ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਿਨੇਟ ਨੇ ਬਿਹਾਰ ਵਿੱਚ ਬਖਤਿਆਰਪੁਰ-ਰਾਜਗੀਰ-ਤਿਲੈਯਾ ਸਿੰਗਲ ਰੇਲਵੇ ਲਾਈਨ ਸੈਕਸ਼ਨ (104 ਕਿਲੋਮੀਟਰ) ਦੇ ਦੋਹਰੀਕਰਨ ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੁੱਲ ਲਾਗਤ 2,192 ਕਰੋੜ ਰੁਪਏ ਹੈ
प्रविष्टि तिथि:
24 SEP 2025 3:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਬਿਹਾਰ ਵਿੱਚ ਬਖਤਿਆਰਪੁਰ-ਰਾਜਗੀਰ-ਤਿਲੈਯਾ ਸਿੰਗਲ ਰੇਲਵੇ ਲਾਈਨ ਸੈਕਸ਼ਨ (104 ਕਿਲੋਮੀਟਰ) ਦੇ ਦੋਹਰੀਕਰਨ ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੁੱਲ ਲਾਗਤ ਲਗਭਗ 2,192 ਕਰੋੜ ਰੁਪਏ ਹੈ।
ਇਹ ਪ੍ਰੋਜੈਕਟ ਬਿਹਾਰ ਰਾਜ ਦੇ ਚਾਰ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਅਤੇ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 104 ਕਿਲੋਮੀਟਰ ਦਾ ਵਾਧਾ ਕਰੇਗਾ।
ਇਹ ਰੇਲਵੇ ਲਾਈਨ ਰਾਜਗੀਰ (ਸ਼ਾਂਤੀ ਸਤੂਪ), ਨਾਲੰਦਾ, ਪਾਵਾਪੁਰੀ ਵਰਗੇ ਪ੍ਰਮੁੱਖ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਦਾ ਹੈ, ਜੋ ਦੇਸ਼ ਭਰ ਦੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।
ਇਸ ਮਲਟੀ-ਟਰੈਕਿੰਗ ਪ੍ਰੋਜੈਕਟ ਨਾਲ ਲਗਭਗ 1,434 ਪਿੰਡਾਂ ਅਤੇ ਲਗਭਗ 13.46 ਲੱਖ ਆਬਾਦੀ, ਜਿਸ ਵਿੱਚ ਦੋ ਅਭਿਲਾਸ਼ੀ ਜ਼ਿਲ੍ਹੇ (ਗਯਾ ਅਤੇ ਨਵਾਦਾ) ਸ਼ਾਮਿਲ ਹਨ, ਦੀ ਕਨੈਕਟੀਵਿਟੀ ਵਧੇਗੀ।
ਇਹ ਮਾਰਗ ਕੋਲਾ, ਸੀਮੇਂਟ, ਕਲਿੰਕਰ, ਫਲਾਈ ਐਸ਼ ਆਦਿ ਵਸਤੂਆਂ ਦੀ ਢੋਆ-ਢੁਆਈ ਲਈ ਜ਼ਰੂਰੀ ਹੈ। ਸਮਰੱਥਾ ਵਧਾਉਣ ਦੇ ਕੰਮਾਂ ਦੇ ਨਤੀਜੇ ਵਜੋਂ 26 ਮਿਲੀਅਨ ਟਨ ਪ੍ਰਤੀ ਸਾਲ ਦੀ ਵਾਧੂ ਮਾਲ ਢੁਆਈ ਹੋਵੇਗੀ। ਰੇਲਵੇ ਵਾਤਾਵਰਣ-ਅਨੁਕੂਲ ਅਤੇ ਊਰਜਾ-ਕੁਸ਼ਲ ਆਵਾਜਾਈ ਸਾਧਨ ਹੋਣ ਦੇ ਨਾਤੇ ਦੇਸ਼ ਦੇ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਰਸਦ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਨਾਲ ਹੀ ਤੇਲ ਆਯਾਤ (5 ਕਰੋੜ ਲੀਟਰ) ਨੂੰ ਘਟਾਏਗਾ ਅਤੇ ਸੀਓ2 ਨਿਕਾਸ (24 ਕਰੋੜ ਕਿਲੋਗ੍ਰਾਮ) ਨੂੰ ਘੱਟ ਕਰੇਗਾ, ਜੋ ਇੱਕ ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।
ਵਧੀ ਹੋਈ ਲਾਈਨ ਸਮਰੱਥਾ ਨਾਲ ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ ਅਤੇ ਭਾਰਤੀ ਰੇਲਵੇ ਦੀ ਕਾਰਜ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਵਧੇਗੀ। ਮਲਟੀ-ਟ੍ਰੈਕਿੰਗ ਦਾ ਇਹ ਪ੍ਰਸਤਾਵ ਸੰਚਾਲਨ ਨੂੰ ਸੁਚਾਰੂ ਬਣਾਏਗਾ ਅਤੇ ਭੀੜ ਨੂੰ ਘੱਟ ਕਰੇਗਾ, ਜਿਸ ਨਾਲ ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਸੈਕਸ਼ਨਾਂ 'ਤੇ ਜ਼ਰੂਰੀ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਨਵੇਂ ਭਾਰਤ' ਦੇ ਵਿਜ਼ਨ ਦੇ ਅਨੁਸਾਰ ਹਨ, ਜੋ ਇਸ ਖੇਤਰ ਦੇ ਲੋਕਾਂ ਨੂੰ ਵਿਆਪਕ ਵਿਕਾਸ ਦੇ ਮਾਧਿਅਮ ਦੁਆਰਾ "ਆਤਮਨਿਰਭਰ" ਬਣਾਉਣਗੇ, ਜਿਸ ਨਾਲ ਉਨ੍ਹਾਂ ਦੇ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਮੌਕੇ ਵਧਣਗੇ।
ਇਹ ਪ੍ਰੋਜੈਕਟ ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਏਕੀਕ੍ਰਿਤ ਯੋਜਨਾ ਅਤੇ ਹਿਤਧਾਰਕ ਦੇ ਸਲਾਹ-ਮਸ਼ਵਰੇ ਜ਼ਰੀਏ ਮਲਟੀ-ਮਾਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਕੁਸ਼ਲਤਾ ਨੂੰ ਵਧਾਉਣ 'ਤੇ ਕੇਂਦ੍ਰਿਤ ਹਨ। ਇਹ ਪ੍ਰੋਜੈਕਟ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਨਗੇ।
************
ਐੱਮਜੇਪੀਐੱਸ/ ਐੱਸਕੇਐੱਸ
(रिलीज़ आईडी: 2170781)
आगंतुक पटल : 32
इस विज्ञप्ति को इन भाषाओं में पढ़ें:
Malayalam
,
Assamese
,
English
,
Urdu
,
हिन्दी
,
Marathi
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada