ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਵਿਕਸਿਤ ਭਾਰਤ ਦੇ ਰੋਡਮੈਪ ਵਿੱਚ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਮੁੱਖ ਥੰਮ੍ਹ ਦੱਸਿਆ, ਜੈਂਡਰ ਰਿਸਪੌਂਸਿਵ ਬਜਟਿੰਗ ਨੂੰ ਇੱਕ ਸਮਾਜਿਕ-ਆਰਥਿਕ ਮਾਡਲ ਵਜੋਂ ਰੇਖਾਂਕਿਤ ਕੀਤਾ


ਵਿਕਸਿਤ ਭਾਰਤ ਲਈ ਮਹਿਲਾ-ਅਗਵਾਈ ਵਾਲੇ ਵਿਕਾਸ ਨੂੰ ਕੇਂਦਰੀ ਸਥਾਨ: ਲੋਕ ਸਭਾ ਸਪੀਕਰ

ਮਹਿਲਾ ਸਿੱਖਿਆ, ਸਿਹਤ, ਉੱਦਮਤਾ ਅਤੇ ਡਿਜੀਟਲ ਸ਼ਮੂਲੀਅਤ ਨੂੰ ਹੁਲਾਰਾ ਦੇਣ ਲਈ ‘ਤਿਰੂਪਤੀ ਸੰਕਲਪ’ ਅਪਣਾਇਆ ਗਿਆ

ਮਹਿਲਾ ਸਸ਼ਕਤੀਕਰਣ 'ਤੇ ਸੰਸਦੀ ਅਤੇ ਵਿਧਾਨਿਕ ਕਮੇਟੀਆਂ ਦਾ ਪ੍ਰਥਮ ਰਾਸ਼ਟਰੀ ਸੰਮੇਲਨ ਤਿਰੂਪਤੀ, ਆਂਧਰ ਪ੍ਰਦੇਸ਼ ਵਿੱਚ ਸੰਪੰਨ

Posted On: 15 SEP 2025 4:10PM by PIB Chandigarh

ਮਹਿਲਾ ਸਸ਼ਕਤੀਕਰਣ ‘ਤੇ ਸੰਸਦੀ ਅਤੇ ਵਿਧਾਨਿਕ ਕਮੇਟੀਆਂ ਦਾ ਪ੍ਰਥਮ ਰਾਸ਼ਟਰੀ ਸੰਮੇਲਨ ਅੱਜ ਤਿਰੂਪਤੀ, ਆਂਧਰ ਪ੍ਰਦੇਸ਼ ਵਿੱਚ ਸੰਪੰਨ ਹੋਇਆ। ਇਸ ਇਤਿਹਾਸਿਕ ਸੰਸਦੀ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਮਹਿਲਾਵਾਂ ਦੇ ਸਸਟੇਨੇਬਲ ਆਰਥਿਕ ਸਸ਼ਕਤੀਕਰਣ ਮਾਡਲਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  

ਲੋਕ ਸਭਾ ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਸਿਰਫ਼ ਇੱਕ ਸਮਾਜਿਕ ਜ਼ਰੂਰਤ ਹੀ ਨਹੀਂ, ਸਗੋਂ ਇੱਕ ਆਰਥਿਕ ਜ਼ਰੂਰਤ ਵੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਸਿਹਤ, ਸਿੱਖਿਆ, ਹੁਨਰ ਅਤੇ ਉੱਦਮਤਾ ਵਿੱਚ ਨਿਵੇਸ਼ ਕਰਕੇ, ਭਾਰਤ ਮਨੁੱਖੀ ਪੂੰਜੀ ਦਾ ਵਿਸ਼ਾਲ ਭੰਡਾਰ ਖੋਲ੍ਹ ਸਕਦਾ ਹੈ ਅਤੇ ਵਿਕਾਸ ਦਾ ਇੱਕ ਸਸ਼ਕਤ ਸਮਾਜਿਕ-ਆਰਥਿਕ ਮਾਡਲ ਬਣਾ ਸਕਦਾ ਹੈ।

