ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪੂਰੇ ਦੇਸ਼ ਵਿੱਚ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਵਿੱਚ ਲੋਕਾਂ ਦੀ ਵਿਆਪਕ ਭਾਗੀਦਾਰੀ ਦਰਜ ਕੀਤੀ ਗਈ


ਅਭਿਆਨ ਦੇ ਤਹਿਤ 2.83 ਲੱਖ ਤੋਂ ਵੱਧ ਹੈਲਥ ਕੈਂਪਾਂ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੇਸ਼ ਭਰ ਵਿੱਚ 76 ਲੱਖ ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ ਹੈ


Posted On: 21 SEP 2025 6:53PM by PIB Chandigarh

17 ਸਤੰਬਰ 2025 ਨੂੰ ਸ਼ੁਰੂ ਕੀਤੇ ਗਏ ‘ਸਵਸਥ ਨਾਰੀ ਸਸ਼ਕਤ ਪਰਿਵਾਰ’ ਅਭਿਆਨ ਵਿੱਚ ਪੂਰੇ ਭਾਰਤ ਵਿੱਚ ਲੋਕਾਂ ਦੀ ਵੱਡੀ ਸੰਖਿਆ ਵਿੱਚ ਭਾਗੀਦਾਰੀ ਦੇਖੀ ਜਾ ਰਹੀ ਹੈ ਅਤੇ ਲੱਖਾਂ ਮਹਿਲਾਵਾਂ, ਬੱਚੇ ਅਤੇ ਪਰਿਵਾਰ ਵਿਆਪਕ ਸਿਹਤ ਸੇਵਾਵਾਂ ਦਾ ਲਾਭ ਲੈ ਰਹੇ ਹਨ। 

20 ਸਤੰਬਰ, 2025 ਤੱਕ, ਇਸ ਅਭਿਆਨ ਦੇ ਤਹਿਤ 2.83 ਲੱਖ ਤੋਂ ਵੱਧ ਹੈਲਥ ਕੈਂਪਾਂ (ਜਾਂਚ ਅਤੇ ਵਿਸ਼ੇਸ਼ ਕੈਂਪਾਂ) ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਦੇਸ਼ ਭਰ ਵਿੱਚੋਂ 76 ਲੱਖ ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ ਹੈ।

 

ਇਸ ਅਭਿਆਨ ਦੇ ਪ੍ਰਮੁੱਖ ਬਿੰਦੂ ਇਸ ਪ੍ਰਕਾਰ ਹਨ:

  • ਹਾਈਪਰਟੈਂਸ਼ਨ ਅਤੇ ਸ਼ੂਗਰ ਦੀ ਜਾਂਚ: 37 ਲੱਖ ਤੋਂ ਜ਼ਿਆਦਾ ਨਾਗਰਿਕਾਂ ਦੀ ਹਾਈਪਰਟੈਂਸ਼ਨ ਅਤੇ 35 ਲੱਖ ਤੋਂ ਵੱਧ ਲੋਕਾਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ।

  • ਕੈਂਸਰ ਦੀ ਜਾਂਚ : 9 ਲੱਖ ਤੋਂ ਵੱਧ ਮਹਿਲਾਵਾਂ ਦੀ ਬ੍ਰੈਸਟ ਕੈਂਸਰ ਅਤੇ 4.7 ਲੱਖ ਤੋਂ ਵੱਧ ਮਹਿਲਾਵਾਂ ਦੇ ਸਰਵਾਈਕਲ ਕੈਂਸਰ (cervical cancer) ਦੀ ਜਾਂਚ ਕੀਤੀ ਗਈ। ਓਰਲ ਕੈਂਸਰ ਦੀ ਜਾਂਚ ਵਿੱਚ 16 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ।

