ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰਾਲੇ ਦੁਆਰਾ ਰਬੀ ਅਭਿਆਨ 2025 ਲਈ ਰਾਸ਼ਟਰੀ ਖੇਤੀਬਾੜੀ ਸੰਮੇਲਨ ਨਵੀਂ ਦਿੱਲੀ ਵਿੱਚ ਸ਼ੁਰੂ
ਕਿਸਾਨਾਂ ਅਤੇ ਵਿਗਿਆਨੀਆਂ ਦੀ ਮਿਹਨਤ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ਵਿੱਚ ਖੇਤੀਬਾੜੀ ਦੀ ਗ੍ਰੋਥ 3.7 ਪ੍ਰਤੀਸ਼ਤ ਦੁਨੀਆ ਵਿੱਚ ਸੱਭ ਤੋਂ ਵੱਧ- ਸ਼੍ਰੀ ਸ਼ਿਵਰਾਜ ਸਿੰਘ
ਦੇਸ਼ ਵਿੱਚ ਅਨਾਜ, ਫਲ- ਸਬਜੀਆਂ ਦੀ ਕਮੀ ਨਹੀਂ ਰਹਿਣ ਦੇਣਗੇ, ਭਾਰਤ ਨੂੰ ਵਿਸ਼ਵ ਦੀ ਫੂਡ ਬਾਸਕੇਟ ਬਣਾਵਾਂਗੇ- ਸ਼੍ਰੀ ਸ਼ਿਵਰਾਜ ਸਿੰਘ
ਨਕਲੀ ਖਾਦ-ਬੀਜ, ਕੀਟਨਾਸ਼ਕ ਦੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ, ਕਸੌਟੀ ‘ਤੇ ਖਰੇ ਉਤਰਨ ਵਾਲੇ ਬਾਓਸਿਟਮੁਲੇਂਟ ਹੀ ਬਿਕ ਸੱਕਣਗੇ- ਸ਼੍ਰੀ ਸ਼ਿਵਰਾਜ ਸਿੰਘ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦੇਸ਼ਭਰ ਦੇ ਸੀਨੀਅਰ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਕੀਤਾ ਸੰਵਾਦ
Posted On:
15 SEP 2025 8:56PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਰਬੀ ਅਭਿਆਨ 2025 ਲਈ ਆਯੋਜਿਤ ਦੋ-ਰੋਜ਼ਾ ਰਾਸ਼ਟਰੀ ਖੇਤੀਬਾੜੀ ਸੰਮੇਲਨ ਦੀ ਸ਼ੁਰੂਆਤ ਅੱਜ ਪੂਸਾ, ਨਵੀਂ ਦਿੱਲੀ ਵਿੱਚ ਹੋਇਆ। ਸੰਮੇਲਨ ਦਾ ਵਿਸ਼ਾ 'ਇੱਕ ਰਾਸ਼ਟਰ-ਇੱਕ ਖੇਤੀਬਾੜੀ-ਇੱਕ ਟੀਮ' ਹੈ, ਜੋ ਕਿ ਖੇਤੀਬਾੜੀ ਖੇਤਰ ਵਿੱਚ ਤਾਲਮੇਲ ਵਾਲੇ ਯਤਨਾਂ ਅਤੇ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲਕਦਮੀ 'ਤੇ ਪਹਿਲੀ ਵਾਰ ਰਬੀ ਸੰਮੇਲਨ ਦਾ ਆਯੋਜਨ ਦੋ- ਦਿਨ ਦਾ ਕੀਤਾ ਗਿਆ ਹੈ। ਸੰਮੇਲਨ ਵਿੱਚ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਅਨਾਜ, ਫਲਾਂ -ਸਬਜ਼ੀਆਂ ਦੀ ਕਮੀ ਨਹੀਂ ਹੋਣ ਦੇਵਾਂਗੇ ਅਤੇ ਭਾਰਤ ਨੂੰ ਦੁਨੀਆ ਦੀ ਫੂਡ ਬਾਸਕੇਟ ਬਣਾਵਾਂਗੇ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦੇਸ਼ ਭਰ ਦੇ ਸੀਨੀਅਰ ਖੇਤੀਬਾੜੀ ਅਧਿਕਾਰੀਆਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਪਹਿਲੇ ਦਿਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਕਿਸਾਨਾਂ ਅਤੇ ਵਿਗਿਆਨੀਆਂ ਦੀ ਮਿਹਨਤ ਅਤੇ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਨਾਲ ਦੇਸ਼ ਵਿੱਚ ਖੇਤੀਬਾੜੀ ਦੀ ਗ੍ਰੋਥ 3.7 ਪ੍ਰਤੀਸ਼ਤ ਹੈ, ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹੈ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਇੱਕ ਹਨ; ਆਪਣੇ ਦੇਸ਼, ਆਪਣੀ ਜਨਤਾ, ਆਪਣੇ ਕਿਸਾਨਾਂ ਦੇ ਹਿੱਤ ਸਾਡੇ ਲਈ ਸਭ ਤੋਂ ਉੱਪਰ ਹਨ, ਜਿਸ ਦੇ ਲਈ ਅਸੀਂ ਮਿਲ ਕੇ ਪੂਰੀ ਤਾਕਤ ਨਾਲ ਕੰਮ ਕਰਦੇ ਰਹਾਂਗੇ। ਸਾਨੂੰ ਇਹ ਸੁਭਾਗ ਮਿਲਿਆ ਹੈ ਕਿ ਅਸੀਂ ਭਾਰਤ ਦੇ ਖੇਤੀਬਾੜੀ ਦ੍ਰਿਸ਼ ਨੂੰ ਬਦਲਣ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਸੀਂ ਲੋਕ ਸਧਾਰਣ ਲੋਕ ਨਹੀਂ ਹਾਂ, ਅਸੀਂ ਲੋਕ ਦੇਸ਼ ਦੀ ਅੱਧੀ ਆਬਾਦੀ ਦੀ ਕਿਸਮਤ ਬਣਾਉਣ ਵਾਲੇ ਹਾਂ। ਸਾਨੂੰ ਬਹੁਤ ਵਧੀਆ ਕੰਮ ਕਰਨਾ ਹੋਵੇਗਾ। ਸਾਨੂੰ ਕਿਸਾਨ ਅਤੇ ਉਸ ਦੀ ਉੱਨਤੀ ਨਾਲ ਮਤਲਬ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਨਕਲੀ ਖਾਦਾਂ, ਬੀਜਾਂ ਅਤੇ ਕੀਟਨਾਸ਼ਕਾਂ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਗੱਲ ਕੀਤੀ, ਉੱਥੇ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹੁਣ ਸਾਰੇ ਮਾਪਦੰਡਾਂ ਅਤੇ ਕਸੌਟੀ ‘ਤੇ ਪੂਰੀ ਤਰ੍ਹਾਂ ਨਾਲ ਖਰੇ ਉਤਰਨ ਵਾਲੇ ਬਾਇਓਸਟਿਮੂਲੈਂਟ (ਜੈਵਿਕ ਉਤੇਜਕ) ਹੀ ਬਿਕ ਸੱਕਣਗੇ। ਅਸੀਂ ਕਿਸਾਨਾਂ ਦਾ ਸ਼ੋਸ਼ਣ ਨਹੀਂ ਹੋਣ ਦੇਵਾਂਗੇ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਸਤਾਰ ਦਾ ਕੰਮ ਬਹੁਤ ਮਹੱਤਵਪੂਰਨ ਹੈ, ਕੇਂਦਰ ਸਰਕਾਰ ਦੇ ਨਾਲ ਮਿਲ ਕੇ ਸਾਰੇ ਰਾਜ ਦੇ ਖੇਤੀਬਾੜੀ ਵਿਭਾਗਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਸਾਰੀਆਂ ਯੂਨੀਵਰਸਿਟੀਆਂ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਹੋਰ ਸਾਰੀਆਂ ਸੰਸਥਾਵਾਂ ਨੂੰ ਠੋਸ ਪ੍ਰੋਗਰਾਮ ਅਤੇ ਰਣਨੀਤੀਆਂ ਬਣਾ ਕੇ ਜ਼ਮੀਨੀ ਪੱਧਰ 'ਤੇ ਤੇਜ਼ੀ ਨਾਲ ਕੰਮ ਕਰਨ। ਆਪਣੇ ਕੰਮਾਂ ਵਿੱਚ ਵੈਲਿਊ ਐਡੀਸ਼ਨ ਕਰਨ, ਸਾਨੂੰ ਕਿਸਾਨ ਅਤੇ ਖੇਤੀ ਤੋਂ ਮਤਲਬ ਹੈ, ਜਿਸ ਦੇ ਲਈ ਜੀ- ਜਾਨ ਨਾਲ ਕੰਮ ਕਰਾਂਗੇ। ਇਸ ਹੀ ਭਾਵ ਨਾਲ ਰਬੀ ਸੰਮੇਲਨ ਵਿੱਚ ਵਿਚਾਰ ਕਰ ਕਿਸਾਨਾਂ ਦੀ ਸਥਿਤੀ ਬਿਹਤਰ ਕਰਨ ਲਈ ਜੁਟਾਗੇ।
