ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਜੋਧਪੁਰ ਵਿੱਚ ‘ਸ਼੍ਰੀ ਪਾਰਸਮਲ ਬੋਹਰਾ ਨੇਤਰਹੀਣ ਕਾਲਜ’ ਦੇ ਭਵਨ ਅਤੇ ਵਿਦਿਆਰਥੀਆਂ ਲਈ ਹੌਸਟਲ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਵਿਸ਼ੇਸ਼ ਤੌਰ ‘ਤੇ ਯੋਗ ਲੋਕਾਂ ਨੂੰ ‘ਦਿਵਯਾਂਗ’ ਕਹਿ ਕੇ ਉਨ੍ਹਾਂ ਨੂੰ ਦੇਖਣ ਦੇ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ

ਦਿਵਯਾਂਗ ਸ਼ਬਦ ਦੇ ਕੇ ਮੋਦੀ ਜੀ ਨੇ ਸਾਰੇ ਦਿਵਯਾਂਗਜਨਾਂ ਵਿੱਚ ਨਵੇਂ ਆਤਮ-ਸਨਮਾਨ, ਨਵੀਂ ਪਹਿਚਾਣ ਅਤੇ ਆਤਮਨਿਰਭਰ ਬਣਨ ਦਾ ਸੁਪਨਾ ਜਗਾਉਣ ਦਾ ਕੰਮ ਕੀਤਾ

ਜਦੋਂ ਦਿਵਯਾਂਗਾਂ ਨੂੰ ਦਇਆ ਦੀ ਜਗ੍ਹਾ ਬ੍ਰਹਮਤਾ ਦਾ ਪ੍ਰਤੀਕ ਮੰਨਣ ਦੀ ਸ਼ੁਰੂਆਤ ਹੁੰਦੀ ਹੈ, ਤਦ ਸੱਚੇ ਅਰਥਾਂ ਵਿੱਚ ਦਿਵਯਾਂਗਜਨਾਂ ਲਈ ਕੰਮ ਹੁੰਦਾ ਹੈ

ਸ਼੍ਰੀ ਪਾਰਸਮਲ ਬੋਹਰਾ ਨੇਤਰਹੀਣ ਕਾਲਜ ਲੋਕਾਂ ਨੂੰ ਦਿਵਯਾਂਗਾਂ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਮਿਲੀ ਵਿਸ਼ੇਸ਼ ਸ਼ਕਤੀ ਨੂੰ ਪਹਿਚਾਣ ਕੇ ਅੱਗੇ ਵਧਾਉਣ ਲਈ ਨਿਰੰਤਰ ਪ੍ਰੇਰਿਤ ਕਰ ਰਿਹਾ ਹੈ

ਮੋਦੀ ਸਰਕਾਰ ਨੇ ਦਿਵਯਾਂਗਜਨਾਂ ਦੇ ਹੁਨਰ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਉੱਚਿਤ ਪਲੈਟਫਾਰਮ ਦੇਣ ਦਾ ਕੰਮ ਕੀਤਾ

ਸਮਾਜ, ਸਰਕਾਰ ਅਤੇ ਸਵੈ-ਸੇਵੀ ਸੰਸਥਾਵਾਂ ਮਿਲ ਕੇ ਜੇਕਰ ਦਿਵਯਾਂਗਜਨਾਂ ਦੀ ਭਲਾਈ ਲਈ ਕੰਮ ਕਰਨ, ਤਾਂ ਕੁਝ ਵੀ ਅਸੰਭਵ ਨਹੀਂ ਹੈ

ਮੋਦੀ ਸਰਕਾਰ ਨੇ ਸੁਗਮਯ ਭਾਰਤ ਅਭਿਯਾਨ ਦੇ ਤਹਿਤ ਕੇਂਦਰ ਸਰਕਾਰ ਦੇ 1314 ਭਵਨਾਂ, 90 ਹਵਾਈ ਅੱਡਿਆਂ ਨੂੰ ਦਿਵਯਾਂਗਜਨਾਂ ਲਈ ਪਹੁੰਚਯੋਗ ਬਣਾਉਣ ਦਾ ਕੰਮ ਕੀਤਾ

