ਆਯੂਸ਼
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਆਯੁਸ਼ ਮੰਤਰਾਲਾ 'ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਰਾਜਾਂ ਵਿੱਚ ਸਮਰੱਥਾ ਨਿਰਮਾਣ' 'ਤੇ ਵਿਭਾਗੀ ਸਮਿਟ ਦੀ ਮੇਜ਼ਬਾਨੀ ਕਰੇਗਾ
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਵ ਜਾਧਵ 3 ਅਤੇ 4 ਸਤੰਬਰ 2025 ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ, ਸਰਿਤਾ ਵਿਹਾਰ, ਨਵੀਂ ਦਿੱਲੀ ਵਿਖੇ ਆਯੋਜਿਤ 'ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਰਾਜਾਂ ਵਿੱਚ ਸਮਰੱਥਾ ਨਿਰਮਾਣ' 'ਤੇ ਵਿਭਾਗੀ ਸਮਿਟ ਦੀ ਪ੍ਰਧਾਨਗੀ ਕਰਨਗੇ
ਰਾਸ਼ਟਰੀ ਆਯੁਸ਼ ਮਿਸ਼ਨ ਨੂੰ ਮਜ਼ਬੂਤ ਕਰਨ, ਰਾਜਾਂ ਦੀ ਸਮਰੱਥਾ ਵਧਾਉਣ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਦੋ ਦਿਨਾਂ ਰਾਸ਼ਟਰੀ ਸਮਿਟ ਦਾ ਆਯੋਜਨ ਕੀਤਾ ਜਾਵੇਗਾ
ਆਯੁਸ਼ ਸਮਿਟ ਵਿੱਚ ਛੇ ਥੀਮੈਟਿਕ ਉਪ-ਸਮੂਹ ਵਿੱਤੀ ਪ੍ਰਬੰਧਨ, ਗੁਣਵੱਤਾ ਭਰੋਸਾ, ਸੂਚਨਾ ਟੈਕਨੋਲੋਜੀ ਆਦਿ 'ਤੇ ਚਰਚਾ ਕਰਨਗੇ
ਸਮਿਟ ਵਿੱਚ ਸੀਨੀਅਰ ਅਧਿਕਾਰੀ ਅਤੇ ਮਾਹਰ ਆਯੁਸ਼ ਏਕੀਕਰਨ ਅਤੇ ਸਮਰੱਥਾ ਨਿਰਮਾਣ 'ਤੇ ਵਿਚਾਰ-ਵਟਾਂਦਰਾ ਕਰਨਗੇ
Posted On:
31 AUG 2025 9:18AM by PIB Chandigarh
ਆਯੁਸ਼ ਮੰਤਰਾਲਾ 3 ਅਤੇ 4 ਸਤੰਬਰ 2025 ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ (ਏਆਈਆਈਏ), ਸਰਿਤਾ ਵਿਹਾਰ, ਨਵੀਂ ਦਿੱਲੀ ਵਿਖੇ "ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਰਾਜਾਂ ਵਿੱਚ ਸਮਰੱਥਾ ਨਿਰਮਾਣ" 'ਤੇ ਦੋ-ਰੋਜ਼ਾ ਵਿਭਾਗੀ ਸਮਿਟ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਸੰਮੇਲਨ ਦੀ ਪ੍ਰਧਾਨਗੀ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਵ ਜਾਧਵ ਕਰਨਗੇ।
