ਭਾਰਤ ਚੋਣ ਕਮਿਸ਼ਨ
ਉਪ-ਰਾਸ਼ਟਰਪਤੀ ਚੋਣ 2025
Posted On:
10 SEP 2025 5:30PM by PIB Chandigarh
ਕਮਿਸ਼ਨ ਨੇ 1 ਅਗਸਤ, 2025 ਦੇ ਆਪਣੇ ਪ੍ਰੈੱਸ ਨੋਟ ਰਾਹੀਂ ਸਤਾਰ੍ਹਵੇਂ ਉਪ-ਰਾਸ਼ਟਰਪਤੀ ਚੋਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ 9 ਸਤੰਬਰ, 2025 ਨੂੰ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦੀ ਮਿਤੀ ਨਿਰਧਾਰਿਤ ਕੀਤੀ ਗਈ ਸੀ। ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ, 9 ਸਤੰਬਰ, 2025 ਨੂੰ ਕਮਰਾ ਸੰਖਿਆ ਐੱਫ-101, ਵਸੁਧਾ, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿੱਚ ਵੋਟਿੰਗ ਹੋਈ। ਕੁੱਲ 781 ਵੋਟਰ ਜੋ ਵੋਟ ਦੇਣ ਦੇ ਪਾਤਰ ਸਨ, ਉਨ੍ਹਾਂ ਵਿੱਚੋਂ 767 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚੋਂ 15 ਬੈਲਟ ਪੇਪਰਾਂ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਗਿਆ। ਉਕਤ ਚੋਣ ਦੇ ਰਿਟਰਨਿੰਗ ਅਫ਼ਸਰ, ਰਾਜ ਸਭਾ ਦੇ ਮਹਾ ਸਕੱਤਰ ਨੋ ਵੋਟਾਂ ਦੀ ਗਿਣਤੀ ਦੇ ਬਾਅਦ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੂੰ 9 ਸਤੰਬਰ, 2025 ਨੂੰ ਭਾਰਤ ਦੇ ਅਗਲੇ ਉਪ-ਰਾਸ਼ਟਰਪਤੀ ਚੁਣਿਆ ਗਿਆ ਘੋਸ਼ਿਤ ਕੀਤਾ। 7 ਅਗਸਤ, 2025 ਨੂੰ ਗਜ਼ਟ ਵਿੱਚ ਪ੍ਰੋਗਰਾਮ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੇ ਨਾਲ ਸ਼ੁਰੂ ਕੀਤੀ ਗਈ ਪ੍ਰਕਿਰਿਆ ਅੱਜ ਭਾਰਤ ਦੇ ਮੁਖ ਚੋਣ ਕਮਿਸ਼ਨ ਸ਼੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨ ਡਾ. ਸੁਖਬੀਰ ਸਿੰਘ ਸੰਧੂ ਅਤੇ ਚੋਣ ਕਮਿਸ਼ਨ ਡਾ. ਵਿਵੇਕ ਜੋਸ਼ੀ ਦੁਆਰਾ ਭਾਰਤ ਗਣਰਾਜ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦੇ ਚੋਣ ਦੇ ਪ੍ਰਮਾਣੀਕਰਣ ‘ਤੇ ਹਸਤਾਖਰ ਦੇ ਨਾਲ ਸੰਪੰਨ ਹੋ ਗਈ। ਇਸ ਤੋਂ ਬਾਅਦ, ਇਸ ਦੀ ਇੱਕ ਦਸਤਖਤ ਕੀਤੀ ਕਾਪੀ ਡਿਪਟੀ ਚੋਣ ਕਮਿਸ਼ਨ ਸ਼੍ਰੀ ਭਾਨੂ ਪ੍ਰਕਾਸ਼ ਯੇਤੂਰੂ ਅਤੇ ਸਕੱਤਰ ਸ਼੍ਰੀ ਸੁਮਨ ਕੁਮਾਰ ਦਾਸ ਦੁਆਰਾ ਕੇਂਦਰੀ ਗ੍ਰਹਿ ਸਕੱਤਰ ਨੂੰ ਸੌਂਪੀ ਗਈ, ਜਿਸ ਨੂੰ ਭਾਰਤ ਦੇ ਨਵੇਂ ਉਪਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੇ ਸਮੇਂ ਪੜ੍ਹਿਆਂ ਜਾਵੇਗਾ।

ਕਮਿਸ਼ਨ ਉਪਰੋਕਤ ਚੋਣ ਦੇ ਸੰਚਾਲਨ ਵਿੱਚ ਸ਼ਾਨਦਾਰ ਸਹਿਯੋਗ ਲਈ ਰਿਟਰਨਿੰਗ ਅਧਿਕਾਰੀ, ਈਸੀਆਈ ਆਬਜ਼ਰਵਰਾਂ, ਦਿੱਲੀ ਪੁਲਿਸ, ਸੀਆਰਪੀਐੱਫ ਦੀ ਪੂਰੀ ਟੀਮ ਦੀ ਹਾਰਦਿਕ ਸ਼ਲਾਘਾ ਅਤੇ ਆਭਾਰ ਵਿਅਕਤ ਕਰਦਾ ਹੈ।
***********
ਪੀਕੇ/ਜੀਡੀਐੱਚ/ਆਰਪੀ/ਐੱਨਐੱਮ
(Release ID: 2165724)
Visitor Counter : 24