ਵਿੱਤ ਮੰਤਰਾਲਾ
ਡੀਆਰਆਈ ਨੇ ਸਮੁੱਚੇ ਭਾਰਤ ਵਿੱਚ ਚੱਲ ਰਹੇ "ਵੀਡਆਉਟ" ਨਾਮਕ ਆਪ੍ਰੇਸ਼ਨ ਵਿੱਚ ਲਗਭਗ 72 ਕਰੋੜ ਰੁਪਏ ਦੀ ਕੀਮਤ ਦਾ 72 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ ਜ਼ਬਤ ਕੀਤੀ
Posted On:
22 AUG 2025 3:42PM by PIB Chandigarh
ਸਮੁੱਚੇ ਭਾਰਤ ਵਿੱਚ ਚੱਲ ਰਹੇ "ਵੀਡਆਉਟ" ਨਾਮਕ ਇੱਕ ਆਪ੍ਰੇਸ਼ਨ ਕੋਡ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਭਾਰਤ ਵਿੱਚ ਹਾਈਡ੍ਰੋਪੋਨਿਕ ਵੀਡ ਦੀ ਤਸਕਰੀ ਵਿੱਚ ਸ਼ਾਮਲ ਇੱਕ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। 20 ਅਗਸਤ 2025 ਦੀ ਦੇਰ ਸ਼ਾਮ ਨੂੰ, ਡੀਆਰਆਈ ਦੇ ਅਧਿਕਾਰੀਆਂ ਵਲੋਂ ਕ੍ਰਾਂਤੀਵੀਰਾ ਸੰਗੋਲੀ ਰਾਇਨਾ ਰੇਲਵੇ ਸਟੇਸ਼ਨ, ਬੰਗਲੁਰੂ ਅਤੇ ਭੋਪਾਲ ਜੰਕਸ਼ਨ 'ਤੇ ਇੱਕੋ ਸਮੇਂ ਰੋਕਥਾਮ ਕਾਰਵਾਈ ਕੀਤੀ ਗਈ।
ਬੰਗਲੁਰੂ ਵਿੱਚ ਦਿੱਲੀ ਜਾਣ ਵਾਲੀ ਰਾਜਧਾਨੀ ਟ੍ਰੇਨ (22691) ਵਿੱਚ ਹਾਲ ਹੀ ਸਵਾਰ ਹੋਏ ਦੋ ਯਾਤਰੀਆਂ ਦੇ ਸਮਾਨ ਦੀ ਪੂਰੀ ਤਲਾਸ਼ੀ ਦੌਰਾਨ 29.88 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ ਬਰਾਮਦ ਹੋਈ। ਇਸੇ ਤਰ੍ਹਾਂ ਤਾਲਮੇਲ ਵਾਲੀ ਕਾਰਵਾਈ ਵਿੱਚ, ਭੋਪਾਲ ਜੰਕਸ਼ਨ ‘ਤੇ ਵੀ ਦੋ ਯਾਤਰੀਆਂ ਤੋਂ 24.186 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ ਮਿਲੀ, ਜੋ 19 ਅਗਸਤ 2025 ਨੂੰ ਬੰਗਲੁਰੂ ਤੋਂ ਰਾਜਧਾਨੀ ਟ੍ਰੇਨ ‘ਚ ਸਵਾਰ ਹੋਏ ਸਨ।
ਇਸ ਦੌਰਾਨ, ਸਿੰਡੀਕੇਟ ਦੇ ਸਹਿਯੋਗੀ ਮਾਸਟਰਮਾਈਂਡ ਨੂੰ ਨਵੀਂ ਦਿੱਲੀ ਵਿੱਚ ਲੱਭ ਲਿਆ ਗਿਆ ਅਤੇ ਉਸ ਦੇ ਕਬਜ਼ੇ ਵਿੱਚੋਂ 1.02 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਇੱਕ ਤੁਰੰਤ ਕਾਰਵਾਈ ਵਿੱਚ, 20 ਅਗਸਤ 2025 ਨੂੰ ਥਾਈਲੈਂਡ ਤੋਂ ਬੰਗਲੁਰੂ ਪਹੁੰਚਣ ਵਾਲੇ ਇੱਕ ਯਾਤਰੀ ਨੂੰ 21 ਅਗਸਤ 2025 ਦੀ ਸਵੇਰ ਨੂੰ ਬੰਗਲੁਰੂ ਦੇ ਇੱਕ ਹੋਟਲ ਵਿੱਚ ਫੜ੍ਹਿਆ ਗਿਆ, ਜਿਸ ਕੋਲੋਂ 17.958 ਕਿਲੋਗ੍ਰਾਮ ਹੋਰ ਹਾਈਡ੍ਰੋਪੋਨਿਕ ਵੀਡ ਬਰਾਮਦ ਹੋਈ।
ਐੱਨਡੀਪੀਐੱਸ ਐਕਟ, 1985 ਦੀਆਂ ਧਾਰਾਵਾਂ ਤਹਿਤ ਲਗਭਗ 72 ਕਰੋੜ ਰੁਪਏ ਦੀ ਕੁੱਲ 72.024 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ ਦੇ ਨਾਲ-ਨਾਲ 1.02 ਕਰੋੜ ਰੁਪਏ ਦੀ ਗੈਰ-ਕਾਨੂੰਨੀ ਕਮਾਈ ਜ਼ਬਤ ਕੀਤੀ ਗਈ।
ਇਸ ਵਿੱਚ ਸ਼ਾਮਲ ਸਹਿਯੋਗੀ ਮਾਸਟਰਮਾਈਂਡ ਅਤੇ ਸਾਰੇ ਪੰਜ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਿੰਡੀਕੇਟ ਸੋਸ਼ਲ ਮੀਡੀਆ ਰਾਹੀਂ ਕਾਲਜ ਛੱਡਣ ਵਾਲਿਆਂ, ਪਾਰਟ-ਟਾਈਮ ਨੌਕਰੀ ਕਰਨ ਵਾਲੇ ਜਾਂ ਬੇਰੋਜ਼ਗਾਰ ਨੌਜਵਾਨਾਂ ਤੱਕ ਪਹੁੰਚ ਕਰਦਾ ਸੀ। ਐੱਨਡੀਪੀਐੱਸ ਐਕਟ ਵਿੱਚ ਨਸ਼ਿਆਂ ਦੇ ਪ੍ਰਬੰਧਨ ਨਾਲ ਸਬੰਧਿਤ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ।
****
ਐੱਨਬੀ/ਕੇਐੱਮਐੱਨ
(Release ID: 2160088)
Visitor Counter : 3