ਸ਼੍ਰੀ ਬਿਰਲਾ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਮਹਿਲਾਵਾਂ ਦੀ ਅਗਵਾਈ ਅਤੇ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਮੇਲਨ ਇੱਕ ਅਜਿਹਾ ਪਲੈਟਫਾਰਮ ਉਪਲਬਧ ਕਰਵਾਉਂਦੇ ਹਨ ਜਿੱਥੇ ਕੇਂਦਰ ਅਤੇ ਰਾਜਾਂ ਦੇ ਜਨ ਪ੍ਰਤੀਨਿਧੀ ਆਪਣੇ ਤਜ਼ਰਬਿਆਂ ਰਾਹੀਂ ਮਿਲ ਕੇ ਵਿਚਾਰ ਸਾਂਝਾ ਕਰ ਸਕਦੇ ਹਨ। ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਐੱਸ. ਅਬਦੁਲ ਨਜ਼ੀਰ ਨੇ ਸਮਾਪਤੀ ਸੰਬੋਧਨ ਦਿੱਤਾ।

ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਮੌਕੇ 'ਤੇ ਲੋਕ ਸਭਾ ਸਪੀਕਰ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਸਿਰਫ਼ ਇੱਕ ਰਾਜਨੀਤਿਕ ਵਿਵਸਥਾ ਨਹੀਂ, ਸਗੋਂ ਇੱਕ ਸੱਭਿਆਗਤ ਮੁੱਲ ਅਤੇ ਜੀਵਨ ਦਾ ਢੰਗ ਹੈ। ਉਨ੍ਹਾਂ ਕਿਹਾ ਕਿ ਭਾਰਤ, ਜਿਸ ਨੂੰ ਲੋਕਤੰਤਰ ਦੀ ਜਨਨੀ ਕਿਹਾ ਜਾਂਦਾ ਹੈ, ਨੇ ਸਦੀਆਂ ਤੋਂ ਸਮਾਨਤਾ, ਸੰਵਾਦ ਅਤੇ ਭਾਗੀਦਾਰੀ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਲੋਕਤੰਤਰ ਦੇਸ਼ ਦੇ ਸੱਭਿਆਚਾਰਕ ਅਤੇ ਸਮਾਜਿਕ ਸੰਰਚਨਾ ਵਿੱਚ ਡੂੰਘਾਈ ਨਾਲ ਬੁਣਿਆ ਹੋਇਆ ਹੈ।

ਸ਼੍ਰੀ ਬਿਰਲਾ ਨੇ ਜ਼ੋਰ ਦਿੱਤਾ ਕਿ ਮਹਿਲਾ ਸਸ਼ਕਤੀਕਰਣ ਨੂੰ ਸਿਰਫ਼ ਭਲਾਈ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ, ਸਗੋਂ ਇਸ ਨੂੰ ਰਾਸ਼ਟਰੀ ਵਿਕਾਸ ਦੀ ਨੀਂਹ ਵਜੋਂ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜ ਸੁਧਾਰਕਾਂ ਜਿਵੇ ਸਾਵਿਤਰੀਬਾਈ ਫੂਲੇ ਦੀ ਮੋਹਰੀ ਭੂਮਿਕਾ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਿੱਖਿਆ ਰਾਹੀਂ ਮਹਿਲਾਵਾਂ ਦੀ ਮੁਕਤੀ ਦਾ ਸਮਰਥਨ ਕੀਤਾ, ਅਤੇ ਮਹਾਰਾਸ਼ਟਰ ਦੇ ਉਨ੍ਹਾਂ ਸਕੂਲਾਂ ਦਾ ਉਦਾਹਰਣ ਦਿੱਤਾ ਜਿੱਥੇ 100 ਪ੍ਰਤੀਸ਼ਤ ਸਾਖਰਤਾ ਦੀ ਦਿਸ਼ਾ ਵਿੱਚ ਪਿੰਡਾਂ ਦੀਆਂ ਬਜ਼ੁਰਗ ਮਹਿਲਾਵਾਂ ਨੂੰ ਵੀ ਸਿੱਖਿਅਤ ਕੀਤਾ ਗਿਆ। ਅਜਿਹੇ ਯਤਨ, ਉਨ੍ਹਾਂ ਨੇ ਕਿਹਾ, ਅੱਜ ਵੀ ਸਮਕਾਲੀ ਨੀਤੀਆਂ ਦੇ ਲਈ ਪ੍ਰੇਰਣਾ ਬਣੇ ਹੋਏ ਹਨ।