ਆਗਾਮੀ ਸਮਿਟ ਦਾ ਉਦੇਸ਼ ਰਾਜ-ਵਿਸ਼ੇਸ਼ ਟਿੱਪਣੀਆਂ ਅਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀਆਂ ਤੋਂ ਪ੍ਰਾਪਤ ਫੀਡਬੈਕ 'ਤੇ ਵਿਸਤ੍ਰਿਤ ਚਰਚਾ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ, ਜਿਸ ਵਿੱਚ ਜ਼ਮੀਨੀ ਪੱਧਰ ਦੇ ਸੁਝਾਅ ਸ਼ਾਮਲ ਹਨ। ਅਜਿਹੀ ਭਾਗੀਦਾਰੀ ਦ੍ਰਿਸ਼ਟੀਕੋਣ ਦਾ ਉਦੇਸ਼ ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਨੂੰ ਮਜ਼ਬੂਤ ਅਤੇ ਮਹੱਤਵਪੂਰਨ ਤੌਰ 'ਤੇ ਵਿਸਤਾਰ ਕਰਨਾ ਹੈ । ਇਹ ਇੱਕ ਪ੍ਰਮੁੱਖ ਪ੍ਰੋਗਰਾਮ ਆਯੁਰਵੇਦ, ਯੋਗਾ ਅਤੇ ਕੁਦਰਤੀ ਇਲਾਜ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਕੇ ਸੰਪੂਰਨ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਦਾ ਹੈ।
ਆਗਾਮੀ ਸਮਿਟ ਛੇ ਥੀਮੈਟਿਕ ਸਿਖਰ ਸੰਮੇਲਨਾਂ ਦੀ ਲੜੀ ਵਿੱਚੋਂ ਆਖਰੀ ਹੈ, ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2025 ਵਿੱਚ ਚੌਥੇ ਮੁੱਖ ਸਕੱਤਰ ਸੰਮੇਲਨ ਦੌਰਾਨ ਵਿਸ਼ੇਸ਼ ਧਿਆਨ ਦਿੱਤਾ ਸੀ। ਇਹ ਸਮਿਟ, ਸਾਲ ਭਰ ਆਯੋਜਿਤ ਕੀਤੇ ਜਾਂਦੇ ਹਨ, ਕੇਂਦਰ ਸਰਕਾਰ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਮੁੱਖ ਵਿਸ਼ਿਆਂ 'ਤੇ ਕੇਂਦ੍ਰਿਤ ਵਿਚਾਰ-ਵਟਾਂਦਰੇ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ, ਜਿਸ ਨਾਲ ਸਮਰੱਥਾ ਨਿਰਮਾਣ ਨੂੰ ਵਧਾਉਣ ਲਈ ਜੂਨੀਅਰ ਅਧਿਕਾਰੀਆਂ ਸਮੇਤ ਸਾਰੇ ਪੱਧਰਾਂ 'ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਨੀਤੀ ਆਯੋਗ ਨੇ ਸਮਿਟ ਲਈ ਛੇ ਥੀਮੈਟਿਕ ਖੇਤਰਾਂ ਦੀ ਪਛਾਣ ਕੀਤੀ। "ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਰਾਜਾਂ ਵਿੱਚ ਸਮਰੱਥਾ ਨਿਰਮਾਣ" ਨੂੰ ਛੇਵੇਂ ਅਤੇ ਆਖਰੀ ਥੀਮ ਵਜੋਂ ਚੁਣਿਆ ਗਿਆ ਸੀ, ਜਿਸ ਵਿੱਚ ਆਯੁਸ਼ ਮੰਤਰਾਲੇ ਨੂੰ ਨੋਡਲ ਮੰਤਰਾਲੇ ਵਜੋਂ ਮਨੋਨੀਤ ਕੀਤਾ ਗਿਆ ਸੀ, ਜਿਸਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਮਰਥਨ ਪ੍ਰਾਪਤ ਹੈ।
ਨੀਤੀ ਆਯੋਗ ਦੇ ਨਿਰਦੇਸ਼ਾਂ ਅਨੁਸਾਰ, ਆਯੁਸ਼ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਓਰੀਐਂਟੇਸ਼ਨ ਸੈਸ਼ਨ ਅਤੇ ਸੰਕਲਪ ਨੋਟ (ਮਿਤੀ 6 ਮਈ 2025) ਦੇ ਪ੍ਰਸਾਰ ਸਹਿਤ ਵਿਆਪਕ ਤਿਆਰੀ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ।
