ਪ੍ਰਧਾਨ ਮੰਤਰੀ ਦਫਤਰ
azadi ka amrit mahotsav

31.08.2025 ਨੂੰ ‘ਮਨ ਕੀ ਬਾਤ’ ਦੇ 125ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 31 AUG 2025 11:44AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਮੌਨਸੂਨ ਦੇ ਇਸ ਮੌਸਮ ਵਿੱਚ ਕੁਦਰਤੀ ਆਫਤਾਂ ਦੇਸ਼ ਦਾ ਇਮਤਿਹਾਨ ਲੈ ਰਹੀਆਂ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਵੱਡਾ ਕਹਿਰ ਵੇਖਿਆ ਹੈ। ਕਿਤੇ ਘਰ ਉੱਜੜ ਗਏ, ਕਿਤੇ ਖੇਤ ਡੁੱਬ ਗਏ, ਪਰਿਵਾਰਾਂ ਦੇ ਪਰਿਵਾਰ ਉੱਜੜ ਗਏ। ਪਾਣੀ ਦੇ ਤੇਜ਼ ਵਹਾਅ ਵਿੱਚ ਕਿਤੇ ਪੁਲ ਵਹਿ ਗਏ, ਸੜਕਾਂ ਵਹਿ ਗਈਆਂ, ਲੋਕਾਂ ਦਾ ਜੀਵਨ ਸੰਕਟ ਵਿੱਚ ਪੈ ਗਿਆ। ਇਨ੍ਹਾਂ ਘਟਨਾਵਾਂ ਨੇ ਹਰ ਹਿੰਦੁਸਤਾਨੀ ਨੂੰ ਦੁਖੀ ਕੀਤਾ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ, ਉਨ੍ਹਾਂ ਦਾ ਦਰਦ ਸਾਡੇ ਸਾਰਿਆਂ ਦਾ ਦਰਦ ਹੈ, ਜਿੱਥੇ ਵੀ ਸੰਕਟ ਆਇਆ, ਉੱਥੋਂ ਦੇ ਲੋਕਾਂ ਨੂੰ ਬਚਾਉਣ ਦੇ ਲਈ ਸਾਡੇ NDRF-SDRF ਦੇ ਜਵਾਨ, ਹੋਰ ਸੁਰੱਖਿਆ ਬਲ, ਹਰ ਕੋਈ ਦਿਨ-ਰਾਤ ਜੁਟੇ ਰਹੇ। ਜਵਾਨਾਂ ਨੇ ਟੈਕਨੋਲੋਜੀ ਦਾ ਸਹਾਰਾ ਵੀ ਲਿਆ ਹੈ। ਥਰਮਲ ਕੈਮਰੇ, Live Detector, Sniffer Dogs ਅਤੇ Drone surveillance, ਅਜਿਹੇ ਅਨੇਕਾਂ ਆਧੁਨਿਕ ਸਾਧਨਾਂ ਦੇ ਸਹਾਰੇ ਰਾਹਤ ਕਾਰਜ ਵਿੱਚ ਤੇਜ਼ੀ ਲਿਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹੈਲੀਕੌਪਟਰ ਨਾਲ ਰਾਹਤ ਸਮੱਗਰੀ ਪਹੁੰਚਾਈ ਗਈ। ਜ਼ਖ਼ਮੀਆਂ ਨੂੰ airlift ਕੀਤਾ ਗਿਆ। ਆਫ਼ਤ ਦੀ ਘੜੀ ਵਿੱਚ ਸੈਨਾ ਮਦਦਗਾਰ ਬਣ ਕੇ ਸਾਹਮਣੇ ਆਈ। ਸਥਾਨਕ ਲੋਕ, ਸਮਾਜਿਕ ਕਾਰਜਕਰਤਾ, ਡਾਕਟਰ, ਪ੍ਰਸ਼ਾਸਨ, ਸੰਕਟ ਦੀ ਇਸ ਘੜੀ ਵਿੱਚ ਸਾਰਿਆਂ ਨੇ ਹਰ ਸੰਭਵ ਯਤਨ ਕੀਤਾ। ਮੈਂ ਅਜਿਹੇ ਹਰ ਨਾਗਰਿਕ ਨੂੰ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਿਆ ਹੋਇਆ ਹੈ।
ਮੇਰੇ ਪਿਆਰੇ ਦੇਸ਼ਵਾਸੀਓ,

 ਹੜ੍ਹ ਅਤੇ ਬਾਰਿਸ਼ ਦੀ ਇਸ ਤਬਾਹੀ ਦੇ ਦੌਰਾਨ ਜੰਮੂ-ਕਸ਼ਮੀਰ ਨੇ ਦੋ ਬਹੁਤ ਖਾਸ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ। ਇਨ੍ਹਾਂ ’ਤੇ ਜ਼ਿਆਦਾ ਲੋਕਾਂ ਦਾ ਧਿਆਨ ਨਹੀਂ ਗਿਆ, ਲੇਕਿਨ ਜਦੋਂ ਤੁਸੀਂ ਉਨ੍ਹਾਂ ਪ੍ਰਾਪਤੀਆਂ ਦੇ ਬਾਰੇ ਜਾਣੋਗੇ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਇਕ ਸਟੇਡੀਅਮ ਵਿੱਚ record ਗਿਣਤੀ ’ਚ ਲੋਕ ਇਕੱਠੇ ਹੋਏ। ਜਿੱਥੇ ਪੁਲਵਾਮਾ ਦਾ ਪਹਿਲਾ day-night cricket match ਖੇਡਿਆ ਗਿਆ। ਪਹਿਲਾਂ ਇਹ ਹੋਣਾ ਅਸੰਭਵ ਸੀ, ਲੇਕਿਨ ਹੁਣ ਮੇਰਾ ਦੇਸ਼ ਬਦਲ ਰਿਹਾ ਹੈ। ਇਹ ਮੈਚ ‘Royal Premier League’ ਦਾ ਹਿੱਸਾ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਦੀਆਂ ਵੱਖ-ਵੱਖ ਟੀਮਾਂ ਖੇਡ ਰਹੀਆਂ ਹਨ। ਇੰਨੇ ਸਾਰੇ ਲੋਕ, ਖਾਸਕਰ ਨੌਜਵਾਨ, ਪੁਲਵਾਮਾ ਵਿੱਚ ਰਾਤ ਦੇ ਸਮੇਂ, ਹਜ਼ਾਰਾਂ ਦੀ ਗਿਣਤੀ ’ਚ ਕ੍ਰਿਕਟ ਦਾ ਆਨੰਦ ਲੈਂਦੇ ਹੋਏ - ਇਹ ਨਜ਼ਾਰਾ ਵਾਕਾਈ ਹੀ ਦੇਖਣ ਲਾਇਕ ਸੀ।
ਸਾਥੀਓ,

 ਦੂਸਰਾ ਆਯੋਜਨ ਜਿਸ ਨੇ ਧਿਆਨ ਖਿੱਚਿਆ, ਉਹ ਹੈ ਦੇਸ਼ ਵਿੱਚ ਹੋਇਆ ਪਹਿਲਾ ‘Khelo India Water Sports Festival’ ਅਤੇ ਉਹ ਵੀ ਸ੍ਰੀਨਗਰ ਦੀ ਡੱਲ ਝੀਲ ’ਤੇ ਹੋਇਆ। ਸੱਚਮੁਚ ਅਜਿਹਾ ਉਤਸਵ ਆਯੋਜਿਤ ਕਰਨ ਦੇ ਲਈ ਇਹ ਕਿੰਨੀ ਖਾਸ ਜਗ੍ਹਾ ਹੈ। ਇਸ ਦਾ ਉਦੇਸ਼ ਹੈ ਜੰਮੂ-ਕਸ਼ਮੀਰ ਵਿੱਚ water sports ਨੂੰ ਹੋਰ ਹਰਮਨ ਪਿਆਰਾ ਬਣਾਉਣਾ। ਇਸ ਵਿੱਚ ਪੂਰੇ ਭਾਰਤ ਤੋਂ 800 ਤੋਂ ਜ਼ਿਆਦਾ athletes ਨੇ ਹਿੱਸਾ ਲਿਆ। ਮਹਿਲਾ athletes ਵੀ ਪਿੱਛੇ ਨਹੀਂ ਰਹੀਆਂ, ਉਨ੍ਹਾਂ ਦੀ ਭਾਗੀਦਾਰੀ ਵੀ ਲਗਭਗ ਪੁਰਸ਼ਾਂ ਦੇ ਬਰਾਬਰ ਸੀ। ਮੈਂ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ। ਖਾਸ ਵਧਾਈ ਮੱਧ ਪ੍ਰਦੇਸ਼ ਨੂੰ, ਜਿਸ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ, ਉਸ ਤੋਂ ਬਾਅਦ ਹਰਿਆਣਾ ਅਤੇ ਓਡੀਸ਼ਾ ਦਾ ਸਥਾਨ ਰਿਹਾ। ਜੰਮੂ-ਕਸ਼ਮੀਰ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਦਾ ਆਪਣਾਪਨ ਅਤੇ ਪ੍ਰਾਹੁਣਚਾਰੀ ਦੀ ਮੈਂ ਬੇਹੱਦ ਸ਼ਲਾਘਾ ਕਰਦਾ ਹਾਂ।
ਸਾਥੀਓ, 

ਇਸ ਆਯੋਜਨ ਨਾਲ ਜੁੜੇ ਅਨੁਭਵ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮੈਂ ਸੋਚਿਆ ਹੈ ਕਿ ਅਜਿਹੇ ਦੋ ਖਿਡਾਰੀਆਂ ਨਾਲ ਵੀ ਗੱਲ ਕਰਾਂ, ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋਂ ਇਕ ਹੈ ਓਡੀਸ਼ਾ ਦੀ ਰਸ਼ਮਿਤਾ ਸਾਹੂ ਅਤੇ ਦੂਸਰੇ ਹਨ ਸ੍ਰੀਨਗਰ ਦੇ ਮੋਹਸਿਨ ਅਲੀ, ਆਓ ਸੁਣਦੇ ਹਾਂ ਉਹ ਕੀ ਕਹਿੰਦੇ ਹਨ।
ਪ੍ਰਧਾਨ ਮੰਤਰੀ : ਰਸ਼ਮਿਤਾ ਜੀ ਨਮਸਤੇ।
ਰਸ਼ਮਿਤਾ : ਨਮਸਤੇ ਸਰ।
ਪ੍ਰਧਾਨ ਮੰਤਰੀ : ਜੈ ਜਗਨਨਾਥ।
ਰਸ਼ਮਿਤਾ : ਜੈ ਜਗਨਨਾਥ ਸਰ।
ਪ੍ਰਧਾਨ ਮੰਤਰੀ : ਰਸ਼ਮਿਤਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖੇਡ ਜਗਤ ਵਿੱਚ ਸਫਲਤਾ ਦੇ ਲਈ ਬਹੁਤ-ਬਹੁਤ ਵਧਾਈ।
ਰਸ਼ਮਿਤਾ : “Thank You Sir ।