ਆਜ਼ਾਦੀ ਤੋਂ 2014 ਤੱਕ ਸਿਰਫ਼ 7 ਲੱਖ ਲੋਕਾਂ ਨੂੰ ਕੇਂਦਰ ਸਰਕਾਰ ਨੇ ਆਰਟੀਫਿਸ਼ੀਅਲ ਅੰਗ ਅਤੇ ਉਪਕਰਣ ਦਿੱਤੇ ਸਨ, ਮੋਦੀ ਸਰਕਾਰ ਨੇ 10 ਵਰ੍ਹਿਆਂ ਵਿੱਚ 31 ਲੱਖ ਤੋਂ ਵੱ

Posted On: 21 SEP 2025 7:27PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਜੋਧਪੁਰ ਵਿੱਚ ‘ਸ਼੍ਰੀ ਪਾਰਸਮਲ ਬੋਹਰਾ ਨੇਤਰਹੀਣ ਕਾਲਜ’ ਦੇ ਭਵਨ ਅਤੇ ਵਿਦਿਆਰਥੀਆਂ ਲਈ ਹੌਸਟਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਸਮੇਤ ਅਤੇ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੇ ਜੀਵਨ ਨੂੰ ਦਿਵਯਾਂਗਾਂ ਦੇ ਸੇਵਾ ਕਾਰਜਾਂ ਨਾਲ ਜੋੜਦਾ ਹੈ, ਤਾਂ ਉਹ ਕਈ ਲੋਕਾਂ ਨੂੰ ਪ੍ਰੇਰਿਤ ਵੀ ਕਰਦਾ ਹੈ ਅਤੇ ਲੋਕਾਂ ਨੂੰ ਇਸ ਕੰਮ ਦੇ ਨਾਲ ਵੀ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਨੇ ਦਿਵਯਾਂਗਾਂ ਨੂੰ ਵੀ ਕੋਈ ਨਾ ਕੋਈ ਵਿਸ਼ੇਸ਼ ਸ਼ਕਤੀ ਦਿੱਤੀ ਹੈ ਅਤੇ ਉਸ ਸ਼ਕਤੀ ਨੂੰ ਪਹਿਚਾਣ ਕੇ ਉਨ੍ਹਾਂ ਦੇ ਜੀਵਨ ਨੂੰ ਸਰਲ ਬਣਾਉਣ ਦੇ ਭਾਵ ਨੂੰ ਸੁਸ਼ੀਲਾ ਜੀ ਦੇ ਜੀਵਨ ਰਾਹੀਂ ਹਜ਼ਾਰਾਂ ਲੋਕਾਂ ਨੇ ਗ੍ਰਹਿਣ ਕੀਤਾ ਹੈ।

 

