ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਿੰਦੀ ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂ, ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਮ੍ਰਿੱਧ ਬਣਾਉਣ ਦੀ ਤਾਕੀਦ ਕੀਤੀ
Posted On:
14 SEP 2025 11:00AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਦਿਵਸ ਦੇ ਮੌਕੇ 'ਤੇ, ਅੱਜ ਰਾਸ਼ਟਰ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਿੰਦੀ ਨੂੰ ਭਾਰਤ ਦੀ ਪਛਾਣ ਅਤੇ ਸੰਸਕਾਰਾਂ ਦੀ ਜੀਵੰਤ ਵਿਰਾਸਤ ਦੱਸਦੇ ਹੋਏ ਹਿੰਦੀ ਦੇ ਸੱਭਿਆਚਾਰਕ ਅਤੇ ਭਾਵਨਾਤਮਕ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਮ੍ਰਿੱਧ ਬਣਾਉਣ ਅਤੇ ਉਨ੍ਹਾਂ ਨੂੰ ਮਾਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਦਾ ਸੱਦਾ ਦਿੱਤਾ।
X 'ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਤੁਹਾਨੂੰ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਅਨੰਤ ਸ਼ੁਭਕਾਮਨਾਵਾਂ। ਹਿੰਦੀ ਸਿਰਫ਼ ਸੰਵਾਦ ਦਾ ਮਾਧਿਅਮ ਨਹੀਂ , ਸਗੋਂ ਸਾਡੀ ਪਛਾਣ ਅਤੇ ਸੰਸਕਾਰਾਂ ਦੀ ਇੱਕ ਜੀਵਤ ਵਿਰਾਸਤ ਹੈ। ਇਸ ਮੌਕੇ ‘ਤੇ, ਆਓ ਅਸੀਂ ਸਾਰੇ ਮਿਲ ਕੇ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਮ੍ਰਿੱਧ ਬਣਾਉਣ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਾਣ ਨਾਲ ਪਹੁੰਚਾਉਣ ਦਾ ਸੰਕਲਪ ਲਈਏ। ਵਿਸ਼ਵ ਪੱਧਰ ‘ਤੇ ਹਿੰਦੀ ਦਾ ਵਧਦਾ ਸਨਮਾਨ ਸਾਡੇ ਸਾਰਿਆਂ ਲਈ ਮਾਣ ਅਤੇ ਪ੍ਰੇਰਨਾ ਦਾ ਵਿਸ਼ਾ ਹੈ।“
*********
ਐੱਮਜੇਪੀਐੱਸ/ਐੱਸਆਰ
(Release ID: 2166504)
Visitor Counter : 2