ਗ੍ਰਾਮੀਣ ਅਤੇ ਵੰਚਿਤ ਪਿਛੋਕੜ ਵਾਲੀਆਂ ਮਹਿਲਾਵਾਂ ਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕਰਦੇ ਹੋਏ, ਸਪੀਕਰ ਨੇ ਕਿਹਾ ਕਿ ਸਿੱਖਿਆ, ਉੱਦਮਤਾ ਅਤੇ ਕਮਿਊਨਿਟੀ ਲੀਡਰਸ਼ਿਪ ਵਿੱਚ ਉਨ੍ਹਾਂ ਦੀ ਉੱਤਮਤਾ ਇਹ ਦਿਖਾਉਂਦੀ ਹੈ ਕਿ ਮੌਕੇ ਦਿੱਤੇ ਜਾਣ ‘ਤੇ, ਨਤੀਜੇ ਪਰਿਵਰਤਨਸ਼ੀਲ ਹੁੰਦੇ ਹਨ। ਉਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਤੱਕ ਅਜਿਹੇ ਅਵਸਰ ਪਹੁੰਚਾਉਣ ਲਈ ਨਵੇਂ ਸਿਰਿਓਂ ਯਤਨ ਕਰਨ ਦਾ ਸੱਦਾ ਦਿੱਤਾ ਤਾਂ ਜੋ ਮਹਿਲਾਵਾਂ ਭਾਰਤ ਦੀ ਤਰੱਕੀ ਵਿੱਚ ਬਰਾਬਰ ਭਾਗੀਦਾਰੀ ਵਜੋਂ ਪੂਰੀ ਤਰ੍ਹਾਂ ਸ਼ਾਮਲ ਹੋ ਸਕੇ।

ਸਪੀਕਰ ਨੇ ਰੇਖਾਂਕਿਤ ਕੀਤਾ ਕਿ ਜੈਂਡਰ ਰਿਸਪੌਂਸਿਵ ਬਜਟਿੰਗ ਸਿਰਫ਼ ਇੱਕ ਵਿੱਤੀ ਤੰਤਰ ਨਹੀਂ ਸਗੋਂ ਇੱਕ ਸਮਾਜਿਕ-ਆਰਥਿਕ ਮਾਡਲ ਹੈ ਜੋ ਰਾਸ਼ਟਰੀ ਵਿਕਾਸ ਏਜੰਡੇ ਵਿੱਚ ਮਹਿਲਾਵਾਂ ਦੀ ਜ਼ਰੂਰਤਾਂ ਨੂੰ ਏਕੀਕ੍ਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਸਮਾਜਿਕ ਨਿਆਂ ਦਾ ਉਪਕਰਣ ਹੋਣਾ ਚਾਹੀਦਾ ਹੈ, ਜੋ ਮਹਿਲਾਵਾਂ ਨੂੰ ਸਿਹਤ, ਸਿੱਖਿਆ, ਕੌਸ਼ਲ ਅਤੇ ਆਜੀਵਿਕਾ ਤੱਕ ਸਮਾਨ ਪਹੁੰਚ ਯਕੀਨੀ ਬਣਾਉਣ, ਤਾਂ ਜੋ ਉਹ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਪੂਰੀ ਤਰ੍ਹਾਂ ਹਿੱਸਾ ਲੈ ਸਕਣ ਅਤੇ ਉਸ ਦੀ ਅਗਵਾਈ ਕਰ ਸਕਣ। ਸਰੋਤ ਵੰਡ ਵਿੱਚ ਜੈਂਡਰ ਲੈਂਸ ਅਪਣਾਉਣਾ, ਉਨ੍ਹਾਂ ਨੇ ਕਿਹਾ, ਇਹ ਯਕੀਨੀ ਬਣਾਉਂਦਾ ਹੈ ਕਿ ਮਹਿਲਾਵਾਂ ਦੀਆਂ ਚਿੰਤਾਵਾਂ ਨੂੰ ਹਾਸ਼ੀਏ 'ਤੇ ਨਾ ਰੱਖਿਆ ਜਾਵੇ ਸਗੋਂ ਮੁੱਖ ਧਾਰਾ ਦੀ ਯੋਜਨਾ ਵਿੱਚ ਸ਼ਾਮਲ ਕੀਤੀ ਜਾਵੇ।

