ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਬੀਐੱਸਐੱਨਐੱਲ ਨੇ ਆਪਣੇ “ਫ੍ਰੀਡਮ ਪਲਾਨ” ਦੀ ਮਿਆਦ 15 ਦਿਨ ਵਧਾਈ
प्रविष्टि तिथि:
01 SEP 2025 1:42PM by PIB Chandigarh
ਗਾਹਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਬੀਐੱਸਐੱਨਐੱਲ ਨੇ ਆਪਣੇ “ਫ੍ਰੀਡਮ ਪਲਾਨ” ਨੂੰ 15 ਦਿਨਾਂ ਦੇ ਲਈ ਵਧਾ ਦਿੱਤਾ ਹੈ। ਇਹ ਪਲਾਨ 1 ਅਗਸਤ ਨੂੰ ਸਿਰਫ 1 ਰੁਪਏ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਨਵੇਂ ਗਾਹਕਾਂ ਨੂੰ 30 ਦਿਨਾਂ ਦੇ ਲਈ ਮੁਫਤ 4ਜੀ ਮੋਬਾਈਲ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਹ ਔਫਰ, ਜੋ ਪਹਿਲਾਂ 31 ਅਗਸਤ 2025 ਤੱਕ ਸੀ, ਹੁਣ 15 ਸਤੰਬਰ 2025 ਤੱਕ ਉਪਲਬਧ ਰਹੇਗਾ।
ਫ੍ਰੀਡਮ ਪਲਾਨ ਦੇ ਫਾਇਦੇ:
-
ਅਸੀਮਿਤ ਵੌਇਸ ਕਾਲ (ਪਲਾਨ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ)
-
ਪ੍ਰਤੀਦਿਨ 2 ਜੀਬੀ ਹਾਈ-ਸਪੀਡ ਡੇਟਾ
-
ਪ੍ਰਤੀਦਿਨ 100 ਐੱਸਐੱਮਐੱਸ
-
ਮੁਫਤ ਸਿਮ (ਦੂਰਸੰਚਾਰ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਵਾਈਸੀ)
ਯੋਜਨਾ ਦੀ ਮਿਆਦ ਵਧਾਉਣ ਦਾ ਐਲਾਨ ਕਰਦੇ ਹੋਏ, ਬੀਐੱਸਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਏ. ਰੌਬਰਟ ਜੇ. ਰਵੀ ਨੇ ਕਿਹਾ:
“ਬੀਐੱਸਐੱਨਐੱਲ ਨੇ ਹਾਲ ਹੀ ਵਿੱਚ ‘ਮੇਕ-ਇਨ-ਇੰਡੀਆ’ ਪਹਿਲਕਦਮੀ ਦੇ ਤਹਿਤ ਦੇਸ਼ ਭਰ ਵਿੱਚ ਅਤਿਆਧੁਨਿਕ 4ਜੀ ਮੋਬਾਈਲ ਨੈੱਟਵਰਕ ਸਥਾਪਿਤ ਕੀਤਾ ਹੈ, ਜੋ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾ ਰਿਹਾ ਹੈ। ਫ੍ਰੀਡਮ ਪਲਾਨ- ਜਿਸ ਵਿੱਚ ਪਹਿਲੇ 30 ਦਿਨਾਂ ਦੇ ਲਈ ਕੋਈ ਸੇਵਾ ਸ਼ੁਲਕ ਨਹੀਂ ਹੈ- ਗਾਹਕਾਂ ਨੂੰ ਸਾਡੇ ਸਵਦੇਸ਼ੀ ਤੌਰ ‘ਤੇ ਵਿਕਸਿਤ 4ਜੀ ਨੈੱਟਵਰਕ ਦਾ ਅਨੁਭਵ ਕਰਨ ਦਾ ਇੱਕ ਸ਼ਾਨਦਾਰ ਮੌਕਾ ਦਿੰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਸੇਵਾ ਦੀ ਗੁਣਵੱਤਾ, ਕਵਰੇਜ ਅਤੇ ਬੀਐੱਸਐੱਨਐੱਲ ਬ੍ਰਾਂਡ ‘ਤੇ ਭਰੋਸਾ ਗਾਹਕਾਂ ਨੂੰ ਇਸ ਸ਼ੁਰੂਆਤੀ ਮਿਆਦ ਦੇ ਬਾਅਦ ਵੀ ਸਾਡੇ ਨਾਲ ਬਣੇ ਰਹਿਣ ਦੇ ਲਈ ਪ੍ਰੋਤਸਾਹਿਤ ਕਰੇਗਾ।”
ਫ੍ਰੀਡਮ ਪਲਾਨ ਕਿਵੇਂ ਪ੍ਰਾਪਤ ਕਰੀਏ
-
ਆਪਣੇ ਨਜ਼ਦੀਕੀ ਬੀਐੱਸਐੱਨਐੱਲ ਗਾਹਕ ਸੇਵਾ ਕੇਂਦਰ (ਸੀਐੱਸਸੀ) ‘ਤੇ ਜਾਓ (ਆਪਣੇ ਨਾਲ ਵੈਧ ਕੇਵਾਈਸੀ ਦਸਤਾਵੇਜ਼ ਨਾਲ ਲੈ ਜਾਓ)।
-
ਫ੍ਰੀਡਮ ਪਲਾਨ (1 ਰੁਪਏ ਐਕਟੀਵੇਸ਼ਨ) ਦੀ ਬੇਨਤੀ ਕਰੋ; ਕੇਵਾਈਸੀ ਪੂਰਾ ਕਰੋ ਅਤੇ ਆਪਣਾ ਮੁਫਤ ਸਿਮ ਪ੍ਰਾਪਤ ਕਰੋ।
-
ਸਿਮ ਪਾਓ ਅਤੇ ਦਿੱਤੇ ਗਏ ਨਿਰਦੇਸ਼ ਅਨੁਸਾਰ ਐਕਟੀਵੇਸ਼ਨ ਪੂਰਾ ਕਰੋ; 30 ਦਿਨਾਂ ਦੇ ਮੁਫਤ ਲਾਭ ਐਕਟੀਵੇਸ਼ਨ ਦੀ ਮਿਤੀ ਤੋਂ ਸੁਰੂ ਹੋ ਜਾਣਗੇ।
-
ਸਹਾਇਤਾ ਦੇ ਲਈ 1800-180-1503 ‘ਤੇ ਕਾਲ ਕਰੋ ਜਾਂ bsnl.co.in ‘ਤੇ ਜਾਓ।
*****
ਸਮਰਾਟ/ਐਲੇਨ
(रिलीज़ आईडी: 2162920)
आगंतुक पटल : 21