ਸਿੱਖਿਆ ਮੰਤਰਾਲਾ
azadi ka amrit mahotsav

ਰਾਸ਼ਟਰੀ ਅਧਿਆਪਕ ਪੁਰਸਕਾਰ 2025 ਲਈ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਅਤੇ ਪੌਲੀਟੈਕਨਿਕਸ ਤੋਂ 21 ਅਧਿਆਪਕਾਂ ਦੀ ਚੋਣ

Posted On: 26 AUG 2025 4:37PM by PIB Chandigarh

ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ 2025 ਲਈ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਅਤੇ ਪੌਲੀਟੈਕਨਿਕਾਂ ਦੇ 21 ਅਧਿਆਪਕਾਂ ਦੀ ਚੋਣ ਕੀਤੀ ਹੈ।

ਰਾਸ਼ਟਰੀ ਸਿੱਖਿਆ ਨੀਤੀ 2020 ਦਾ ਮੰਨਣਾ ਹੈ ਕਿ ਪ੍ਰੇਰਿਤ, ਊਰਜਾਵਾਨ ਅਤੇ ਸਮਰੱਥ ਫੈਕਲਟੀ ਵਿਦਿਆਰਥੀਆਂ, ਸੰਸਥਾਨ ਅਤੇ ਪੇਸ਼ੇ ਦੀ ਤਰੱਕੀ ਲਈ ਮਹੱਤਵਪੂਰਨ ਹਨ। ਇਹ ਸਿੱਖਿਆ ਪ੍ਰਣਾਲੀ ਵਿੱਚ ਉੱਤਮਤਾ ਦੀ ਸੰਸਕ੍ਰਿਤੀ ਨੂੰ ਵਿਕਸਿਤ ਕਰਨ ਲਈ ਪੁਰਸਕਾਰ ਅਤੇ ਮਾਨਤਾ ਵਰਗੇ ਪ੍ਰੋਤਸਾਹਨਾਂ ਦੀ ਵੀ ਕਲਪਨਾ ਕੀਤੀ ਗਈ ਹੈ। ਇਸ ਲਈ, ਸਾਲ 2023 ਵਿੱਚ, ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦੇ ਤਹਿਤ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਅਤੇ ਪੌਲੀਟੈਕਨਿਕਾਂ ਲਈ ਪੁਰਸਕਾਰਾਂ ਦੀਆਂ ਦੋ ਸ਼੍ਰੇਣੀਆਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਜੋ ਉਸ ਸਮੇਂ ਸਿਰਫ਼ ਸਕੂਲੀ ਅਧਿਆਪਕਾਂ ਤੱਕ ਸੀਮਤ ਸਨ।

ਰਾਸ਼ਟਰੀ ਅਧਿਆਪਕ ਪੁਰਸਕਾਰ ਉੱਚ ਸਿੱਖਿਆ ਸੰਸਥਾਵਾਂ ਅਤੇ ਪੌਲੀਟੈਕਨਿਕ ਦੇ ਸ਼ਾਨਦਾਰ ਅਧਿਆਪਕਾਂ/ਫੈਕਲਟੀ ਮੈਂਬਰਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਅਧੀਨ ਦਿੱਤੇ ਜਾਂਦੇ ਹਨ:

ਸ਼੍ਰੇਣੀ I: ਉੱਚ ਸਿੱਖਿਆ ਸੰਸਥਾਵਾਂ ਦੇ ਅਧਿਆਪਕ:

 

ਉਪ-ਸ਼੍ਰੇਣੀ (i) : ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਆਰਕੀਟੈਕਚਰ।

ਉਪ-ਸ਼੍ਰੇਣੀ (ii) : ਗਣਿਤ, ਭੌਤਿਕ ਵਿਗਿਆਨ, ਜੀਵ ਵਿਗਿਆਨ, ਰਸਾਇਣ ਵਿਗਿਆਨ, ਮੈਡੀਸਨ, ਫਾਰਮੇਸੀ

ਉਪ-ਸ਼੍ਰੇਣੀ (iii) : ਕਲਾ ਅਤੇ ਸਮਾਜਿਕ ਵਿਗਿਆਨ, ਮਾਨਵਿਕੀ (Humanities) , ਭਾਸ਼ਾਵਾਂ, ਕਾਨੂੰਨੀ ਅਧਿਐਨ, ਵਣਜ, ਪ੍ਰਬੰਧਨ।

