ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਜੀਐੱਸਟੀ ਅਗਲੀ ਪੀੜ੍ਹੀ ਦੇ ਸੁਧਾਰ ਮੰਗ ਵਧਾਉਣਗੇ, ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣਗੇ, ਰੋਜ਼ਗਾਰ ਦੇ ਅਵਸਰ ਸਿਰਜਣਗੇ ਅਤੇ ਇਲੈਕਟ੍ਰੌਨਿਕਸ ਈਕੋਸਿਸਟਮ ਵਿੱਚ ਗਲੋਬਲ ਵੈਲਿਊ ਚੇਨ ਦੇ ਨਾਲ ਬਿਹਤਰ ਏਕੀਕਰਣ ਦੇ ਯੋਗ ਬਣਾਉਣਗੇ
ਡਿਜੀਟਲ ਵਿਕਾਸ ਅਤੇ ਸਸਤੀ ਆਈਸੀਟੀ ਹਾਰਡਵੇਅਰ ਉਪਲਬਧ ਕਰਵਾਉਣ ਦੇ ਲਈ ਏਅਰ ਕੰਡੀਸ਼ਨਰ, ਟੀਵੀ, ਮੌਨੀਟਰ, ਪ੍ਰੋਜੈਕਟਰਸ ਅਤੇ ਪਾਵਰ ਬੈਂਕ ‘ਤੇ ਘੱਟ ਜੀਐੱਸਟੀ ਦਰ
Posted On:
09 SEP 2025 4:20PM by PIB Chandigarh
ਗੂਡਸ ਅਤੇ ਸਰਵਿਸਿਜ਼ ਟੈਕਸ (ਜੀਐੱਸਟੀ) ਵਿੱਚ ਹਾਲ ਹੀ ਵਿੱਚ ਕੀਤੇ ਗਏ ਅਗਲੀ ਪੀੜ੍ਹੀ ਦੇ ਸੁਧਾਰਾਂ ਨਾਲ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਐੱਮਈਆਈਟੀਵਾਈ) ਦੇ ਤਹਿਤ ਆਉਣ ਵਾਲੇ ਖੇਤਰਾਂ, ਖਾਸ ਤੌਰ ‘ਤੇ ਉਪਭੋਗਤਾ ਇਲੈਕਟ੍ਰੌਨਿਕਸ ਵਸਤੂਆਂ ਅਤੇ ਆਈਸੀਟੀ ਹਾਰਡਵੇਅਰ ਨੂੰ ਹੁਲਾਰਾ ਮਿਲੇਗਾ। ਦਰਾਂ ਵਿੱਚ ਕਟੌਤੀ ਨਾਲ ਲੋਕਾਂ ਨੂੰ ਸਸਤੀ ਦਰ ‘ਤੇ ਇਲੈਕਟ੍ਰੌਨਿਕ ਉਤਪਾਦ ਮਿਲਣਗੇ, ਨਾਲ ਹੀ ਘਰੇਲੂ ਮੈਨੂਫੈਕਚਰਿੰਗ ਨੂੰ ਮਜ਼ਬੂਤੀ ਮਿਲੇਗੀ, ਸੂਖਮ, ਲਘੂ ਅਤੇ ਮੱਧ ਉੱਦਮ ਅਤੇ ਸਟਾਰਟ-ਅਪਸ ਨੂੰ ਸਮਰਥਨ ਮਿਲੇਗਾ, ਜਿਸ ਨਾਲ ਡਿਜੀਟਲ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਟੀਚਿਆਂ ਨੂੰ ਅੱਗੇ ਵਧਾਇਆ ਜਾ ਸਕੇਗਾ।
ਘਰੇਲੂ ਇਲੈਕਟ੍ਰੌਨਿਕਸ ਵਸਤੂਆਂ ਦੀ ਮੈਨੂਫੈਕਚਰਿੰਗ ਨੂੰ ਹੁਲਾਰਾ
ਏਅਰ ਕੰਡੀਸ਼ਨਰ, ਡਿਸ਼ਵਾਸ਼ਰ ਅਤੇ ਵੱਡੀ ਸਕ੍ਰੀਨ ਵਾਲੇ ਟੈਲੀਵਿਜ਼ਨ (ਐੱਲਸੀਡੀ ਅਤੇ ਐੱਲਈਡੀ) ਜਿਹੀਆਂ ਉਪਭੋਗਤਾ ਵਸਤੂਆਂ ‘ਤੇ ਜੀਐੱਸਟੀ ਦਰ 28 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕੀਤੇ ਜਾਣ ਨਾਲ ਸਸਤੀ ਦਰ ‘ਤੇ ਵਸਤੂ ਉਪਲਬਧ ਹੋਣ ਨਾਲ ਘਰੇਲੂ ਮੰਗ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਨਾਲ ਕੰਪ੍ਰੈਸਰ, ਡਿਸਪਲੇ ਅਤੇ ਸੈਮੀਕੰਡਕਟਰ ਜਿਹੇ ਕੰਪੋਨੈਂਟਸ ਵਿੱਚ ਮਜ਼ਬੂਤ ਬੈਕਵਰਡ ਲਿੰਕੇਜ ਬਣਨ ਦੀ ਸੰਭਾਵਨਾ ਹੈ, ਅਤੇ ਪਲਾਸਟਿਕ, ਵਾਇਰਿੰਗ, ਕੂਲਿੰਗ ਸਿਸਟਮ, ਐੱਲਈਡੀ ਪੈਨਲ ਅਤੇ ਅਸੈਂਬਲੀ ਸੇਵਾਵਾਂ ਨਾਲ ਜੁੜੇ ਐੱਮਐੱਸਐੱਮਈ ਦੇ ਲਈ ਨਵੇਂ ਅਵਸਰ ਉਪਲਬਧ ਹੋਣਗੇ। ਇਹ ਸੁਧਾਰ ਸਥਾਨਕ ਮੈਨੂਫੈਕਚਰਿੰਗ ਨੂੰ ਵੀ ਹੁਲਾਰਾ ਦੇਣਗੇ, ਜਿਸ ਨਾਲ ਆਯਾਤ ‘ਤੇ ਨਿਰਭਰਤਾ ਘੱਟ ਹੋਵੇਗੀ। ਡਿਸ਼ਵਾਸ਼ਰ ‘ਤੇ ਜੀਐੱਸਟੀ ਵਿੱਚ ਕਟੌਤੀ ਨਾਲ ਘਰੇਲੂ ਜੀਵਨ ਪੱਧਰ ਵੀ ਬਿਹਤਰ ਹੋਵੇਗਾ।
ਡਿਜੀਟਲ ਵਿਕਾਸ ਅਤੇ ਸਸਤੇ ਆਈਸੀਟੀ ਹਾਰਡਵੇਅਰ ਦੀ ਉਪਲਬਧਤਾ
ਮੌਨੀਟਰ ਅਤੇ ਪ੍ਰੋਜੈਕਟਰ (ਗ਼ੈਰ-ਟੀਵੀ) ‘ਤੇ ਜੀਐੱਸਟੀ 28 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕੀਤਾ ਗਿਆ ਹੈ, ਜਿਸ ਨਾਲ ਅਕਾਦਮਿਕ ਸੰਸਥਾਨਾਂ, ਦਫ਼ਤਰਾਂ ਅਤੇ ਡਿਜੀਟਲ ਲਰਨਿੰਗ ਸੈਂਟਰਾਂ ਦੇ ਖਰਚ ਲਾਗਤ ਘੱਟ ਹੋਵੇਗੀ। ਸਸਤੇ ਆਈਸੀਟੀ ਹਾਰਡਵੇਅਰ ਸੂਚਨਾ ਟੈਕਨੋਲੋਜੀ ਖੇਤਰ, ਸਟਾਰਅੱਪ ਈਕੋਸਿਸਟਮ ਅਤੇ ਡਿਜੀਟਲ ਸਿੱਖਿਆ ਨੂੰ ਹੁਲਾਰਾ ਦੇਵੇਗਾ। ਇਸੇ ਤਰ੍ਹਾਂ ਇਲੈਕਟ੍ਰਿਕ ਐਕਿਊਮੁਲੇਟਰਸ (accumulators) (ਨੌਨ-ਲਿਥੀਅਮ-ਆਇਨ, ਪਾਵਰ ਬੈਂਕ ਸਹਿਤ) ‘ਤੇ ਜੀਐੱਸਟੀ 28 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਕਰਨ ਨਾਲ ਊਰਜਾ ਭੰਡਾਰਣ ਸਮਾਧਾਨ ਸਸਤੀ ਦਰ ‘ਤੇ ਉਪਲਬਧ ਹੋਣਗੇ, ਡਿਜੀਟਲ ਉਪਕਰਣਾਂ ਦੇ ਲਈ ਬੈਕਅਪ ਪਾਵਰ ਵਿੱਚ ਸੁਧਾਰ ਆਵੇਗਾ ਅਤੇ ਘਰਾਂ ਅਤੇ ਕਾਰਜ ਸਥਲਾਂ ‘ਤੇ ਊਰਜਾ ਕੁਸ਼ਲ ਪ੍ਰਣਾਲੀਆਂ ਨੂੰ ਅਪਣਾਉਣ ਦਾ ਪ੍ਰੋਤਸਾਹਨ ਮਿਲੇਗਾ।
