ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਮੱਛੀ ਪਾਲਣ ਦੀਆਂ ਸਾਰੀਆਂ ਮੁੱਲ ਚੇਨਾਂ ਨੂੰ ਜੀਐੱਸਟੀ ਰਾਹਤ: ਮੱਛੀ ਫੜਣ ਦੇ ਜਾਲ, ਸਮੁੰਦਰੀ ਖੁਰਾਕ ਉਤਪਾਦ ਅਤੇ ਐਕੁਆਕਲਚਰ ਇਨਪੁਟ ਸਾਰਿਆਂ ’ਤੇ ਜੀਐੱਸਟੀ ਦਰ ਘਟਾ ਕੇ 5 ਪ੍ਰਤੀਸ਼ਤ ਕੀਤੀ ਗਈ
Posted On:
04 SEP 2025 1:32PM by PIB Chandigarh
ਜੀਐੱਸਟੀ ਨੂੰ ਅਸਲ ਵਿੱਚ ਇੱਕ “ਚੰਗਾ ਅਤੇ ਸੌਖਾ ਟੈਕਸ” ਬਣਾਉਣ ਅਤੇ ਅਰਥਵਿਵਸਥਾ ਦੇ ਹਰ ਸੈਕਟਰ ਨੂੰ ਸਸ਼ਕਤ ਬਣਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜਨ ਦੇ ਅਨੁਰੂਪ,3 ਸਤੰਬਰ 2025 ਨੂੰ ਆਯੋਜਿਤ ਆਪਣੀ 56ਵੀਂ ਬੈਠਕ ਵਿੱਚ ਜੀਐੱਸਟੀ ਕੌਂਸਲ ਦੁਆਰਾ ਮਨਜ਼ੂਰ ਨਵੀਨਤਮ ਜੀਐੱਸਟੀ ਸੁਧਾਰਾਂ ਦੇ ਤਹਿਤ ਮੱਛੀ ਪਾਲਣ ਸੈਕਟਰ ਨੂੰ ਇੱਕ ਵੱਡਾ ਪ੍ਰੋਤਸਾਹਨ ਮਿਲਿਆ ਹੈ। ਮੱਛੀ ਪਾਲਣ ਸੈਕਟਰ ਵਿੱਚ ਟੈਕਸ ਦਰਾਂ ਦੇ ਮਹੱਤਵਪੂਰਨ ਵਿਵੇਕੀਕਰਣ ਨਾਲ ਪ੍ਰਚਾਲਨ ਲਾਗਤ ਵਿੱਚ ਕਮੀ ਲਿਆਉਣ, ਘਰੇਲੂ ਅਤੇ ਨਿਰਯਾਤ ਬਜ਼ਾਰਾਂ ਵਿੱਚ ਮੁਕਾਬਲੇਬਾਜ਼ੀ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਦੇਸ਼ ਵਿੱਚ ਆਪਣੀ ਆਜੀਵਿਕਾ ਦੇ ਲਈ ਮੱਛੀ ਫੜਣ ਅਤੇ ਐਕੁਆਕਲਚਰ ’ਤੇ ਨਿਰਭਰ ਲੱਖਾਂ ਮੱਛੀ ਕਿਸਾਨਾਂ ਅਤੇ ਹੋਰ ਹਿਤਧਾਰਕਾਂ ਨੂੰ ਪ੍ਰਤੱਖ ਰੂਪ ਨਾਲ ਲਾਭ ਪਹੁੰਚਾਏਗਾ।
ਸੰਸ਼ੋਧਿਤ ਢਾਂਚੇ ਦੇ ਤਹਿਤ, ਮੱਛੀ ਦੇ ਤੇਲ, ਮੱਛੀ ਦੇ ਅਰਕ ਨੂੰ ਤਿਆਰ ਜਾਂ ਸੁਰੱਖਿਅਤ ਮੱਛੀ ਅਤੇ ਝੀਂਗਾ ਉਤਪਾਦਾਂ ’ਤੇ ਜੀਐੱਸਟੀ ਦਰ ਨੂੰ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜਿਸ ਨਾਲ ਘਰੇਲੂ ਉਪਭੋਗਤਾਵਾਂ ਦੇ ਲਈ ਵੈਲਿਊ-ਐਡਿਡ ਸਮੁੰਦਰੀ ਭੋਜਨ ਜ਼ਿਆਦਾ ਕਿਫਾਇਤੀ ਹੋ ਜਾਵੇਗਾ ਅਤੇ ਭਾਰਤ ਦੇ ਸਮੁੰਦਰੀ ਖੁਰਾਕ ਨਿਰਯਾਤ ਦਾ ਮੁਕਾਬਲਾ ਵੱਧ ਜਾਵੇਗਾ। ਐਕੁਆਕਲਚਰ ਕਾਰਜਾਂ ਅਤੇ ਹੈਚਰੀ ਦੇ ਲਈ ਜ਼ਰੂਰੀ ਡੀਜਲ ਇੰਜਣ, ਪੰਪ, ਏਰੇਟਰ ਅਤੇ ਸਿਪ੍ਰੰਕਲਰ ’ਤੇ ਹੁਣ ਪਹਿਲੇ ਦੇ 12 ਤੋਂ 18 ਪ੍ਰਤੀਸ਼ਤ ਦੇ ਬਜਾਇ ਕੇਵਲ 5 ਪ੍ਰਤੀਸ਼ਤ ਜੀਐੱਸਟੀ ਦਰ ਲਾਗੂ ਹੋਵੇਗੀ, ਜਿਸ ਨਾਲ ਮੱਛੀ ਕਿਸਾਨਾਂ ਦੇ ਲਈ ਪ੍ਰਚਾਲਨ ਲਾਗਤ ਵਿੱਚ ਬਹੁਤ ਜ਼ਿਆਦਾ ਕਮੀ ਆਵੇਗੀ। ਤਾਲਾਬ ਦੀ ਤਿਆਰੀ ਅਤੇ ਜਲ ਗੁਣਵੱਤਾ ਪ੍ਰਬੰਧਨ ਵਿੱਚ ਉਪਯੋਗ ਕੀਤੇ ਜਾਣ ਵਾਲੇ ਅਮੋਨੀਆ ਅਤੇ ਸੂਖਮ ਪੋਸ਼ਕ ਤੱਤਾਂ ਜਿਵੇਂ ਮਹੱਤਵਪੂਰਨ ਰਸਾਇਣਾਂ ’ਤੇ ਵੀ ਪਹਿਲਾਂ ਦੇ 12 ਤੋਂ 18 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ, ਜਿਸ ਨਾਲ ਚਾਰੇ, ਤਾਲਾਬ ਦੀ ਕੰਡੀਸ਼ਨਿੰਗ ਅਤੇ ਖੇਤ-ਪੱਧਰੀ ਕਾਰਜ ਪ੍ਰਣਾਲੀਆਂ ਦੀ ਲਾਗਤ ਵਿੱਚ ਕਮੀ ਆਵੇਗੀ। ਮੱਛੀ ਫੜਣ ਦੀ ਛੜਾਂ, ਟੈਕਲ, ਲੈਂਡਿੰਗ ਨੈਟ, ਬਟਰਫਲਾਈ ਨੈਟ ਅਤੇ ਗੀਅਰ ’ਤੇ ਜੀਐੱਸਟੀ ਦੀ ਦਰ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤੀ ਗਈ ਹੈ, ਜਿਸ ਨਾਲ ਮਨੋਰੰਜਕ/ਖੇਡ ਮੱਛੀ ਫੜਣ ਦੇ ਨਾਲ-ਨਾਲ ਛੋਟੇ ਪੱਧਰ ’ਤੇ ਐਕੁਆਕਲਚਰ ਅਤੇ ਕੈਪਚਰ ਫਿਸ਼ਰੀ ਕਰਨ ਵਾਲੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਇਸ ਨਾਲ ਜ਼ਰੂਰੀ ਗੀਅਰ ਜ਼ਿਆਦਾ ਕਿਫਾਇਤੀ ਹੋਣਗੇ, ਇਨਪੁਟ ਲਾਗਤ ਘੱਟ ਹੋਵੇਗੀ ਅਤੇ ਇਸ ਖੇਤਰ ਵਿੱਚ ਆਜੀਵਿਕਾ ਨੂੰ ਸਹਾਰਾ ਮਿਲੇਗਾ। ਇਸ ਫੈਸਲੇ ਨਾਲ ਪ੍ਰੋਸੈੱਸਿੰਗ ਯੂਨਿਟਾਂ ਨੂੰ ਹੋਰ ਰਾਹਤ ਮਿਲੇਗੀ, ਕਿਉਂਕਿ ਫੂਡ ਅਤੇ ਫੂਡ-ਪ੍ਰੋਸੈੱਸਿੰਗ ਜਿਸ ਵਿੱਚ ਸਮੁੰਦਰੀ ਭੋਜਨ ਵੀ ਸ਼ਾਮਲ ਹੈ, ਵਿੱਚ ਜੌੱਬ ਵਰਕ ਸੇਵਾਵਾਂ ’ਤੇ ਜੀਐੱਸਟੀ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਜੈਵਿਕ ਖਾਦ ਬਣਾਉਣ ਅਤੇ ਵਾਤਾਵਰਣ ਦੇ ਅਨੁਕੂਲ ਤਾਲਾਬ ਪ੍ਰਬੰਧਨ ਯਕੀਨੀ ਬਣਾਉਣ ਲਈ ਮਹੱਤਵਪੂਰਨ ਕੰਮਪੋਸਟਿੰਗ ਮਸ਼ੀਨਾਂ ’ਤੇ ਹੁਣ 5 ਪ੍ਰਤੀਸ਼ਤ ਟੈਕਸ ਲਗੇਗਾ, ਜਿਸ ਨਾਲ ਸਥਾਈ ਐਕੁਆਕਲਚਰ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਮਿਲੇਗਾ।
ਭਾਰਤ ਦਾ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਵਿਸ਼ਵ ਵਿੱਚ ਸਭ ਤੋਂ ਤੇਜੀ ਨਾਲ ਵਿਕਸਿਤ ਹੋ ਰਹੇ ਸੈਕਟਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ, ਜੋ ਫੂਡ ਅਤੇ ਪੋਸ਼ਣ ਸੁਰੱਖਿਆ, ਕਿਸਾਨਾਂ ਦੀ ਆਮਦਨ, ਗ੍ਰਾਮੀਣ ਆਜੀਵਿਕਾ ਅਤੇ ਨਿਰਯਾਤ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਹ ਸੈਕਟਰ ਅੱਜ 3 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਆਜੀਵਿਕਾ ਦਾ ਆਧਾਰ ਹੈ ਅਤੇ ਇਸ ਨਾਲ ਭਾਰਤ ਨੂੰ ਲਗਭਗ 195 ਲੱਖ ਟਨ (2024-25) ਦੇ ਉਤਪਾਦਨ ਦੇ ਨਾਲ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਬਣਾ ਦਿੱਤਾ ਹੈ। ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਝੀਂਗਾ ਨਿਰਯਾਤਕ ਵੀ ਹੈ, ਜਿਸ ਦਾ ਸਮੁੰਦਰੀ ਖਾਦ ਨਿਰਯਾਤ 2023-24 ਵਿੱਚ 60,000 ਕਰੋੜ ਰੁਪਏ ਤੋਂ ਪਾਰ ਕਰ ਗਿਆ, ਜਿਸ ਨਾਲ ਕੀਮਤੀ ਵਿਦੇਸ਼ੀ ਮੁਦ੍ਰਾ ਅਰਜਿਤ ਹੋਈ ਅਤੇ ਦੇਸ਼ ਦੀ ਸਾਮੁਦ੍ਰਿਕ ਅਰਥ-ਵਿਵਸਥਾ ਮਜ਼ਬੂਤ ਹੋਈ।
ਇਨ੍ਹਾਂ ਸੁਧਾਰਾਂ ਵਿੱਚੋਂ ਮੱਛੀ ਪਾਲਕਾਂ, ਜਲਕ੍ਰਿਸ਼ਕਾਂ, ਛੋਟੇ ਪੱਧਰ ਦੇ ਮਛੇਰਿਆਂ, ਮਹਿਲਾ ਆਪ ਸਹਾਇਤਾ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਨੂੰ ਪ੍ਰਤੱਖ ਲਾਭ ਮਿਲਣ ਦੀ ਉਮੀਦ ਹੈ, ਜਿਸ ਨਾਲ ਉਨ੍ਹਾਂ ਦਾ ਵਿੱਤ ਬੋਝ ਘੱਟ ਹੋਵੇਗਾ ਅਤੇ ਗ੍ਰਾਮੀਣ ਆਮਦਨ ਵਿੱਚ ਸੁਧਾਰ ਹੋਵੇਗਾ। ਸੰਸ਼ੋਧਿਤ ਜੀਐੱਸਟੀ ਦਰਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ। ਇਹ ਫੈਸਲਾ ਭਾਰਤ ਦੇ ਮੱਛੀ ਪਾਲਣ ਸੈਕਟਰ ਨੂੰ ਜ਼ਿਆਦਾ ਉਤਪਾਦਕ, ਮੁਕਾਬਲਾ ਅਤੇ ਸਥਾਈ ਬਣਾਉਣ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹਨ ਅਤੇ ਇਹ ਸਰਕਾਰ ਦੇ ਇੱਕ ਮਜਬੂਤ ਬਲਿਊ ਇਕੌਨਮੀ ਦੇ ਵਿਜਨ ਦੇ ਨਾਲ ਪੂਰੀ ਤਰ੍ਹਾਂ ਨਾਲ ਸੰਯੋਜਿਤ ਹਨ ਜੋ ਵਿਕਾਸਸ਼ੀਲ ਭਾਰਤ ਵਿੱਚ ਯੋਗਦਾਨ ਦੇ ਰਹੀ ਹੈ।
***
ਅਦਿੱਤੀ ਅਗਰਵਾਲ
(Release ID: 2163769)
Visitor Counter : 10