ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਡਾਇਲ 112 ਦੇ ਤਹਿਤ ਜਨਰਕਸ਼ਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ


ਮੋਦੀ ਜੀ ਨੇ ਪਿਛਲੇ 11 ਵਰ੍ਹਿਆਂ ਵਿੱਚ ਅੱਤਵਾਦ ਦੇ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ਨੂੰ ਹਕੀਕਤ ਵਿੱਚ ਲਾਗੂ ਕਰਨ ਦਾ ਕੰਮ ਕੀਤਾ ਹੈ

ਡਾਇਲ 112 ਅੰਦਰੂਨੀ ਸੁਰੱਖਿਆ, ਨਾਗਰਿਕ ਅਧਿਕਾਰਾਂ ਦੀ ਰੱਖਿਆ, ਕਾਨੂੰਨ-ਵਿਵਸਥਾ ਅਤੇ ਤੁਰੰਤ ਸੁਵਿਧਾਵਾਂ ਲਈ ਮੋਦੀ ਜੀ ਦੀ ਦੂਰਦਰਸ਼ੀ ਪਹਿਲ ਹੈ

ਮੋਦੀ ਜੀ ਨੇ ਮੁੱਖ ਮੰਤਰੀ ਦੇ ਰੂਪ ਵਿੱਚ ਗੁਜਰਾਤ ਦੀਆਂ ਸਰਹੱਦਾਂ ਨੂੰ ਅਭੇਦ ਬਣਾਇਆ

ਕਈ ਟੋਲ-ਫ੍ਰੀਨ ਨੰਬਰ ਲੋਕਾਂ ਨੂੰ ਉਲਝਾ ਰਹੇ ਸਨ, ਹੁਣ ਸਿਰਫ਼ 112 ਡਾਇਲ ਕਰਕੇ ਹਰ ਸੁਰੱਖਿਆ ਸੇਵਾ ਤੁਰੰਤ ਮਿਲੇਗੀ

ਡਾਇਲ 112 ਜਨਰਕਸ਼ਕ ਪੀਸੀਆਰ ਵੈਨ ਦਾ ਕਾਫਿਲਾ ਗੁਜਰਾਤ ਵਿੱਚ ਜਨਤਾ ਦੀ ਸੇਵਾ ਵਿੱਚ ਤੈਨਾਤ ਹੋ ਜਾਵੇਗਾ

ਗੁਜਰਾਤ ਨੇ ਸਰਹੱਦੀ ਅਤੇ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਕੇ ਅੱਤਵਾਦ, ਨਾਰਕੋਟਿਕਸ ਅਤੇ ਸਾਈਬਰ ਅਪਰਾਧ ‘ਤੇ ਪ੍ਰਭਾਵਸ਼ਾਲੀ ਰੋਕ ਲਗਾਈ

ਪੁਲਿਸ, ਹੋਮਗਾਰਡ ਅਤੇ ਜੇਲ੍ਹ ਕਰਮਚਾਰੀਆਂ ਦੇ ਕਾਰਜ ਅਤੇ ਨਿਵਾਸ ਲਈ ਗੁਜਰਾਤ ਪੁਲਿਸ ਹਾਊਸਿੰਗ ਬੋਰਡ ਨੇ 217 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦਾ ਨਿਰਮਾਣ ਕੀਤਾ

ਮਾਨਸਾ ਦੇ ਪੁਲਿਸ ਸਟੇਸ਼ਨ ਨੂੰ ਬੀਆਈਐੱਸ ਸਰਟੀਫਿਕੇਸ਼ਨ ਪ੍ਰਾਪਤ ਹੋਣਾ ਮੇਰੇ ਲਈ ਖੁਸ਼ੀ ਦਾ ਵਿਸ਼ਾ

ਆਪ੍ਰੇਸ਼ਨ ਸਿੰਦੂਰ ਰਾਹੀਂ, ਭਾਰਤ ਨੇ ਦੁਨੀਆ ਨੂੰ ਆਪਣੇ ਨਾਗਰਿਕਾਂ ਅਤੇ ਸਰਹੱਦਾਂ ਦੀ ਸੁਰੱਖਿਆ ਲਈ ਪੂਰੀ ਤਰਾਂ ਦੀ ਵਚਨਬੱਧਤਾ ਦਾ ਸਾਫ਼ ਸੰਦੇਸ਼ ਦਿੱਤਾ

