ਇਸਪਾਤ ਮੰਤਰਾਲਾ
azadi ka amrit mahotsav

ਮੌਇਲ (MOIL) ਨੇ 17 ਪ੍ਰਤੀਸ਼ਤ ਸਲਾਨਾ ਵਾਧੇ ਦੇ ਨਾਲ ਅਗਸਤ ਮਹੀਨੇ ਵਿੱਚ ਹੁਣ ਤੱਕ ਦਾ ਸਰਬਸ਼੍ਰੇਸ਼ਠ ਉਤਪਾਦਨ ਦਰਜ ਕੀਤਾ

Posted On: 03 SEP 2025 11:32AM by PIB Chandigarh

ਮੌਇਲ ਨੇ ਅਗਸਤ 2025 ਵਿੱਚ 1.45 ਲੱਖ ਟਨ ਦਾ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਹਾਸਲ ਕਰਕੇ ਆਪਣੇ ਪ੍ਰਦਰਸ਼ਨ ਦੀ ਗਤੀ ਨੂੰ ਬਣਾਏ ਰੱਖਿਆ ਹੈ। ਪਿਛਲੇ ਵਰ੍ਹੇ ਦੀ ਇਸੇ ਮਿਆਦ (ਸੀਪੀਐੱਲਵਾਈ) ਦੀ ਤੁਲਨਾ ਵਿੱਚ 17 ਪ੍ਰਤੀਸ਼ਤ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ।

ਕੰਪਨੀ ਨੇ ਵਿਕਰੀ ਦੇ ਮੋਰਚੇ ‘ਤੇ ਅਗਸਤ 2025 ਵਿੱਚ 1.13 ਲੱਖ ਟਨ ਦੀ ਵਿਕਰੀ ਦੇ ਨਾਲ ਮਜ਼ਬੂਤ ਪ੍ਰਦਰਸ਼ਨ ਕੀਤਾ। ਇਹ ਵਰ੍ਹੇ-ਦਰ-ਵਰ੍ਹੇ 25.6 ਪ੍ਰਤੀਸ਼ਤ ਦੇ ਜ਼ਿਕਰਯੋਗ ਵਾਧੇ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਅਪ੍ਰੈਲ-ਅਗਸਤ 2025 ਦੌਰਾਨ, ਮੌਇਲ ਨੇ 7.92 ਲੱਖ ਟਨ ਉਤਪਾਦਨ (9.3 ਪ੍ਰਤੀਸ਼ਤ ਵਰ੍ਹੇ-ਦਰ-ਵਰ੍ਹੇ ਵਾਧਾ) ਅਤੇ 50,621 ਮੀਟਰ ਐਕਸਪਲੋਰੇਟ੍ਰੀ ਡ੍ਰਿਲਿੰਗ (8.6 ਪ੍ਰਤੀਸ਼ਤ ਵਰ੍ਹੇ-ਦਰ-ਵਰ੍ਹੇ ਵਾਧੇ) ਦੇ ਨਾਲ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕੀਤਾ।

ਮੌਇਲ ਦੇ ਸੀਐੱਮਡੀ ਸ਼੍ਰੀ ਅਜੀਤ ਕੁਮਾਰ ਸਕਸੈਨਾ ਨੇ ਇਸ ਰਿਕਾਰਡ ਪ੍ਰਦਰਸ਼ਨ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਚੁਣੌਤੀਪੂਰਨ ਮੌਸਮ ਦੀ ਸਥਿਤੀ ਵਿੱਚ ਵੀ ਉਤਪਾਦਨ ਅਤੇ ਵਿਕਰੀ ਵਿੱਚ ਵਾਧਾ ਹਾਸਲ ਕਰਨ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

**************

ਟੀਪੀਜੇ


(Release ID: 2163388) Visitor Counter : 3