ਪ੍ਰਧਾਨ ਮੰਤਰੀ : ਰਸ਼ਮਿਤਾ, ਤੁਹਾਡੇ ਸਰੋਤੇ ਤੁਹਾਡੇ ਬਾਰੇ ਅਤੇ ਤੁਹਾਡੀ ਖੇਡ ਯਾਤਰਾ ਦੇ ਬਾਰੇ ਜਾਣਨ ਲਈ ਬਹੁਤ ਉਤਸੁਕ ਹਨ, ਮੈਂ ਵੀ ਬਹੁਤ ਉਤਸੁਕ ਹਾਂ, ਦੱਸੋ।
ਰਸ਼ਮਿਤਾ : ਸਰ ਮੈਂ ਰਸ਼ਮਿਤਾ ਸਾਹੂ ਹਾਂ, ਓਡੀਸ਼ਾ ਤੋਂ ਅਤੇ ਮੈਂ canoeing player ਹਾਂ। ਮੈਂ 2017 ਤੋਂ sports join ਕੀਤਾ ਸੀ। canoeing ਸ਼ੁਰੂ ਕੀਤਾ ਸੀ ਅਤੇ ਮੈਂ ਨੈਸ਼ਨਲ ਲੈਵਲ ਵਿੱਚ, ਨੈਸ਼ਨਲ ਚੈਂਪੀਅਨਸ਼ਿਪ ਅਤੇ ਨੈਸ਼ਨਲ ਗੇਮਸ ਵਿੱਚ ਹਿੱਸਾ ਲਿਆ ਹੈ। ਮੈਨੂੰ 41 ਮੈਡਲ ਮਿਲੇ ਹਨ, 13 ਗੋਲਡ, 14 ਸਿਲਵਰ ਅਤੇ 14 ਕਾਂਸੀ ਦੀ ਮੈਡਲ ਹਨ।  
ਪ੍ਰਧਾਨ ਮੰਤਰੀ : ਇਸ ਖੇਡ ਵਿੱਚ ਦਿਲਚਸਪੀ ਕਿਵੇਂ ਹੋਈ? ਸਭ ਤੋਂ ਪਹਿਲਾਂ ਕਿਸ ਨੇ ਤੁਹਾਨੂੰ ਇਸ ਵੱਲ ਪ੍ਰੇਰਿਤ ਕੀਤਾ? ਤੁਹਾਡੇ ਪਰਿਵਾਰ ਵਿੱਚ ਖੇਡ ਦਾ ਵਾਤਾਵਰਣ ਹੈ ਕੀ?
ਰਸ਼ਮਿਤਾ : ਨਹੀਂ ਸਰ। ਮੈਂ ਜਿਸ ਪਿੰਡ ਵਿੱਚ ਰਹਿੰਦੀ ਹਾਂ, ਉਸ ਵਿੱਚ ਖੇਡ ਦਾ ਇਹੋ ਜਿਹਾ ਕੁਝ ਨਹੀਂ ਸੀ, ਤਾਂ ਇੱਧਰ ਨਦੀ ਵਿੱਚ ਬੋਟਿੰਗ ਹੋ ਰਹੀ ਸੀ ਤਾਂ ਮੈਂ ਉਂਝ ਹੀ ਸਵੀਮਿੰਗ ਦੇ ਲਈ ਗਈ ਸੀ ਤਾਂ ਜਦੋਂ ਮੈਂ ਅਤੇ ਮੇਰੇ ਦੋਸਤ ਇੰਝ ਸਵੀਮਿੰਗ ਕਰ ਰਹੇ ਸਾਂ ਤਾਂ ਇਕ ਬੋਟ ਲੰਘੀ, canoeing- kayaking ਦੀ, ਮੈਨੂੰ ਉਸ ਬਾਰੇ ਕੁਝ ਪਤਾ ਨਹੀਂ ਸੀ। ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਇਹ ਕੀ ਹੈ? ਤਾਂ ਦੋਸਤ ਨੇ ਦੱਸਿਆ ਕਿ ਉੱਧਰ ਜਗਤਪੁਰ ਵਿੱਚ SAI Sports Centre ਹੈ, ਉਸ ਵਿੱਚ ਖੇਡ ਹੁੰਦੀ ਹੈ, ਉਸ ਵਿੱਚ ਮੈਂ ਵੀ ਜਾਣ ਵਾਲੀ ਹਾਂ। ਮੈਨੂੰ ਬਹੁਤ Intersting ਲੱਗਾ। ਤਾਂ ਇਹ ਕੀ ਹੈ, ਮੈਨੂੰ ਪਤਾ ਵੀ ਨਹੀਂ ਸੀ। ਇਹ ਤਾਂ ਪਾਣੀ ਵਿੱਚ ਬੱਚੇ ਕਿਵੇਂ ਕਰਦੇ ਹਨ? ਬੋਟਿੰਗ ਕਰਦੇ ਹਨ? ਮੈਂ ਉਸ ਨੂੰ ਕਿਹਾ ਕਿ ਮੈਂ ਵੀ ਜਾਣਾ ਹੈ। ਕਿਵੇਂ ਜਾਣਾ ਹੈ? ਮੈਨੂੰ ਵੀ ਦੱਸੋ? ਉੱਧਰ ਜਾ ਕੇ ਗੱਲ ਕਰੋ, ਇੰਝ ਦੱਸਿਆ। ਫਿਰ ਮੈਂ ਤੁਰੰਤ ਘਰ ਵਿੱਚ ਜਾ ਕੇ ਪਾਪਾ ਮੈਂ ਜਾਣਾ ਹੈ, ਪਾਪਾ ਮੈਂ ਜਾਣਾ ਹੈ। ਫਿਰ ਪਾਪਾ ਮੈਨੂੰ ਲੈ ਕੇ ਆਏ। ਉਸ time trial ਤਾਂ ਨਹੀਂ ਸੀ, ਫਿਰ coach ਨੇ ਦੱਸਿਆ ਕਿ trial February ਵਿੱਚ ਹੁੰਦਾ ਹੈ, February, March ਵਿੱਚ  ਤੁਸੀਂ ਉਸ time trial ਦੇ time ਆ ਜਾਣਾ। ਫਿਰ ਮੈਂ trial ਦੇ time ਆਈ।
ਪ੍ਰਧਾਨ ਮੰਤਰੀ : ਅੱਛਾ ਰਸ਼ਮਿਤਾ, ਕਸ਼ਮੀਰ ਵਿੱਚ ਹੋਏ ‘Khelo India Water Sports Festival’ ਵਿੱਚ ਤੁਹਾਡਾ ਖੁਦ ਦਾ ਤਜ਼ਰਬਾ ਕਿਵੇਂ ਰਿਹਾ? ਪਹਿਲੀ ਵਾਰ ਕਸ਼ਮੀਰ ਗਈ ਸੀ?
ਰਸ਼ਮਿਤਾ : ਹਾਂ ਸਰ, ਮੈਂ ਪਹਿਲੀ ਵਾਰ ਕਸ਼ਮੀਰ ਗਈ ਸੀ। ਸਾਡੇ ਲੋਕਾਂ ਨੂੰ ਉੱਥੇ Khelo India, First ‘Khelo India Water Sports Festival’ ਆਯੋਜਿਤ ਕੀਤਾ ਗਿਆ ਸੀ। ਉਸ ਵਿੱਚ ਮੇਰੇ ਦੋ ਈਵੈਂਟ ਸਨ। ਸਿੰਗਲਸ 200 ਮੀਟਰ ਅਤੇ 500 ਮੀਟਰ ਡਬਲਸ ਵਿੱਚ ਅਤੇ ਮੈਂ ਦੋਵਾਂ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ ਸਰ।
ਪ੍ਰਧਾਨ ਮੰਤਰੀ : ਅਰੇ ਵਾਹ! ਦੋਵਾਂ ਵਿੱਚ ਲਿਆਏ ਹੋ।
ਰਸ਼ਮਿਤਾ : yes sir ।