ਭਾਵੇਂ ਉੱਤਰ-ਪੂਰਬ, ਨਕਸਲ ਪ੍ਰਭਾਵਿਤ ਖੇਤਰ ਹੋਣ ਜਾਂ ਕ

Posted On: 31 AUG 2025 10:25PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ ਡਾਇਲ 112 ਦੇ ਤਹਿਤ ਜਨਰਕਸ਼ਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।

1st.JPG

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘112 ਜਨਰਕਸ਼ਕ’ ਪ੍ਰੋਜੈਕਟ ਦੇ ਰੂਪ ਵਿੱਚ ਗੁਜਰਾਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ‘112 ਜਨਰਕਸ਼ਕ’ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ ਗੁਜਰਾਤ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ 217 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਆਵਾਸਾਂ ਅਤੇ ਦਫ਼ਤਰਾਂ ਦਾ ਉਦਘਾਟਨ ਅਤੇ ਕੁੱਲ 1000 ਪੁਲਿਸ ਵਾਹਨਾਂ ਨੂੰ ਵੀ ਲਾਂਚ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮਾਨਸਾ ਦੇ ਪੁਲਿਸ ਸਟੇਸ਼ਨ ਨੂੰ ਬੀਆਈਐੱਸ ਸਰਟੀਫਿਕੇਟ ਪ੍ਰਾਪਤ ਹੋਣਾ ਉਨ੍ਹਾਂ  ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਾਨਸਾ ਵਿੱਚ ਹੀ ਜੰਮੇ, ਵੱਡੇ ਹੋਏ ਅਤੇ ਉੱਥੇ ਹੀ ਗੁਜਰਾਤ ਅਤੇ ਦੇਸ਼ ਦੀ ਰਾਜਨੀਤੀ ਵਿੱਚ ਯੋਗਦਾਨ ਦੇਣ ਦੇ ਯੋਗ ਬਣੇ, ਇਸ ਲਈ ਮਾਨਸਾ ਦੇ ਪੁਲਿਸ ਸਟੇਸ਼ਨ ਨੂੰ ਬੀਆਈਐੱਸ ਸਰਟੀਫਿਕੇਟ ਪ੍ਰਾਪਤ ਹੋਣਾ ਉਨ੍ਹਾਂ ਲਈ ਬਹੁਤ ਖੁਸ਼ੀ ਦਾ ਵਿਸ਼ਾ ਹੈ।

IMG_5214.JPG

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘112’ ਪ੍ਰੋਜੈਕਟ ਦੇਸ਼ ਦੀ ਅੰਦਰੂਨੀ ਸੁਰੱਖਿਆ, ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ, ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਸਮੇਂ ‘ਤੇ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਪਹਿਲ ਹੈ। ਸ਼੍ਰੀ ਸ਼ਾਹ ਨੇ ਇਸ ਗੱਲ ‘ਤੇ ਪ੍ਰਸੰਨਤਾ ਦਰਸਾਈ ਕਿ ਅੱਜ ਗੁਜਰਾਤ ‘ਡਾਇਲ 112 ਜਨਰਕਸ਼ਕ’ ਦੇ ਨਕਸ਼ੇ ਵਿੱਚ ਆਪਣਾ ਸਥਾਨ ਦਰਜ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਵੱਖ-ਵੱਖ ਟੋਲ-ਫ੍ਰੀ ਨੰਬਰਾਂ ਦਾ ਜਾਲ, ਜਿਵੇਂ ਪੁਲਿਸ ਲਈ 100, ਐਂਬੂਲੈਂਸ ਲਈ 108, ਫਾਇਰ ਸਰਵਿਸ ਲਈ 101, ਮਹਿਲਾ ਹੈਲਪਲਾਈਨ ਲਈ 181, ਚਾਈਲਡ ਹੈਲਪਲਾਈਨ ਲਈ 1098, ਆਫ਼ਤ ਲਈ 1070 ਅਤੇ 1077, ਲੋਕਾਂ ਨੂੰ ਉਲਝਾ ਰਹੇ ਸਨ। ਲੇਕਿਨ ਲੋਕਾਂ ਨੂੰ ਹੁਣ ਆਫ਼ਤ ਪ੍ਰਬੰਧਨ, ਚਾਈਲਡ ਹੈਲਪਲਾਈਨ, ਮਹਿਲਾ ਹੈਲਪਲਾਈਨ, ਫਾਇਰ ਸਰਵਿਸ, ਐਂਬੂਲੈਂਸ ਅਤੇ ਪੁਲਿਸ ਸਹਾਇਤਾ ਜਿਹੀ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਬੰਧੀ ਸੇਵਾ ਸਿਰਫ਼ ਇੱਕ ਨੰਬਰ, 112 ਡਾਇਲ ਕਰਨ ਨਾਲ ਬਹੁਤ ਘੱਟ ਸਮੇਂ ਵਿੱਚ ਉਪਲਬਧ ਹੋ ਜਾਵੇਗੀ।

