ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਕੁਦਰਤੀ ਆਫਤਾਂ ਨਾਲ ਲੋਕਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਨੂੰ ਘੱਟ ਕਰਨ ਦੇ ਲਈ ਪ੍ਰਭਾਵਿਤ ਰਾਜਾਂ ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਖੜੀ ਹੈ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਗ੍ਰਹਿ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ, ਹੜ੍ਹ, ਅਚਾਨਕ ਹੜ੍ਹ, ਬੱਦਲ ਫਟਣ ਅਤੇ ਲੈਂਡਸਲਾਈਡ ਨਾਲ ਹੋਏ ਨੁਕਸਾਨ ਦੇ ਮੁਲਾਂਕਣ ਦੇ ਲਈ ਅੰਤਰ-ਮੰਤਰਾਲੀ ਕੇਂਦਰੀ ਟੀਮਾਂ (ਆਈਐੱਮਸੀਟੀਜ਼) ਦਾ ਗਠਨ ਕੀਤਾ
ਇਹ ਕੇਂਦਰੀ ਟੀਮਾਂ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਹੜ੍ਹ/ਲੈਂਡਸਲਾਈਡ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ
ਆਈਐੱਮਸੀਟੀਜ਼ ਮੌਕੇ ‘ਤੇ ਜਾ ਕੇ ਸਥਿਤੀ ਅਤੇ ਰਾਜ ਸਰਕਾਰ ਦੁਆਰਾ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਮੁਲਾਂਕਣ ਕਰਨਗੀਆਂ
Posted On:
31 AUG 2025 7:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਕੇਂਦਰ ਸਰਕਾਰ ਕੁਦਰਤੀ ਆਫਤਾਂ ਨਾਲ ਲੋਕਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਨੂੰ ਘੱਟ ਕਰਨ ਦੇ ਲਈ ਪ੍ਰਭਾਵਿਤ ਰਾਜਾਂ ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਖੜੀ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਗ੍ਰਹਿ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ, ਹੜ੍ਹ, ਅਚਾਨਕ ਹੜ੍ਹ, ਬੱਦਲ ਫਟਣ ਅਤੇ ਲੈਂਡਸਲਾਈਡ ਨਾਲ ਹੋਏ ਨੁਕਸਾਨ ਦੇ ਮੁਲਾਂਕਣ ਦੇ ਲਈ ਅੰਤਰ-ਮੰਤਰਾਲੀ ਕੇਂਦਰੀ ਟੀਮਾਂ (ਆਈਐੱਮਸੀਟੀਜ਼) ਦਾ ਗਠਨ ਕੀਤਾ ਹੈ। ਇਹ ਕੇਂਦਰੀ ਟੀਮਾਂ ਮੌਕੇ ‘ਤੇ ਜਾ ਕੇ ਸਥਿਤੀ ਅਤੇ ਰਾਜ ਸਰਕਾਰ ਦੁਆਰਾ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਮੁਲਾਂਕਣ ਕਰਨਗੀਆਂ।
ਕੇਂਦਰੀ ਟੀਮਾਂ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਹੜ੍ਹ/ਲੈਂਡਸਲਾਈਡ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ, ਜੋ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਭਾਰੀ ਤੋਂ ਬਹੁਤ ਵੱਧ ਮੀਂਹ, ਅਚਾਨਕ ਹੜ੍ਹ, ਬੱਦਲ ਫਟਣ ਅਤੇ ਲੈਂਡਸਲਾਈਡ ਦੀਆਂ ਘਟਨਾਵਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਹੀ ਇੱਕ ਆਈਐੱਮਸੀਟੀ ਅਤੇ ਇੱਕ ਬਹੁਤ-ਖੇਤਰੀ ਟੀਮ (Multi-Sectoral Team) ਦੌਰਾ ਕਰ ਚੁੱਕੀ ਹੈ।