ਪ੍ਰਧਾਨ ਮੰਤਰੀ : ਬਹੁਤ-ਬਹੁਤ ਵਧਾਈ।
ਰਸ਼ਮਿਤਾ : thank you sir
ਪ੍ਰਧਾਨ ਮੰਤਰੀ : ਅੱਛਾ ਰਸ਼ਮਿਤਾ water sports  ਦੇ ਇਲਾਵਾ ਹੋਰ ਤੁਹਾਡੀ ਕੀ hobbies   ਹਨ?
ਰਸ਼ਮਿਤਾ : ਸਰ water sports  ਤੋਂ ਇਲਾਵਾ ਮੈਨੂੰ sports ਵਿੱਚ running ਬਹੁਤ ਚੰਗਾ ਲੱਗਦਾ ਹੈ। ਜਦੋਂ ਵੀ ਮੈਂ ਛੁੱਟੀ ’ਤੇ ਜਾਂਦੀ ਹਾਂ ਤਾਂ ਮੈਂ running ਦੇ ਲਈ ਜਾਂਦੀ ਹਾਂ। ਮੇਰਾ ਜੋ ਪੁਰਾਣਾ field ਹੈ, ਉੱਥੇ ਮੈਂ ਥੋੜ੍ਹਾ ਜਿਹਾ  football  ਖੇਡਣਾ ਸਿੱਖੀ ਸੀ ਤਾਂ ਉੱਧਰ ਜਦੋਂ ਵੀ ਜਾਂਦੀ ਸੀ, ਮੈਂ ਬਹੁਤ running ਕਰਦੀ ਹਾਂ ਅਤੇ  football  ਵੀ ਖੇਡਦੀ ਹਾਂ ਸਰ, ਥੋੜ੍ਹਾ ਬਹੁਤ।
ਪ੍ਰਧਾਨ ਮੰਤਰੀ :  ਮਤਲਬ ਖੇਡ ਤੁਹਾਡੀਆਂ ਰਗਾਂ ਵਿੱਚ ਹੈ।
ਰਸ਼ਮਿਤਾ : ਹਾਂ ਸਰ, ਮੈਂ ਜਦੋਂ 1st class ਤੋਂ 10th class  ਤੱਕ, ਜਦੋਂ school ਵਿੱਚ ਸੀ ਤਾਂ ਜਿਸ ਵਿੱਚ ਵੀ participate  ਕਰਦੀ ਸੀ, ਉਨ੍ਹਾਂ ਸਾਰਿਆਂ ’ਚ ਮੈਂ 1st  ਆਉਂਦੀ ਸੀ, champion ਹੁੰਦੀ ਸੀ ਸਰ।
ਪ੍ਰਧਾਨ ਮੰਤਰੀ : ਰਸ਼ਮਿਤਾ ਜਿਹੜੇ ਲੋਕ ਤੁਹਾਡੇ ਵਾਂਗ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਕੋਈ ਸੁਨੇਹਾ ਦੇਣਾ ਹੈ ਤਾਂ ਤੁਸੀਂ ਕੀ  ਕਹੋਗੇ?
ਰਸ਼ਮਿਤਾ : ਸਰ, ਬਹੁਤ ਸਾਰੇ ਬੱਚੇ, ਉਨ੍ਹਾਂ ਲਈ ਘਰ ਤੋਂ ਬਾਹਰ ਨਿਕਲਣਾ ਵੀ ਮਨ੍ਹਾ ਹੁੰਦਾ ਹੈ ਅਤੇ ਲੜਕੀ ਹੋਵੇ ਤਾਂ ਬਾਹਰ ਕਿਵੇਂ ਜਾਵੇ ਅਤੇ ਕਈ ਪੈਸੇ ਦੀ ਦਿੱਕਤ ਦੀ ਵਜ੍ਹਾ ਨਾਲ ਉਹ ਲੋਕ ਖੇਡ ਛੱਡ ਰਹੇ ਹਨ ਅਤੇ ਇਹ ਜੋ Khelo India ਦਾ scheme ਹੋ ਰਿਹਾ ਹੈ, ਉਸ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਪੈਸੇ ਦੀ ਵੀ ਮਦਦ ਮਿਲਦੀ ਹੈ ਅਤੇ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੀ help ਮਿਲ ਰਹੀ ਹੈ, ਇਸ ਦੀ ਵਜ੍ਹਾ ਨਾਲ ਬਹੁਤ ਸਾਰੇ ਬੱਚੇ ਅੱਗੇ ਜਾ ਪਾ ਰਹੇ ਹਨ ਅਤੇ ਮੈਂ ਕਹਾਂਗੀ ਸਾਰਿਆਂ ਨੂੰ ਕਿ ਖੇਡ ਨੂੰ ਛੱਡੋ ਨਾ, ਖੇਡ ਨਾਲ ਬਹੁਤ ਅੱਗੇ ਜਾ ਸਕਦੇ ਹਾਂ। ਖੇਡ ਤਾਂ ਇਕ ਖੇਡ ਹੈ, ਲੇਕਿਨ ਉਸ ਵਿੱਚ ਸਰੀਰ ਦਾ ਹਰ ਅੰਗ ਤੰਦਰੁਸਤ ਵੀ ਰਹਿੰਦਾ ਹੈ ਅਤੇ ਖੇਡ ਨੂੰ ਅੱਗੇ ਲਿਜਾ ਕੇ India ਨੂੰ Medal ਦਿਵਾਉਣਾ ਸਾਡਾ ਕਰਤੱਵ ਹੈ ਸਰ।
ਪ੍ਰਧਾਨ ਮੰਤਰੀ : ਚਲੋ ਰਸ਼ਮਿਤਾ ਜੀ ਮੈਨੂੰ ਬਹੁਤ ਚੰਗਾ ਲੱਗਾ, ਤੁਹਾਨੂੰ ਫਿਰ ਤੋਂ ਇਕ ਵਾਰ ਬਹੁਤ-ਬਹੁਤ ਵਧਾਈ ਅਤੇ ਆਪਣੇ ਪਿਤਾ ਜੀ ਨੂੰ ਵੀ ਮੇਰੇ ਵੱਲੋਂ ਪ੍ਰਣਾਮ ਕਹਿਣਾ, ਕਿਉਂਕਿ ਉਨ੍ਹਾਂ ਨੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਵੀ ਇਕ ਬੇਟੀ ਨੂੰ ਅੱਗੇ ਵਧਣ ਦੇ ਲਈ ਏਨਾ ਉਤਸ਼ਾਹਿਤ ਕੀਤਾ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਧੰਨਵਾਦ।
ਰਸ਼ਮਿਤਾ : “Thank You Sir ।