 ਸ਼੍ਰੇਣੀ ।।: ਪੌਲੀਟੈਕਨੀਕ ਸੰਸਥਾਨਾਂ ਦੇ ਅਧਿਆਪਕ: ਕੁੱਲ 10 ਪੁਰਸਕਾਰ

ਇਹ ਚੁਣੇ ਹੋਏ 21 ਅਧਿਆਪਕ ਪੌਲੀਟੈਕਨਿਕ, ਸਟੇਟ ਯੂਨੀਵਰਸਿਟੀਆਂ ਅਤੇ ਕੇਂਦਰੀ ਉੱਚ ਸਿੱਖਿਆ ਸੰਸਥਾਨਾਂ ਵਿੱਚੋਂ ਹਨ।

ਅਧਿਆਪਕਾਂ ਦੀ ਚੋਣ ਪ੍ਰਦਰਸ਼ਨ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਮੁਲਾਂਕਣ ਅਧਿਆਪਨ-ਸਿਖਲਾਈ ਪ੍ਰਭਾਵਸ਼ੀਲਤਾ, ਆਊਟਰੀਚ ਗਤੀਵਿਧੀਆਂ, ਰਿਸਰਚ ਅਤੇ ਇਨੋਵੇਸ਼ਨ, ਸਪਾਂਸਰਡ ਰਿਸਰਚ /ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਸੀ ਕਨਸਲਟੈਂਸੀ ਟੀਚਿੰਗ ਵਰਗੇ ਮਾਪਦੰਡਾਂ ਦੇ ਅਧਾਰ 'ਤੇ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ, ਸਿੱਖਣ ਪ੍ਰਭਾਵਸ਼ੀਲਤਾ ਅਤੇ ਆਊਟਰੀਚ ਗਤੀਵਿਧੀਆਂ ਨੂੰ ਪ੍ਰਮੁੱਖ ਮਹੱਤਵ ਦਿੱਤਾ ਗਿਆ ਹੈ।

ਰਾਸ਼ਟਰੀ ਅਧਿਆਪਕ ਪੁਰਸਕਾਰ-2025 ਲਈ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ; (i) ਨਾਮਜ਼ਦ ਵਿਅਕਤੀਆਂ ਦੀ ਸ਼ੁਰੂਆਤੀ ਸ਼ੌਰਟਲਿਸਟਿੰਗ ਦੇ ਲਈ ਇੱਕ ਸ਼ੁਰੂਆਤੀ ਖੋਜ-ਕਮ-ਸਕ੍ਰੀਨਿੰਗ ਕਮੇਟੀ ਦੁਆਰਾ ਮੁਲਾਂਕਣ ਅਤੇ (ii) ਰਾਸ਼ਟਰੀ ਜਿਊਰੀ ਦੁਆਰਾ ਸ਼ੌਰਟਲਿਸਟ ਕੀਤੇ ਨਾਮਜ਼ਦ ਵਿਅਕਤੀਆਂ ਵਿੱਚੋਂ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਚੋਣ।

ਰਾਸ਼ਟਰੀ ਅਧਿਆਪਕ ਪੁਰਸਕਾਰ-2025 ਲਈ ਨਾਮਜ਼ਦਗੀਆਂ ਔਨਲਾਈਨ @www.awards.gov.in 'ਤੇ ਮੰਗੀਆਂ ਗਈਆਂ ਸਨ ਅਤੇ ਇਸ ਵਿੱਚ ਜਨਤਕ ਭਾਗੀਦਾਰੀ ਦੇ ਹਿੱਸੇ ਵਜੋਂ ਸਵੈ, ਸੰਸਥਾਗਤ ਅਤੇ ਸਹਿਕਰਮੀ ਨਾਮਜ਼ਦਗੀਆਂ ਲਈ ਪ੍ਰਬੰਧ ਸ਼ਾਮਲ ਸਨ।

ਰਾਸ਼ਟਰੀ ਅਧਿਆਪਕ ਪੁਰਸਕਾਰ-2025 ਜੇਤੂਆਂ ਦਾ ਵੇਰਵਾ-ਉੱਚ ਸਿੱਖਿਆ ਵਿਭਾਗ 

 

ਲੜੀ ਨੰਬਰ

ਸੰਸਥਾ ਦਾ ਨਾਮ

ਰਾਜ

  1.  