CR5_0617.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪ੍ਰੋਜੈਕਟਾਂ ਦਾ ਅੱਜ ਇੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਦੇ ਟ੍ਰੈਕ ਰਿਕਾਰਡ ਦੇ ਅਨੁਸਾਰ ਇਨ੍ਹਾਂ ਤਿੰਨਾਂ ਪ੍ਰੋਜੈਕਟਾਂ ਦਾ ਕੰਮ ਸਮੇਂ ‘ਤੇ ਪੂਰਾ ਹੋਵੇਗਾ ਜਿਸ ਨਾਲ ਸੈਂਕੜੇ ਬੱਚਿਆਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸੁਸ਼ੀਲਾ ਜੀ ਨੇ 5 ਸਕੂਲਾਂ, ਦੋ ਕਾਲਜਾਂ, ਮੁਫ਼ਤ ਹੌਸਟਲਾਂ, ਭੋਜਨ, ਆਡੀਓ ਬੁੱਕਸ, ਰਿਕਾਰਡਿਡ ਲੈਕਚਰਸ, ਬ੍ਰੇਲ ਪ੍ਰਿੰਟਿੰਗ ਪ੍ਰੈੱਸ, ਸਕ੍ਰੀਨ ਰੀਡਰ, ਕੰਪਿਊਟਰ ਲੈਬ ਅਤੇ ਲਾਇਬ੍ਰੇਰੀ ਰਾਹੀਂ ਨੇਤਰਹੀਣ ਵਿਦਿਆਰਥੀ-ਵਿਦਿਆਰਥਣਾਂ ਦੇ ਜੀਵਨ ਵਿੱਚ ਗਿਆਨ ਅਤੇ ਦ੍ਰਿਸ਼ਟੀ ਦੀ ਰੌਸ਼ਨੀ ਪ੍ਰਸਾਰਿਤ ਕੀਤੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਰਸਮਲ ਬੋਹਰਾ ਨੇਤਰਹੀਣ ਕਾਲਜ 2022 ਵਿੱਚ ਰਾਜਸਥਾਨ ਦਾ ਪਹਿਲਾਂ ਨੇਤਰਹੀਣ ਕਾਲਜ ਬਣਿਆ। ਜਦੋਂ ਦਿਵਯਾਂਗਾਂ ਨੂੰ ਦਇਆ ਦੀ ਜਗ੍ਹਾ ਬ੍ਰਹਮਤਾ ਦਾ ਪ੍ਰਤੀਕ ਮੰਨਣ ਦੀ ਸ਼ੁਰੂਆਤ ਹੁੰਦੀ ਹੈ ਤਦ ਸੱਚੇ ਅਰਥਾਂ ਵਿੱਚ ਦਿਵਯਾਂਗਜਨਾਂ ਲਈ ਕੰਮ ਹੁੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2015 ਵਿੱਚ ਪਹਿਲੀ ਵਾਰ ਵਿਸ਼ੇਸ਼ ਤੌਰ ‘ਤੇ ਅਪਾਹਜ ਲੋਕਾਂ ਦੇ ਲਈ ‘ਦਿਵਯਾਂਗ’ ਸ਼ਬਦ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ। ਇਹ ਸ਼ਬਦ ਹੀ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਜੀ ਦੇ ਇੱਕ ਹੀ ਫੈਸਲੇ ਨਾਲ ਪੂਰੇ ਭਾਰਤ ਦੀ ਜਨਤਾ, ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦਾ ਦਿਵਯਾਂਗਜਨਾਂ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਸਾਰੇ ਦਿਵਯਾਂਗਾਂ ਦੇ ਅੰਦਰ ਦਿਵਯਾਂਗ ਸ਼ਬਦ ਨਾਲ ਨਵੇਂ ਆਤਮ-ਸਨਮਾਨ, ਨਵੀਂ ਪਹਿਚਾਣ, ਆਤਮਨਿਰਭਰ ਬਣਨ ਦਾ ਸੁਪਨਾ ਜਗਾਉਣ ਦਾ ਕੰਮ ਕੀਤਾ ਹੈ।