IMG_5207.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਅਤਿਆਧੁਨਿਕ ਸੌਫਟਵੇਅਰ ਨਾਲ ਸੰਚਾਲਿਤ ਅਤਿਅੰਤ ਉੱਨਤ ਕੰਟਰੋਲ ਰੂਮ ਰਾਹੀਂ ਸਾਰੀਆਂ ਤਰ੍ਹਾਂ ਦੀਆਂ ਸੇਵਾਵਾਂ ਦਾ ਤਾਲਮੇਲ ਅਤੇ ਜੀਪੀਐੱਸ ਨਾਲ ਲੈਸ ਵਾਹਨ ਇੱਕ ਵਿਗਿਆਨਕ ਵਿਵਸਥਾ ਦੇ ਤਹਿਤ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਵਾਹਨ, ਜਿਸ ਵਿੱਚ 108 ਐਂਬੂਲੈਂਸ ਦਾ ਵੱਡਾ ਕਾਫਿਲਾ ਸ਼ਾਮਲ ਹੈ, ਕਾਲ ਕਰਨ ਵਾਲੇ ਵਿਅਕਤੀ ਦੇ ਸਥਾਨ (ਲੋਕੇਸ਼ਨ) ਦਾ ਪਤਾ ਲਗਾ ਕੇ ਨਜ਼ਦੀਕੀ ਪੁਲਿਸ, ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਾਹਨ ਤੱਕ ਸੂਚਨਾ ਪਹੁੰਚਾਉਣ ਦੀ ਵਿਵਸਥਾ ਕਰਨਗੇ। ਸ਼੍ਰੀ ਸ਼ਾਹ ਨੇ ਕਿਹਾ ਕਿਹਾ ਇਹ ਨਿਊ ਏਜ ਸਮਾਰਟ ਪੁਲਿਸਿੰਗ ਸਿਸਟਮ ਦੀ ਦਿਸ਼ਾ ਵਿੱਚ ਗੁਜਰਾਤ ਸਰਕਾਰ ਵੱਲੋਂ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਇਹ ਪ੍ਰੋਜੈਕਟ ਸਟੇਟ ਐਮਰਜੈਂਸੀ ਰਿਸਪੌਂਸ ਸੈਂਟਰ ਰਾਹੀਂ ਸੰਚਾਲਿਤ ਹੋਵੇਗਾ, ਜੋ ਅਹਿਮਦਾਬਾਦ ਵਿੱਚ ਕੇਂਦਰੀ ਪ੍ਰਬੰਧਨ ਦੇ ਤਹਿਤ 24 ਘੰਟੇ ਕੰਮ ਕਰਦਾ ਰਹੇਗਾ। 150 ਸੀਟਾਂ ਦੀ ਸਮੱਰਥਾ ਵਾਲਾ ਇਹ ਕਾਲ ਸੈਂਟਰ ਹਰ ਸੈਕੇਂਡ ਅਲਰਟ ਰਹਿ ਕੇ ਏਕੀਕ੍ਰਿਤ ਪ੍ਰਣਾਲੀ (ਇੰਟੀਗ੍ਰੇਟਿਡ ਸਿਸਟਮ) ਰਾਹੀਂ ਸਾਰੀਆਂ ਤਰ੍ਹਾਂ ਦੀਆਂ ਸੇਵਾਵਾਂ ਨਾਲ ਜੁੜਿਆ ਰਹੇਗਾ।