ਜੀਐੱਸਟੀ ਵਿੱਚ ਕਟੌਤੀ ਨਾਲ ਅੰਦਰੂਨੀ ਸੁਰੱਖਿਆ ਸੰਚਾਰ ਢਾਂਚਾ ਵੀ ਮਜ਼ਬੂਤ ਹੋਵੇਗਾ। ਦੋ-ਤਰਫਾ ਰੇਡੀਓ (ਵੌਕੀ-ਟੌਕੀ) ‘ਤੇ ਜੀਐੱਸਟੀ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕੀਤਾ ਗਿਆ ਹੈ, ਜਿਸ ਨਾਲ ਪੁਲਿਸ, ਪੈਰਾਮਿਲੀਟਰੀ ਅਤੇ ਰੱਖਿਆ ਬਲਾਂ ਦੀ ਖਰੀਦ ਲਾਗਤ ਘਟ ਜਾਵੇਗੀ।
ਨਵਿਆਉਣਯੋਗ ਊਰਜਾ ਅਤੇ ਸਥਿਰਤਾ ਨੂੰ ਹੁਲਾਰਾ
ਨਵਿਆਉਣਯੋਗ ਊਰਜਾ ਉਪਕਰਣਾਂ ਅਤੇ ਸੌਰ ਫੋਟੋਵੋਲਟਿਕ ਸੈੱਲਾਂ ‘ਤੇ ਜੀਐੱਸਟੀ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕੀਤਾ ਗਿਆ ਹੈ, ਜਿਸ ਨਾਲ ਘਰੇਲੂ ਅਤੇ ਉਦਯੋਗਿਕ, ਦੋਵਾਂ ਪੱਧਰਾਂ ‘ਤੇ ਨਵਿਆਉਣਯੋਗ ਊਰਜਾ ਦੇ ਉਪਯੋਗ ਲਾਗਤ ਵਿੱਚ ਜ਼ਿਕਰਯੋਗ ਕਮੀ ਆਵੇਗੀ। ਕੰਪੋਸਟਿੰਗ ਮਸ਼ੀਨਾਂ ‘ਤੇ ਵੀ ਹੁਣ 12 ਪ੍ਰਤੀਸ਼ਤ ਦੀ ਬਜਾਏ 5 ਪ੍ਰਤੀਸ਼ਤ ਜੀਐੱਸਟੀ ਲਗੇਗਾ, ਜਿਸ ਨਾਲ ਵੇਸਟ-ਟੂ-ਐਨਰਜੀ ਸਮਾਧਾਨਾਂ ਅਤੇ ਕੰਪੋਸਟਿੰਗ ਤਕਨੀਕਾਂ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸਥਿਰਤਾ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਦੀ ਪਰਿਕਲਪਨਾ ਸੁਗਮਤਾ ਨਾਲ ਅੱਗੇ ਵਧੇਗੀ।
ਜੀਐੱਸਟੀ ਸੁਧਾਰਾਂ ਨਾਲ ਭਾਰਤ ਦੇ ਇਲੈਕਟ੍ਰੌਨਿਕਸ ਅਤੇ ਟੈਕਨੋਲੋਜੀ ਈਕੋਸਿਸਟਮ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਨੂੰ ਗਤੀ ਮਿਲਣ ਦੀ ਸੰਭਾਵਨਾ ਹੈ। ਮੰਗ ਨੂੰ ਹੁਲਾਰਾ ਮਿਲਣ ਅਤੇ ਲਾਗਤ ਮੁੱਲ ਵਿੱਚ ਕਮੀ ਨਾਲ ਘਰੇਲੂ ਮੈਨੂਫੈਕਚਰਿੰਗ ਅਤੇ ਐੱਮਐੱਸਐੱਮਈ ਦੇ ਲਈ ਅਵਸਰ ਪੈਦਾ ਹੋਣਗੇ ਅਤੇ ਰੋਜ਼ਗਾਰ ਸਿਰਜਣ ਹੋਵੇਗਾ। ਇਸ ਨਾਲ ਸਥਾਨਕ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲੇਗਾ ਅਤੇ ਗਲੋਬਲ ਵੈਲਿਊ ਚੇਨਸ ਵਿੱਚ ਭਾਰਤ ਦੇ ਏਕੀਕਰਣ ਨੂੰ ਹੋਰ ਡੂੰਘਾ ਬਣਾਉਣਗੇ।
************
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ
(Release ID: 2165300)