ਪ੍ਰਧਾਨ ਮੰਤਰੀ : ਜੈ ਜਗਨਨਾਥ।
ਰਸ਼ਮਿਤਾ : ਜੈ ਜਗਨਨਾਥ ਸਰ।
ਪ੍ਰਧਾਨ ਮੰਤਰੀ : ਮੋਹਸਿਨ ਅਲੀ ਨਮਸਤੇ।
ਮੋਹਸਿਨ ਅਲੀ : ਨਮਸਤੇ ਸਰ।
ਪ੍ਰਧਾਨ ਮੰਤਰੀ : ਮੋਹਸਿਨ ਜੀ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਤੁਹਾਡੇ ਰੋਸ਼ਨ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੋਹਸਿਨ ਅਲੀ : “Thank you sir.
ਪ੍ਰਧਾਨ ਮੰਤਰੀ : ਮੋਹਸਿਨ ਤੁਸੀਂ ਪਹਿਲੇ Khelo India Water Sports ਇਸ ਦਾ festival ਅਤੇ ਉਸ ਵਿੱਚ ਵੀ ਸਭ ਤੋਂ ਪਹਿਲਾਂ Gold Medal ਜਿੱਤਣ ਵਾਲੇ ਤੁਸੀਂ, ਤੁਹਾਨੂੰ ਕਿਵੇਂ ਲੱਗਾ?
ਮੋਹਸਿਨ ਅਲੀ : Sir, ਬਹੁਤ ਹੀ ਖੁਸ਼ ਹਾਂ ਮੈਂ। ਮੈਂ Gold Medal ਜਿੱਤਿਆ Khelo India ਵਿੱਚ। ਜੋ ਪਹਿਲੀ ਵਾਰ ਹੋਇਆ ਹੈ ਇੱਥੇ ਕਸ਼ਮੀਰ ਵਿੱਚ।
ਪ੍ਰਧਾਨ ਮੰਤਰੀ : ਲੋਕਾਂ ਵਿੱਚ ਕੀ ਚਰਚਾ ਹੈ?
ਮੋਹਸਿਨ ਅਲੀ : ਬਹੁਤ ਹੀ ਚਰਚਾ ਹੈ ਸਰ, ਪੂਰੀ family ਖੁਸ਼ ਹੈ ਜੀ।
ਪ੍ਰਧਾਨ ਮੰਤਰੀ : ਤੁਹਾਡੇ ਸਕੂਲ ਵਾਲੇ?
ਮੋਹਸਿਨ ਅਲੀ : ਸਕੂਲ ਵਾਲੇ ਵੀ ਸਾਰੇ ਖੁਸ਼ ਹਨ, ਕਸ਼ਮੀਰ ਵਿੱਚ ਸਾਰੇ ਕਹਿੰਦੇ ਹਨ ਤੁਸੀਂ ਗੋਲਡ ਮੈਡਲਿਸਟ ਹੋ।
ਪ੍ਰਧਾਨ ਮੰਤਰੀ : ਹੁਣ ਤਾਂ ਤੁਸੀਂ ਵੱਡੇ celebrity ਬਣ ਗਏ।
ਮੋਹਸਿਨ ਅਲੀ : Yes Sir !
ਪ੍ਰਧਾਨ ਮੰਤਰੀ : Water Sports ਵਿੱਚ ਦਿਲਚਸਪੀ ਕਿਵੇਂ ਹੋਈ ਅਤੇ ਉਸ ਦੇ ਫਾਇਦੇ ਕੀ ਨਜ਼ਰ ਆ ਰਹੇ ਹਨ ਤੁਹਾਨੂੰ?
ਮੋਹਸਿਨ ਅਲੀ : ਪਹਿਲਾਂ ਬਚਪਨ ਵਿੱਚ ਮੈਂ ਵੇਖਿਆ, ਉਹ boat ਚੱਲਦੀ ਹੋਈ,  ਉੱਥੇ ਡੱਲ lake ਵਿੱਚ। ਪਾਪਾ ਨੇ ਕਿਹਾ ਤੁਸੀਂ ਕਰੋਗੇ, ਹਾਂ ਮੈਨੂੰ ਵੀ ਸ਼ੌਕ ਹੈ, ਮੈਂ ਵੀ ਫਿਰ ਗਿਆ ਉੱਥੇ Centre  ਵਿੱਚ madam ਦੇ ਕੋਲ, ਫਿਰ madam ਨੇ ਮੈਨੂੰ ਸਿਖਾਇਆ Bilquis mam ਨੇ।
ਪ੍ਰਧਾਨ ਮੰਤਰੀ : ਅੱਛਾ, ਮੋਹਸਿਨ ਪੂਰੇ ਦੇਸ਼ ਦੇ ਲੋਕ ਆਏ ਸਨ ਪਹਿਲੀ ਵਾਰ water sports ਦਾ ਪ੍ਰੋਗਰਾਮ ਹੋਇਆ ਅਤੇ ਉਹ ਵੀ ਸ੍ਰੀਨਗਰ ਵਿੱਚ ਹੋਇਆ, ਉਹ ਵੀ ਡੱਲ ਝੀਲ ਵਿੱਚ ਹੋਇਆ, ਇੰਨੇ ਸਾਰੇ ਦੇਸ਼ ਦੇ ਲੋਕ ਆਏ ਤਾਂ ਉੱਥੋਂ ਦੇ ਲੋਕਾਂ ਨੂੰ ਕੀ feel ਹੁੰਦਾ ਸੀ?
ਮੋਹਸਿਨ ਅਲੀ : ਬਹੁਤ ਹੀ ਖੁਸ਼ੀ ਹੈ ਸਰ, ਸਾਰੇ ਕਹਿ ਰਹੇ ਸਨ ਚੰਗੀ ਜਗ੍ਹਾ ਹੈ। ਸਭ ਕੁਝ ਚੰਗਾ ਹੈ ਇੱਥੇ। ਇੱਥੇ ਤਾਂ facility ਸਭ ਕੁਝ ਚੰਗੀਆਂ ਹਨ। ਇੱਥੇ ਸਭ ਕੁਝ ਚੰਗਾ ਰਿਹਾ ‘ਖੇਲੋ ਇੰਡੀਆ’ ਵਿੱਚ।
ਪ੍ਰਧਾਨ ਮੰਤਰੀ : ਤਾਂ ਤੁਸੀਂ ਕਿੱਥੇ ਖੇਡਣ ਲਈ ਕਸ਼ਮੀਰ ਤੋਂ ਬਾਹਰ ਗਏ ਹੋ ਕਦੇ?
ਮੋਹਸਿਨ ਅਲੀ : Yes Sir, ਮੈਂ ਭੋਪਾਲ ਗਿਆ ਹਾਂ,Goa ਗਿਆ ਹਾਂ, ਕੇਰਲ ਗਿਆ ਹਾਂ, ਹਿਮਾਚਲ ਗਿਆ ਹਾਂ।
ਪ੍ਰਧਾਨ ਮੰਤਰੀ : ਅੱਛਾ ਤਾਂ ਫਿਰ ਤੁਸੀਂ ਪੂਰਾ ਹਿੰਦੁਸਤਾਨ ਹੀ ਵੇਖ ਲਿਆ ਹੈ?
ਮੋਹਸਿਨ ਅਲੀ : Yes Sir
ਪ੍ਰਧਾਨ ਮੰਤਰੀ : ਅੱਛਾ ਇੰਨੇ ਸਾਰੇ ਖਿਡਾਰੀ ਉੱਥੇ ਆਏ ਸਨ।
ਮੋਹਸਿਨ ਅਲੀ : Yes Sir
ਪ੍ਰਧਾਨ ਮੰਤਰੀ : ਤਾਂ ਨਵੇਂ ਦੋਸਤ ਬਣਾਏ ਕਿ ਨਹੀਂ ਬਣਾਏ।
ਮੋਹਸਿਨ ਅਲੀ : ਸਰ, ਬਹੁਤ ਦੋਸਤ ਬਣਾ ਲਏ, ਇਕੱਠੇ ਵੀ ਘੁੰਮੇ ਅਸੀਂ ਇੱਥੇ Dal Lake ਵਿੱਚ, ਲਾਲ ਚੌਂਕ ’ਚ, ਪੂਰੀ ਜਗ੍ਹਾ ਘੁੰਮੇ ਅਸੀਂ ਸਰ। ਪਹਿਲਗਾਮ ਵੀ ਗਏ ਸੀ, Yes Sir ਪੂਰੀ ਜਗ੍ਹਾ।
ਪ੍ਰਧਾਨ ਮੰਤਰੀ : ਦੇਖੋ ਮੈਂ ਤਾਂ ਵੇਖਿਆ ਹੈ ਕਿ ਜੰਮੂ-ਕਸ਼ਮੀਰ ਵਿੱਚ sports talent ਬੜਾ ਹੀ ਗਜ਼ਬ ਦਾ ਹੈ ਜੀ।
ਮੋਹਸਿਨ ਅਲੀ : Yes Sir
ਪ੍ਰਧਾਨ ਮੰਤਰੀ : ਸਾਡੇ ਜੋ ਜੰਮੂ-ਕਸ਼ਮੀਰ ਦੇ ਨੌਜਵਾਨ ਹਨ, ਉਹ ਦੇਸ਼ ਦਾ ਨਾਂ ਰੌਸ਼ਨ ਕਰਨ, ਇੰਨੀ ਸਮਰੱਥਾ ਹੈ ਉਨ੍ਹਾਂ ਦੇ ਅੰਦਰ ਅਤੇ ਤੁਸੀਂ ਕਰਕੇ ਵਿਖਾਇਆ ਹੈ।
ਮੋਹਸਿਨ ਅਲੀ : ਸਰ, ਮੇਰਾ dream ਹੈ, Olympic ਵਿੱਚ medal ਜਿੱਤਣਾ, ਉਹੀ dream ਹੈ।
ਪ੍ਰਧਾਨ ਮੰਤਰੀ : ਵਾਹ ਸ਼ਾਬਾਸ਼।
ਮੋਹਸਿਨ ਅਲੀ : ਉਹੀ dream ਹੈ Sir
ਪ੍ਰਧਾਨ ਮੰਤਰੀ : ਵੇਖੋ ਤੁਹਾਡੀਆਂ ਗੱਲਾਂ ਸੁਣ ਕੇ ਹੀ ਮੇਰੇ ਤਾਂ ਰੌਂਗਟੇ ਖੜ੍ਹੇ ਹੋ ਗਏ।
ਮੋਹਸਿਨ ਅਲੀ : Sir, ਉਹੀ dream ਹੈ ਮੇਰਾ, Olympic ਵਿੱਚ medal ਜਿੱਤਣਾ। ਦੇਸ਼ ਦੇ ਲਈ national anthem ਵਜਵਾਉਣਾ, ਬਸ ਉਹੀ dream ਹੈ ਮੇਰਾ।
ਪ੍ਰਧਾਨ ਮੰਤਰੀ : ਮੇਰੇ ਦੇਸ਼ ਦਾ ਇਕ ਮਜ਼ਦੂਰ ਪਰਿਵਾਰ ਦਾ ਬੇਟਾ ਇੰਨੇ ਵੱਡੇ ਸੁਪਨੇ ਵੇਖਦਾ ਹੈ, ਮਤਲਬ ਇਹ ਦੇਸ਼ ਬਹੁਤ ਅੱਗੇ ਵਧਣ ਵਾਲਾ ਹੈ।
ਮੋਹਸਿਨ ਅਲੀ : Sir, ਬਹੁਤ ਅੱਗੇ ਵਧਣ ਵਾਲਾ ਹੈ। ਅਸੀਂ ਸ਼ੁਕਰਗੁਜ਼ਾਰ ਹਾਂ India Government ਦੇ, ਜਿਨ੍ਹਾਂ ਨੇ ਇੰਨਾ ਇੱਥੇ ਖੇਲੋ ਇੰਡੀਆ ਦਾ ਆਯੋਜਨ ਕੀਤਾ ਹੈ। ਇੱਥੇ ਇਹ ਪਹਿਲੀ ਵਾਰ ਹੋਇਆ ਹੈ ਸਰ।
ਪ੍ਰਧਾਨ ਮੰਤਰੀ : ਤਾਂ ਹੀ ਤਾਂ ਤੁਹਾਡਾ ਸਕੂਲ ਵਿੱਚ ਜੈ-ਜੈਕਾਰ ਹੁੰਦਾ ਹੋਵੇਗਾ।
ਮੋਹਸਿਨ ਅਲੀ : Yes Sir.
ਪ੍ਰਧਾਨ ਮੰਤਰੀ : ਚਲੋ ਮੋਹਸਿਨ, ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਅਤੇ ਮੇਰੇ ਵੱਲੋਂ ਆਪਣੇ ਪਿਤਾ ਜੀ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕਰਨਾ, ਕਿਉਂਕਿ ਉਨ੍ਹਾਂ ਨੇ ਮਜ਼ਦੂਰ ਦੀ ਜ਼ਿੰਦਗੀ ਜੀਅ ਕੇ ਵੀ ਤੁਹਾਡੀ ਜ਼ਿੰਦਗੀ ਬਣਾਈ ਹੈ ਅਤੇ ਤੁਸੀਂ ਆਪਣੇ ਪਿਤਾ ਜੀ ਦੇ ਕਹਿਣ ’ਤੇ ਬਿਲਕੁਲ ਆਰਾਮ ਨਾ ਕਰਦੇ ਹੋਏ 10 ਸਾਲ ਤੱਕ ਤਪੱਸਿਆ ਕੀਤੀ ਹੈ। ਇਹ ਖਿਡਾਰੀ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੁੰਦੀ ਹੈ ਅਤੇ ਤੁਹਾਡੇ coach ਨੂੰ ਵੀ ਮੈਂ ਬਹੁਤ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਤੁਹਾਡੇ ਪਿੱਛੇ ਇੰਨੀ ਮਿਹਨਤ ਕੀਤੀ, ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਵਧਾਈ।
ਮੋਹਸਿਨ ਅਲੀ : “Thank you sir, Namaskar Sir, Jai Hind!
ਸਾਥੀਓ, 

‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਭਾਵਨਾ, ਦੇਸ਼ ਦੀ ਏਕਤਾ, ਦੇਸ਼ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ਅਤੇ ਨਿਸ਼ਚਿਤ ਤੌਰ ’ਤੇ ਖੇਡ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ, ਇਸ ਲਈ ਹੀ ਤਾਂ ਮੈਂ ਕਹਿੰਦਾ ਹਾਂ ਕਿ ਜੋ ਖੇਡਦਾ ਹੈ, ਉਹ ਖਿੜਦਾ ਹੈ। ਸਾਡਾ ਦੇਸ਼ ਵੀ ਜਿੰਨੇ ਟੂਰਨਾਮੈਂਟ ਖੇਡੇਗਾ, ਓਨਾ ਖਿੜੇਗਾ। ਤੁਹਾਨੂੰ ਦੋਵਾਂ ਖਿਡਾਰੀਆਂ ਨੂੰ, ਤੁਹਾਡੇ ਸਾਥੀਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਿਆਰੇ ਦੇਸ਼ਵਾਸੀਓ,

