ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

GeM ਨੇ ਜਨਤਕ ਖਰੀਦਦਾਰੀ ਵਿੱਚ ਪਾਰਦਰਸ਼ਿਤਾ ਅਤੇ ਨੈਤਿਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਵਿਜੀਲੈਂਸ ਜਾਗਰੂਕਤਾ ਹਫ਼ਤਾ ਮੁਹਿੰਮ ਸ਼ੁਰੂ ਕੀਤੀ


ਨਵੀਂ GeM ਪਹਿਲਕਦਮੀ ਖਰੀਦਦਾਰਾਂ ਅਤੇ ਆਖਰੀ-ਮੀਲ ਵਿਕ੍ਰੇਤਾਵਾਂ ਨੂੰ ਸੁਰੱਖਿਅਤ, ਨਿਰਪੱਖ ਅਤੇ ਅਨੁਕੂਲ ਖਰੀਦਦਾਰੀ ਦੇ ਮੌਕੇ ਪ੍ਰਦਾਨ ਕਰਦੀ ਹੈ

Posted On: 25 SEP 2025 4:14PM by PIB Chandigarh

ਸਰਕਾਰੀ ਈ-ਮਾਰਕਿਟਪਲੇਸ (GeM) ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ "GeM ਕੀ ਸੁਣੇਂ, ਸਤਰਕ ਰਹੇਂ, ਜ਼ਿੰਮੇਂਦਾਰ ਬਣੇਂ" ਸਿਰਲੇਖ ਵਾਲੀ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜੋ ਜਨਤਕ ਖਰੀਦ ਵਿੱਚ ਪਾਰਦਰਸ਼ਿਤਾ, ਇਮਾਨਦਾਰੀ ਅਤੇ ਨੈਤਿਕ ਅਭਿਆਸਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।

ਇਸ ਮੁਹਿੰਮ ਨੂੰ ਇੱਕ ਵਿਆਪਕ ਜਾਗਰੂਕਤਾ ਅਤੇ ਵਿਦਿਅਕ ਪਹਿਲਕਦਮੀ ਵਜੋਂ ਡਿਜ਼ਾਈਨ ਕੀਤਾ ਗਿਆ ਹੈ, ਜਿਸਦਾ ਉਦੇਸ਼ ਖਰੀਦਦਾਰਾਂ ਨੂੰ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ, ਨਿਯਮਾਂ ਦੀ ਪਾਲਣਾ ਕਰਨ ਅਤੇ GeM ਦੇ ਅੰਦਰੂਨੀ ਸੁਰੱਖਿਆ ਉਪਾਵਾਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕਰਨਾ ਹੈ, ਨਾਲ ਹੀ ਵਿਕ੍ਰੇਤਾਵਾਂ - ਖਾਸ ਕਰਕੇ ਆਖਰੀ-ਮਾਈਲ ਮੀਲ ਉੱਦਮੀਆਂ, ਸਟਾਰਟਅੱਪਸ, ਅਤੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ MSEs - ਨੂੰ ਪਲੈਟਫਾਰਮ 'ਤੇ ਸੁਰੱਖਿਅਤ, ਅਨੁਕੂਲ ਅਤੇ ਪਾਰਦਰਸ਼ੀ ਮੌਕਿਆਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਣਾ ਹੈ। GeM ਦੇ ਮਜ਼ਬੂਤ ​​ਸੁਰੱਖਿਆ ਉਪਾਅ, ਜਿਸ ਵਿੱਚ ਰੈੱਡ ਫਲੈਗ ਵਾਲੇ ਅਲਰਟ, ਢਾਂਚਾਗਤ ਬੋਲੀ ਸ਼ਰਤਾਂ, ਅਤੇ ਪਾਰਦਰਸ਼ੀ ਆਡਿਟ ਟ੍ਰੇਲਸ ਸ਼ਾਮਲ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਹਰ ਲੈਣ-ਦੇਣ ਸੁਰੱਖਿਅਤ, ਨਿਰਪੱਖ ਅਤੇ ਭਰੋਸੇਯੋਗ ਰਹੇ।

