇੱਥੇ ਦੇ ਨੌਜਵਾਨਾਂ ਦੀ ਸਮਰੱਥਾ ਹੈ ਕਿ ਅੱਜ ਅਜਿਹੀਆਂ ਅਜਿਹੀਆਂ ਇੰਡਸਟ੍ਰੀਆਂ ਤੁਹਾਡੇ ਇੱਥੇ ਆ ਰਹੀਆਂ ਹਨ। ਚਿਪ ਬਣਾਉਣ ਲਈ, ਓਡੀਸ਼ਾ ਵਿੱਚ ਸੈਮੀਕੰਡਕਟਰ ਪਾਰਕ ਵੀ ਬਣਾਉਣ ਜਾ ਰਹੇ ਹਾਂ। ਉਹ ਦਿਨ ਦੂਰ ਨਹੀਂ ਜਦੋਂ, ਛੋਟੀ ਜਿਹੀ ਚਿਪ, ਜੋ ਤੁਹਾਡੇ ਫੋਨ, ਟੀਵੀ, ਫਰਿੱਜ, ਕੰਪਿਊਟਰ, ਗੱਡੀ, ਅਜਿਹੀਆਂ ਕਈ ਚੀਜ਼ਾਂ ਵਿੱਚ ਹੁਣ ਚਿਪ ਤੋਂ ਬਿਨਾ ਉਸ ਕੋਈ ਵੀ instrument ਉੱਥੇ ਜਾਣ ਹੀ ਨਹੀਂ ਰਹਿੰਦੀ, ਜਾਨ ਚੱਲੀ ਜਾਂਦੀ ਹੈ, ਸਾਰੀ ਜਾਨ ਉਨ੍ਹਾਂ ਚਿਪਾਂ ਵਿੱਚ ਹੀ ਹੁੰਦੀ ਹੈ ਅਤੇ ਉਹ ਛੋਟੀ ਜਿਹੀ ਚਿਪ ਜੋ ਇਨ੍ਹਾਂ ਸਾਰੇ ਡਿਵਾਈਸਿਸ ਵਿੱਚ ਵਰਤੀ ਜਾਂਦੀ ਹੈ, ਉਹ ਹੁਣ ਸਾਡੇ ਓਡੀਸ਼ਾ ਵਿੱਚ ਬਣੇਗੀ। ਜ਼ਰਾ ਜ਼ੋਰ ਨਾਲ ਬੋਲੋ- ਜੈ ਜਗਨਨਾਥ।


 

ਸਾਥੀਓ,

ਸਾਡਾ ਸੰਕਲਪ ਹੈ ਕਿ ਚਿਪ ਤੋਂ ਲੈ ਕੇ ਸ਼ਿਪ ਤੱਕ, ਹਰ ਚੀਜ਼ ਵਿੱਚ ਭਾਰਤ ਆਤਮ-ਨਿਰਭਰ ਹੋਵੇ। ਮੈਂ ਜ਼ਰਾ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਜਵਾਬ ਦੇਵੋਗੇ? ਮੈਂ ਪੁੱਛਾਂ ਤਾਂ ਜਵਾਬ ਦੇਵੋਗੇ? ਪੂਰੀ ਤਾਕਤ ਨਾਲ ਦੇਵੋਗੇ? ਤੁਸੀਂ ਮੈਨੂੰ ਦੱਸੋ, ਭਾਰਤ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ? ਭਾਰਤ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ? ਭਾਰਤ ਨੂੰ  ਆਤਮ-ਨਿਰਭਰ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਦੇਖੋ, ਹਰ ਦੇਸ਼ਵਾਸੀ ਚਾਹੁੰਦਾ ਹੈ ਕਿ ਹੁਣ ਸਾਡਾ ਦੇਸ਼ ਹੁਣ ਕਿਸੇ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ। ਹਰ ਚੀਜ਼ ਵਿੱਚ ਭਾਰਤ ਆਤਮ-ਨਿਰਭਰ ਹੋਣਾ ਅਤੇ ਇਸ ਲਈ ਪਾਰਾਦੀਪ ਤੋਂ ਲੈਕੇ ਝਾਰਸੁਗੁੜਾ ਤੱਕ, ਇੱਕ ਵਿਸ਼ਾਲ ਉਦਯੋਗਿਕ ਖੇਤਰ ਦਾ ਨਿਰਮਾਣ ਹੋ ਰਿਹਾ ਹੈ।

 

ਭਰਾਵੋ ਅਤੇ ਭੈਣੋਂ,

ਜੋ ਵੀ ਦੇਸ਼ ਆਰਥਿਕ ਤੌਰ 'ਤੇ ਸਸ਼ਕਤ ਹੋਣਾ ਚਾਹੁੰਦਾ ਹੈ, ਉਹ ਸ਼ਿਪਬਿਲਡਿੰਗ ਯਾਨੀ ਵੱਡੇ-ਵੱਡੇ ਜਹਾਜ਼ਾਂ ਦੀ ਉਸਾਰੀ ‘ਤੇ ਬਹੁਤ ਜ਼ੋਰ ਦਿੰਦਾ ਹੈ। ਵਪਾਰ ਹੋਵੇ, ਤਕਨਾਲੋਜੀ ਹੋਵੇ, ਜਾਂ ਫਿਰ ਦੇਸ਼ ਦੀ ਸੁਰੱਖਿਆ, ਸ਼ਿਪਬਿਲਡਿੰਗ ਨਾਲ ਹਰ ਜਗ੍ਹਾ ਫਾਇਦਾ ਹੁੰਦਾ ਹੈ। ਆਪਣੇ ਜਹਾਜ਼ ਹੋਣਗੇ, ਤਾਂ ਸੰਕਟ ਦੇ ਸਮੇਂ ਦੁਨੀਆ ਨਾਲ ਆਯਾਤ-ਨਿਰਯਾਤ ਵਿੱਚ ਰੁਕਾਵਟ ਨਹੀਂ ਆਵੇਗੀ। ਇਸ ਲਈ ਬੀਜੇਪੀ ਦੀ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਅਸੀਂ ਦੇਸ਼ ਵਿੱਚ ਇਹ ਵੱਡੇ-ਵੱਡੇ ਜਹਾਜ਼ਾਂ ਦੇ ਨਿਰਮਾਣ ਲਈ, ਸ਼ਿਪਬਿਲਡਿੰਗ ਲਈ 70,000 ਕਰੋੜ ਰੁਪਏ ਦਾ ਪੈਕੇਜ ਮਨਜ਼ੂਰ ਕੀਤਾ ਹੈ।