ਉਨ੍ਹਾਂ ਨੇ ਮੰਤਰਾਲੇ ਅਤੇ ਰਾਜ ਵਿਭਾਗਾਂ ਵਿੱਚ ਜੇਂਡਰ ਬਜਟ ਸੇਲ ਨੂੰ ਸੰਸਥਾਗਤ ਰੂਪ ਦੇਣ, ਮਹਿਲਾਵਾਂ ਦੀ ਸਿਹਤ, ਸਿੱਖਿਆ, ਕੌਸ਼ਲ, ਉੱਦਮਤਾ ਅਤੇ ਕ੍ਰੇਡਿਟ ਤੱਕ ਪਹੁੰਚ ਲਈ ਅਲਾਟਮੈਂਟ ਵਧਾਉਣ ਅਤੇ ਲੈਂਗਿਕ ਅਧਾਰ ‘ਤੇ ਵਿਭਾਜਿਤ ਆਂਕੜਿਆਂ ਰਾਹੀਂ ਨਤੀਜਿਆਂ ਦੀ ਨਿਗਰਾਨੀ ਕਰਨ ਦੀ ਮੰਗ ਕੀਤੀ। ਅਜਿਹੇ ਕਦਮ, ਉਨ੍ਹਾਂ ਨੇ ਕਿਹਾ, ਬਜਟ ਨੂੰ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਦਾ ਸਾਧਨ ਬਣਾ ਦੇਣਗੇ।

ਉੱਭਰ ਰਹੀਆਂ ਟੈਕਨੋਲੋਜੀਆਂ ਦੇ ਮੌਕਿਆਂ ਅਤੇ ਚੁਣੌਤੀਆਂ ਦੀ ਗੱਲ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਮਹਿਲਾਵਾਂ ਨੂੰ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ ਹੈ। ਟੈਕਨੋਲੋਜੀ ਵਿਭਾਜਨ ਦੇ ਪਾੜੇ, ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਡਿਜੀਟਲ ਸਾਖਰਤਾ ਪ੍ਰੋਗਰਾਮਾਂ ਦਾ ਵਿਸਥਾਰ ਕਰਨਾ ਮਹਿਲਾਵਾਂ ਨੂੰ ਤਕਨੀਕ ਦੇ ਸਰਗਰਮ ਸਿਰਜਣਹਾਰ ਵਜੋਂ ਸਸ਼ਕਤ ਬਣਾਉਣ ਲਈ ਜ਼ਰੂਰਤ ਹੈ। ਉਨ੍ਹਾਂ ਨੇ ਪਹਿਲਾਂ ਦੇ ਬਾਲਗ ਸਾਖਰਤਾ ਅਭਿਆਨਾਂ ਦੀ ਤਰਜ਼ ‘ਤੇ ਮਹਿਲਾਵਾਂ ਲਈ ਸਮਰਪਿਤ ਡਿਜੀਟਲ ਸਾਖਰਤਾ ਮਿਸ਼ਨਾਂ ਦਾ ਪ੍ਰਸਤਾਵ ਰੱਖਿਆ ਤਾਂ ਜੋ ਗਿਆਨ- ਅਧਾਰਿਤ ਅਰਥਵਿਵਸਥਾ ਵਿੱਚ ਸਮਾਵੇਸ਼ੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।