 ਤੁਸੀਂ UPSC ਦਾ ਨਾਂ ਤਾਂ ਜ਼ਰੂਰ ਸੁਣਿਆ ਹੋਵੇਗਾ। ਇਹ ਸੰਸਥਾ ਦੇਸ਼ ਦੀ ਸਭ ਤੋਂ ਮੁਸ਼ਕਿਲ ਇਮਤਿਹਾਨਾਂ ਵਿੱਚੋਂ ਇਕ Civil Services ਦਾ exam ਵੀ ਲੈਂਦੀ ਹੈ। ਅਸੀਂ ਸਾਰਿਆਂ ਨੇ Civil Services ਦੇ Toppers ਦੀਆਂ ਪ੍ਰੇਰਣਾਦਾਇਕ ਗੱਲਾਂ ਅਨੇਕਾਂ ਵਾਰ ਸੁਣੀਆਂ ਹਨ। ਇਹ ਨੌਜਵਾਨ ਮੁਸ਼ਕਲ ਪ੍ਰਸਥਿਤੀਆਂ ਵਿੱਚ ਪੜ੍ਹਾਈ ਤੋਂ ਬਾਅਦ ਆਪਣੀ ਮਿਹਨਤ ਨਾਲ ਇਸ service ਵਿੱਚ ਜਗ੍ਹਾ ਪਾਉਂਦੇ ਹਨ - ਲੇਕਿਨ ਸਾਥੀਓ, UPSC ਦੇ ਇਮਤਿਹਾਨ ਦੀ ਇਕ ਸੱਚਾਈ ਹੋਰ ਵੀ ਹੈ। ਹਜ਼ਾਰਾਂ ਅਜਿਹੇ ਉਮੀਦਵਾਰ ਵੀ ਹੁੰਦੇ ਹਨ ਜੋ ਬੇਹੱਦ ਕਾਬਲ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀ ਪਰ ਮਾਮੂਲੀ ਫਰਕ ਨਾਲ ਉਹ ਅਖੀਰਲੀ ਸੂਚੀ ਤੱਕ ਨਹੀਂ ਪਹੁੰਚ ਪਾਉਂਦੇ। ਇਨ੍ਹਾਂ ਉਮੀਦਵਾਰਾਂ ਨੂੰ ਦੂਸਰੇ ਇਮਤਿਹਾਨਾਂ ਦੇ ਲਈ ਨਵੇਂ ਸਿਰੇ ਤੋਂ ਤਿਆਰੀ ਕਰਨੀ ਪੈਂਦੀ ਹੈ। ਇਸ ਵਿੱਚ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੁੰਦੇ ਹਨ। ਇਸ ਲਈ ਹੁਣ ਅਜਿਹੇ ਹੋਣਹਾਰ ਵਿਦਿਆਰਥੀਆਂ ਦੇ ਲਈ ਵੀ ਇਕ digital platform ਬਣਾਇਆ ਗਿਆ ਹੈ ਅਤੇ ਇਸ ਦਾ ਨਾਂ ਹੈ ‘ਪ੍ਰਤਿਭਾ ਸੇਤੂ’।
‘ਪ੍ਰਤਿਭਾ ਸੇਤੂ’ ਵਿੱਚ ਉਨ੍ਹਾਂ ਉਮੀਦਵਾਰਾਂ ਦਾ data ਰੱਖਿਆ ਗਿਆ ਹੈ, ਜਿਨ੍ਹਾਂ ਨੇ UPSC ਦੇ ਵੱਖ-ਵੱਖ ਇਮਤਿਹਾਨਾਂ ਦੇ ਚਰਨ ਪਾਸ ਕੀਤੇ, ਲੇਕਿਨ ਅਖੀਰਲੀ Merit List ਵਿੱਚ ਉਨ੍ਹਾਂ ਦਾ ਨਾਂ ਨਹੀਂ ਆ ਸਕਿਆ। ਇਸ portal ’ਤੇ 10 ਹਜ਼ਾਰ ਤੋਂ ਜ਼ਿਆਦਾ ਅਜਿਹੇ ਹੋਣਹਾਰ ਨੌਜਵਾਨਾਂ data bank ਮੌਜੂਦ ਹੈ। ਕੋਈ civil services ਦੀ ਤਿਆਰੀ ਕਰ ਰਿਹਾ ਸੀ, ਕੋਈ engineering services ਵਿੱਚ ਜਾਣਾ ਚਾਹੁੰਦਾ ਸੀ, ਕੋਈ medical services ਦੇ ਹਰ ਪੜਾਅ ਨੂੰ ਪਾਰ ਕਰ ਚੁੱਕਿਆ ਸੀ, ਲੇਕਿਨ final ਵਿੱਚ ਉਸ ਦਾ selection ਨਹੀਂ ਹੋਇਆ - ਅਜਿਹੇ ਸਾਰੇ ਉਮੀਦਵਾਰਾਂ ਦੀ ਜਾਣਕਾਰੀ ਹੁਣ ‘ਪ੍ਰਤਿਭਾ ਸੇਤੂ’ portal ’ਤੇ ਉਪਲੱਬਧ ਕਰਵਾਈ ਜਾ ਰਹੀ ਹੈ। ਇਸ portal ਨਾਲ private ਕੰਪਨੀਆਂ ਇਨ੍ਹਾਂ ਹੋਣਹਾਰ students ਦੀ ਜਾਣਕਾਰੀ ਲੈ ਕੇ ਉਨ੍ਹਾਂ ਨੂੰ ਆਪਣੇ ਇੱਥੇ ਨਿਯੁਕਤ ਕਰ ਸਕਦੀਆਂ ਹਨ। ਸਾਥੀਓ, ਇਸ ਯਤਨ ਦੇ ਨਤੀਜੇ ਵੀ ਆਉਣ ਲੱਗੇ ਹਨ। ਸੈਂਕੜੇ ਉਮੀਦਵਾਰਾਂ ਨੂੰ ਇਸ portal ਦੀ ਮਦਦ ਨਾਲ ਤੁਰੰਤ ਨੌਕਰੀ ਮਿਲੀ ਹੈ ਅਤੇ ਉਹ ਨੌਜਵਾਨ ਜੋ ਮਾਮੂਲੀ ਫਰਕ ਨਾਲ ਰਹਿ ਗਏ ਸਨ, ਹੁਣ ਨਵੇਂ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵਧ ਰਹੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ,

 ਅੱਜ ਪੂਰੀ ਦੁਨੀਆਂ ਦਾ ਧਿਆਨ ਭਾਰਤ ਵੱਲ ਹੈ। ਭਾਰਤ ਵਿੱਚ ਛੁਪੀਆਂ ਸੰਭਾਵਨਾਵਾਂ ’ਤੇ ਦੁਨੀਆਂ ਭਰ ਦੀ ਨਜ਼ਰ ਹੈ। ਇਸ ਨਾਲ ਜੁੜਿਆ ਹੋਇਆ ਇਕ ਸੁਖਦ ਅਨੁਭਵ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਤੁਹਾਡੇ ਪਤਾ ਹੈ ਅੱਜ-ਕੱਲ੍ਹ podcast ਦਾ ਬਹੁਤ fashion ਹੈ। ਵਿਭਿੰਨ ਵਿਸ਼ਿਆਂ ਨਾਲ ਜੁੜੇ podcast ਨੂੰ ਤਰ੍ਹਾਂ-ਤਰ੍ਹਾਂ ਦੇ ਲੋਕ ਵੇਖਦੇ ਅਤੇ ਸੁਣਦੇ ਹਨ। ਬੀਤੇ ਦਿਨੀਂ ਮੈਂ ਵੀ ਕੁਝ podcast ਵਿੱਚ ਸ਼ਾਮਲ ਹੋਇਆ ਸੀ। ਅਜਿਹਾ ਹੀ ਇਕ podcast ਦੁਨੀਆਂ ਦੇ ਬਹੁਤ famous podcaster Lex Fridman ਦੇ ਨਾਲ ਹੋਇਆ ਸੀ। ਉਸ podcast ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਅਤੇ ਦੁਨੀਆਂ ਭਰ ਦੇ ਲੋਕਾਂ ਨੇ ਉਸ ਨੂੰ ਸੁਣਿਆ ਵੀ ਅਤੇ ਜਦੋਂ podcast ’ਤੇ ਗੱਲਾਂ ਹੋ ਰਹੀਆਂ ਸਨ ਤਾਂ ਗੱਲਾਂ-ਗੱਲਾਂ ਵਿੱਚ ਇੰਝ ਹੀ ਮੈਂ ਇਕ ਵਿਸ਼ਾ ਉਠਿਆ ਸੀ। ਜਰਮਨੀ ਦੇ ਇਕ ਖਿਡਾਰੀ ਨੇ ਉਸ podcast ਨੂੰ ਸੁਣਿਆ ਅਤੇ ਉਸ ਦਾ ਧਿਆਨ ਮੈਂ ਉਸ ਵਿੱਚ ਜੋ ਗੱਲ ਦੱਸੀ ਸੀ, ਉਸ ’ਤੇ ਕੇਂਦਰਿਤ ਹੋ ਗਿਆ। ਉਨ੍ਹਾਂ ਨੇ ਉਸ topic ਨਾਲ ਏਨਾ connect ਕੀਤਾ ਕਿ ਪਹਿਲਾਂ ਉਨ੍ਹਾਂ ਨੇ ਉਸ topic ’ਤੇ research ਕੀਤੀ ਅਤੇ ਫਿਰ ਜਰਮਨੀ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਚਿੱਠੀ ਲਿਖ ਕੇ ਦੱਸਿਆ ਕਿ ਉਹ ਇਸ ਵਿਸ਼ੇ ਨੂੰ ਲੈ ਕੇ ਭਾਰਤ ਨਾਲ ਜੁੜਨਾ ਚਾਹੁੰਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਮੋਦੀ ਜੀ ਨੇ podcast ਵਿੱਚ ਅਜਿਹਾ ਕਿਹੜਾ ਵਿਸ਼ਾ ਕਹਿ ਦਿੱਤਾ - ਜੋ ਜਰਮਨੀ ਦੇ ਖਿਡਾਰੀ ਨੂੰ ਪ੍ਰੇਰਿਤ ਕਰ ਗਿਆ। ਉਹ ਕਿਹੜਾ ਵਿਸ਼ਾ ਸੀ - ਮੈਂ ਤੁਹਾਨੂੰ ਯਾਦ ਕਰਵਾਉਂਦਾ ਹਾਂ - ਮੈਂ podcast ਵਿੱਚ ਗੱਲਾਂ-ਗੱਲਾਂ ’ਚ ਮੱਧ ਪ੍ਰਦੇਸ਼ ਦੇ ਸ਼ਹਿਡੋਲ ਦੇ football ਦੇ craze ਨਾਲ ਜੁੜੇ ਇਕ ਪਿੰਡ ਦਾ ਵਰਣਨ ਕੀਤਾ ਸੀ। ਦਰਅਸਲ ਦੋ ਸਾਲ ਪਹਿਲਾਂ ਮੈਂ ਸ਼ਹਿਡੋਲ ਗਿਆ ਸੀ, ਉੱਥੋਂ ਦੇ football players ਨਾਲ ਮਿਲਿਆ ਸੀ। podcast ਦੇ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਮੈਂ ਸ਼ਹਿਡੋਲ ਦੇ football ਖਿਡਾਰੀਆਂ ਦਾ ਵੀ ਜ਼ਿਕਰ ਕੀਤਾ ਸੀ। ਇਹੀ ਗੱਲ ਜਰਮਨੀ ਦੇ football ਖਿਡਾਰੀ ਅਤੇ coach Dietmar Beiersdorfer ਨੇ ਵੀ ਸੁਣੀ। ਸ਼ਹਿਡੋਲ ਦੇ ਨੌਜਵਾਨ football ਖਿਡਾਰੀਆਂ ਦੀ life journey ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ। ਅਸਲ ਵਿੱਚ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉੱਥੋਂ ਦੇ ਪ੍ਰਤਿਭਾਸ਼ਾਲੀ football ਖਿਡਾਰੀ ਦੂਸਰੇ ਦੇਸ਼ਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨਗੇ। ਹੁਣ ਜਰਮਨੀ ਦੇ ਇਸ ਕੋਚ ਨੇ ਸ਼ਹਿਡੋਲ ਦੇ ਕੁਝ ਖਿਡਾਰੀਆਂ ਨੂੰ ਜਰਮਨੀ ਦੀ ਇਕ academy ਵਿੱਚ training ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਜਲਦੀ ਹੀ ਸ਼ਹਿਡੋਲ ਦੇ ਸਾਡੇ ਕੁਝ ਨੌਜਵਾਨ ਸਾਥੀ training course ਦੇ ਲਈ ਜਰਮਨੀ ਜਾਣਗੇ। ਮੈਨੂੰ ਇਹ ਵੇਖ ਕੇ ਵੀ ਬਹੁਤ ਅਨੰਦ ਆਉਂਦਾ ਹੈ ਕਿ ਭਾਰਤ ਵਿੱਚ football ਲਗਾਤਾਰ ਹਰਮਨ ਪਿਆਰਾ ਹੋ ਰਿਹਾ ਹੈ। ਮੈਂ football ਪ੍ਰੇਮੀਆਂ ਨੂੰ ਤਾਕੀਦ ਕਰਦਾ ਹਾਂ ਕਿ ਜਦੋਂ ਸਮਾਂ ਮਿਲੇ ਉਹ ਸ਼ਹਿਡੋਲ ਜ਼ਰੂਰ ਜਾਣ ਅਤੇ ਉੱਥੇ ਹੋ ਰਹੇ sporting revolution ਨੂੰ ਨਜ਼ਦੀਕ ਤੋਂ ਵੇਖਣ।
ਮੇਰੇ ਪਿਆਰੇ ਦੇਸ਼ਵਾਸੀਓ, 