 

ਇਸ ਨਾਲ ਭਾਰਤ ਵਿੱਚ ₹4.5 ਲੱਖ ਕਰੋੜ ਦਾ ਨਿਵੇਸ਼ ਆਵੇਗਾ। ਇਹ ਪੈਸਾ ਸਟੀਲ, ਮਸ਼ੀਨਰੀ, ਇਲੈਕਟ੍ਰੌਨਿਕਸ ਅਤੇ ਮੈਨੂਫੈਕਚਰਿੰਗ ਨਾਲ ਸਬੰਧਤ ਕਈ ਛੋਟੇ, ਸੂਖਮ-ਘਰੇਲੂ ਅਜਿਹੇ ਉਦਯੋਗਾਂ ਤੱਕ ਪਹੁੰਚਣ ਵਾਲਾ ਹੈ। ਇਸ ਨਾਲ ਸਭ ਤੋਂ ਵੱਡਾ ਲਾਭ ਮੇਰੇ ਨੌਜਵਾਨਾਂ ਨੂੰ, ਮੇਰੇ ਦੇਸ਼ ਦੇ ਪੁੱਤਰਾਂ ਅਤੇ ਧੀਆਂ ਨੂੰ ਹੋਣ ਵਾਲਾ ਹੈ, ਇਸ ਨਾਲ ਲੱਖਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਇਸ ਦਾ ਬਹੁਤ ਜ਼ਿਆਦਾ ਲਾਭ ਸਾਡੇ ਓਡੀਸ਼ਾ ਨੂੰ ਹੋਵੇਗਾ, ਇੱਥੇ ਦੀ ਇੰਡਸਟ੍ਰੀ, ਇੱਥੇ ਦੇ ਨੌਜਵਾਨਾਂ ਨੂੰ ਇਸ ਰੁਜ਼ਗਾਰ ਤੋਂ ਲਾਭ ਹੋਵੇਗਾ।

 

 

ਸਾਥੀਓ,

ਅੱਜ ਦੇਸ਼ ਨੇ ਆਤਮ-ਨਿਰਭਰਤਾ ਵੱਲ ਬਹੁਤ ਵੱਡਾ ਕਦਮ ਚੁੱਕਿਆ ਹੈ। ਜਦੋਂ ਟੈਲੀਕਾਮ ਦੀ ਦੁਨੀਆ ਵਿੱਚ 2G, 3G, 4G ਵਰਗੀਆਂ ਸੇਵਾਵਾਂ ਸ਼ੁਰੂ ਹੋਈਆਂ, ਤਾਂ ਉਸ ਵਿੱਚ ਭਾਰਤ ਬਹੁਤ ਪਿੱਛੇ ਰਹਿ ਗਿਆ ਸੀ। ਅਤੇ ਕੀ ਚੱਲ ਰਿਹਾ ਸੀ ਉਹ ਵੀ ਤੁਹਾਨੂੰ ਪਤਾ ਹੈ, ਸੋਸ਼ਲ ਮੀਡੀਆ 'ਤੇ ਕਿਵੇਂ ਕਿਵੇਂ ਚੁਟਕਲੇ ਚਲਦੇ ਸਨ, 2G, 3G ਅਤੇ ਫਿਰ ਪਤਾ ਨਹੀਂ ਕੀ ਕੀ ਲਿਖਿਆ ਜਾਂਦਾ ਸੀ ।


 

ਪਰ ਭਰਾਵੋ ਅਤੇ ਭੈਣੋਂ, 

2G, 3G, 4G ਇਨ੍ਹਾਂ ਸਾਰੀਆਂ ਸੇਵਾਵਾਂ ਦੀ ਤਕਨਾਲੋਜੀ ਲਈ ਭਾਰਤ ਵਿਦੇਸ਼ਾਂ 'ਤੇ ਹੀ ਨਿਰਭਰ ਰਿਹਾ। ਅਜਿਹੀ ਸਥਿਤੀ ਦੇਸ਼ ਲਈ ਚੰਗੀ ਨਹੀਂ ਸੀ। ਇਸ ਲਈ, ਦੇਸ਼ ਨੇ ਸੰਕਲਪ ਲਿਆ ਕਿ ਟੈਲੀਕਾਮ ਸੈਕਟਰ ਦੀ ਇਹ ਜ਼ਰੂਰੀ ਟੈਕਨਾਲੋਜੀ ਦੇਸ਼ ਵਿੱਚ ਹੀ ਵਿਕਸਿਤ ਹੋਵੇ। ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ BSNL ਨੇ ਆਪਣੇ ਹੀ ਦੇਸ਼ ਵਿੱਚ ਪੂਰੀ ਤਰ੍ਹਾਂ ਸਵਦੇਸ਼ੀ 4G ਤਕਨਾਲੋਜੀ ਵਿਕਸਿਤ ਕਰ ਲਈ ਹੈ।

 

ਆਪਣੀ ਮਿਹਨਤ, ਆਪਣੀ ਲਗਨ, ਆਪਣੀ ਕੁਸ਼ਲਤਾ ਨਾਲ BSNL ਨੇ ਨਵਾਂ ਇਤਿਹਾਸ ਰਚਿਆ ਹੈ। ਅਤੇ ਮੈਂ ਇਸ ਕੰਮ ਨਾਲ ਜੁੜੇ ਹੋਏ ਦੇਸ਼ ਦੇ ਨੌਜਵਾਨਾਂ ਨੂੰ, ਉਨ੍ਹਾਂ ਦੇ ਟੈਲੇਂਟ ਨੂੰ ਅਤੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਉਨ੍ਹਾਂ ਨੇ ਜੋ ਵੱਡੇ ਕੰਮ ਕੀਤੇ ਹਨ, ਮੈਂ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਭਾਰਤ ਦੀ ਕੰਪਨੀਆਂ ਨੇ ਭਾਰਤ ਨੂੰ ਦੁਨੀਆ ਦੇ ਉਨ੍ਹਾਂ ਪੰਜ ਦੇਸ਼ਾਂ ਦੀ ਸੂਚੀ ਵਿੱਚ ਲਿਆ ਖੜ੍ਹਾ ਕੀਤਾ ਹੈ। ਸੁਣੋ, ਹੁਣ ਅਸੀਂ 5 ਦੇਸ਼ਾਂ ਦੀ ਸੂਚੀ ਵਿੱਚ ਆ ਗਏ ਹਾਂ, ਜਿਨ੍ਹਾਂ ਦੇ ਕੋਲ 4G ਸਰਵਿਸਿਜ਼ ਸ਼ੁਰੂ ਕਰਨ ਦੀ ਪੂਰੀ ਤਰ੍ਹਾਂ ਸਵਦੇਸ਼ੀ ਤਕਨਾਲੋਜੀ ਹੈ।