ਇਸ ਮੁਹਿੰਮ ਦੇ ਤਹਿਤ, GeM ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਸ਼ੁਰੂ ਹੋ ਕੇ, ਵੱਖ-ਵੱਖ ਵਪਾਰਕ ਭਾਈਚਾਰਿਆਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਸਥਾਨਕ ਭਾਸ਼ਾ ਵਿੱਚ ਪ੍ਰੈੱਸ ਆਊਟਰੀਚ ਵੀ ਕਰ ਰਿਹਾ ਹੈ। ਇਹ ਆਊਟਰੀਚ ਪਲੈਟਫਾਰਮ 'ਤੇ ਉਪਲਬਧ ਮੌਕਿਆਂ ਦੇ ਪੈਮਾਨੇ ਅਤੇ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ਦੇ ਉੱਦਮੀਆਂ ਨੂੰ ਜਨਤਕ ਖਰੀਦ ਵਿੱਚ ਵਿਸ਼ਵਾਸ ਨਾਲ ਹਿੱਸਾ ਲੈਣ ਲਈ ਸਸ਼ਕਤ ਬਣਾਉਣ 'ਤੇ ਇਸ ਦੇ ਧਿਆਨ ਨੂੰ ਉਜਾਗਰ ਕਰਦੀ ਹੈ।

ਇਸ ਮੌਕੇ 'ਤੇ ਬੋਲਦੇ ਹੋਏ, GeM ਦੇ ਸੀਈਓ ਸ਼੍ਰੀ ਮਿਹਿਰ ਕੁਮਾਰ ਨੇ ਕਿਹਾ ਕਿ GeM ਸਿਰਫ਼ ਇੱਕ ਪਲੈਟਫਾਰਮ ਹੀ ਨਹੀਂ ਸਗੋਂ - ਇਹ ਜਨਤਕ ਖਰੀਦ ਵਿੱਚ ਨਿਰਪੱਖਤਾ, ਸ਼ਮੂਲੀਅਤ ਅਤੇ ਵਿਸ਼ਵਾਸ ਪ੍ਰਤੀ ਇੱਕ ਰਾਸ਼ਟਰੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਹਫ਼ਤਾ ਸਾਰੇ ਹਿੱਸੇਦਾਰਾਂ ਨੂੰ ਯਾਦ ਦਿਵਾਉਂਦਾ ਹੈ ਕਿ ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਸਾਂਝੀਆਂ ਕਦਰਾਂ-ਕੀਮਤਾਂ ਹਨ। ਭਾਰਤ ਭਰ ਦੇ ਖਰੀਦਦਾਰਾਂ ਨਾਲ ਆਖਰੀ-ਮਾਈਲ ਮੀਲ ਵਿਕ੍ਰੇਤਾਵਾਂ, ਸਟਾਰਟਅੱਪਸ ਅਤੇ ਛੋਟੇ ਕਾਰੋਬਾਰਾਂ ਨੂੰ ਜੋੜ ਕੇ, GeM ਇਹ ਯਕੀਨੀ ਬਣਾਉਂਦਾ ਹੈ ਕਿ ਵਿਕਾਸ ਸਮਾਵੇਸ਼ੀ, ਨੈਤਿਕ ਅਤੇ ਟਿਕਾਊ ਬਣਿਆ ਰਹੇ।

GeM ਅੱਠ ਸਮਰਪਿਤ #VocalForLocal ਆਊਟਲੈਟਾਂ ਅਤੇ ਸਟਾਰਟਅੱਪਸ, ਸੈਲਫ-ਹੈਲਫ ਗਰੁੱਪਾਂ, ਕਾਰੀਗਰਾਂ, ਬੁਣਕਰਾਂ ਅਤੇ ਐੱਫਪੀਓਜ਼ ਲਈ ਕਿਉਰੇਟਿਡ ਮਾਰਕਿਟ ਪੇਜਾਂ ਰਾਹੀਂ ਮੌਕਿਆਂ ਦਾ ਵਿਸਤਾਰ ਵੀ ਕਰ ਰਿਹਾ ਹੈ। ਇੱਕ ਪ੍ਰਗਤੀਸ਼ੀਲ ਮਾਲੀਆ ਨੀਤੀ ਦੇ ਨਾਲ - ਜਿੱਥੇ 97 ਪ੍ਰਤੀਸ਼ਤ ਆਰਡਰ ਲੈਣ-ਦੇਣ ਫੀਸਾਂ ਤੋਂ ਮੁਕਤ ਹਨ ਅਤੇ ਨਵੇਂ ਵਿਕ੍ਰੇਤਾਵਾਂ ਲਈ ਸਾਵਧਾਨੀ ਪੈਸੇ ਦੀ ਜ਼ਰੂਰਤ ਨੂੰ ਮੁਆਫ ਕਰ ਦਿੱਤਾ ਗਿਆ ਹੈ – ਅਜਿਹੇ ਦੇਸ਼ ਭਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਲਈ ਭਾਗੀਦਾਰੀ ਨੂੰ ਸਰਲ, ਵਧੇਰੇ ਸਮਾਵੇਸ਼ੀ ਅਤੇ ਕਿਫਾਇਤੀ ਬਣਾਇਆ ਗਿਆ ਹੈ।

ਇਨ੍ਹਾਂ ਉਪਾਵਾਂ ਦਾ ਅਸਰ ਪਹਿਲਾਂ ਤੋਂ ਹੀ ਦਿਖਾਈ ਦੇ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ, ਵਿਕ੍ਰੇਤਾਵਾਂ ਨੂੰ GeM ਰਾਹੀਂ ₹38,027 ਕਰੋੜ ਦੇ ਆਰਡਰ ਪ੍ਰਾਪਤ ਹੋਏ ਹਨ, ਜਿਸ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੁਆਰਾ ₹26,937 ਕਰੋੜ, ਸਟਾਰਟਅੱਪਸ ਦੁਆਰਾ ₹1,584 ਕਰੋੜ, ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦੁਆਰਾ ₹3,197 ਕਰੋੜ ਅਤੇ ਜਾਤੀ/ ਅਨੁਸੂਚਿਤ ਜਨਜਾਤੀ ਦੇ ਉੱਦਮੀਆਂ ਦੁਆਰਾ ₹1,306 ਕਰੋੜ ਸ਼ਾਮਲ ਹਨ। ਛੱਤੀਸਗੜ੍ਹ ਵਿੱਚ, ਵਿਕ੍ਰੇਤਾਵਾਂ ਨੇ ₹87,873 ਕਰੋੜ ਦੇ ਆਰਡਰ ਮਿਲੇ ਹਨ, ਜਿਸ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੁਆਰਾ ₹48,575 ਕਰੋੜ, ਸਟਾਰਟਅੱਪਸ ਨੇ ₹420 ਕਰੋੜ, ਮਹਿਲਾ ਉੱਦਮੀਆਂ ਦੁਆਰਾ ₹1,242 ਕਰੋੜ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਵਿਕ੍ਰੇਤਾਵਾਂ ਨੇ ₹199 ਕਰੋੜ ਦਾ ਯੋਗਦਾਨ ਪਾਇਆ ਹੈ।

ਇਹ ਉਪਲਬਧੀਆਂ ਭਾਰਤ ਦੀ ਭਰੋਸੇਮੰਦ ਜਨਤਕ ਖਰੀਦ ਈਕੋਸਿਸਟਮ ਵਜੋਂ GeM ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ, ਜੋ ਸਮਾਜ ਦੇ ਹਰ ਵਰਗ ਨੂੰ ਸਸ਼ਕਤ ਬਣਾਉਣ ਵਾਲੇ ਇੱਕ ਸਮਾਵੇਸ਼ੀ, ਪਾਰਦਰਸ਼ੀ ਅਤੇ ਬਰਾਬਰੀ ਵਾਲੇ ਬਜ਼ਾਰ ਦੇ ਨਿਰਮਾਣ ਦੇ ਇਸਦੇ ਮਿਸ਼ਨ ਨੂੰ ਮਜ਼ਬੂਤ ​​ਕਰਦੀਆਂ ਹਨ।

************

ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣਨ/ਇਸ਼ੀਤਾ ਬਿਸਵਾਸ/ਏਕੇ


(Release ID: 2171998) Visitor Counter : 9