ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਤਮਿਲ ਨਾਡੂ ਦੀ ਸੈਂਟ੍ਰਲ ਯੂਨੀਵਰਸਿਟੀ ਦੀ ਕਨਵੋਕੇਸ਼ਨ ਸੈਰੇਮਨੀ ਨੂੰ ਸੰਬੋਧਨ ਕੀਤਾ

Posted On: 03 SEP 2025 4:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਦ੍ਰੌਪਦੀ ਮੁਰਮੂ ਨੇ ਅੱਜ (3 ਸਤੰਬਰ, 2025) ਤਮਿਲ ਨਾਡੂ ਦੇ ਤਿਰੂਵਰੂਰ ਸਥਿਤ ਤਮਿਲ ਨਾਡੂ ਦੀ ਸੈਂਟ੍ਰਲ ਯੂਨੀਵਰਸਿਟੀ ਦੀ 10ਵੀਂ ਕਨਵੋਕੇਸ਼ਨ ਸੈਰੇਮਨੀ ਵਿੱਚ ਹਿੱਸਾ ਲਿਆ।

ਇਸ ਅਵਸਰ 'ਤੇ, ਰਾਸ਼ਟਰਪਤੀ ਨੇ ਕਿਹਾ ਕਿ ਤਮਿਲ ਨਾਡੂ ਸੈਂਟ੍ਰਲ ਯੂਨੀਵਰਸਿਟੀ ਉੱਚ ਅਕਾਦਮਿਕ ਮਿਆਰਾਂ ਨੂੰ ਬਣਾਈ ਰੱਖਣ ਅਤੇ ਬੌਧਿਕ ਉਤਸੁਕਤਾ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਉਤੇਜਕ ਵਾਤਾਵਰਣ ਬਣਾਉਣ ਲਈ ਵਿਸ਼ੇਸ਼ ਵਧਾਈ ਦੀ ਹੱਕਦਾਰ ਹੈ। ਉਨ੍ਹਾਂ ਨੇ ਯੂਨੀਵਰਸਿਟੀ ਐਕਸਟੈਂਸ਼ਨ ਸਿੱਖਿਆ ਰਾਹੀਂ ਸਮਾਜ ਦੇ ਇੱਕ ਵਿਸ਼ਾਲ ਵਰਗ ਤੱਕ ਸਿੱਖਿਆ ਦੇ ਲਾਭਾਂ ਨੂੰ ਵਧਾਏ ਜਾਣ 'ਤੇ ਖੁਸ਼ੀ ਪ੍ਰਗਟ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਤਮਿਲ ਨਾਡੂ ਸੈਂਟ੍ਰਲ ਯੂਨੀਵਰਸਿਟੀ ਕਮਿਊਨਿਟੀ ਕਾਲਜ ਅਤੇ ਡਾ. ਅੰਬੇਡਕਰ ਸੈਂਟਰ ਆਫ਼ ਐਕਸੀਲੈਂਸ ਜਿਹੀਆਂ ਪਹਿਲਕਦਮੀਆਂ ਰਾਹੀਂ ਹਾਸ਼ੀਏ 'ਤੇ ਪਏ ਵਰਗਾਂ ਦੇ ਸੰਪੂਰਨ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਵਿਅਕਤੀਗਤ ਵਿਕਾਸ ਨੂੰ ਸਮਾਜਿਕ ਵਿਕਾਸ ਨਾਲ ਜੋੜਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਸਮਾਜ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਾਰੇ ਹਿੱਸੇਦਾਰਾਂ ਨੂੰ ਮਨੁੱਖਤਾ ਦੀ ਭਲਾਈ ਲਈ, ਖਾਸ ਤੌਰ ‘ਤੇ ਕੁਦਰਤ ਅਤੇ ਵਾਤਾਵਰਣ ਨੂੰ ਸਮ੍ਰਿੱਧ ਬਣਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਉਦਯੋਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।