ਉਨ੍ਹਾਂ ਨੇ ਕਿਹਾ ਕਿ ਡਾਇਲ 112 ਜਨਰਕਸ਼ਕ ਪੀਸੀਆਰ ਵੈਨ ਦਾ ਕਾਫਿਲਾ, ਜਿਸ ਵਿੱਚ ਕੁੱਲ 1000 ਵਾਹਨ ਸ਼ਾਮਲ ਹਨ, ਅੱਜ ਤੋਂ ਹੀ ਜਨਤਾ ਦੀ ਸੇਵਾ ਵਿੱਚ ਤੈਨਾਤ ਹੋ ਜਾਵੇਗਾ। 112 ਪ੍ਰੋਜੈਕਟ ਦੇ ਸੰਚਾਲਨ ਦੇ ਲਈ ਗੁਜਰਾਤ ਸਰਕਾਰ ਪ੍ਰਤੀ ਵਰ੍ਹੇ 92 ਕਰੋੜ ਰੁਪਏ ਖਰਚ ਕਰੇਗੀ। ਇਨ੍ਹਾਂ ਵਾਹਨਾਂ ਵਿੱਚ ਲਾਈਟ ਬਾਰ, ਪਬਲਿਕ ਐਡਰੈੱਸ ਸਿਸਟਮ, ਐੱਮਡੀਟੀ ਵਾਇਰਲੈੱਸ ਸੈੱਟ, ਲੋਕੇਸ਼ਨ ਟ੍ਰੈਕਰ ਵਰਗੀਆਂ  ਸਾਰੀਆਂ ਆਧੁਨਿਕ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਟ੍ਰੇਂਡ ਕਰਮਚਾਰੀਆਂ ਦੀ ਵਿਵਸਥਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਮੁੱਚੇ ਦੇਸ਼ ਦੀ ਪੁਲਿਸ ਦੇ ਲਈ ਜੋ ਸਮਾਰਟ ਪੁਲਿਸਿੰਗ (SMART Policing) ਦਾ ਸੱਦਾ ਦਿੱਤਾ ਸੀ, ਗੁਜਰਾਤ ਸਰਕਾਰ ਨੇ ਆਧੁਨਿਕ ਟੈਕਨੋਲੋਜੀ ਨਾਲ ਲੈਸ ਹੋ ਕੇ ਉਸ ਨੂੰ ਸ਼ਾਨਦਾਰ ਢੰਗ ਨਾਲ ਲਾਗੂ ਕੀਤਾ ਹੈ।

IMG_5200.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੁਲਿਸ, ਹੋਮਗਾਰਡ ਅਤੇ ਜੇਲ੍ਹ ਕਰਮਚਾਰੀਆਂ ਦੇ ਕਾਰਜ ਅਤੇ ਨਿਵਾਸ ਦੇ ਲਈ ਗੁਜਰਾਤ ਪੁਲਿਸ ਹਾਉਸਿੰਗ ਬੋਰਡ ਨੇ 217 ਕਰੋੜ ਰੁਪਏ ਦੀ ਲਾਗਤ ਨਾਲ ਵਿਭਿੰਨ ਪ੍ਰੋਜੈਕਟਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਇਮਾਰਤਾਂ ਵਿੱਚ ਉਪਲਬਧ ਬਿਹਤਰ ਸੁਵਿਧਾਵਾਂ ਦੇ ਨਾਲ ਪੁਲਿਸ ਕਰਮਚਾਰੀ, ਹੋਮਗਾਰਡ, ਜਵਾਨ ਅਤੇ ਜੇਲ੍ਹ ਕਰਮਚਾਰੀ ਗੁਜਰਾਤ ਦੀ ਜਨਤਾ ਦੀ ਸੇਵਾ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਣਗੇ।