ਸੂਰਤ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਰਾਠੌੜ ਦੇ ਬਾਰੇ ਜਾਣ ਕੇ ਤੁਹਾਨੂੰ ਬਹੁਤ ਸੁਖਦ ਅਹਿਸਾਸ ਹੋਵੇਗਾ। ਮਨ ਮਾਣ ਨਾਲ ਭਰ ਜਾਵੇਗਾ। ਜਤਿੰਦਰ ਸਿੰਘ ਰਾਠੌੜ ਇਕ security guard ਹਨ ਅਤੇ ਉਨ੍ਹਾਂ ਨੇ ਅਜਿਹੀ ਅਨੋਖੀ ਪਹਿਲ ਕੀਤੀ ਹੈ ਜੋ ਹਰ ਦੇਸ਼ ਭਗਤ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਉਹ ਉਨ੍ਹਾਂ ਸਾਰੇ ਨੌਜਵਾਨਾਂ ਦੇ ਬਾਰੇ ਵਿੱਚ ਜਾਣਕਾਰੀਆਂ ਇਕੱਠੀਆਂ ਕਰ ਰਹੇ ਹਨ, ਜਿਨ੍ਹਾਂ ਨੇ ਭਾਰਤ ਮਾਤਾ ਦੀ ਰੱਖਿਆ ਵਿੱਚ ਆਪਣੇ ਪ੍ਰਾਣ ਵਾਰ ਦਿੱਤੇ ਹਨ। ਅੱਜ ਉਨ੍ਹਾਂ ਦੇ ਕੋਲ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਸ਼ਹੀਦ ਹੋਏ ਹਜ਼ਾਰਾਂ ਵੀਰ ਜਵਾਨਾਂ ਦੇ ਬਾਰੇ ਜਾਣਕਾਰੀਆਂ ਮੌਜੂਦ ਹਨ। ਉਨ੍ਹਾਂ ਕੋਲ ਸ਼ਹੀਦਾਂ ਦੀਆਂ ਹਜ਼ਾਰਾਂ ਤਸਵੀਰਾਂ ਵੀ ਹਨ। ਇਕ ਵਾਰ ਇੱਕ ਸ਼ਹੀਦ ਦੇ ਪਿਤਾ ਦੀਆਂ ਕਹੀਆਂ ਹੋਈਆਂ ਗੱਲਾਂ ਉਨ੍ਹਾਂ ਦੇ ਦਿਲ ਨੂੰ ਛੂਹ ਗਈਆਂ। ਸ਼ਹੀਦ ਦੇ ਪਿਤਾ ਨੇ ਕਿਹਾ ਸੀ ਕਿ ‘ਬੇਟਾ ਗਿਆ ਤਾਂ ਕੀ ਹੋਇਆ, ਵਤਨ ‘ਤੇ ਸਲਾਮਤ ਹੈ ਨਾ। ਇਸ ਇੱਕ ਗੱਲ ਨੇ ਜਤਿੰਦਰ ਸਿੰਘ ਦੇ ਮਨ ਵਿੱਚ ਦੇਸ਼ ਭਗਤੀ ਦਾ ਇਕ ਅਨੋਖਾ ਜਨੂੰਨ ਭਰ ਦਿੱਤਾ। ਅੱਜ ਉਹ ਕਈ ਸ਼ਹੀਦਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਲੱਗਭਗ ਢਾਈ ਹਜ਼ਾਰ ਸ਼ਹੀਦਾਂ ਦੇ ਮਾਤਾ-ਪਿਤਾ ਦੇ ਚਰਨਾਂ ਦੀ ਮਿੱਟੀ ਵੀ ਆਪਣੇ ਕੋਲ ਲਿਆ ਕੇ ਰੱਖੀ ਹੈ। ਇਹ ਹਥਿਆਰਬੰਦ ਬਲਾਂ ਦੇ ਪ੍ਰਤੀ ਉਨ੍ਹਾਂ ਦੇ ਡੂੰਘੇ ਪਿਆਰ ਅਤੇ ਜੁੜਾਅ ਦੀ ਜੀਵੰਤ ਉਦਾਹਰਣ ਹੈ। ਜਤਿੰਦਰ ਜੀ ਦਾ ਜੀਵਨ ਸਾਨੂੰ ਦੇਸ਼ ਭਗਤੀ ਦੀ ਅਸਲੀ ਸਿੱਖਿਆ ਦਿੰਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, 

ਅੱਜ-ਕੱਲ੍ਹ ਤੁਸੀਂ ਵੇਖਿਆ ਹੋਵੇਗਾ ਕਿ ਅਕਸਰ ਘਰ ਦੀਆਂ ਛੱਤਾਂ ’ਤੇ, ਵੱਡੀਆਂ ਇਮਾਰਤਾਂ ’ਤੇ, ਸਰਕਾਰੀ ਦਫ਼ਤਰਾਂ ਵਿੱਚ solar panel ਚਮਕਦੇ ਹੋਏ ਦਿਖਾਈ ਦਿੰਦੇ ਹਨ। ਲੋਕ ਹੁਣ ਇਸ ਦੇ ਮਹੱਤਵ ਨੂੰ ਸਮਝ ਰਹੇ ਹਨ ਅਤੇ ਖੁੱਲ੍ਹੇ ਮਨ ਨਾਲ ਅਪਣਾ ਰਹੇ ਹਨ। ਸਾਡੇ ਦੇਸ਼ ’ਤੇ ਸੂਰਜ ਦੇਵਤਾ ਦੀ ਇੰਨੀ ਕ੍ਰਿਪਾ ਹੈ ਤਾਂ ਕਿਉਂ ਨਾ ਉਨ੍ਹਾਂ ਦੀ ਦਿੱਤੀ ਹੋਈ ਉਸ ਊਰਜਾ ਦੀ ਵਰਤੋਂ ਕਰੀਏ।
ਸਾਥੀਓ,

 Solar power ਨਾਲ ਕਿਸਾਨਾਂ ਦੀ ਜ਼ਿੰਦਗੀ ਵੀ ਬਦਲ ਰਹੀ ਹੈ। ਉਹੀ ਖੇਤ, ਉਹੀ ਮਿਹਨਤ, ਉਹੀ ਕਿਸਾਨ ਪਰ ਹੁਣ ਮਿਹਨਤ ਦਾ ਫਲ ਕਿਤੇ ਜ਼ਿਆਦਾ ਹੈ। ਇਹ ਬਦਲਾਓ ਆ ਰਿਹਾ ਹੈ solar pump ਨਾਲ ਅਤੇ solar rice mill ਨਾਲ। ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਸੈਂਕੜੇ solar rice mill ਲੱਗ ਚੁੱਕੀਆਂ ਹਨ। ਇਨ੍ਹਾਂ solar rice ਮਿੱਲਾਂ ਨੇ ਕਿਸਾਨਾਂ ਦੀ ਆਮਦਨ ਦੇ ਨਾਲ ਹੀ ਉਨ੍ਹਾਂ ਦੇ ਚਿਹਰੇ ਦੀ ਰੌਣਕ ਵੀ ਵਧਾ ਦਿੱਤੀ ਹੈ।
ਸਾਥੀਓ,

 ਬਿਹਾਰ ਦੀ ਦੇਵਕੀ ਜੀ ਨੇ solar pump ਨਾਲ ਪਿੰਡ ਦੀ ਕਿਸਮਤ ਬਦਲ ਦਿੱਤੀ ਹੈ। ਮੁਜੱਫਰਪੁਰ ਦੇ ਰਤਨਪੁਰਾ ਪਿੰਡ ਦੀ ਰਹਿਣ ਵਾਲੀ ਦੇਵਕੀ ਜੀ ਨੂੰ ਲੋਕ ਹੁਣ ਪਿਆਰ ਨਾਲ ‘ਸੌਲਰ ਦੀਦੀ’ ਕਹਿੰਦੇ ਹਨ। ਦੇਵਕੀ ਜੀ, ਉਨ੍ਹਾਂ ਦਾ ਜੀਵਨ ਆਸਾਨ ਨਹੀਂ ਸੀ, ਘੱਟ ਉਮਰ ਵਿੱਚ ਵਿਆਹ ਹੋ ਗਿਆ, ਛੋਟਾ ਜਿਹਾ ਖੇਤ, 4 ਬੱਚਿਆਂ ਦੀ ਜ਼ਿੰਮੇਵਾਰੀ ਅਤੇ ਭਵਿੱਖ ਦੀ ਕੋਈ ਸਾਫ ਤਸਵੀਰ ਨਹੀਂ ਪਰ ਉਨ੍ਹਾਂ ਦਾ ਹੌਂਸਲਾ ਕਦੇ ਟੁੱਟਿਆ ਨਹੀਂ। ਉਹ ਇਕ self-help group ਨਾਲ ਜੁੜੀ ਅਤੇ ਉੱਥੇ ਹੀ ਉਨ੍ਹਾਂ ਨੂੰ solar pump ਦੇ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਨੇ solar pump ਦੇ ਲਈ ਯਤਨ ਸ਼ੁਰੂ ਕੀਤੇ ਅਤੇ ਉਸ ਵਿੱਚ ਸਫਲ ਵੀ ਰਹੀ। solar ਦੀਦੀ ਦੇ solar pump ਨੇ ਇਸ ਤੋਂ ਬਾਅਦ ਜਿਵੇਂ ਪਿੰਡ ਦੀ ਤਸਵੀਰ ਹੀ ਬਦਲ ਦਿੱਤੀ। ਜਿੱਥੇ ਪਹਿਲਾਂ ਕੁਝ ਏਕੜ ਵਿੱਚ ਜ਼ਮੀਨ ਦੀ ਸਿੰਜਾਈ ਹੋ ਪਾਉਂਦੀ ਸੀ, ਹੁਣ ਸੌਲਰ ਦੀਦੀ ਦੇ solar pump ਨਾਲ 40 ਏਕੜ ਤੋਂ ਜ਼ਿਆਦਾ ਖੇਤਰ ਵਿੱਚ ਪਾਣੀ ਪਹੁੰਚ ਰਿਹਾ ਹੈ। ਸੌਲਰ ਦੀਦੀ ਦੀ ਇਸ ਮੁਹਿੰਮ ਵਿੱਚ ਪਿੰਡ ਦੇ ਦੂਸਰੇ ਕਿਸਾਨ ਵੀ ਜੁੜ ਗਏ ਹਨ। ਉਨ੍ਹਾਂ ਦੀਆਂ ਫਸਲਾਂ ਹਰੀਆਂ-ਭਰੀਆਂ ਹੋਣ ਲੱਗੀਆਂ ਹਨ, ਆਮਦਨੀ ਵਧਣ ਲੱਗੀ।
ਸਾਥੀਓ,