 

ਸਾਥੀਓ,

ਇਹ ਸੰਯੋਗ ਹੈ ਕਿ ਅੱਜ BSNL ਆਪਣੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਤੇ ਇਸ ਇਤਿਹਾਸਕ ਦਿਨ, BSNL ਅਤੇ ਇਸ ਦੇ ਭਾਈਵਾਲਾਂ ਦੀ ਮਿਹਨਤ ਨਾਲ ਅੱਜ ਭਾਰਤ, ਗਲੋਬਲ ਟੈਲੀਕਾਮ ਮੈਨੂਫੈਕਚਰਿੰਗ ਹੱਬ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਹ ਓਡੀਸ਼ਾ ਲਈ ਵੀ ਮਾਣ ਦੀ ਗੱਲ ਹੈ ਕਿ ਅੱਜ ਝਾਰਸੁਗੁੜਾ ਤੋਂ BSNL ਦੇ ਸਵਦੇਸ਼ੀ 4G ਨੈੱਟਵਰਕ ਲਾਂਚ ਹੋ ਰਿਹਾ ਹੈ, ਜਿਸ ਵਿੱਚ ਲਗਭਗ 1 ਲੱਖ, ਦੋਸਤ ਦੇਸ਼ ਲਈ ਮਾਣ ਹੋਵੇਗਾ, 1 ਲੱਖ 4G ਟਾਵਰ ਹਨ। ਇਹ ਟਾਵਰ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੰਪਰਕ ਦੀ ਨਵੀਂ ਕ੍ਰਾਂਤੀ ਲਿਆਉਣ ਜਾ ਰਹੇ ਹਨ। 4G ਤਕਨਾਲੋਜੀ ਦੇ ਇਸ ਵਿਸਥਾਰ ਨਾਲ, ਦੇਸ਼ ਭਰ ਵਿੱਚ 20 ਕਰੋੜ ਤੋਂ ਵੱਧ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਲਗਭਗ 30 ਹਜ਼ਾਰ ਅਜਿਹੇ ਪਿੰਡ, ਜਿੱਥੇ ਹਾਈ-ਸਪੀਡ ਇੰਟਰਨੈੱਟ ਸੁਵਿਧਾ ਨਹੀਂ ਸੀ, ਉੱਥੇ ਵੀ ਹੁਣ ਇਹ ਸੁਵਿਧਾ ਮਿਲਣ ਜਾ ਰਹੀ ਹੈ।  

 

 ਸਾਥੀਓ,

ਇਸ ਇਤਿਹਾਸਕ ਦਿਨ ਦਾ ਗਵਾਹ ਬਣਨ ਲਈ ਇਨ੍ਹਾਂ ਹਜ਼ਾਰਾਂ ਪਿੰਡਾਂ ਦੇ ਲੋਕ ਵੀ ਸਾਡੇ ਨਾਲ ਜੁੜੇ ਹੋਏ ਹਨ। ਹਾਈ-ਸਪੀਡ ਇੰਟਰਨੈੱਟ ਦੀ ਸੁਵਿਧਾ ਨਾਲ, ਇਹ ਜੋ ਨਵੀਂ ਤਕਨਾਲੋਜੀ ਹੈ ਨਾ, ਉਸ ਰਾਹੀਂ ਉਹ ਸਾਨੂੰ ਸੁਣ ਰਹੇ ਹਨ, ਸਾਨੂੰ ਦੇਖ ਵੀ ਰਹੇ ਹਨ ਅਤੇ ਇਹ ਦੂਰ-ਦੂਰ ਸਰਹੱਦ 'ਤੇ ਬਹੁਤ ਪਿੰਡ ਹਨ। ਅਤੇ ਸਾਡੇ ਸੰਚਾਰ ਮੰਤਰੀ, ਜੋ ਇਸ ਵਿਭਾਗ ਨੂੰ ਦੇਖਦੇ ਹਨ ਜਯੋਤੀਰਾਦਿੱਤਿਆ ਸਿੰਧੀਆ ਜੀ ਵੀ ਅਸਾਮ ਤੋਂ ਸਾਡੇ ਨਾਲ ਹੁਣੇ ਜੁੜੇ ਹੋਏ ਹਨ।

 

ਸਾਥੀਓ,

BSNL ਦੀਆਂ ਸਵਦੇਸ਼ੀ 4G ਸੇਵਾਵਾਂ ਦਾ ਸਭ ਤੋਂ ਵੱਧ ਫਾਇਦਾ, ਮੇਰੇ ਕਬਾਇਲੀ ਖੇਤਰਾਂ ਨੂੰ ਹੋਵੇਗਾ, ਮੇਰੇ ਕਬਾਇਲੀ ਭਰਾਵਾਂ ਅਤੇ ਭੈਣਾਂ ਨੂੰ ਹੋਵੇਗਾ, ਦੂਰ-ਦੁਰਾਡੇ ਦੇ ਪਿੰਡਾਂ ਨੂੰ ਹੋਵੇਗਾ ਦੂਰ-ਦੁਰਾਡੇ ਪਹਾੜੀ ਖੇਤਰਾਂ ਨੂੰ ਹੋਵੇਗਾ। ਹੁਣ, ਉੱਥੋਂ ਦੇ ਲੋਕਾਂ ਨੂੰ ਵੀ ਸ਼ਾਨਦਾਰ ਡਿਜੀਟਲ ਸੇਵਾਵਾਂ ਮਿਲ ਜਾਣਗੀਆਂ। ਹੁਣ ਪਿੰਡ ਦੇਹਾਤ ਦੇ ਬੱਚੀਆਂ ਨੂੰ ਔਨਲਾਈਨ ਕਲਾਸਾਂ ਲੈਣ ਵਿੱਚ, ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਕੀਮਤ ਦਾ ਪਤਾ ਲਗਾਉਣ ਵਿੱਚ, ਕਿਸੇ ਮਰੀਜ਼ ਨੂੰ ਟੈਲੀਮੈਡੀਸਨ ਰਾਹੀਂ, ਆਯੁਸ਼ਮਾਨ ਅਰੋਗਯ ਮੰਦਿਰ ਤੋਂ ਵੀ ਦੇਸ਼ ਦੇ ਵੱਡੇ ਤੋਂ ਵੱਡੇ ਡਾਕਟਰਾਂ ਤੋਂ ਸਲਾਹ ਲੈਣ ਵਿੱਚ ਬਹੁਤ ਸੁਵਿਧਾ ਹੋ ਜਾਵੇਗੀ। ਇਸ ਦਾ ਬਹੁਤ ਵੱਡਾ ਫਾਇਦਾ, ਜੋ ਸਰਹੱਦ 'ਤੇ ਤਾਇਨਾਤ, ਹਿਮਾਲਿਆ ਦੀਆਂ ਚੋਟੀਆਂ 'ਤੇ ਖੜ੍ਹੇ ਅਤੇ ਮਾਰੂਥਲ ਵਿੱਚ ਖੜ੍ਹੇ, ਸਾਡੇ ਫੌਜੀ ਭਰਾ-ਭੈਣਾਂ ਨੂੰ ਵੀ  ਹੋਵੇਗਾ। ਉਹ ਹੁਣ ਸੁਰੱਖਿਅਤ ਸੰਪਰਕ ਰਾਹੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਣਗੇ।

