ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਇਲੈਕਟੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਹਰਿਆਣਾ ਦੇ ਸੋਹਨਾ ਵਿੱਚ ਅਤਿਆਧੁਨਿਕ ਐਂਡਵਾਂਸ ਲਿਥੀਅਮ-ਆਇਨ ਬੈਟਰੀ ਪਲਾਂਟ ਦਾ ਉਦਘਾਟਨ ਕੀਤਾ


ਸ਼੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਐਡਵਾਂਸਡ ਟੈਕਨੋਲੋਜੀ ਦਾ ਆਗਮਨ ਇੱਕ ਵੱਡੀ ਉਪਲਬਧੀ: ਕੈਮਰਾ ਮੌਡਿਊਲ, ਪੀਸੀਬੀ ਅਸੈਂਬਲੀ, ਸੈਮੀਕੰਡਕਟਰ ਜਾਂ ਬੈਟਰੀ ਜਿਹੇ ਹਰੇਕ ਇਲੈਕਟ੍ਰੌਨਿਕ ਕੰਪੋਨੈਂਟ ਦਾ ਨਿਰਮਾਣ ਭਾਰਤ ਵਿੱਚ ਕੀਤਾ ਜਾਵੇਗਾ

ਇਹ ਪਲਾਂਟ ਪ੍ਰਤੀ ਵਰ੍ਹੇ 20 ਕਰੋੜ ਬੈਟਰੀ ਪੈਕ ਤਿਆਰ ਕਰੇਗਾ, ਜੋ ਭਾਰਤ ਦੀ 40% ਜ਼ਰੂਰਤ ਨੂੰ ਪੂਰਾ ਕਰੇਗਾ; 5,000 ਨੌਕਰੀਆਂ ਪੈਦਾ ਕਰੇਗਾ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਵੇਗਾ

Posted On: 04 SEP 2025 4:26PM by PIB Chandigarh

ਕੇਂਦਰੀ ਇਲੈਕਟੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਹਰਿਆਣਾ ਦੇ ਸੋਹਨਾ ਵਿੱਚ ਟੀਡੀਕੇ ਕਾਰਪੋਰੇਸ਼ਨ ਦੇ ਅਤਿਆਧੁਨਿਕ ਐਡਵਾਂਸ ਲਿਥੀਅਮ-ਆਇਨ ਬੈਟਰੀ ਮੈਨੂਫੈਕਚਰਿੰਗ ਪਲਾਂਟ ਦਾ ਉਦਘਾਟਨ ਕੀਤਾ।

ਦੇਸ਼ ਦੀ ਇਲੈਕਟ੍ਰੌਨਿਕਸ ਯਾਤਰਾ ਵਿੱਚ ਇਸ ਨੂੰ ਇੱਕ ਹੋਰ ਮਹੱਤਵਪੂਰਨ ਮੋੜ ਦੱਸਦਿਆਂ, ਮੰਤਰੀ ਨੇ ਕਿਹਾ, "ਇਹ ਸਾਡੇ ਲਈ ਇੱਕ ਵੱਡੀ ਉਪਲਬਧੀ ਹੈ ਕਿਉਂਕਿ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰ ਰਹੇ ਹਾਂ। ਚਾਹੇ ਉਹ ਕੈਮਰਾ ਮੌਡਿਊਲ ਹੋਵੇ, ਪੀਸੀਬੀ ਅਸੈਂਬਲੀ ਹੋਵੇ, ਸੈਮੀਕੰਡਕਟਰ ਹੋਵੇ ਜਾਂ ਬੈਟਰੀ ਹੋਵੇ - ਆਉਣ ਵਾਲੇ ਵਰ੍ਹਿਆਂ ਵਿੱਚ ਹਰ ਕੰਪੋਨੈਂਟ ਸਾਡੇ ਦੇਸ਼ ਵਿੱਚ ਹੀ ਬਣਾਇਆ ਜਾਵੇਗਾ। ਭਾਰਤ ਵਿੱਚ ਅਜਿਹੀ ਐਡਵਾਂਸਡ ਟੈਕਨੋਲੋਜੀ ਦਾ ਆਉਣਾ ਇਲੈਕਟ੍ਰੌਨਿਕਸ ਵਿੱਚ ਸਾਡੀ ਆਤਮਨਿਰਭਰਤਾ ਲਈ ਮਹੱਤਵਪੂਰਨ ਹੈ।"

ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਸੈਮੀਕੌਨ ਇੰਡੀਆ 2025 ਦੌਰਾਨ ਪਹਿਲੀ ਵਾਰ ਮੇਡ ਇਨ ਇੰਡੀਆ ਚਿਪਸ ਭੇਟ ਕੀਤੀਆਂ ਗਈਆਂ ਸੀ। ਇਸ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ, ਮੋਬਾਈਲ ਫੋਨ, ਪਹਿਨਣਯੋਗ ਡਿਵਾਈਸ, ਘੜੀਆਂ, ਈਅਰਬਡਸ, ਏਅਰਪੌਡਸ ਅਤੇ ਲੈਪਟੌਪ ਜਿਹੇ ਸੁਣਨ ਵਾਲੇ ਸਾਧਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਲਿਥੀਅਮ-ਆਇਨ ਬੈਟਰੀਆਂ ਦਾ ਨਿਰਮਾਣ ਘਰੇਲੂ ਪੱਧਰ 'ਤੇ ਕੀਤਾ ਜਾਵੇਗਾ। ਇਹ ਅਤਿ-ਆਧੁਨਿਕ ਪਲਾਂਟ ਹਰ ਵਰ੍ਹੇ ਲਗਭਗ 20 ਕਰੋੜ (200 ਮਿਲੀਅਨ) ਬੈਟਰੀ ਪੈਕ ਪੈਦਾ ਕਰੇਗਾ। ਇਸ ਨਾਲ ਦੇਸ਼ ਦੀ 50 ਕਰੋੜ ਪੈਕਾਂ ਦੀ ਸਲਾਨਾ ਜ਼ਰੂਰਤ ਦਾ ਲਗਭਗ 40% ਪੂਰਾ ਹੋਵੇਗਾ। ਵਿਸਥਾਰ ਦੀਆਂ ਅਥਾਹ ਸੰਭਾਵਨਾਵਾਂ ਦੇ ਨਾਲ, ਇਹ ਪਲਾਂਟ ਦੇਸ਼ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋ-ਸਿਸਟਮ ਨੂੰ ਮਜ਼ਬੂਤ ​​ਕਰਨ ਲਈ ਤਿਆਰ ਹੈ।

 

ਸ਼੍ਰੀ ਵੈਸ਼ਣਵ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਲਾਂਟ ਭਾਰਤ ਸਰਕਾਰ ਦੀ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲੱਸਟਰ (ਈਐੱਮਸੀ) ਯੋਜਨਾ ਦੇ ਤਹਿਤ ਸਥਾਪਿਤ ਕੀਤਾ ਗਿਆ ਹੈ। ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਕਿਹਾ ਕਿ ਇਹ ਪਲਾਂਟ ਲਗਭਗ 5,000 ਲੋਕਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕਰੇਗਾ, ਅਤੇ ਏਟੀ ਬਾਵਲ ਪਲਾਂਟ ਵਿੱਚ ਪਹਿਲਾਂ ਹੀ ਕੁਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਰਾਜ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਸਹਾਇਤਾ ਲਈ ਹਰਿਆਣਾ ਸਰਕਾਰ ਦਾ ਧੰਨਵਾਦ ਵੀ ਕੀਤਾ।

ਸੋਹਨਾ ਪਲਾਂਟ ਦਾ ਉਦਘਾਟਨ ਇੱਕ ਸੰਪੂਰਨ ਇਲੈਕਟ੍ਰੌਨਿਕਸ ਨਿਰਮਾਣ ਈਕੋ-ਸਿਸਟਮ ਬਣਾਉਣ ਵੱਲ ਦੇਸ਼ ਦੀ ਨਿਰੰਤਰ ਪ੍ਰਗਤੀ ਵਿੱਚ ਇੱਕ ਹੋਰ ਕਦਮ ਹੈ। ਹਰੇਕ ਮੀਲ ਪੱਥਰ ਦੇ ਨਾਲ - ਭਾਵੇਂ ਇਹ ਸੈਮੀਕੰਡਕਟਰਾਂ, ਬੈਟਰੀਆਂ, ਪੀਸੀਬੀ ਅਸੈਂਬਲੀ ਜਾਂ ਕੈਮਰਾ ਮੌਡਿਊਲ ਵਿੱਚ ਹੋਵੇ - ਭਾਰਤ ਇਲੈਕਟ੍ਰੌਨਿਕਸ ਉਤਪਾਦਨ ਲਈ ਇੱਕ ਗਲੋਬਲ ਹੱਬ ਬਣਨ ਵੱਲ ਵਧ ਰਿਹਾ ਹੈ। ਆਯਾਤ 'ਤੇ ਨਿਰਭਰਤਾ ਘਟਣ ਦੇ ਨਾਲ ਗਲੋਬਲ ਵੈਲਿਊ ਚੇਨ ਵਿੱਚ ਇੱਕ ਭਰੋਸੇਯੋਗ ਭਾਈਵਾਲ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ​​ਹੁੰਦੀ ਜਾ ਰਹੀ ਹੈ।

ਟੀਡੀਕੇ ਕਾਰਪੋਰੇਸ਼ਨ ਬਾਰੇ

ਟੀਡੀਕੇ ਇੱਕ ਮੋਹਰੀ ਇਲੈਕਟ੍ਰੌਨਿਕ ਕੰਪੋਨੈਂਟ ਕੰਪਨੀ ਹੈ ਜੋ ਦੁਨੀਆ ਭਰ ਦੇ 30 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 250 ਤੋਂ ਵੱਧ ਨਿਰਮਾਣ, ਖੋਜ ਅਤੇ ਵਿਕਾਸ ਅਤੇ ਵਿਕਰੀ ਸਾਈਟਾਂ ਦਾ ਸੰਚਾਲਨ ਕਰਦੀ ਹੈ।

************

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ


(Release ID: 2163931) Visitor Counter : 2