 ਵਿਗਿਆਨ ਅਤੇ ਟੈਕਨੋਲੋਜੀ ਫੈਕਲਟੀ,

ਸ਼ਰਣਬਸਵਾ ਯੂਨੀਵਰਸਿਟੀ,

ਕਲਬੁਰਗੀ, ਕਰਨਾਟਕ

ਕਰਨਾਟਕ

  1.  

 

ਡਾ. ਸ਼ੋਭਾ ਐੱਮ.ਈ

ਮਣੀਪਾਲ ਇੰਸਟੀਟਿਊਟ ਆਫ ਟੈਕਨੋਲੋਜੀ, 

ਜਿਲ੍ਹਾ ਉਡੂਪੀ, ਕਰਨਾਟਕ

ਕਰਨਾਟਕ

  1.  

 

 

 ਡਾ. ਅੰਜਨਾ ਭਾਟੀਆ

ਹੰਸ ਰਾਜ ਮਹਿਲਾ ਮਹਾ ਵਿਦਿਆਲਿਆ

ਜਲੰਧਰ, ਪੰਜਾਬ

ਪੰਜਾਬ

  1.  

ਡਾ. ਦੇਬਾਯਨ ਸਰਕਾਰ

ਆਈਆਈਟੀ ਇੰਦੌਰ, ਮੱਧ ਪ੍ਰਦੇਸ਼ 

ਮੱਧ ਪ੍ਰਦੇਸ਼

  1.  

ਡਾ. ਚੰਦਨ ਸਾਹੀ

ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਭੋਪਾਲ, ਮੱਧ ਪ੍ਰਦੇਸ਼

ਮੱਧ ਪ੍ਰਦੇਸ਼

  1.  

 ਪ੍ਰੋ. ਵਿਜਯਾਲਕਸ਼ਮੀ ਜੇ

ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ,

ਵਿਜਯਵਾੜਾ, ਆਂਧਰ ਪ੍ਰਦੇਸ਼

ਆਂਧਰ ਪ੍ਰਦੇਸ਼

 

 

7.

 

ਪ੍ਰੋ. ਸੰਕੇਤ ਗੋਇਲ

ਬਿਰਲਾ ਇੰਸਟੀਟਿਊਟ ਆਫ ਟੈਕਨੋਲੋਜੀ ਐਂਡ ਸਾਇੰਸਿਜ਼,

ਪਿਲਾਨੀ, ਹੈਦਰਾਬਾਦ ਕੈਂਪਸ 

ਤੇਲੰਗਾਨਾ

8.

 

 ਪ੍ਰੋ. ਐਸ. ਸ਼ਿਵ ਸੱਤਿਆ

ਪਾਂਡੀਚੇਰੀ (Pondicherry) ਯੂਨੀਵਰਸਿਟੀ (ਇੱਕ ਕੇਂਦਰੀ ਯੂਨੀਵਰਸਿਟੀ),

ਪੁਡੂਚੇਰੀ

ਪੁਡੂਚੇਰੀ

9.

 

ਡਾ. ਨੀਲਾਕਸ਼ੀ ਸੁਭਾਸ਼ ਜੈਨ

ਸ਼ਾਹ ਅਤੇ ਐਂਕਰ ਕੱਚੀ (Kutchhi) ਇੰਜੀਨੀਅਰਿੰਗ ਕਾਲਜ,

ਮੁੰਬਈ, ਮਹਾਰਾਸ਼ਟਰ

ਮਹਾਰਾਸ਼ਟਰ

         10.

ਪ੍ਰੋ. ਮਨੋਜ ਬੀ.ਐੱਸ.

ਇੰਡੀਅਨ ਇੰਸਟੀਟਿਊਟ ਆਫ਼ ਸਪੇਸ ਸਾਇੰਸ ਐਂਡ ਟੈਕਨੋਲੋਜੀ (IIST) ਤਿਰੂਵਨੰਤਪੁਰਮ, ਕੇਰਲਾ 

ਕੇਰਲਾ

11.

ਪ੍ਰੋ. ਸ਼ੰਕਰ  ਸ੍ਰੀਰਾਮ ਸਨਕਰਨ

ਸਾਸਤਰਾ ਡੀਮਡ ਯੂਨੀਵਰਸਿਟੀ, ਧਨਜਾਵੁਰ, ਤਮਿਲ ਨਾਡੂ 

ਤਮਿਲ ਨਾਡੂ

12.

