ਖੇਤੀਬਾੜੀ ਮੰਤਰਾਲਾ
azadi ka amrit mahotsav

ਖੇਤੀਬਾੜੀ ਮਸ਼ੀਨਰੀ 'ਤੇ ਜੀਐਸਟੀ ਸੁਧਾਰਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਕਰਨਗੇ ਮੀਟਿੰਗ


ਸ਼੍ਰੀ ਸ਼ਿਵਰਾਜ ਸਿੰਘ ਨਾਲ ਮੀਟਿੰਗ ਵਿੱਚ ਟਰੈਕਟਰ ਅਤੇ ਖੇਤੀਬਾੜੀ ਮਸ਼ੀਨੀਕਰਣ ਨਾਲ ਜੁੜੇ ਸਾਰੇ ਸੰਗਠਨਾਂ ਦੇ ਪ੍ਰਤੀਨਿਧੀ ਹੋਣਗੇ ਸ਼ਾਮਲ

ਜੀਐੱਸਟੀ ਦਰਾਂ ਵਿੱਚ ਕਮੀ ਦਾ ਕਿਸਾਨਾਂ ਤੱਕ ਪੂਰਾ ਲਾਭ ਪਹੁੰਚਾਉਣਾ ਯਕੀਨੀ ਬਣਾਉਣ ਲਈ ਸ਼੍ਰੀ ਸ਼ਿਵਰਾਜ ਸਿੰਘ ਦੀ ਪਹਿਲ ‘ਤੇ ਹੋਵੇਗੀ ਮਹੱਤਵਪੂਰਣ ਮੀਟਿੰਗ

Posted On: 18 SEP 2025 4:01PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਵਿੱਚ ਕੱਲ੍ਹ 19 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਮੀਟਿੰਗ ਵਿੱਚ ਟਰੈਕਟਰ ਅਤੇ ਖੇਤੀਬਾੜੀ ਮਸ਼ੀਨੀਕਰਣ ਐਸੋਸੀਏਸ਼ਨ (ਟੀਐੱਮਏ), ਖੇਤੀਬਾੜੀ ਮਸ਼ੀਨਰੀ ਨਿਰਮਾਤਾ ਐਸੋਸੀਏਸ਼ਨ (ਏਐੱਮਐੱਮਏ), ਆਲ ਇੰਡੀਆ ਕੰਬਾਈਨ ਹਾਰਵੈਸਟਰ ਮੈਨੂਫੈਕਚਰਿੰਗ ਐਸੋਸੀਏਸ਼ਨ (ਏਆਈਸੀਐੱਮਏ), ਅਤੇ ਪਾਵਰ ਟਿਲਰ ਐਸੋਸੀਏਸ਼ਨ ਆਫ ਇੰਡੀਆ (ਪੀਟੀਏਆਈ) ਸਮੇਤ ਹੋਰ ਸਬੰਧਿਤ ਸੰਗਠਨਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੀ ਪਹਿਲਕਦਮੀ 'ਤੇ ਆਯੋਜਿਤ ਇਸ ਮੀਟਿੰਗ ਦਾ ਉਦੇਸ਼ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ 'ਤੇ ਹਾਲ ਹੀ ਵਿੱਚ ਜੀਐੱਸਟੀ ਦਰਾਂ ਵਿੱਚ ਕਟੌਤੀ (12-18% ਤੋਂ ਘੱਟ ਕੇ 5%) ਦੇ ਫੈਸਲੇ 'ਤੇ ਚਰਚਾ ਕਰਨਾ, ਕਿਸਾਨਾਂ ਤੱਕ ਇਸ ਦੇ ਲਾਭਾਂ ਦਾ ਵਿਆਪਕ ਪ੍ਰਸਾਰ ਯਕੀਨੀ ਬਣਾਉਣਾ ਅਤੇ ਸੁਧਾਰ ਉਪਾਵਾਂ ਨੂੰ ਸੁਚਾਰੂ ਲਾਗੂ ਕਰਨ ਦੀ ਰਣਨੀਤੀ ਬਣਾਉਣੀ ਹੋਵੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਦੁਆਰਾ ਜੀਐੱਸਟੀ ਵਿੱਚ ਕਮੀ ਨਾਲ ਟਰੈਕਟਰ ਅਤੇ ਹੋਰ ਮਸ਼ੀਨਰੀ ਦੀ ਕੀਮਤਾਂ ਕਿਸਾਨਾਂ ਲਈ 7 ਤੋਂ 13 ਪ੍ਰਤੀਸ਼ਤ ਤੱਕ ਘੱਟ ਹੋਵੇਗੀ, ਉੱਥੇ ਹੀ ਸਬਸਿਡੀ ਯੋਜਨਾਵਾਂ ਅਤੇ ਘਟੇ ਹੋਏ ਟੈਕਸਾਂ ਦਾ ਦੋਹਰਾ ਲਾਭ ਕਿਸਾਨਾਂ ਨੂੰ ਮਿਲੇਗਾ ਅਤੇ 'ਆਤਮਨਿਰਭਰ ਭਾਰਤ' ਦੇ ਤਹਿਤ, ਸਵਦੇਸ਼ੀ ਖੇਤੀਬਾੜੀ ਮਸ਼ੀਨਰੀ ਨਿਰਮਾਤਾਵਾਂ ਨੂੰ ਵੀ ਮੁਕਾਬਲੇਬਾਜ਼ੀ ਦੀ ਲੀਡ ਮਿਲੇਗੀ।

***********

ਆਰਸੀ/ਕੇਐੱਸਆਰ/ਏਆਰ/ਐੱਮਕੇ/ਬਲਜੀਤ


(Release ID: 2168151) Visitor Counter : 9