ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹੀਅਰਿੰਗ ਦੇ ਡਾਇਮੰਡ ਜੁਲਬੀ ਸਮਾਰੋਹ ਵਿੱਚ ਸ਼ਾਮਲ ਹੋਏ

Posted On: 01 SEP 2025 5:58PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਸਤੰਬਰ, 2025) ਕਰਨਾਟਕ ਦੇ ਮੈਸੂਰ ਵਿਖੇ ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹੀਅਰਿੰਗ (ਏਆਈਆਈਐੱਸਐੱਚ) ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਹੋਰ ਸਮੱਸਿਆਵਾਂ ਦੀ ਤਰ੍ਹਾਂ, ਬੋਲਣ ਅਤੇ ਸੁਣਨ ਸਬੰਧੀ ਸਮੱਸਿਆਵਾਂ ਦੇ ਲੱਛਣਾਂ ਦੀ ਸ਼ੁਰੂਆਤੀ ਅਵਸਥਾ ਵਿੱਚ ਪਹਿਚਾਣ ਅਤੇ ਉਨ੍ਹਾਂ ਦੇ ਨਿਦਾਨ ਲਈ ਮਾਹਿਰਾਂ ਦੀ ਜ਼ਰੂਰਤ ਹੁੰਦੀ ਹੈ। ਸਮਾਜ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਬੋਲਣ ਅਤੇ ਸੁਣਨ ਦੀਆਂ ਸਮੱਸਿਆਵਾਂ ਨਾਲ ਪੀੜ੍ਹਤ ਲੋਕਾਂ ਦੇ ਪ੍ਰਤੀ ਸਹਿਯੋਗ ਅਤੇ ਹਮਦਰਦੀ ਦਾ ਭਾਵ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਏਆਈਆਈਐੱਸਐੱਚ ਇਨ੍ਹਾਂ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ  ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਆਲ ਇੰਡੀਆ ਇੰਸਟੀਟਿਊਟ ਦੇ ਰੂਪ ਵਿੱਚ, ਏਆਈਆਈਐੱਸਐੱਚ ਨੂੰ ਭਾਰਤ ਅਤੇ ਵਿਦੇਸ਼ਾਂ ਦੇ ਸੰਸਥਾਨਾਂ ਲਈ ਇੱਕ ਆਦਰਸ਼ ਦੇ ਰੂਪ ਵਿੱਚ ਸਥਾਪਿਤ ਹੋਣ ਲਈ ਨਿਰੰਤਰ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਏਆਈਆਈਐੱਸਐੱਚ ਦੁਆਰਾ ਸਥਾਪਿਤ ‘ਸਮਾਵੇਸ਼ੀ ਥੈਰੇਪੀ ਪਾਰਕ’ ਭਾਰਤ ਅਤੇ ਵਿਦੇਸ਼ਾਂ ਵਿੱਚ ਇੱਕ ਆਦਰਸ਼ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ,