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਹੁਣ ਮੌਸਮ ਦਾ ਕੋਈ ਠਿਕਾਣਾ ਨਹੀਂ ਹੈ, ਇਸ ਲਈ ਫਸਲ ਬੀਮਾ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਕਰਵਾਉਣ, ਇਸ ਦੇ ਲਈ ਅਧਿਕਾਰੀ ਯਤਨ ਕਰਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਠੀਕ ਢੰਗ ਨਾਲ ਲਾਗੂ ਕਰਨਾ ਹੋਵੇਗਾ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲੇ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਮੁੜ ਤੋਂ ਅਕਤੂਬਰ ਤੋਂ ਰਾਜਾਂ ਅਤੇ ਕੇਂਦਰ ਨਾਲ ਚੱਲੇਗਾ। ਹੁਣ ਐਗ੍ਰੀ ਰਿਸਰਚ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਹੋਵੇਗੀ, ਸਿਰਫ ਪੇਪਰ ਪਬਲਿਸ਼ ਕਰਨ ਲਈ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਰਾਹਤ ਲਈ ਪੂਰਾ ਸਟਾਫ ਤੇਜ਼ੀ ਨਾਲ ਕੰਮ ਕਰੇ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਕੇਂਦਰੀ ਖੇਤੀਬਾੜੀ ਸਕੱਤਰ ਡਾ. ਦੇਵੇਸ਼ ਚਤੁਰਵੇਦੀ ਨੇ ਦੱਸਿਆ ਕਿ ਸੰਮੇਲਨ ਦੇ ਤਹਿਤ 6 ਸਮਾਨਾਂਤਰ ਬ੍ਰੇਕਆਊਟ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਵੀ ਵਿਚਾਰ ਪ੍ਰਗਟ ਕੀਤੇ। ਰਾਜਸਥਾਨ ਦੇ ਖੇਤੀਬਾੜੀ ਮੰਤਰੀ ਡਾ. ਕਿਰੋਡੀ ਲਾਲ ਮੀਣਾ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਸੰਮੇਲਨ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਵਿਗਿਆਨੀ, ਖੇਤੀਬਾੜੀ ਮਾਹਿਰ, ਕਿਸਾਨ ਪ੍ਰਤੀਨਿਧੀ ਅਤੇ ਹੋਰ ਹਿਤਧਾਰਕ ਹਿੱਸਾ ਲੈ ਰਹੇ ਹਨ। ਇਹ ਪਲੈਟਫਾਰਮ ਨੀਤੀ ਨਿਰਮਾਤਾਵਾਂ, ਵਿਗਿਆਨੀਆਂ ਅਤੇ ਰਾਜਾਂ ਦੇ ਪ੍ਰਤੀਨਿਧੀਆਂ ਨੂੰ ਰਬੀ 2025 ਦੀਆਂ ਤਿਆਰੀਆਂ, ਉਤਪਾਦਨ ਟੀਚਿਆਂ ਅਤੇ ਰਣਨੀਤੀਆਂ ਬਾਰੇ ਸਮਗ੍ਰ ਤੌਰ ‘ਤੇ ਵਿਚਾਰ-ਚਰਚਾ ਕਰਨ ਦਾ ਅਵਸਰ ਪ੍ਰਦਾਨ ਕਰ ਰਿਹਾ ਹੈ।
****
ਆਰਸੀ/ਕੇਐੱਸਆਰ/ਏਆਰ/ਸ਼ੀਨਮ ਜੈਨ
(Release ID: 2167639)
Visitor Counter : 2