IMG_5144.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਸਰਹੱਦੀ ਰਾਜਾਂ ਵਿੱਚੋਂ ਇੱਕ ਹੈ। ਦੇਸ਼ ਦੇ ਉੱਤਰੀ ਸਰਹੱਦ ਤੋਂ ਲੈ ਕੇ ਗੁਜਰਾਤ ਤੱਕ ਦਾ ਪੂਰਾ ਸਰਹੱਦੀ ਖੇਤਰ ਕਈ ਤਰੀਕਿਆਂ ਨਾਲ ਸੰਵੇਦਨਸ਼ੀਲ ਹੈ। ਭਾਵੇਂ ਉਹ ਗੁਜਰਾਤ ਦਾ ਸਮੁੰਦਰੀ ਤੱਟ ਹੋਵੇ, ਕੱਛ (Kutch) ਦੀ ਸਰਹੱਦ ਹੋਵੇ, ਜਾਂ ਬਨਾਸਕਾਂਠਾ ਦੀ ਸਰਹੱਦ ਹੋਵੇ, ਇਨ੍ਹਾਂ ਸਾਰੇ ਖੇਤਰਾਂ ਵਿੱਚ ਸੁਰੱਖਿਆ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਸ਼ਾਸਨ ਦੌਰਾਨ, ਦੇਸ਼ ਦੀ ਸੁਰੱਖਿਆ 'ਤੇ ਸਵਾਲ ਚੁੱਕਣ ਵਾਲੀਆਂ ਕਈ ਘਟਨਾਵਾਂ ਗੁਜਰਾਤ ਦੀਆਂ ਸਰਹੱਦਾਂ ਰਾਹੀਂ ਵਾਪਰੀਆਂ। ਪਰ ਜਦੋਂ ਤੋਂ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਹੈ ਅਤੇ ਖਾਸ ਤੌਰ ‘ਤੇ ਜਦੋਂ ਤੋਂ ਸ਼੍ਰੀ ਨਰੇਂਦਰ ਮੋਦੀ ਜੀ ਮੁੱਖ ਮੰਤਰੀ ਬਣੇ ਹਨ, ਤਦ ਤੋਂ ਗੁਜਰਾਤ ਸਰਕਾਰ ਨੇ ਰਾਜ ਦੀਆਂ ਸਰਹੱਦਾਂ ਨੂੰ ਦੁਸ਼ਮਣਾਂ ਲਈ ਅਭੇਦ ਬਣਾਉਣ ਲਈ ਕੰਮ ਕੀਤਾ ਹੈ। 

 

ਗ੍ਰਹਿ ਮੰਤਰੀ ਨੇ ਕਿਹਾ ਕਿ ਗੁਜਰਾਤ ਇਸ ਗੱਲ ਦੀ ਸਭ ਤੋਂ ਵਧੀਆ ਉਦਾਹਰਣ ਹੈ ਕਿ ਜੇਕਰ ਚੰਗੇ ਸ਼ਾਸਨ ਤੋਂ ਪ੍ਰੇਰਿਤ ਲੀਡਰਸ਼ਿਪ ਸ਼ਾਸਨ ਦੀ ਵਾਗਡੋਰ ਸੰਭਾਲ ਲਵੇ ਤਾਂ ਕਿੰਨੀ ਤਬਦੀਲੀ ਸੰਭਵ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੁਜਰਾਤ ਨੇ ਨਾ ਸਿਰਫ਼ ਸਰਹੱਦੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਹੈ, ਸਗੋਂ ਅੱਤਵਾਦ, ਨਸ਼ੀਲੇ ਪਦਾਰਥਾਂ, ਸਾਇਬਰ ਅਪਰਾਧ ਜਿਹੇ ਵੱਖ-ਵੱਖ ਅਪਰਾਧਾਂ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਤਿਆਰ ਕੀਤੇ ਗਏ ਰਸਤੇ ਨੂੰ ਮੌਜੂਦਾ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਹਰਸ਼ ਸੰਘਵੀ ਨੇ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੇ ਗੁਜਰਾਤ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਰਾਜ ਬਣਾਉਣ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ।