ਜਿਸ ਨੂੰ ਸੰਚਾਰ ਵਿਕਾਰਾਂ ਨਾਲ ਪ੍ਰਭਾਵਿਤ ਬੱਚਿਆਂ ਲਈ ਡਿਜ਼ਾਈਨ ਕੀਤਾ ਗਿਆ ਹੈ। ‘ਏਆਈਆਈਐੱਸਐੱਚ ਆਰੋਗਯ ਵਾਣੀ’ ਵੀ ਸੰਚਾਰ ਵਿਕਾਰਾਂ ਅਤੇ ਉਨ੍ਹਾਂ ਦੀ ਜਲਦੀ ਪਹਿਚਾਣ ਬਾਰੇ ਜਾਗਰੂਕਤਾ ਵਧਾਉਣ ਲਈ ਡਿਜ਼ਾਈਨ ਕੀਤੀ ਗਈ ਇੱਕ ਵਿਲੱਖਣ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਇੱਕ ਮੋਹਰੀ ਸੰਸਥਾਨ ਹੋਣ ਦੇ ਨਾਤੇ, ਏਆਈਆਈਐੱਸਐੱਚ  ਸੰਚਾਰ ਵਿਕਾਰਾਂ ਨਾਲ ਸਬੰਧਿਤ ਰਾਸ਼ਟਰੀ ਨੀਤੀ-ਨਿਰਮਾਣ ਵਿੱਚ ਵੀ ਸਲਾਹ ਦੇ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ, ਟੈਕਨੋਲੋਜੀ ਹਰ ਖੇਤਰ ਵਿੱਚ ਮੱਹਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਵੀਨਤਮਕ ਤਕਨੀਕਾਂ ਦਾ ਉਪਯੋਗ ਵਾਣੀ ਅਤੇ ਸੁਣਨ ਸਬੰਧੀ ਅਸਮਰੱਥਾਵਾਂ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ। ਪਰ ਨਵੀਨਤਮ ਤਕਨੀਕਾਂ ਅਤੇ ਉਪਕਰਣਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ, ਦੇਸ਼ ਵਿੱਚ ਉਨ੍ਹਾਂ ਦਾ ਵਿਕਾਸ ਅਤੇ ਨਿਰਮਾਣ ਜ਼ਰੂਰੀ ਹੈ। ਉਦਾਹਰਣ ਲਈ, ਕੋਕਲੀਅਰ ਇਮਪਲਾਂਟ ਵਰਗੇ ਉਪਕਰਣਾਂ ਨੂੰ ਘੱਟ ਲਾਗਤ ‘ਤੇ ਉਪਲਬਧ ਕਰਵਾਉਣ ਲਈ, ਸਾਨੂੰ ਉਨ੍ਹਾਂ ਦੇ ਨਿਰਮਾਣ ਵਿੱਚ ਆਤਮਨਿਰਭਰ ਬਣਨਾ ਹੋਵੇਗਾ। ਏਆਈਆਈਐੱਸਐੱਚ ਵਰਗੇ ਸੰਸਥਾਨਾਂ ਨੂੰ ਇਸ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਖੇਤਰ ਵਿੱਚ ਖੋਜ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇ ਕੇ, ਏਆਈਆਈਐੱਸਐੱਚ ਰਾਸ਼ਟਰ ਨਿਰਮਾਣ ਵਿੱਚ ਆਪਣੇ ਯੋਗਦਾਨ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। ਇਹ ਸੰਸਥਾਨ ਦੇਸ਼ ਦੇ ਪ੍ਰਸਿੱਧ ਖੋਜ ਸੰਸਥਾਨਾਂ ਦੇ ਨਾਲ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਏਆਈਆਈਐੱਸਐੱਚ ਜਿਹੇ ਸੰਸਥਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਨੋਵੇਸ਼ਨ ਦੀ ਭਾਵਨਾ ਅਤੇ ਸੰਵੇਦਨਾ ਦੇ ਨਾਲ ਕੰਮ ਕਰਨ ਅਤੇ ਅਜਿਹੀਆਂ ਟੈਕਨੋਲੋਜੀਆਂ ਵਿਕਸਿਤ ਕਰਨ ਜੋ ਬੋਲਣ ਅਤੇ ਸੁਣਨ ਦੀ ਕਮਜ਼ੋਰੀ ਵਾਲੇ ਲੋਕਾਂ ਨੂੰ ਨਾ ਸਿਰਫ਼ ਆਮ ਜੀਵਨ ਜੀਉਣ ਵਿੱਚ ਸਮਰੱਥ ਬਣਾਏ, ਸਗੋਂ ਸਮਾਜ ਅਤੇ ਅਰਥਵਿਵਸਥਾ ਵਿੱਚ ਵੀ ਆਪਣਾ ਸਰਵੋਤਮ ਯੋਗਦਾਨ ਦੇ ਸਕਣ।

ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਵੱਖ-ਵੱਖ ਕਲਿਆਣਕਾਰੀ ਪਹਿਲਕਦਮੀਆਂ ਰਾਹੀਂ ਦਿਵਿਯਾਂਗਜਨਾਂ ਲਈ ਇੱਕ ਰੁਕਾਵਟ-ਮੁਕਤ ਵਾਤਾਵਰਣ ਤਿਆਰ ਕਰ ਰਹੀ ਹੈ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਦੇ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਣ। ‘ਸੁਗਮਯ ਭਾਰਤ ਅਭਿਆਨ’ ਦੇ ਤਹਿਤ, ਦਿਵਿਯਾਂਗਜਨਾਂ ਨੂੰ ਤਰੱਕੀ ਅਤੇ ਵਿਕਾਸ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਸਥਾਨਾਂ, ਸੁਵਿਧਾਵਾਂ ਅਤੇ ਸੂਚਨਾ ਦੇ ਸਰੋਤਿਆਂ ਨੂੰ ਦਿਵਿਯਾਂਗਜਨ-ਅਨੁਕੂਲ ਬਣਾ ਕੇ, ਅਸੀਂ ਨਾ ਸਿਰਫ਼ ਦਿਵਿਯਾਂਗਜਨਾਂ ਨੂੰ ਸੁਵਿਧਾ ਪ੍ਰਦਾਨ ਕਰਾਂਗੇ, ਸਗੋਂ ਉਨ੍ਹਾਂ ਨੂੰ ਇਹ ਵੀ ਮਹਿਸੂਸ ਕਰਵਾਂਗੇ ਕਿ ਸਮਾਜ ਉਨ੍ਹਾਂ ਦੀ ਵੀ ਚਿੰਤਾ ਕਰਦਾ ਹੈ।

ਏਆਈਆਈਐੱਸਐੱਚ ਦੇ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਸੰਸਥਾਨ ਵਿੱਚ ਇਲਾਜ ਕਰਵਾ ਰਹੇ ਦਿਵਿਯਾਂਗ ਬੱਚਿਆਂ ਦੇ ਨਾਲ-ਨਾਲ ਸੰਸਥਾਨ ਵਿੱਚ ਇਲਾਜ ਕਰਵਾ ਕੇ ਵੱਖ-ਵੱਖ ਖੇਤਰਾਂ ਵਿੱਚ ਸਫਲ ਹੋਏ ਦਿਵਿਯਾਂਗ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ।

 

  ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-  

 

 *****

 

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2163004) Visitor Counter : 2