 

 

ਸਾਥੀਓ,

ਭਾਰਤ ਪਹਿਲਾਂ ਹੀ ਸਭ ਤੋਂ ਤੇਜ਼ 5G ਸਰਵਿਸਿਜ਼ ਨੂੰ ਰੋਲਆਊਟ ਕਰ ਚੁੱਕਾ ਹੈ। BSNL ਦੇ ਇਹ ਜੋ ਟਾਵਰਸ ਅੱਜ ਸ਼ੁਰੂ ਹੋਏ ਹਨ, ਉਹ ਅਸਾਨੀ ਨਾਲ 5G ਸਰਵਿਸਿਜ਼ ਲਈ ਵੀ ਤਿਆਰ ਹੋ ਜਾਣਗੇ। ਮੈਂ BSNL ਨੂੰ, ਸਾਰੇ ਦੇਸ਼ਵਾਸੀਆਂ ਨੂੰ, ਇਸ ਇਤਿਹਾਸਕ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। 

 

 

ਸਾਥੀਓ,

ਆਤਮ-ਨਿਰਭਰ ਭਾਰਤ ਬਣਾਉਣ ਲਈ ਹੁਨਰਮੰਦ ਨੌਜਵਾਨ ਅਤੇ ਰਿਸਰਚ ਦਾ ਸ਼ਾਨਦਾਰ ਵਾਤਾਵਰਣ ਵੀ ਜ਼ਰੂਰੀ ਹੈ। ਇਸ ਲਈ ਇਹ ਵੀ ਭਾਜਪਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਅੱਜ ਓਡੀਸ਼ਾ ਸਮੇਤ ਦੇਸ਼ ਭਰ ਵਿੱਚ ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਅਸੀਂ ਦੇਸ਼ ਦੇ ਇੰਜੀਨੀਅਰਿੰਗ ਕਾਲਜਾਂ ਅਤੇ ਪੌਲੀਟੈਕਨਿਕ ਨੂੰ ਵੀ ਆਧੁਨਿਕ ਬਣਾ ਰਹੇ ਹਾਂ। ਇਸ ਦੇ ਲਈ ਅੱਜ ਮੇਰਿਟ ਨਾਮ  ਨਾਲ ਇੱਕ ਸਕੀਮ ਲਾਂਚ ਕੀਤੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਾਲੇ ਅਦਾਰਿਆਂ 'ਤੇ ਹਜ਼ਾਰਾਂ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਨਾਲ ਸਾਡੇ ਨੌਜਵਾਨਾਂ ਨੂੰ ਚੰਗੀ ਤਕਨੀਕੀ ਸਿੱਖਿਆ ਲਈ ਵੱਡੇ ਸ਼ਹਿਰ ਜਾਣ ਦੀ ਮਜਬੂਰੀ ਨਹੀਂ ਰਹੇਗੀ। ਆਪਣੇ ਹੀ ਸ਼ਹਿਰ ਵਿੱਚ ਉਸ ਨੂੰ ਆਧੁਨਿਕ ਲੈਬ ਬਣਾਉਣ, ਗਲੋਬਲ ਸਕਿੱਲ ਸਿੱਖਣ ਅਤੇ ਸਟਾਰਟ-ਅੱਪ ਸ਼ੁਰੂ ਕਰਨ ਦੇ ਮੌਕੇ ਮਿਲਣਗੇ।

 

 

ਸਾਥੀਓ,

ਦੇਸ਼ ਦੇ ਹਰ ਖੇਤਰ, ਹਰ ਵਰਗ ਅਤੇ ਹਰ ਨਾਗਰਿਕ ਤੱਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਅੱਜ ਇਨ੍ਹਾਂ ਕੰਮ ਹੋ ਰਿਹਾ ਹੈ। ਰਿਕਾਰਡ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ। ਨਹੀਂ ਤਾਂ ਪਹਿਲਾਂ ਕੀ ਸਥਿਤੀ ਸੀ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਕਾਂਗਰਸ ਤੁਹਾਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡਦੀ ਸੀ।


 