 

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 11 ਵਰ੍ਹਿਆਂ ਦੇ ਕਾਰਜਕਾਲ ਵਿੱਚ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਲਈ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਇਹ ਸਥਾਪਿਤ ਹੋ ਚੁੱਕਿਆ ਹੈ ਕਿ ਭਾਰਤ ਦੀ ਸੈਨਾ ਅਤੇ ਸਰਹੱਦਾਂ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਵਿਰੋਧੀ ਪਾਰਟੀ ਦੇ ਸ਼ਾਸਨਕਾਲ ਦੌਰਾਨ ਕਈ ਵਰ੍ਹਿਆਂ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਬ ਧਮਾਕੇ ਹੁੰਦੇ ਰਹਿੰਦੇ ਸਨ, ਅਤੇ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਜਾਂਦਾ ਸੀ। ਰਾਜ ਸਰਕਾਰਾਂ ਵੱਲੋਂ ਕੀਤੀ ਗਈ ਕੁਝ ਕਾਰਵਾਈ ਤੋਂ ਇਲਾਵਾ, ਕੋਈ ਹੋਰ ਕਾਰਵਾਈ ਨਹੀਂ ਕੀਤੀ ਜਾਂਦੀ ਸੀ। ਪਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਜਦੋਂ ਪਾਕਿਸਤਾਨ ਨੇ ਉੜੀ (Uri), ਪੁਲਵਾਮਾ ਅਤੇ ਪਹਿਲਗਾਮ ਜਿਹੇ ਤਿੰਨ ਵੱਡੇ ਹਮਲੇ ਕਰਨ ਦੀ ਗਲਤੀ ਕੀਤੀ, ਤਾਂ ਮੋਦੀ ਸਰਕਾਰ ਨੇ ਹਰ ਵਾਰ ਪਾਕਿਸਤਾਨ ਨੂੰ ਕਰਾਰਾ ਸਬਕ ਸਿਖਾਇਆ। 

 

ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਸਰਜੀਕਲ ਸਟ੍ਰਾਈਕ, ਦੂਜੀ ਵਾਰ ਏਅਰ ਸਟ੍ਰਾਈਕ, ਅਤੇ ਜਦੋਂ ਫਿਰ ਵੀ ਸੁਧਾਰ ਨਹੀਂ ਹੋਇਆ, ਤਾਂ ਤੀਜੀ ਵਾਰ 'ਆਪ੍ਰੇਸ਼ਨ ਸਿੰਦੂਰ' ਰਾਹੀਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨਹੀਂ, ਸਗੋਂ ਪਾਕਿਸਤਾਨ ਦੀ ਸਰਹੱਦ ਦੇ 100 ਕਿਲੋਮੀਟਰ ਅੰਦਰ ਅੱਤਵਾਦੀ ਹੈੱਡਕੁਆਰਟਰ ਤਬਾਹ ਕਰ ਦਿੱਤੇ ਗਏ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਇੱਕ ਮਜ਼ਬੂਤ ਸੁਨੇਹਾ ਦਿੱਤਾ ਹੈ ਕਿ ਉਹ ਆਪਣੀ ਸਵੈ-ਰੱਖਿਆ ਅਤੇ ਆਪਣੇ ਨਾਗਰਿਕਾਂ ਅਤੇ ਸਰਹੱਦਾਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ 'ਆਪ੍ਰੇਸ਼ਨ ਸਿੰਦੂਰ' ਨੇ ਅੱਤਵਾਦੀ ਘਟਨਾਵਾਂ ਦੇ ਮਾਸਟਰਮਾਈਂਡਾਂ ਨੂੰ ਸਬਕ ਸਿਖਾਇਆ, ਅਤੇ ਪਹਿਲਗਾਮ ਹਮਲਾ ਕਰਨ ਵਾਲੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ 'ਆਪ੍ਰੇਸ਼ਨ ਮਹਾਦੇਵ' ਰਾਹੀਂ ਖਤਮ ਕਰ ਦਿੱਤਾ ਗਿਆ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗੁਜਰਾਤ ਦੇ ਗੌਰਵਸ਼ਾਲੀ ਪੁੱਤਰ, ਸ਼੍ਰੀ ਨਰੇਂਦਰ ਮੋਦੀ ਜੀ ਨੇ ਪਿਛਲੇ 11 ਵਰ੍ਹਿਆਂ ਵਿੱਚ ਨਾ ਸਿਰਫ਼ ਸਿਧਾਂਤਕ ਤੌਰ 'ਤੇ ਸਗੋਂ ਹਕੀਕਤ ਵਿੱਚ ਵੀ 'ਅੱਤਵਾਦ ਵਿਰੁੱਧ ਜ਼ੀਰੋ ਟੌਲਰੈਂਸ' ਦੀ ਨੀਤੀ ਨੂੰ ਲਾਗੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਦੇਸ਼ ਦੇ ਉੱਤਰ-ਪੂਰਬੀ ਖੇਤਰ ਹੋਣ, ਨਕਸਲ ਪ੍ਰਭਾਵਿਤ ਖੇਤਰ ਹੋਣ, ਜਾਂ ਕਸ਼ਮੀਰ ਹੋਵੇ, ਮੋਦੀ ਸਰਕਾਰ ਨੇ ਇਨ੍ਹਾਂ ਤਿੰਨਾਂ ਹੌਟਸਪੌਟਾਂ ਵਿੱਚ ਅੱਤਵਾਦੀਆਂ ਅਤੇ ਹਥਿਆਰਬੰਦ ਸਮੂਹਾਂ ਨੂੰ ਸਬਕ ਸਿਖਾਇਆ ਹੈ। ਉੱਤਰ-ਪੂਰਬ ਵਿੱਚ 10,000 ਤੋਂ ਵੱਧ ਅੱਤਵਾਦੀਆਂ ਨੇ ਆਤਮ-ਸਮਰਪਣ ਕੀਤਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਵਿਸ਼ਵਾਸ ਪ੍ਰਗਟ ਕੀਤਾ ਕਿ ਮੋਦੀ ਸਰਕਾਰ ਦਾ ਸੰਕਲਪ ਹੈ ਕਿ 31 ਮਾਰਚ, 2026 ਤੱਕ ਦੇਸ਼ ਵਿੱਚੋਂ ਨਕਸਲਵਾਦ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।

Last.JPG

  ਡਾਇਲ 112 ਦੇ ਤਹਿਤ ਜਨਰਕਸ਼ਕ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਨੇ ਅਹਿਮਦਾਬਾਦ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਗੋਟਾ (Gota) ਅਤੇ ਚਾਂਦਲੋਡੀਆ ਵਾਰਡਾਂ ਵਿੱਚ ਸ਼ਹਿਰੀ ਸਿਹਤ ਕੇਂਦਰ ਦਾ ਉਦਘਾਟਨ ਕੀਤਾ ਅਤੇ ਰਾਣੀਪ, ਸਟੇਡੀਅਮ ਅਤੇ ਘਾਟਲੋਡੀਆ ਵਾਰਡਾਂ ਵਿੱਚ ਰੁੱਖ ਲਗਾਏ। ਇਸ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰੀ ਨੇ ਅਹਿਮਦਾਬਾਦ ਸ਼ਹਿਰ ਦੀ ਕੁਲਦੇਵੀ ਸ਼੍ਰੀ ਭਦ੍ਰਕਾਲੀ ਮਾਤਾਜੀ ਦੇ ਪ੍ਰਾਚੀਨ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ ਅਤੇ ਟੋਰੈਂਟ ਗਰੁੱਪ-ਯੂਐੱਨਐੱਮ ਫਾਉਂਡੇਸ਼ਨ ਵੱਲੋਂ ਮੁੜ-ਵਿਕਸਿਤ ਕੀਤੇ 'ਸਰਦਾਰ ਬਾਗ' ('Sardar Baug) ਦਾ ਉਦਘਾਟਨ ਕੀਤਾ।  

*****

ਆਰਕੇ/ਵੀਵੀ/ਆਰਆਰ/ਪੀਐੱਸ/ਪੀਆਰ


(Release ID: 2162873) Visitor Counter : 4