 ਪਹਿਲਾਂ ਦੇਵਕੀ ਜੀ ਦੀ ਜ਼ਿੰਦਗੀ ਚਾਰਦੀਵਾਰੀ ਦੇ ਅੰਦਰ ਸਿਮਟੀ ਹੋਈ ਸੀ ਪਰ ਅੱਜ ਉਹ ਪੂਰੇ ਆਤਮ-ਵਿਸ਼ਵਾਸ ਨਾਲ ਆਪਣਾ ਕੰਮ ਕਰ ਰਹੀ ਹੈ, ਸੌਲਰ ਦੀਦੀ ਬਣ ਕੇ ਪੈਸਾ ਕਮਾ ਰਹੀ ਹੈ ਅਤੇ ਸਭ ਤੋਂ ਦਿਲਚਸਪ ਗੱਲ ਕਿ ਉਹ ਖੇਤਰ ਦੇ ਕਿਸਾਨਾਂ ਤੋਂ UPI ਦੇ ਜ਼ਰੀਏ payment ਲੈਂਦੀ ਹੈ। ਅੱਜ ਪੂਰੇ ਪਿੰਡ ਵਿੱਚ ਉਨ੍ਹਾਂ ਨੂੰ ਬਹੁਤ ਸਨਮਾਨ ਨਾਲ ਵੇਖਿਆ ਜਾਂਦਾ ਹੈ। ਉਨ੍ਹਾਂ ਦੀ ਮਿਹਨਤ ਅਤੇ ਦੂਰ-ਅੰਦੇਸ਼ੀ ਨੇ ਦਿਖਾ ਦਿੱਤਾ ਹੈ ਕਿ ਸੌਰ ਊਰਜਾ ਸਿਰਫ ਬਿਜਲੀ ਦਾ ਸਾਧਨ ਨਹੀਂ ਹੈ, ਸਗੋਂ ਇਹ ਪਿੰਡ-ਪਿੰਡ ਵਿੱਚ ਨਵੀਂ ਰੌਸ਼ਨੀ ਲਿਆਉਣ ਵਾਲੀ ਇਕ ਨਵੀਂ ਸ਼ਕਤੀ ਵੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,

 15 ਸਤੰਬਰ ਨੂੰ ਭਾਰਤ ਦੇ ਮਹਾਨ engineer ਮੋਕਸ਼ਗੁੰਡਮ ਵਿਸ਼ਵੇਸ਼ਵਰਈਆ ਜੀ ਦਾ ਜਨਮ ਦਿਨ ਹੁੰਦਾ ਹੈ। ਉਸ ਦਿਨ ਨੂੰ ਅਸੀਂ engineer’s Day ਦੇ ਰੂਪ ਵਿੱਚ ਮਨਾਉਂਦੇ ਹਾਂ। Engineer ਸਿਰਫ machine ਹੀ ਨਹੀਂ ਬਣਾਉਂਦੇ, ਉਹ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦੇਣ ਵਾਲੇ ਕਰਮਯੋਗੀ ਹੁੰਦੇ ਹਨ। ਮੈਂ ਭਾਰਤ ਦੇ ਹਰ ਇੰਜੀਨੀਅਰ ਦੀ ਸ਼ਲਾਘਾ ਕਰਦਾ ਹਾਂ, ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ, 

ਸਤੰਬਰ ਵਿੱਚ ਹੀ ਭਗਵਾਨ ਵਿਸ਼ਵਕਰਮਾ ਦੀ ਪੂਜਾ ਦਾ ਪਵਿੱਤਰ ਮੌਕਾ ਵੀ ਆਉਣ ਵਾਲਾ ਹੈ। 17 ਸਤੰਬਰ ਨੂੰ ਵਿਸ਼ਵਕਰਮਾ ਜਯੰਤੀ ਹੈ। ਇਹ ਦਿਨ ਸਾਡੇ ਉਨ੍ਹਾਂ ਵਿਸ਼ਵਕਰਮਾ ਸਾਥੀਆਂ ਨੂੰ ਵੀ ਸਮਰਪਿਤ ਹੈ ਜੋ ਰਵਾਇਤੀ ਸ਼ਿਲਪ ਕੌਸ਼ਲ ਅਤੇ ਗਿਆਨ-ਵਿਗਿਆਨ ਨੂੰ ਲਗਾਤਾਰ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪਹੁੰਚਾ ਰਹੇ ਹਨ। ਸਾਡੇ ਤਰਖਾਣ, ਲੋਹਾਰ, ਸੁਨਿਆਰ, ਘੁਮਿਆਰ, ਮੂਰਤੀਕਾਰ ਅਤੇ ਰਾਜ ਮਿਸਤਰੀ ਹਮੇਸ਼ਾ ਤੋਂ ਭਾਰਤ ਦੀ  ਸਮ੍ਰਿੱਧੀ ਦੀ ਬੁਨਿਆਦ ਰਹੇ ਹਨ। ਸਾਡੇ ਇਨ੍ਹਾਂ ਵਿਸ਼ਵਕਰਮਾ ਸਾਥੀਆਂ ਦੀ ਮਦਦ ਦੇ ਲਈ ਹੀ ਸਰਕਾਰ ਨੇ ਵਿਸ਼ਵਕਰਮਾ ਯੋਜਨਾ ਵੀ ਚਲਾਈ ਹੈ।
ਸਾਥੀਓ,

 ਹੁਣ ਮੈਂ ਤੁਹਾਨੂੰ ਇਕ audio recording ਸੁਣਾਉਂਦਾ ਹਾਂ।
*****
‘ਤਾਂ ਇਹ ਜੋ ਮਾਣ ਪੱਤਰ ਵਿੱਚ ਤੁਸੀਂ ਲਿਖਿਆ ਹੈ ਕਿ ਸਟੇਟਾਂ ਦੇ ਬਾਰੇ ਜੋ ਕੁਝ ਕੀਤਾ ਜਾਂ ਹੈਦਰਾਬਾਦ ਦੇ ਬਾਰੇ ਸਾਡੀ ਗਵਰਨਮੈਂਟ ਨੇ ਜੋ ਕੁਝ ਕੀਤਾ, ਠੀਕ ਹੈ ਕੀਤਾ ਪਰ ਤੁਸੀਂ ਜਾਣਦੇ ਹੋ ਕਿ ਇਹ ਹੈਦਰਾਬਾਦ ਦਾ ਕਿੱਸਾ ਇਸ ਤਰ੍ਹਾਂ ਹੈ, ਅਸੀਂ ਕੀਤਾ, ਉਸ ਵਿੱਚ ਕਿੰਨੀ ਮੁਸ਼ਕਲ ਹੋਈ। ਸਾਰੀਆਂ ਸਟੇਟਾਂ ਦੇ ਨਾਲ, ਸਾਰੇ Princes ਦੇ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਭਾਈ ਕਿਸੇ Prince ਦਾ,  ਕਿਸੇ ਰਾਜੇ ਦਾ ਅਸੀਂ ਗਲਤ ਫੈਸਲਾ ਨਹੀਂ ਕਰਾਂਗੇ। ਸਾਰਿਆਂ ਦਾ ਇੱਕੋ ਤਰ੍ਹਾਂ, ਜਿਵੇਂ ਸਾਰਿਆਂ ਦਾ ਹੁੰਦਾ ਹੈ, ਉਂਝ ਉਨ੍ਹਾਂ ਦਾ ਵੀ ਹੋਵੇਗਾ। ਲੇਕਿਨ ਉਨ੍ਹਾਂ ਦੇ ਲਈ ਅਸੀਂ ਉੱਥੋਂ ਤੱਕ ਵੱਖ ਸਮਝੌਤਾ ਕੀਤਾ।
****
ਸਾਥੀਓ, 

ਇਹ ਆਵਾਜ਼ ਲੌਹਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਹੈ। ਹੈਦਰਾਬਾਦ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਦੀ ਆਵਾਜ਼ ਵਿੱਚ ਜੋ ਦਰਦ ਹੈ, ਉਸ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਅਗਲੇ ਮਹੀਨੇ ਸਤੰਬਰ ਵਿੱਚ Hyderabad Liberation Day ਵੀ ਮਨਾਵਾਂਗੇ। ਇਹ ਉਹੀ ਮਹੀਨਾ ਹੈ, ਜਦੋਂ ਅਸੀਂ ਉਨ੍ਹਾਂ ਸਾਰੇ ਵੀਰਾਂ ਦੇ ਹੌਂਸਲੇ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ‘Operation Polo’ ਵਿੱਚ ਹਿੱਸਾ ਲਿਆ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਗਸਤ 1947 (Nineteen Forty Seven)  ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਹੈਦਰਾਬਾਦ ਵੱਖ ਹੀ ਸਥਿਤੀ ਵਿੱਚ ਸੀ। ਨਿਜ਼ਾਮ ਅਤੇ ਰਜ਼ਾਕਾਰਾਂ ਦੇ ਜ਼ੁਲਮ ਦਿਨੋਂ-ਦਿਨ ਵੱਧਦੇ ਜਾ ਰਹੇ ਸਨ। ਤਿਰੰਗਾ ਲਹਿਰਾਉਣ ਜਾਂ ‘ਵੰਦੇ ਮਾਤਰਮ’ ਕਹਿਣ ’ਤੇ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਮਹਿਲਾਵਾਂ ਅਤੇ ਗਰੀਬਾਂ ’ਤੇ ਜ਼ੁਲਮ ਕੀਤੇ ਜਾਂਦੇ ਸਨ। ਉਸ ਵੇਲੇ ਬਾਬਾ ਸਾਹਿਬ ਅੰਬੇਡਕਰ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਇਹ ਸਮੱਸਿਆ ਬਹੁਤ ਵੱਡੀ ਬਣਦੀ ਜਾ ਰਹੀ ਹੈ। ਆਖਿਰਕਾਰ ਸਰਦਾਰ ਪਟੇਲ ਨੇ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ। ਉਨ੍ਹਾਂ ਨੇ ਸਰਕਾਰ ਨੂੰ ‘Operation Polo’ ਸ਼ੁਰੂ ਕਰਨ ਦੇ ਲਈ ਤਿਆਰ ਕੀਤਾ। ਰਿਕਾਰਡ ਸਮੇਂ ਵਿੱਚ ਸਾਡੀਆਂ ਸੈਨਾਵਾਂ ਨੇ ਹੈਦਰਾਬਾਦ ਨੂੰ ਨਿਜ਼ਾਮ ਦੀ ਤਾਨਾਸ਼ਾਹੀ ਤੋਂ ਆਜ਼ਾਦ ਕਰਵਾਇਆ ਅਤੇ ਉਸ ਨੂੰ ਭਾਰਤ ਦਾ ਹਿੱਸਾ ਬਣਾਇਆ। ਪੂਰੇ ਦੇਸ਼ ਨੇ ਇਸ ਸਫਲਤਾ ਦਾ ਉਤਸਵ ਮਨਾਇਆ।
ਮੇਰੇ ਪਿਆਰੇ ਦੇਸ਼ਵਾਸੀਓ, 

ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਉੱਥੇ ਤੁਹਾਨੂੰ ਭਾਰਤੀ ਸੰਸਕ੍ਰਿਤੀ ਦਾ ਪ੍ਰਭਾਵ ਵੇਖਣ ਨੂੰ ਜ਼ਰੂਰ ਮਿਲੇਗਾ ਅਤੇ ਇਹ ਪ੍ਰਭਾਵ ਸਿਰਫ ਦੁਨੀਆਂ ਦੇ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਨੂੰ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਟਲੀ ਦੇ ਇਕ ਛੋਟੇ ਜਿਹੇ ਸ਼ਹਿਰ ਕੈਂਪ-ਰੋਤੋਂਦੋ ਵਿੱਚ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ। ਇੱਥੇ ਮਹਾਰਿਸ਼ੀ ਵਾਲਮੀਕੀ ਜੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਉੱਥੋਂ ਦੇ ਸਥਾਨਕ ਮੇਅਰ ਸਮੇਤ ਖੇਤਰ ਦੇ ਅਨੇਕਾਂ ਮਹੱਤਵਪੂਰਣ ਵਿਅਕਤੀ ਵੀ ਸ਼ਾਮਲ ਹੋਏ। ਕੈਂਪ-ਰੋਤੋਂਦੋ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਮਹਾਰਿਸ਼ੀ ਵਾਲਮੀਕੀ ਜੀ ਦਾ ਬੁੱਤ ਲੱਗਣ ’ਤੇ ਬਹੁਤ ਖੁਸ਼ ਹਨ। ਮਹਾਰਿਸ਼ੀ ਵਾਲਮੀਕੀ ਦੇ ਸੰਦੇਸ਼ ਸਾਨੂੰ ਸਾਰਿਆਂ ਨੂੰ ਬਹੁਤ ਪ੍ਰੇਰਿਤ ਕਰਦੇ ਹਨ।
ਸਾਥੀਓ,

 ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ ਪ੍ਰਭੂ ਸ਼੍ਰੀ ਰਾਮ ਦੀ 51 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇਸ ਆਯੋਜਨ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। social media ’ਤੇ ਪ੍ਰਭੂ ਸ਼੍ਰੀ ਰਾਮ ਦੀ ਸ਼ਾਨਦਾਰ ਮੂਰਤੀ ਦੇ videos ਖੂਬ share ਕੀਤੇ ਗਏ।
ਸਾਥੀਓ,

 ਰਾਮਾਇਣ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਇਹ ਪ੍ਰੇਮ ਹੁਣ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਰਿਹਾ ਹੈ। ਰੂਸ ਵਿੱਚ ਇਕ ਮਸ਼ਹੂਰ ਜਗ੍ਹਾ ਹੈ - Vladivostok. ਬਹੁਤ ਸਾਰੇ ਲੋਕ ਇਸ ਨੂੰ ਅਜਿਹੀ ਜਗ੍ਹਾ ਦੇ ਰੂਪ ਵਿੱਚ ਜਾਣਦੇ ਹਨ, ਜਿੱਥੇ ਸਰਦੀਆਂ ਵਿੱਚ ਤਾਪਮਾਨ - -20(minus twenty)  ਤੋਂ -30 (minus thirty) ਡਿਗਰੀ Celsius ਤੱਕ ਡਿੱਗ ਜਾਂਦਾ ਹੈ। ਇਸ ਮਹੀਨੇ Vladivostok ਵਿੱਚ ਇਕ ਵਿਲੱਖਣ ਪ੍ਰਦਰਸ਼ਨੀ ਲੱਗੀ, ਇਸ ਵਿੱਚ ਰੂਸੀ ਬੱਚਿਆਂ ਵੱਲੋਂ ਰਾਮਾਇਣ ਦੀ ਵੱਖ-ਵੱਖ Theme ’ਤੇ ਬਣਾਈਆਂ ਗਈਆਂ paintings ਨੂੰ showcase ਕੀਤਾ ਗਿਆ। ਇੱਥੇ ਇਕ competition ਦਾ ਆਯੋਜਨ ਵੀ ਹੋਇਆ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਵੱਧਦੀ ਜਾਗਰੂਕਤਾ ਵੇਖ ਕੇ ਵਾਕਿਆ ਹੀ ਬਹੁਤ ਖੁਸ਼ੀ ਹੁੰਦੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ, 

‘ਮਨ ਕੀ ਬਾਤ’ ਵਿੱਚ ਇਸ ਵਾਰ ਇੰਨਾ ਹੀ। ਇਸ ਸਮੇਂ ਦੇਸ਼ ਭਰ ਵਿੱਚ ਗਣੇਸ਼ ਉਤਸਵ ਦੀ ਧੂਮ ਹੈ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਤਿਓਹਾਰਾਂ ਦੀ ਰੌਣਕ ਹੋਵੇਗੀ। ਇਨ੍ਹਾਂ ਤਿਓਹਾਰਾਂ ਵਿੱਚ ਤੁਸੀਂ ਸਵਦੇਸ਼ੀ ਦੀ ਗੱਲ ਕਦੇ ਵੀ ਨਹੀਂ ਭੁੱਲਣੀ ਹੈ। ਤੋਹਫ਼ਾ ਉਹੀ ਜੋ ਭਾਰਤ ਵਿੱਚ ਬਣਿਆ ਹੋਵੇ। ਪਹਿਰਾਵਾ ਉਹੀ ਜੋ ਭਾਰਤ ਵਿੱਚ ਬਣਿਆ ਹੋਵੇ। ਸਜਾਵਟ ਉਹੀ ਜੋ ਭਾਰਤ ਵਿੱਚ ਬਣੇ ਸਮਾਨ ਨਾਲ ਹੋਵੇ। ਰੌਸ਼ਨੀ ਉਹੀ ਜੋ ਭਾਰਤ ਵਿੱਚ ਬਣੇ ਝਾਲਰਾਂ ਨਾਲ ਹੋਵੇ। ਹੋਰ ਵੀ ਅਜਿਹਾ ਬਹੁਤ ਕੁਝ ਜੀਵਨ ਦੀ ਹਰ ਇਕ ਜ਼ਰੂਰਤ ਵਿੱਚ ਸਭ ਕੁਝ ਸਵਦੇਸ਼ੀ ਹੋਵੇ। ਮਾਣ ਨਾਲ ਕਹੋ ‘ਇਹ ਸਵਦੇਸ਼ੀ ਹੈ’। ਮਾਣ ਨਾਲ ਕਹੋ ‘ਇਹ ਸਵਦੇਸ਼ੀ ਹੈ’। ਮਾਣ ਨਾਲ ਕਹੋ ‘ਇਹ ਸਵਦੇਸ਼ੀ ਹੈ’। ਇਸ ਭਾਵ ਨੂੰ ਲੈ ਕੇ ਅਸੀਂ ਅੱਗੇ ਚੱਲਣਾ ਹੈ। ਇਕ ਹੀ ਮੰਤਰ ‘Vocal for Local’, ਇਕ ਹੀ ਰਸਤਾ ‘ਆਤਮ-ਨਿਰਭਰ ਭਾਰਤ’, ਇਕ ਹੀ ਟੀਚਾ ‘ਵਿਕਸਿਤ ਭਾਰਤ’।
ਸਾਥੀਓ,

 ਇਨ੍ਹਾਂ ਖੁਸ਼ੀਆਂ ਦੇ ਦਰਮਿਆਨ ਤੁਸੀਂ ਸਾਰੇ ਸਵੱਛਤਾ ’ਤੇ ਜ਼ੋਰ ਦਿੰਦੇ ਰਹੋ, ਕਿਉਂਕਿ ਜਿੱਥੇ ਸਵੱਛਤਾ ਹੈ, ਉੱਥੇ ਤਿਓਹਾਰਾਂ ਦਾ ਅਨੰਦ ਵੀ ਹੋਰ ਵਧ ਜਾਂਦਾ ਹੈ। ਸਾਥੀਓ, ‘ਮਨ ਕੀ ਬਾਤ’ ਦੇ ਲਈ ਮੈਨੂੰ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਆਪਣੇ ਸੁਨੇਹੇ ਭੇਜਦੇ ਰਹੋ। ਤੁਹਾਡਾ ਹਰ ਸੁਝਾਅ ਇਸ ਪ੍ਰੋਗਰਾਮ ਦੇ ਲਈ ਬਹੁਤ ਮਹੱਤਵਪੂਰਣ ਹੈ। ਆਪਣਾ feedback ਮੇਰੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ। ਅਗਲੀ ਵਾਰ ਜਦੋਂ ਅਸੀਂ ਮਿਲਾਂਗੇ ਤਾਂ ਹੋਰ ਵੀ ਨਵੇਂ ਵਿਸ਼ਿਆਂ ਦੀ ਚਰਚਾ ਹੋਵੇਗੀ। ਬਹੁਤ-ਬਹੁਤ ਧੰਨਵਾਦ। ਨਮਸਕਾਰ।
 


*****


ਐੱਮਜੇਪੀਐੱਸ/ਐੱਸਟੀ/ਵੀਕੇ


(Release ID: 2162435) Visitor Counter : 8