 ਸਾਥੀਓ,

2014 ਵਿੱਚ ਜਦੋਂ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਦੇਸ਼ ਨੂੰ ਕਾਂਗਰਸ ਦੇ ਇਸ ਲੁੱਟਤੰਤਰ ਤੋਂ ਵੀ ਬਾਹਰ ਕੱਢਿਆ। ਭਾਜਪਾ ਸਰਕਾਰ ਵਿੱਚ ਹੁਣ ਦੋਹਰੀ ਬੱਚਤ ਅਤੇ ਦੋਹਰੀ ਕਮਾਈ ਦਾ ਯੁੱਗ ਆਇਆ ਹੈ। ਜਦੋਂ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ, ਓਦੋਂ ਸਾਡੇ ਕਰਮਚਾਰੀ, ਵਪਾਰੀ ਅਤੇ ਕਾਰੋਬਾਰੀ ਸਿਰਫ ਦੋ ਲੱਖ ਤੱਕ ਦੀ ਜੇਕਰ ਕਮਾਈ ਕਰ ਲੈਣ, ਦੋ ਲੱਖ ਦੀ ਕਮਾਈ ਕਰ ਲੈਣ ਸਾਲ ਭਰ ਦੀ, ਤਾਂ ਵੀ ਉਨ੍ਹਾਂ ਨੂੰ ਇਨਕਮ ਟੈਕਸ ਦੇਣਾ ਪੈਂਦਾ ਸੀ। ਇਹ ਕਾਂਗਰਸ ਨੇ 2014 ਤੱਕ ਚਲਾਇਆ। ਪਰ ਅੱਜ, ਜਦੋਂ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ 'ਤੇ ਇੱਕ ਰੁਪਏ ਵੀ ਟੈਕਸ ਨਹੀਂ ਦੇਣਾ ਪੈਂਦਾ।

 

ਸਾਥੀਓ,

ਹੁਣ ਇਸ 22 ਸਤੰਬਰ ਤੋਂ ਦੇਸ਼ ਵਿੱਚ, ਓਡੀਸ਼ਾ ਵਿੱਚ ਜੀਐੱਸਟੀ ਸੁਧਾਰ ਲਾਗੂ ਕੀਤੇ ਗਏ ਹਨ। ਇਨ੍ਹਾਂ ਸੁਧਾਰਾਂ ਨੇ ਤੁਹਾਨੂੰ ਸਾਰਿਆਂ ਨੂੰ ਜੀਐੱਸਟੀ ਬੱਚਤ ਉਤਸਵ ਦਾ ਤੋਹਫ਼ਾ ਦਿੱਤਾ ਹੈ। ਹੁਣ ਮਾਵਾਂ ਅਤੇ ਭੈਣਾਂ ਲਈ ਆਪਣੀਆਂ ਰਸੋਈਆਂ ਚਲਾਉਣਾ ਹੋਰ ਸਸਤਾ ਹੋ ਗਿਆ ਹੈ। ਜ਼ਰੂਰਤ ਦੀਆਂ ਜ਼ਿਆਦਾਤਰ ਚੀਜ਼ਾਂ ਦੀਆਂ ਕੀਮਤਾਂ ਕਾਫ਼ੀ ਘੱਟ ਹੋ ਗਈਆਂ ਹਨ। ਮੈਂ ਤੁਹਾਨੂੰ ਇੱਕ ਉਦਾਹਰਣ ਨਾਲ ਸਮਝਾਉਂਦਾ ਹਾਂ। ਮੰਨ ਲਓ, ਓਡੀਸ਼ਾ ਵਿੱਚ ਇੱਕ ਪਰਿਵਾਰ, ਰਾਸ਼ਨ ਅਤੇ ਘਰ ਵਿੱਚ ਜੋ ਜੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜੇ ਮੰਨ ਲੋ ਕਿ ਸਾਲ ਭਰ ਵਿੱਚ ਉਹ ਇੱਕ ਲੱਖ ਰੁਪਏ ਖ਼ਰਚ ਕਰਦਾ ਹੈ। ਹਰ ਮਹੀਨੇ ਜੇਕਰ 12-15 ਹਜ਼ਾਰ ਰੁਪਏ ਖ਼ਰਚ ਕਰਦਾ ਹੈ, ਤਾਂ ਸਾਲ ਭਰ ਦਾ ਲੱਖ ਰੁਪਏ ਖ਼ਰਚਾ ਹੋ ਜਾਂਦਾ ਹੈ।  2014 ਤੋਂ ਪਹਿਲਾਂ ਕਾਂਗਰਸ ਦੀ ਸਰਕਾਰ, ਜੇ ਤੁਸੀਂ ਇੱਕ ਲੱਖ ਰੁਪਏ ਖ਼ਰਚ ਕਰਦੇ ਸਨ ਤਾਂ ਪੱਚੀ ਹਜ਼ਾਰ ਰੁਪਏ, ਵੀਹ ਤੋਂ ਪੱਚੀ ਹਜ਼ਾਰ ਰੁਪਏ ਟੈਕਸ ਲੈ ਲੈਂਦੀ ਸੀ। ਭਾਵ, ਇੱਕ ਲੱਖ ਰੁਪਏ, ਤੁਹਾਨੂੰ ਸਵਾ ਲੱਖ ਰੁਪਏ ਦੇਣੇ ਪੈਂਦੇ ਸਨ।

 

 ਸਾਲ 2017 ਵਿੱਚ, ਅਸੀਂ ਪਹਿਲੀ ਵਾਰ GST ਲਿਆਏ ਅਤੇ ਉਸ ਵਿੱਚ ਅਸੀਂ ਤੁਹਾਡਾ ਭਾਰ ਕਾਫ਼ੀ ਘਟ ਕੀਤਾ, ਟੈਕਸ ਘਟ ਕੀਤਾ, ਅਤੇ ਹੁਣ ਅਸੀਂ ਦੁਬਾਰਾ GST ਸੁਧਾਰ ਕਰਕੇ ਲਿਆਏ ਹਾਂ, ਹੁਣ ਭਾਜਪਾ ਸਰਕਾਰ ਨੇ ਇਸ ਨੂੰ ਬਹੁਤ ਘਟ ਕਰ ਦਿੱਤਾ ਹੈ। ਹੁਣ ਇੱਕ ਲੱਖ ਰੁਪਏ ਦੇ ਸਲਾਨਾ ਖ਼ਰਚ 'ਤੇ ਇੱਕ ਪਰਿਵਾਰ ਨੂੰ ਸਿਰਫ ਪੰਜ-ਛੇ ਹਜ਼ਾਰ ਰੁਪਏ ਹੀ ਦੇਣੇ ਹੋਣਗੇ। ਹੁਣ ਮੈਨੂੰ ਦੱਸੋ, ਕਿੱਥੇ ਪੱਚੀ ਹਜ਼ਾਰ ਅਤੇ ਕਿੱਥੇ 5-6 ਹਜ਼ਾਰ। ਕਾਂਗਰਸ ਰਾਜ ਦੇ ਮੁਕਾਬਲੇ ਵਿੱਚ ਅੱਜ, ਸਲਾਨਾ ਇੱਕ ਲੱਖ ਰੁਪਏ ਦੇ ਖਰਚੇ 'ਤੇ, ਸਾਡੇ ਗ਼ਰੀਬ, ਆਮ, ਮੱਧ ਵਰਗ ਦੇ ਪਰਿਵਾਰਾਂ ਦੀ ਵੀਹ-ਪੰਜੀ ਹਜ਼ਾਰ ਰੁਪਏ ਦੀ ਬੱਚਤ ਪੱਕੀ ਹੋ ਗਈ ਹੈ।