ਇਨ੍ਹਾਂ ਕੇਂਦਰੀ ਟੀਮਾਂ ਦੀ ਅਗਵਾਈ ਗ੍ਰਹਿ ਮੰਤਰਾਲਾ/ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੇ ਸੰਯੁਕਤ ਸਕੱਤਰ ਪੱਧਰ ਦੇ ਸੀਨੀਅਰ ਅਧਿਕਾਰੀ ਕਰਨਗੇ ਅਤੇ ਇਨ੍ਹਾਂ ਵਿੱਚ ਖਰਚ, ਖੇਤੀਬਾੜੀ ਅਤੇ ਕਿਸਾਨ ਭਲਾਈ, ਜਲ ਸ਼ਕਤੀ, ਊਰਜਾ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ, ਗ੍ਰਾਮੀਣ ਵਿਕਾਸ ਮੰਤਰਾਲਿਆਂ/ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਗ੍ਰਹਿ ਮੰਤਰਾਲਾ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਜ਼ਰੂਰੀ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਜਿਸ ਵਿੱਚ ਐੱਨਡੀਆਰਐੱਫ, ਸੈਨਾ ਅਤੇ ਵਾਯੂ ਸੈਨਾ ਦੇ ਹੈਲੀਕੌਪਟਰਾਂ ਦੀ ਤੈਨਾਤੀ ਸ਼ਾਮਲ ਹੈ, ਜੋ ਖੋਜ ਅਤੇ ਬਚਾਵ ਕਾਰਜਾਂ ਅਤੇ ਜ਼ਰੂਰੀ ਸੇਵਾਵਾਂ ਦੀ ਬਹਾਲੀ ਵਿੱਚ ਸਹਾਇਤਾ ਕਰ ਰਹੇ ਹਨ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸਾਹ ਨੇ ਅਗਸਤ 2019 ਵਿੱਚ ਲਏ ਗਏ ਫੈਸਲੇ ਦੇ ਅਨੁਸਾਰ, ਗ੍ਰਹਿ ਮੰਤਰਾਲਾ ਗੰਭੀਰ ਆਫਤ ਦੇ ਤੁਰੰਤ ਬਾਅਦ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੈਮੋਰੈਂਡਮ ਦੀ ਉਡੀਕ ਕੀਤੇ ਬਗੈਰ ਆਈਐੱਮਸੀਟੀਜ਼ ਦਾ ਗਠਨ ਕਰਦਾ ਹੈ ਤਾਕਿ ਮੌਕੇ ‘ਤੇ ਜਾ ਕੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇ।
ਆਈਐੱਮਸੀਟੀ ਦੁਆਰਾ ਨੁਕਸਾਨ ਦਾ ਮੁਲਾਂਕਣ ਕਰਨ ਦੇ ਬਾਅਦ, ਕੇਂਦਰ ਸਰਕਾਰ ਸਥਾਪਿਤ ਪ੍ਰਕਿਰਿਆ ਦੇ ਅਨੁਸਾਰ ਐੱਨਡੀਆਰਐੱਫ ਨਾਲ ਰਾਜਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਦੀ ਹੈ। ਵਿੱਤੀ ਵਰ੍ਹੇ 2025-26 ਦੌਰਾਨ, ਕੇਂਦਰ ਸਰਕਾਰ ਨੇ 24 ਰਾਜਾਂ ਨੂੰ ਐੱਸਡੀਆਰਐੱਫ ਵਿੱਚ 10,498.80 ਕਰੋੜ ਰੁਪਏ, 12 ਰਾਜਾਂ ਨੂੰ ਐੱਨਡੀਆਰਐੱਫ ਤੋਂ 1,988.91 ਕਰੋੜ ਰੁਪਏ, 20 ਰਾਜਾਂ ਨੂੰ ਰਾਜ ਆਫਤ ਨਿਵਾਰਣ ਫੰਡ (ਐੱਸਡੀਐੱਮਐੱਫ) ਤੋਂ 3,274.90 ਕਰੋੜ ਰੁਪਏ ਅਤੇ 09 ਰਾਜਾਂ ਨੂੰ ਰਾਸ਼ਟਰੀ ਆਫਤ ਨਿਵਾਰਣ ਫੰਡ (ਐੱਨਡੀਐੱਮਐੱਫ) ਤੋਂ 372.09 ਕਰੋੜ ਰੁਪਏ ਜਾਰੀ ਕੀਤੇ ਹਨ, ਤਾਕਿ ਆਫਤ ਪ੍ਰਭਾਵਿਤ ਰਾਜ ਪ੍ਰਭਾਵਿਤ ਲੋਕਾਂ ਨੂੰ ਤਤਕਾਲ ਰਾਹਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
*****
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(Release ID: 2162539)
Visitor Counter : 5