 ਪ੍ਰੋ. ਵਿਨਿਤ ਐੱਨ.ਬੀ

ਆਈਆਈਟੀ ਹੈਦਰਾਬਾਦ, ਤੇਲੰਗਾਨਾ

ਤੇਲੰਗਾਨਾ

13.

ਪ੍ਰੋ. ਵਿਭਾ ਸ਼ਰਮਾ

ਡਿਪਾਰਟਮੈਂਟ ਆਫ ਇੰਗਲਿਸ਼, ਫੈਕਲਟੀ ਆਫ ਆਰਟਸ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉੱਤਰ ਪ੍ਰਦੇਸ਼ 

ਉੱਤਰ ਪ੍ਰਦੇਸ਼

14.

 ਪ੍ਰੋ. ਸ੍ਰੀਵਰਧਿਨੀ ਕੇਸ਼ਵਮੂਰਤੀ ਝਾ, ਆਈਆਈਐੱਮ ਬੰਗਲੌਰ

ਬੰਗਲੌਰ

15.

ਪ੍ਰੋ. ਅਮਿਤ ਕੁਮਾਰ ਦ੍ਵਿਵੇਦੀ

ਐਂਟਰਪ੍ਰੇਨਿਊਰਸ਼ਿਪ ਡਿਵੈਲਪਮੈਂਟ ਇੰਸਟੀਟਿਊਟ ਆਫ ਇੰਡੀਆ, ਗਾਂਧੀਨਗਰ 

ਗੁਜਰਾਤ

           16.

 ਡਾ. ਜ਼ੋਰਾਮਦਿਨਥਾਰਾ

ਮਿਜ਼ੋਰਮ ਯੂਨੀਵਰਸਿਟੀ

ਮਿਜ਼ੋਰਮ

   17.

 ਪ੍ਰੋ. ਗਣੇਸ਼ ਤਿਮੰਣਾ ਪੰਡਿਤ

ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ,

ਨਵੀਂ ਦਿੱਲੀ

ਨਵੀਂ ਦਿੱਲੀ

18.

ਡਾ. ਪ੍ਰੋਸ਼ਾਂਤੋ ਕੁਮਾਰ ਸਾਹਾ

ਰਾਜੀਵ ਗਾਂਧੀ ਯੂਨੀਵਰਸਿਟੀ - ਇੱਕ ਕੇਂਦਰੀ ਯੂਨੀਵਰਸਿਟੀ, ਪਾਪੁਮ ਪਰੇ, ਅਰੁਣਾਚਲ ਪ੍ਰਦੇਸ਼

ਅਰੁਣਾਚਲ ਪ੍ਰਦੇਸ਼

19.

 ਡਾ. ਮੈਂਡਾ ਦੇਵਾਨੰਦਾ ਕੁਮਾਰ

ਡਾ. ਲੱਕੀਰੈੱਡੀ ਹਨੀਮੀਰੈੱਡੀ ਸਰਕਾਰੀ ਡਿਗਰੀ ਕਾਲਜ, ਮਾਈਲਾਵਰਮ, ਆਂਧਰ ਪ੍ਰਦੇਸ਼  

ਆਂਧਰ ਪ੍ਰਦੇਸ਼

20.

 ਪ੍ਰੋਫੈਸਰ ਪੁਰੂਸ਼ੋਤਮ ਬਾਲਾਸਾਹੇਬ ਪਵਾਰ

ਐੱਸਵੀਪੀਐੱਮ ਇੰਸਟੀਟਿਊਟ ਆਫ ਟੈਕਨੋਲੋਜੀ ਐਂਡ ਇੰਜੀਨਿਅਰਿੰਗ, ਬਾਰਾਮਤੀ, ਪੁਣੇ, ਮਹਾਰਾਸ਼ਟਰ

ਮਹਾਰਾਸ਼ਟਰ

21.

 ਸ਼੍ਰੀ ਉਰਵੀਸ਼ ਪ੍ਰਵੀਨਕੁਮਾਰ ਸੋਨੀ

ਗਵਰਨਮੈਂਟ ਪੌਲੀਟੈਕਨੀਕ, ਅਹਿਮਦਾਬਾਦ, ਗੁਜਰਾਤ

ਗੁਜਰਾਤ

 

*****

ਐੱਮਵੀ/ਏਕੇ

MOE/August 26 2025


(Release ID: 2161044)