 

 ਸਾਥੀਓ,

ਸਾਡਾ ਓਡੀਸ਼ਾ ਕਿਸਾਨਾਂ ਦਾ ਸੂਬਾ ਹੈ, ਕਿਸਾਨਾਂ ਦੇ ਲਈ ਵੀ ਜੀਐੱਸਟੀ ਬੱਚਤ ਤਿਉਹਾਰ ਬਹੁਤ ਸ਼ੁਭ ਹੈ। ਕਾਂਗਰਸ ਦੇ ਦੌਰ ਵਿੱਚ, ਜੇਕਰ ਕਿਸਾਨ ਟਰੈਕਟਰ ਖ਼ਰੀਦਦਾ ਸੀ, ਤਾਂ ਇੱਕ ਟਰੈਕਟਰ ‘ਤੇ ਉਸ ਨੂੰ ਸੱਤਰ ਹਜ਼ਾਰ ਰੁਪਏ ਦਾ ਟੈਕਸ ਦੇਣਾ ਪੈਂਦਾ ਸੀ। ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਅਸੀਂ ਟੈਕਸ ਘਟਾਇਆ। ਹੁਣ ਜੀਐੱਸਟੀ ਦਾ ਨਵਾਂ ਰੂਪ ਆਇਆ ਹੈ, ਤਾਂ ਇਸ ਨਾਲ ਉਸੇ ਟਰੈਕਟਰ 'ਤੇ ਸਿੱਧੇ ਤੌਰ 'ਤੇ ਲਗਭਗ ਚਾਲੀ ਹਜ਼ਾਰ ਰੁਪਏ ਦੀ ਬੱਚਤ ਕਿਸਾਨ ਨੂੰ ਹੋਵੇਗੀ। ਇੱਕ ਟਰੈਕਟਰ 'ਤੇ ਚਾਲੀ ਹਜ਼ਾਰ ਰੁਪਏ ਦੀ ਬੱਚਤ। ਝੋਨਾ ਬੀਜਣ ਲਈ ਕਿਸਾਨ ਜੋ ਮਸ਼ੀਨ ਵਰਤ ਰਹੇ ਹਨ ਉਸ ‘ਤੇ ਹੁਣ ਪੰਦਰਾਂ ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਇਸੇ ਤਰ੍ਹਾਂ ਪਾਵਰ ਟਿਲਰ 'ਤੇ ਦਸ ਹਜ਼ਾਰ ਰੁਪਏ ਅਤੇ ਥ੍ਰੈਸ਼ਰ 'ਤੇ ਪੱਚੀ ਹਜ਼ਾਰ ਰੁਪਏ ਤੱਕ ਦੀ ਬੱਚਤ ਹੋਵੇਗੀ। ਖੇਤੀਬਾੜੀ-ਕਿਸਾਨੀ ਦੇ ਅਜਿਹੇ ਉਪਕਰਣਾਂ ‘ਤੇ ਭਾਜਪਾ ਸਰਕਾਰ ਨੇ ਟੈਕਸ ਬਹੁਤ ਘਟ ਕਰ ਦਿੱਤਾ ਹੈ।


 

ਸਾਥੀਓ,

ਓਡੀਸ਼ਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਾਡਾ ਕਬਾਇਲੀ ਭਾਈਚਾਰਾ ਰਹਿੰਦਾ ਹੈ। ਇਹ ਕਬਾਇਲੀ ਭਾਈਚਾਰਾ ਵੰਨ ਉਪਜ 'ਤੇ ਨਿਰਭਰ ਕਰਦਾ ਹੈ, ਉਸ ਨਾਲ ਰੋਜ਼ੀ-ਰੋਟੀ ਚਲਾਉਂਦਾ ਹੈ, ਪਹਿਲਾਂ ਦੀ ਸਾਡੀ ਸਰਕਾਰ, ਤੇਂਦੂ ਪੱਤਾ ਸੰਗ੍ਰਾਹਕਾਂ ਲਈ ਕੰਮ ਕਰ ਰਹੀ ਹੈ, ਹੁਣ ਇਸ 'ਤੇ ਜੀਐੱਸਟੀ ਵੀ ਬਹੁਤ ਘੱਟ ਕੀਤੀ ਗਈ ਹੈ। ਇਸ ਨਾਲ ਸੰਗ੍ਰਾਹਕਾਂ ਨੂੰ ਤੇਂਦੂ ਪੱਤੇ ਦੀ ਹੋਰ ਜ਼ਿਆਦਾ ਕੀਮਤ ਮਿਲਣੀ ਪੱਕੀ ਹੋ ਗਈ ਹੈ।

 