ਕੇਂਦ੍ਰਿਤ ਸੰਵਾਦ ਨੂੰ ਸੁਚਾਰੂ ਬਣਾਉਣ ਲਈ, ਛੇ ਥੀਮੈਟਿਕ ਉਪ-ਸਮੂਹ ਗਠਿਤ ਕੀਤੇ ਗਏ ਹਨ, ਹਰੇਕ ਮਿਸ਼ਨ ਦੇ ਮਹੱਤਵਪੂਰਨ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਵਿੱਚ 6-7 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹੋਣਗੇ। ਕਾਰਜ ਸਮੂਹ ਰਾਜਾਂ ਅਤੇ ਤਾਲਮੇਲ ਲਈ ਮੁੱਖ ਨੋਡਲ ਰਾਜਾਂ ਦੇ ਨਾਲ ਉਪ-ਵਿਸ਼ੇ ਹੇਠ ਲਿਖੇ ਅਨੁਸਾਰ ਹਨ:
-
ਵਿੱਤੀ ਪ੍ਰਬੰਧਨ, ਨਿਗਰਾਨੀ ਅਤੇ ਮੁਲਾਂਕਣ, ਪ੍ਰੋਜੈਕਟ ਪ੍ਰਬੰਧਨ: ਰਾਜਸਥਾਨ, ਮਿਜ਼ੋਰਮ, ਮੇਘਾਲਿਆ, ਚੰਡੀਗੜ੍ਹ, ਪੱਛਮੀ ਬੰਗਾਲ, ਲਕਸ਼ਦੀਪ । ਨੋਡਲ ਰਾਜ: ਰਾਜਸਥਾਨ ਅਤੇ ਮਿਜ਼ੋਰਮ।
-
ਸੰਗਠਨਾਤਮਕ ਢਾਂਚੇ ਦੀ ਸਮੀਖਿਆ, ਜਿਸ ਵਿੱਚ ਮਨੁੱਖੀ ਸਰੋਤ ਮਜ਼ਬੂਤੀ ਅਤੇ ਸਮਰੱਥਾ ਨਿਰਮਾਣ ਸ਼ਾਮਲ ਹੈ: ਮੱਧ ਪ੍ਰਦੇਸ਼, ਸਿੱਕਮ, ਗੋਆ, ਬਿਹਾਰ, ਦਿੱਲੀ, ਨਾਗਾਲੈਂਡ। ਨੋਡਲ ਰਾਜ: ਮੱਧ ਪ੍ਰਦੇਸ਼ ਅਤੇ ਸਿੱਕਮ।
-
ਆਯੁਸ਼ ਦਾ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਨਾਲ ਏਕੀਕਰਨ, ਜਿਸ ਵਿੱਚ ਜਨਤਕ ਸਿਹਤ ਪ੍ਰੋਗਰਾਮ ਸ਼ਾਮਲ ਹਨ: ਛੱਤੀਸਗੜ੍ਹ, ਜੰਮੂ ਤੇ ਕਸ਼ਮੀਰ, ਹਰਿਆਣਾ, ਓਡੀਸ਼ਾ, ਲੱਦਾਖ, ਅਰੁਣਾਚਲ ਪ੍ਰਦੇਸ਼। ਨੋਡਲ ਰਾਜ: ਛੱਤੀਸਗੜ੍ਹ ਅਤੇ ਅਰੁਣਾਚਲ ਪ੍ਰਦੇਸ਼।
-
ਆਯੁਸ਼ ਸੁਵਿਧਾਵਾਂ ਅਧੀਨ ਗੁਣਵੱਤਾ ਵਾਲੀਆਂ ਸੇਵਾਵਾਂ, ਜਿਸ ਵਿੱਚ ਬੁਨਿਆਦੀ ਢਾਂਚਾ, ਆਈਪੀਐੱਚਐੱਸ ਆਯੁਸ਼ ਮਿਆਰ, ਸਿਹਤ ਸੰਭਾਲ ਸਪੁਰਦਗੀ ਸ਼ਾਮਲ ਹੈ: ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਤ੍ਰਿਪੁਰਾ, ਮਨੀਪੁਰ। ਨੋਡਲ ਰਾਜ: ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼।
-
ਆਯੁਸ਼ ਦਵਾਈ ਦੀ ਗੁਣਵੱਤਾ ਦਾ ਭਰੋਸਾ ਅਤੇ ਇਸਦੀ ਖਰੀਦ ਪ੍ਰਣਾਲੀ, ਜਿਸ ਵਿੱਚ ਬ੍ਰਾਂਡਿੰਗ ਅਤੇ ਪੈਕੇਜਿੰਗ ਸ਼ਾਮਲ ਹੈ: ਕਰਨਾਟਕ, ਤਾਮਿਲਨਾਡੂ, ਗੁਜਰਾਤ, ਝਾਰਖੰਡ, ਪੁਡੂਚੇਰੀ, ਅਸਾਮ। ਨੋਡਲ ਰਾਜ: ਕਰਨਾਟਕ ਅਤੇ ਅਸਾਮ।
-
ਵੱਖ-ਵੱਖ ਖੇਤਰਾਂ ਵਿੱਚ ਆਈਟੀ-ਸਮਰੱਥ ਡਿਜੀਟਲ ਸੇਵਾਵਾਂ: ਆਂਧਰਾ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਉਤਰਾਖੰਡ, ਦਮਨ ਅਤੇ ਦੀਵ, ਕੇਰਲ। ਨੋਡਲ ਰਾਜ: ਕੇਰਲ ਅਤੇ ਮਹਾਰਾਸ਼ਟਰ।