  • ਮਾਤ੍ਰਿ ਅਤੇ ਸ਼ਿਸ਼ੂ ਸਿਹਤ : 18 ਲੱਖ ਤੋਂ ਵੱਧ ਪ੍ਰਸਵ ਤੋਂ ਪਹਿਲਾਂ ਜਾਂਚਾਂ ਕੀਤੀਆਂ ਗਈਆਂ, ਜਦਕਿ 51 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਜੀਵਨ ਰੱਖਿਅਕ ਟੀਕੇ ਲਗਾਏ ਗਏ। 

  • ਅਨੀਮੀਆ ਅਤੇ ਪੋਸ਼ਣ: 15 ਲੱਖ ਤੋਂ ਜ਼ਿਆਦਾ ਲੋਕਾਂ ਦੀ ਅਨੀਮੀਆ ਦੀ ਜਾਂਚ ਕੀਤੀ ਗਈ। ਪੋਸ਼ਣ ਕਾਉਂਸਲਿੰਗ ਸੈਸ਼ਨ ਲੱਖਾਂ ਪਰਿਵਾਰਾਂ ਤੱਕ ਪਹੁੰਚੇ।

  • ਟੀਬੀ ਅਤੇ ਸਿੱਕਲ ਸੈੱਲ ਜਾਂਚ : 22 ਲੱਖ ਤੋਂ ਜ਼ਿਆਦਾ ਨਾਗਰਿਕਾਂ ਦੀ ਟੀਬੀ ਅਤੇ 2.3 ਲੱਖ ਤੋਂ ਵੱਧ ਲੋਕਾਂ ਦੀ ਸਿੱਕਲ ਸੈੱਲ ਰੋਗ ਦੀ ਜਾਂਚ ਕੀਤੀ ਗਈ। 

  • ਖੂਨਦਾਨ ਅਤੇ ਪੀਐੱਮ-ਜੇਏਵਾਈ: 1.6 ਲੱਖ ਤੋਂ ਵੱਧ ਖੂਨਦਾਨੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ, ਨਾਲ ਹੀ 4.7 ਲੱਖ ਨਵੇਂ ਆਯੁਸ਼ਮਾਨ/ਪੀਐੱਮ-ਜੇਏਵਾਈ ਕਾਰਜ ਜਾਰੀ ਕੀਤੇ ਗਏ।

 

ਆਯੁਸ਼ਮਾਨ ਅਰੋਗਯ ਮੰਦਿਰ, ਏਮਸ, ਹੋਰ ਰਾਸ਼ਟਰੀ ਮਹੱਤਵ ਦੇ ਸੰਸਥਾਨ (ਆਈਐੱਨਆਈ) ਸਹਿਤ ਐੱਨਐੱਚਐੱਮ ਹੈਲਥ ਕੈਂਪਾਂ ਦੇ ਵਿਆਪਕ ਨੈੱਟਵਰਕ ਤੋਂ ਇਲਾਵਾ, ਤੀਜੇ ਦਰਜੇ ਦੀ ਸਿਹਤ ਦੇਖਭਾਲ ਹਸਪਤਾਲ, ਮੈਡੀਕਲ ਕਾਲਜ ਅਤੇ ਨਿਜੀ ਸੰਸਥਾਨ ਵੀ ਇਸ ਰਾਸ਼ਟਰੀ ਅਭਿਆਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਸੁਵਿਧਾਵਾਂ ਲਈ ਹਜ਼ਾਰਾਂ ਮਾਹਿਰ ਕੈਂਪਾਂ ਦਾ ਆਯੋਜਨ ਕੀਤਾ ਹੈ। ਜਿੱਥੇ ਲਾਭਪਾਤਰੀਆਂ ਨੂੰ ਅਡਵਾਂਸਡ ਸਕ੍ਰੀਨਿੰਗ, ਡਾਇਗਨੌਸਟਿਕਸ, ਕਾਉਂਸਲਿੰਗ ਅਤੇ ਟ੍ਰੀਟਮੈਂਟ ਸਰਵਿਸਿਜ਼ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਨਾਲ ਰਾਜ ਸਰਕਾਰਾਂ ਅਤੇ ਭਾਈਚਾਰਕ ਪੱਧਰ ਦੇ ਹੈਲਥ ਵਰਕਰਸ ਦੇ ਯਤਨਾਂ ਨੂੰ ਬਲ ਮਿਲਿਆ ਹੈ।

 

ਕੇਂਦਰ ਸਰਕਾਰ ਦੇ ਸੰਸਥਾਨਾਂ, ਮੈਡੀਕਲ ਕਾਲਜਾਂ ਅਤੇ ਨਿਜੀ ਸੰਗਠਨਾਂ ਨੇ ਕੁੱਲ ਮਿਲਾ ਕੇ 3,410 ਸਕ੍ਰੀਨਿੰਗ ਅਤੇ ਵਿਸ਼ੇਸ਼ ਸਿਹਤ ਕੈਂਪ ਆਯੋਜਿਤ ਕੀਤੇ ਹਨ, ਜਿਨ੍ਹਾਂ ਨਾਲ 5.8 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਇਆ ਹੈ।

 

 

ਖੇਤਰੀ ਮੁੱਖ ਵਿਸ਼ੇਸ਼ਤਾਵਾਂ

ਅਭਿਆਨ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ:

  • ਦਿੱਲੀ: ਸਫਦਰਜੰਗ ਹਸਪਤਾਲ, ਸੀਜੀਐੱਚਐੱਸ ਆਰਕੇ ਪੁਰਮ ਅਤੇ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਆਯੋਜਿਤ ਮੈਗਾ ਹੈਲਥ ਕੈਂਪਾਂ ਵਿੱਚ ਟੀਬੀ, ਗੈਰ-ਸੰਚਾਰੀ ਰੋਗਾਂ (ਐੱਨਸੀਡੀ) ਮਾਨਸਿਕ ਸਿਹਤ ਅਤੇ ਮਾਤ੍ਰਿ ਜਾਂਚ ਕੀਤੀ ਗਈ।

  • ਗੁਜਰਾਤ: ਦਾਹੋਦ, ਕੱਛ ਅਤੇ ਨਵਸਾਰੀ ਵਿੱਚ ਆਯੋਜਿਤ ਕੈਂਪਾਂ ਵਿੱਚ ਕੈਂਸਰ ਦੀ ਜਾਂਚ ਅਤੇ ਗੈਰ-ਸੰਚਾਰੀ ਰੋਗਾਂ (ਐੱਨਸੀਡੀ) ਦੀ ਦੇਖਭਾਲ ਪ੍ਰਦਾਨ ਕੀਤੀ ਗਈ, ਜਿਸ ਨਾਲ 42,000 ਤੋਂ ਵੱਧ ਮਹਿਲਾਵਾਂ ਨੂੰ ਸਿੱਧੇ ਤੌਰ ‘ਤੇ ਲਾਭ ਹੋਇਆ।

  • ਜੰਮੂ ਅਤੇ ਕਸ਼ਮੀਰ : ਸੇਵਾ ਪਖਵਾੜਾ ਦੇ ਤਹਿਤ ਸ੍ਰੀਨਗਰ ਅਤੇ ਆਰਐੱਸ ਪੁਰਾ ਵਿੱਚ ਆਯੋਜਿਤ ਮੈਗਾ ਹੈਲਥ ਕੈਂਪਾਂ ਵਿੱਚ ਵੱਡੀ ਸੰਖਿਆ ਵਿੱਚ ਭਾਈਚਾਰਕ ਭਾਗੀਦਾਰੀ ਦੇਖੀ ਗਈ। 

* ਉੱਤਰ ਪੂਰਬ: ਅਰੁਣਾਚਲ ਪ੍ਰਦੇਸ਼ ਦੇ ਪਾਪੁਮ ਪਾਰੇ ਤੋਂ ਲੈ ਕੇ ਮਣੀਪੁਰ ਦੇ ਇੰਫਾਲ ਤੱਕ, ਇਹ ਅਭਿਆਨ ਮੁਫ਼ਤ ਹੈਲਥ ਚੈਕਅੱਪ ਅਤੇ ਜਾਗਰੂਕਤਾ ਅਭਿਆਨਾਂ ਰਾਹੀਂ ਦੂਰ-ਦੁਰਾਡੇ ਦੇ ਕਬਾਇਲੀ ਭਾਈਚਾਰਿਆਂ ਤੱਕ ਪਹੁੰਚਿਆ ਹੈ।

* ਗੋਆ ਅਤੇ ਮਹਾਰਾਸ਼ਟਰ: ਮੁੱਢਲੇ ਸਿਹਤ ਕੇਂਦਰਾਂ ਅਤੇ ਪੰਚਾਇਤਾਂ ਨੇ ਸਰਗਰਮ ਭਾਈਚਾਰਕ ਭਾਗੀਦਾਰੀ ਨਾਲ ਰੈਲੀਆਂ, ਸਕ੍ਰੀਨਿੰਗ ਕੈਂਪਾਂ ਅਤੇ ਖੂਨਦਾਨ ਅਭਿਆਨ ਆਯੋਜਿਤ ਕੀਤੇ। 

* ਬਿਹਾਰ ਅਤੇ ਉੱਤਰ ਪ੍ਰਦੇਸ਼: ਜ਼ਿਲ੍ਹਾ ਹਸਪਤਾਲਾਂ ਅਤੇ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਐੱਨਸੀਡੀ ਜਾਂਚ ਅਤੇ ਮਾਤ੍ਰਿ ਸਿਹਤ ਸੇਵਾਵਾਂ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਹੋਇਆ ਹੈ।

* ਲੱਦਾਖ : ਦੂਰ-ਦੁਰਾਡੇ ਲਿੰਗਸ਼ੈੱਡ ਪਿੰਡ ਵਿੱਚ ਕੈਂਪਾਂ ਵਿੱਚ ਆਮ ਸਲਾਹ-ਮਸ਼ਵਰਾ, ਮੋਤੀਆਬਿੰਦ ਜਾਂਚ ਅਤੇ ਮਾਸਿਕ ਧਰਮ ਸਵੱਛਤਾ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਗਏ। 

https://static.pib.gov.in/WriteReadData/userfiles/image/image00566C1.jpghttps://static.pib.gov.in/WriteReadData/userfiles/image/image006W25I.jpg

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਹਤ ਕਰਮੀਆਂ, ਰਾਜ ਸਰਕਾਰਾਂ, ਸਥਾਨਕ ਸੰਸਥਾਵਾਂ ਅਤੇ ਭਾਈਚਾਰਕ ਸੰਗਠਨਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਹੈ ਜੋ ਸਰਗਰਮ ਤੌਰ ‘ਤੇ ਇਸ ਅਭਿਆਨ ਵਿੱਚ ਭਾਗੀਦਾਰੀ ਕਰਕੇ ਇਸ ਦੀ ਸਫ਼ਲਤਾ ਵਿੱਚ ਸਹਾਇਕ ਬਣ ਰਹੇ ਹਨ। 2 ਅਕਤੂਬਰ 2025 ਤੱਕ ਨਿਰੰਤਰ ਸਮੂਹਿਕ ਯਤਨਾਂ ਨਾਲ, ਇਸ ਅਭਿਆਨ ਦਾ ਉਦੇਸ਼, ‘ਸਵਸਥ ਨਾਰੀ, ਸਸ਼ਕਤ ਪਰਿਵਾਰ’- ਸਵਸਥ ਮਹਿਲਾ, ਸਸ਼ਕਤ ਪਰਿਵਾਰ ਅਤੇ ਇੱਕ ਸਸ਼ਕਤ ਰਾਸ਼ਟਰ ਯਕੀਨੀ ਬਣਾਉਣਾ ਹੈ। 

****

ਐੱਮਵੀ

HFW/Update on SNSP Abhiyaan/21Sept2025/1


(Release ID: 2169932)