 ਸਾਥੀਓ,

ਭਾਜਪਾ ਸਰਕਾਰ ਤੁਹਾਨੂੰ ਲਗਾਤਾਰ ਟੈਕਸ ਵਿੱਚ ਰਾਹਤ ਦੇ ਰਹੀ ਹੈ, ਤੁਹਾਡੀ ਬੱਚਤ ਵਧਾ ਰਹੀ ਹੈ, ਪਰ ਕਾਂਗਰਸ ਹੁਣ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਹੈ। ਕਾਂਗਰਸ ਦੀ ਸਰਕਾਰ ਹੁਣ ਵੀ ਤੁਹਾਨੂੰ ਲੁੱਟਣ ਵਿੱਚ ਲੱਗੀ ਹੈ। ਅਤੇ ਮੈਂ ਐਵੇਂ ਹੀ ਨਹੀਂ ਕਹਿ ਰਿਹਾ ਹਾਂ। ਮੇਰੇ ਕੋਲ ਸਬੂਤ ਹਨ ਕਿ ਦੇਸ਼ ਭਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਜਦੋਂ ਅਸੀਂ ਨਵੀਂ GST ਦਰਾਂ ਲਾਗੂ ਕੀਤੀਆਂ, ਤਾਂ ਸੀਮੈਂਟ ‘ਤੇ ਵੀ ਟੈਕਸ ਵੀ ਘਟਾ ਦਿੱਤਾ। ਸਾਡਾ ਟੀਚਾ ਇਹ ਸੀ ਕਿ ਲੋਕਾਂ ਨੂੰ ਆਪਣਾ ਘਰ ਬਣਾਉਣ ਵਿੱਚ, ਘਰ ਦੀ ਮੁਰੰਮਤ ਕਰਵਾਉਣ ਵਿੱਚ, ਸੀਮੈਂਟ ਸਸਤਾ ਹੋਣ ਨਾਲ ਘੱਟ ਪੈਸੇ ਖ਼ਰਚ ਕਰਨੇ ਪੈਣ। 22 ਸਤੰਬਰ ਤੋਂ ਬਾਅਦ, ਹੁਣ ਤੁਸੀਂ ਦੇਖੋ ਇਹ ਬਿਆਨਬਾਜ਼ੀ ਕਰਨ ਵਾਲੇ ਲੋਕਾਂ ਦੀ ਕਰਤੂਤ ਦੇਖੋ, ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਹੈ, ਤਰ੍ਹਾਂ-ਤਰ੍ਹਾਂ ਦੀਆਂ ਸਾਨੂੰ ਗਾਲ਼ਾਂ ਦੇਣ ਦੀ ਕਾਂਗਰਸ ਨੂੰ ਆਦਤ ਪੈ ਗਈ ਹੈ। ਪਰ ਜਦੋਂ ਅਸੀਂ GST ਦਰ ਘਟਾ ਦਿੱਤੀ, ਤਾਂ ਦੇਸ਼ ਭਰ ਵਿੱਚ ਕੀਮਤਾਂ ਡਿੱਗ ਗਈਆਂ, ਪਰ ਕਾਂਗਰਸ ਆਮ ਲੋਕਾਂ ਨੂੰ ਇਹ ਸੁੱਖ ਦੇਣ ਨਹੀਂ ਚਾਹੁੰਦੀ ਹੈ। ਪਹਿਲਾਂ, ਜਦੋਂ ਅਸੀਂ ਡੀਜ਼ਲ ਅਤੇ ਪੈਟਰੋਲ ਵਿੱਚ ਪੈਸੇ ਘੱਟ ਕੀਤੇ ਸਨ, ਤਾਂ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਸਨ, ਉਨ੍ਹਾਂ ਨੇ ਉੱਪਰ ਤੋਂ ਦੂਸਰਾ ਟੈਕਸ ਲਗਾ ਕੇ ਉਨ੍ਹਾਂ ਦੀ ਦਾਮ ਰਹਿਣ ਦਿੱਤਾ ਅਤੇ ਖੁਦ ਖਜ਼ਾਨੇ ਭਰ ਕੇ ਲੁੱਟ ਦਾ ਰਾਹ ਖੋਲ੍ਹ ਕੇ ਦਿੱਤਾ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਨੇ, ਜਦੋਂ ਸਾਡੀ ਸਰਕਾਰ ਨੇ ਸੀਮੈਂਟ ਦੀ ਕੀਮਤ ਘੱਟ ਕੀਤੀ ਤਾਂ ਉਨ੍ਹਾਂ ਨੇ ਆਪਣਾ ਇੱਕ ਨਵਾਂ ਹੀ ਟੈਕਸ ਲਗਾ ਦਿੱਤਾ। ਅਤੇ ਇਸ ਲਈ ਜੋ ਫ਼ਾਇਦਾ ਭਾਰਤ ਸਰਕਾਰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਦੇਣਾ ਚਾਹੁੰਦੀ ਸੀ, ਉਹ ਕਾਂਗਰਸ ਦੀ ਲੁੱਟਬਾਜ਼ ਸਰਕਾਰ ਉਸ ਵਿੱਚ ਕੰਧ ਬਣ ਕੇ ਖੜ੍ਹੀ ਹੋ ਗਈ। ਇਸ ਲਈ ਮੈਂ ਕਹਿੰਦਾ ਹਾਂ, ਕਾਂਗਰਸ ਦੀ ਸਰਕਾਰ ਜਿੱਥੇ ਵੀ ਰਹੇਗੀ, ਉੱਥੇ ਲੋਕਾਂ ਨੂੰ ਲੁੱਟੇਗੀ, ਇਸ ਲਈ ਦੇਸ਼ ਦੇ ਲੋਕਾਂ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਹੀ ਹੈ ਅਤੇ ਉਸ ਦੇ ਸਹਿਯੋਗੀਆਂ ਤੋਂ ਵੀ ਬੱਚ ਕੇ ਰਹਿਣਾ ਹੈ।

 

ਸਾਥੀਓ,

ਜੀਐੱਸਟੀ ਦੇ ਬੱਚਤ ਤਿਉਹਾਰ ਨੇ ਸਭ ਤੋਂ ਵੱਧ ਖ਼ੁਸ਼ੀ ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਦਿੱਤੀ ਹੈ। ਭੈਣਾਂ ਅਤੇ ਧੀਆਂ ਦੀ ਸੇਵਾ, ਸਾਡੀ ਸਰਕਾਰ ਦੀ ਤਰਜੀਹ ਹੈ। ਇਸ ਵਿੱਚ ਵੀ ਅਸੀਂ ਮਾਵਾਂ ਅਤੇ ਭੈਣਾਂ ਦੀ ਸਿਹਤ 'ਤੇ ਬਹੁਤ ਜ਼ੋਰ ਦੇ ਰਹੇ ਹਾਂ।

 

 

ਸਾਥੀਓ,

ਆਪਣੇ ਪਰਿਵਾਰ ਦੇ ਹਿਤ ਵਿੱਚ ਇੱਕ ਮਾਂ ਤਿਆਗ ਕਰਨ ਵਿੱਚ ਹਮੇਸ਼ਾ ਸਭ ਤੋਂ ਪਹਿਲਾਂ ਰਹਿੰਦੀ ਹੈ, ਮਾਂ ਦਾ ਤਿਆਗ ਤਾਂ ਅਸੀਂ ਹਮੇਸ਼ਾ ਦੇਖਦੇ ਹਾਂ। ਉਹ ਹਰ ਸੰਕਟ ਆਪਣੇ ਉੱਪਰ ਲੈਂਦੀ ਹੈ। ਮਾਂ ਆਪਣੀ ਬਿਮਾਰੀ ਤੱਕ ਲੁਕੋ ਲੈਂਦੀ ਹੈ, ਤਾਂ ਜੋ ਉਸਦੇ ਇਲਾਜ 'ਤੇ ਘਰ ਦਾ ਖ਼ਰਚ ਨਾ ਹੋਵੇ। ਇਸ ਲਈ ਜਦੋਂ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ, ਤਾਂ ਇਸਦਾ ਬਹੁਤ ਵੱਡਾ ਫ਼ਾਇਦਾ ਸਾਡੀਆਂ ਮਾਵਾਂ, ਭੈਣਾਂ, ਦੇਸ਼ ਦੀਆਂ ਮਹਿਲਾਵਾਂ ਨੂੰ ਹੋਇਆ। ਉਨ੍ਹਾਂ ਨੂੰ ₹5 ਲੱਖ ਤੱਕ ਦਾ ਮੁਫ਼ਤ ਇਲਾਜ ਦੀ ਸੁਵਿਧਾ ਮਿਲੀ।

 

 ਸਾਥੀਓ, 

ਮਾਂ ਸਿਹਤਮੰਦ ਹੋਵੇਗੀ ਤਾਂ ਪਰਿਵਾਰ ਸਸ਼ਕਤ ​​ਹੋਵੇਗਾ, ਇਸ ਲਈ ਇਸ 17 ਸਤੰਬਰ ਤੋਂ ਵਿਸ਼ਵਕਰਮਾ ਜਯੰਤੀ ਤੋਂ, ਹਰ ਮਾਂ ਦੀ ਚੰਗੀ ਸਿਹਤ ਲਈ, ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ ਦੇਸ਼ ਭਰ ਵਿੱਚ ਚੱਲ ਰਿਹਾ ਹੈ। ਇਸ ਦੇ ਤਹਿਤ ਹੁਣ ਤੱਕ ਦੇਸ਼ ਭਰ ਵਿੱਚ, ਇਹ ਅੰਕੜਾ ਬਹੁਤ ਵੱਡਾ ਹੈ, ਹੁਣ ਤੱਕ ਦੇਸ਼ ਭਰ ਵਿੱਚ ਅੱਠ ਲੱਖ ਤੋਂ ਵੱਧ ਹੈਲਥ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ 3 ਕਰੋੜ ਤੋਂ ਵੱਧ ਮਹਿਲਾਵਾਂ ਆਪਣੀ ਜਾਂਚ ਕਰਵਾ ਚੁੱਕਿਆ ਹਨ। ਸ਼ੂਗਰ, ਛਾਤੀ ਦਾ ਕੈਂਸਰ, ਟੀਬੀ, ਸਿੱਕਲ ਸੈੱਲ ਅਨੀਮੀਆ, ਅਜਿਹੀਆਂ ਕਈ ਬਿਮਾਰੀਆਂ ਦੀ ਜਾਂਚ ਇਨ੍ਹਾਂ ਵਿੱਚ ਕੀਤੀ ਜਾ ਰਹੀ ਹੈ। ਮੈਂ ਓਡੀਸ਼ਾ ਦੀਆਂ ਸਾਰੀਆਂ ਮਾਵਾਂ- ਭੈਣਾਂ-ਧੀਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।


 

ਸਾਥੀਓ,

ਦੇਸ਼ ਅਤੇ ਦੇਸ਼ਵਾਸੀਆਂ ਦੇ ਸਮਰੱਥਾ ਨੂੰ ਵਧਾਉਣ ਲਈ ਭਾਜਪਾ ਸਮਰਪਣ ਭਾਵ ਨਾਲ ਸਾਡੀਆਂ ਸਰਕਾਰਾਂ ਨਿਰੰਤਰ ਕੰਮ ਕਰ ਰਹੀਆਂ ਹਨ। ਚਾਹੇ ਟੈਕਸ ਘਟਾਉਣਾ ਹੋਵੇ ਜਾਂ ਫਿਰ ਆਧੁਨਿਕ ਸੰਪਰਕ, ਅਸੀਂ ਸਹੂਲਤ ਅਤੇ ਖੁਸ਼ਹਾਲੀ ਦਾ ਰਾਹ ਬਣਾ ਰਹੇ ਹਾਂ। ਇਸ ਨਾਲ ਓਡੀਸ਼ਾ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਓਡੀਸ਼ਾ ਵਿੱਚ ਛੇ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। ਲਗਭਗ ਸੱਠ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਝਾਰਸੁਗੁੜਾ ਦਾ ਵੀਰ ਸੁਰੇਂਦਰ ਸਾਈਂ ਹਵਾਈ ਅੱਡਾ, ਦੇਸ਼ ਦੇ ਕਈ ਵੱਡੇ ਸ਼ਹਿਰਾਂ ਨਾਲ ਜੁੜ ਚੁੱਕਿਆ ਹੈ। ਖਣਿਜਾਂ ਅਤੇ ਖਣਨ ਤੋਂ ਹੁਣ ਓਡੀਸ਼ਾ ਨੂੰ ਕਿਤੇ ਵੱਧ ਪੈਸਾ ਮਿਲ ਰਿਹਾ ਹੈ। ਸੁਭੱਦਰਾ ਯੋਜਨਾ ਤੋਂ ਵੀ ਓਡੀਸ਼ਾ ਦੀਆਂ ਮਾਵਾਂ ਅਤੇ ਭੈਣਾਂ ਦਾ ਲਗਾਤਾਰ ਮਦਦ ਮਿਲ ਰਹੀ ਹੈ। ਸਾਡਾ ਓਡੀਸ਼ਾ ਪ੍ਰਗਤੀ ਪਥ 'ਤੇ ਸਵਾਰ ਹੋ ਚੁੱਕਿਆ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਿਕਾਸ ਦਾ ਇਹ ਸਿਲਸਿਲਾ ਹੋਰ ਤੇਜ਼ ਹੋਵੇਗਾ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਪੂਰੀ ਤਾਕਤ ਵਿੱਚ ਬੋਲੋ:

 

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਜੈ ਜਗਨਨਾਥ!

ਜੈ ਜਗਨਨਾਥ!

ਜੈ ਜਗਨਨਾਥ!

ਬਹੁਤ-ਬਹੁਤ ਧੰਨਵਾਦ।

*****

MJPS/ST/DK

ਐੱਮਜੇਪੀਐੱਸ/ਐੱਸਟੀ/ਡੀਕੇ


(Release ID: 2172406) Visitor Counter : 3