CR5_0280.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਸਾਰੇ ਦਿਵਯਾਂਗਜਨਾਂ ਦੇ ਅੰਦਰ ਮੌਜੂਦ ਖੇਡ ਹੁਨਰ ਨੂੰ ਪਲੈਟਫਾਰਮ ਦਿੱਤਾ ਹੈ। ਵਿਸ਼ਵ ਵਿੱਚ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ 1960 ਵਿੱਚ ਹੋਈ ਅਤੇ ਤਦ ਤੋਂ 2012 ਤੱਕ ਹੋਈਆਂ ਸਾਰੀਆਂ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਸਿਰਫ਼ 8 ਮੈਡਲ ਮਿਲੇ ਸਨ। ਪਿਛਲੀਆਂ ਤਿੰਨ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੇ 52 ਮੈਡਲ ਜਿੱਤੇ ਅਤੇ ਇਸ ਨਾਲ ਸਾਡੇ ਖਿਡਾਰੀਆਂ ਨੂੰ ਅੱਗੇ  ਵਧਣ ਦੀ ਪ੍ਰੇਰਣਾ ਮਿਲੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਮਾਜ, ਸਰਕਾਰ ਅਤੇ ਸਵੈ-ਸੇਵੀ ਸੰਸਥਾਵਾਂ ਮਿਲ ਕੇ ਜੇਕਰ ਦਿਵਯਾਂਗਜਨਾਂ ਦੀ ਭਲਾਈ ਲਈ ਕੰਮ ਕਰਨ, ਤਾਂ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੈਰਾਲੰਪਿਕ ਖੇਡਾਂ ਵਿੱਚ 52 ਮੈਡਲ ਜਿੱਤਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੇ ਦਿਵਯਾਂਗਜਨ ਸਭ ਕੁਝ ਕਰ ਸਕਦੇ ਹਨ, ਬਸ ਜ਼ਰੂਰਤ ਹੈ ਉਨ੍ਹਾਂ ਦਾ ਹੱਥ ਥਾਮਣ, ਉਨ੍ਹਾਂ ਦੇ ਅੰਦਰ ਦੀ ਸ਼ਕਤੀ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਉੱਚਿਤ ਪਲੈਟਫਾਰਮ ਪ੍ਰਦਾਨ ਕਰਨ ਦੀ।

 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਬਜਟ ਨੂੰ 2014 ਦੇ 338 ਕਰੋੜ ਤੋਂ ਰੁਪਏ ਤੋਂ ਵਧਾ ਕੇ ਅੱਜ 1313 ਕਰੋੜ ਰੁਪਏ ਤੱਕ ਪਹੁੰਚਾ ਦਿੱਤਾ ਹੈ। ਮੋਦੀ ਸਰਕਾਰ ਨੇ ਦਿਵਯਾਂਗਜਨਾਂ ਲਈ ਕਈ ਸੁਵਿਧਾਵਾਂ ਉਪਲਬਧ ਕਰਵਾਉਣ ਦਾ ਕੰਮ ਕੀਤਾ ਹੈ। ਸੁਗਮਯ ਭਾਰਤ ਅਭਿਯਾਨ ਦੇ ਤਹਿਤ ਭਾਰਤ ਸਰਕਾਰ ਦੇ 1314 ਭਵਨਾਂ ਵਿੱਚ 563 ਕਰੋੜ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਦਿਵਯਾਂਗਜਨਾਂ ਲਈ ਪਹੁੰਚਯੋਗ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, 1748 ਹੋਰ ਇਮਾਰਤਾਂ ਨੂੰ ਵੀ ਪਹੁੰਚਯੋਗ ਬਣਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 35 ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ 55 ਘਰੇਲੂ ਹਵਾਈ ਅੱਡਿਆਂ ਨੂੰ ਦਿਵਯਾਂਗਜਨਾਂ ਲਈ ਪਹੁੰਚਯੋਗ ਬਣਾਉਣ ਦਾ ਕੰਮ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸਿਰਫ਼ 7 ਲੱਖ ਲੋਕਾਂ ਨੂੰ ਭਾਰਤ ਸਰਕਾਰ ਨੇ ਆਰਟੀਫਿਸ਼ੀਅਲ ਅੰਗ ਅਤੇ ਉਪਕਰਣ ਦਿੱਤੇ ਸਨ,  ਪਰ ਮੋਦੀ ਸਰਕਾਰ ਦੇ ਪਿਛਲੇ 10 ਵਰ੍ਹਿਆਂ ਵਿੱਚ 18 ਹਜ਼ਾਰ ਕੈਂਪ ਲਗਾ ਕੇ 31 ਲੱਖ ਲੋਕਾਂ ਨੂੰ ਆਰਟੀਫਿਸ਼ੀਅਲ ਸਹਾਇਤਾ ਅੰਗ ਦੇਣ ਦਾ ਕੰਮ ਕੀਤਾ ਗਿਆ ਹੈ।

****

ਆਰਕੇ/ਵੀਵੀ/ਪੀਐੱਸ/ਪੀਆਰ/ਏਕੇ


(Release ID: 2169330)