ਇਸ ਸਮਿਟ ਵਿੱਚ ਦੇਸ਼ ਭਰ ਤੋਂ ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਸਕੱਤਰ, ਡਾਇਰੈਕਟਰ ਜਨਰਲ, ਮਿਸ਼ਨ ਡਾਇਰੈਕਟਰ ਅਤੇ ਆਯੁਸ਼ ਕਮਿਸ਼ਨਰ ਵਰਗੇ ਸੀਨੀਅਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੈਸ਼ਨਾਂ ਨੂੰ ਸਮ੍ਰਿੱਧ ਬਣਾਉਣ ਲਈ ਆਯੁਰਵੇਦ, ਖੋਜ, ਸਿਹਤ ਨੀਤੀ ਅਤੇ ਡਿਜੀਟਲ ਸ਼ਾਸਨ ਦੇ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਵਾਲੇ ਉੱਘੇ ਮਾਹਿਰਾਂ ਅਤੇ ਪੈਨਲਿਸਟਾਂ ਨੂੰ ਸੱਦਾ ਦਿੱਤਾ ਗਿਆ ਹੈ। ਮਾਹਿਰਾਂ ਦੀ ਸੂਚੀ ਵਿੱਚ ਡਾ. ਵੀ.ਕੇ. ਪਾਲ, ਮੈਂਬਰ, ਨੀਤੀ ਆਯੋਗ, ਸ਼੍ਰੀ ਜੇ.ਐਲ.ਐਨ. ਸ਼ਾਸਤਰੀ, ਆਯੁਰਵੇਦਾਚਾਰੀਆ, ਡਾ. ਵੀ.ਐਮ. ਕਟੋਚ ਸਾਬਕਾ ਡਾਇਰੈਕਟਰ ਜਨਰਲ, ਆਈਸੀਐਮਆਰ, ਪ੍ਰੋਫੈਸਰ ਭੂਸ਼ਣ ਪਟਵਰਧਨ ਅਤੇ ਕਈ ਹੋਰ ਸ਼ਾਮਲ ਹਨ।
ਵਿੱਤੀ ਪ੍ਰਬੰਧਨ ਅਤੇ ਸੰਗਠਨਾਤਮਕ ਸੁਧਾਰ ਤੋਂ ਲੈ ਕੇ ਗੁਣਵੱਤਾ ਭਰੋਸਾ ਅਤੇ ਆਈ.ਟੀ.-ਸਮਰੱਥ ਸੇਵਾਵਾਂ ਤੱਕ ਦੇ ਖੇਤਰਾਂ ਨੂੰ ਕਵਰ ਕਰਦੇ ਹੋਏ, ਥੀਮ ਅਤੇ ਸੰਬੰਧਿਤ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਕਲੱਸਟਰਾਂ ਨੂੰ ਸਾਵਧਾਨੀਪੂਰਬਕ ਦਰਸਾਇਆ ਗਿਆ ਗਿਆ ਹੈ। ਹਰੇਕ ਉਪ-ਥੀਮ ਨੂੰ ਦੋ ਨੋਡਲ ਰਾਜਾਂ ਦੁਆਰਾ ਤਾਲਮੇਲ ਕੀਤਾ ਜਾਂਦਾ ਹੈ, ਜੋ ਕੇਂਦ੍ਰਿਤ ਅਤੇ ਪ੍ਰਭਾਵਸ਼ਾਲੀ ਵਿਚਾਰ-ਵਟਾਂਦਰੇ ਨੂੰ ਯਕੀਨੀ ਬਣਾਉਂਦਾ ਹੈ।
ਇਹ ਵਿਭਾਗੀ ਸਮਿਟ ਭਾਰਤ ਸਰਕਾਰ ਦੀ ਆਯੁਸ਼ ਪ੍ਰਣਾਲੀਆਂ ਨੂੰ ਦੇਸ਼ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਉਤਸ਼ਾਹਿਤ ਕਰਨ, ਪਹੁੰਚ, ਗੁਣਵੱਤਾ ਅਤੇ ਕੁਸ਼ਲਤਾ ਨੂੰ ਵਧਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਇਹ ਰਾਸ਼ਟਰੀ ਆਯੁਸ਼ ਮਿਸ਼ਨ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਲਈ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੱਧਰ 'ਤੇ ਸਮਰੱਥਾ ਨਿਰਮਾਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।

************
ਐੱਮਵੀ/ਜੀਐੱਸ/ਐੱਸਜੀ
(Release ID: 2162497)
Visitor Counter : 2