ਜੀਵਨ ਭਰ ਸਿੱਖਣ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਅਸੀਂ ਜੀਵਨ ਭਰ ਵਿਦਿਆਰਥੀ ਹੀ ਹਾਂ। ਉਦਾਹਰਣ ਵਜੋਂ, ਮਹਾਤਮਾ ਗਾਂਧੀ ਜੀਵਨ ਭਰ ਵਿਦਿਆਰਥੀ ਰਹੇ ਅਤੇ ਉਨ੍ਹਾਂ ਨੇ ਤਮਿਲ ਅਤੇ ਬੰਗਾਲੀ ਜਿਹੀਆਂ ਭਾਸ਼ਾਵਾਂ ਸਿੱਖੀਆਂ, ਗੀਤਾ ਜਿਹੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਚੱਪਲ ਬਣਾਉਣ ਅਤੇ ਚਰਖਾ ਕੱਤਣ ਜਿਹੇ ਹੁਨਰ ਵੀ ਸਿੱਖੇ। ਉਨ੍ਹਾਂ ਦੇ ਮਾਮਲੇ ਵਿੱਚ, ਸੂਚੀ ਲਗਭਗ ਬੇਅੰਤ ਹੈ। ਗਾਂਧੀ ਜੀ ਆਪਣੇ ਆਖਰੀ ਦਿਨਾਂ ਤੱਕ ਅਸਾਧਾਰਨ ਤੌਰ 'ਤੇ ਸੁਚੇਤ ਅਤੇ ਸਰਗਰਮ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੈਰਾਨੀ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਅਤੇ ਉਤਸੁਕ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਿਰੰਤਰ ਸਿੱਖਦੇ ਰਹਿਣ ਨੂੰ ਹੁਲਾਰਾ ਮਿਲੇਗਾ ਅਤੇ ਨਿਰੰਤਰ ਸਿੱਖਣ ਦੇ ਉਨ੍ਹਾਂ ਦੇ ਹੁਨਰਾਂ ਦੀ ਹਮੇਸ਼ਾ ਮੰਗ ਬਣੀ ਰਹੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ, ਇੰਟਰਨੈੱਟ ਕ੍ਰਾਂਤੀ ਨੇ ਸਾਡੀ ਦੁਨੀਆ ਨੂੰ ਇਸ ਤਰੀਕੇ ਨਾਲ ਬਦਲ ਦਿੱਤਾ ਹੈ ਜਿਸ ਨੇ ਕਈ ਤਰ੍ਹਾਂ ਦੇ ਨਵੇਂ ਨੌਕਰੀ ਦੇ ਅਵਸਰ ਖੋਲ੍ਹੇ ਹਨ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉਦਯੋਗਿਕ ਕ੍ਰਾਂਤੀ 4.0 ਕਾਰਜ ਸੱਭਿਆਚਾਰ ਨੂੰ ਹੋਰ ਬਦਲ ਦੇਣਗੇ। ਅਜਿਹੇ ਗਤੀਸ਼ੀਲ ਵਾਤਾਵਰਣ ਵਿੱਚ, ਉਹ ਲੋਕ ਜੋ ਨਵੇਂ ਹੁਨਰ ਸਿੱਖ ਸਕਦੇ ਹਨ ਅਤੇ ਆਪਣੇ ਆਪ ਨੂੰ ਨਵੇਂ ਦ੍ਰਿਸ਼ ਨਾਲ ਅੱਪਡੇਟ ਰੱਖ ਸਕਦੇ ਹਨ, ਉਹ ਪਰਵਿਰਤਨ ਦੇ ਮੋਹਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦਾ ਐਲਾਨਿਆ ਮਿਸ਼ਨ "ਇੱਕ ਮਜ਼ਬੂਤ ​​ਚਰਿੱਤਰ ਬਣਾਉਣਾ ਅਤੇ ਮੁੱਲ-ਅਧਾਰਿਤ ਪਾਰਦਰਸ਼ੀ ਕਾਰਜ ਨੈਤਿਕਤਾ ਦਾ ਪਾਲਣ-ਪੋਸ਼ਣ ਕਰਨਾ" ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਕੰਮ ਤੋਂ ਲੈ ਕੇ ਆਪਣੀ ਬਾਕੀ ਦੀ ਜ਼ਿੰਦਗੀ ਤੱਕ ਇਸ ਨੈਤਿਕ ਪਹਿਲੂ ਨੂੰ ਵਧਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਵਿੱਚ ਉਹ ਸੰਵੇਦਨਸ਼ੀਲਤਾ ਵਿਕਸਿਤ ਹੋਵੇਗੀ ਜਿਸ ਦੀ ਅੱਜ ਜ਼ਰੂਰਤ ਹੈ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਐੱਮਜੇਪੀਐੱਸ/ਐੱਸਆਰ


(Release ID: 2163548) Visitor Counter : 2