ਕਾਨਫਰੰਸ ਨੇ ਸਰਬਸੰਮਤੀ ਨਾਲ 'ਤਿਰੂਪਤੀ ਸੰਕਲਪ' ਨੂੰ ਅਪਣਾਇਆ, ਜਿਸ ਨੇ ਮਹਿਲਾ ਸਸ਼ਕਤੀਕਰਣ ਨੂੰ ਅੱਗੇ ਵਧਾਉਣ ਲਈ ਇੱਕ ਸਪੱਸ਼ਟ ਰੋਡਮੈਪ ਪੇਸ਼ ਕੀਤਾ। ਸੰਕਲਪ ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਜੈਂਡਰ ਲੈਂਸ ਲਾਗੂ ਕਰਨ, ਸਿਹਤ, ਸਿੱਖਿਆ, ਕੌਸ਼ਲ ਅਤੇ ਉੱਦਮਤਾ ਲਈ ਅਲਾਟਮੈਂਟ ਵਧਾਉਣ, ਜੈਂਡਰ ਰਿਸਪੌਂਸਿਵ ਬਜਟਿੰਗ ਨੂੰ ਸੰਸਥਾਗਤ ਰੂਪ ਦੇਣ ਅਤੇ ਰਾਸ਼ਟਰੀ ਅਤੇ ਰਾਜ ਪੱਧਰਾਂ 'ਤੇ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਇਸ ਨੇ ਡਿਜੀਟਲ ਪਾੜੇ ਨੂੰ ਦੂਰ ਕਰਨ, ਮਹਿਲਾਵਾਂ ਦੀ STEM ਖੇਤਰਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ, ਸਾਈਬਰ ਸੁਰੱਖਿਆ ਕਰਨ, ਡਿਜੀਟਲ ਸਾਖਰਤਾ ਪ੍ਰੋਗਰਾਮਾਂ ਦਾ ਵਿਸਤਾਰ ਕਰਨ ਅਤੇ ਮਹਿਲਾਵਾਂ ਨੂੰ ਟੈਕਨੋਲੋਜੀ ਦੇ ਸਰਗਰਮ ਸ਼ੁਰੂਆਤੀ ਬਣਾਉਣ ਦਾ ਵੀ ਸੰਕਲਪ ਲਿਆ। ਮਹਿਲਾ- ਅਗਵਾਈ ਵਾਲੇ ਵਿਕਾਸ ਦੀ ਧੂਰੀ ਨੂੰ ਪੁਨਰ ਪੁਸ਼ਟੀ ਕਰਦੇ ਹੋਏ, ਸੰਕਲਪ ਨੇ ਮਹਿਲਾਵਾਂ ਦੀ ਸਿੱਖਿਆ, ਸਿਹਤ, ਸੁਰੱਖਿਆ, ਮਾਣ ਅਤੇ ਆਤਮ-ਨਿਰਭਰਤਾ ਨੂੰ ਰਾਸ਼ਟਰੀ ਪ੍ਰਗਤੀ ਅਤੇ 2047 ਤੱਕ ਵਿਕਸਿਤ ਭਾਰਤ ਦੀ ਪ੍ਰਾਪਤੀ ਦਾ ਅਧਾਰ ਬਣਾਉਣ ਦਾ ਵਾਅਦਾ ਕੀਤਾ ਗਿਆ।

***

ਏਐੱਮ


(Release ID: 2167200) Visitor Counter : 2