ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਮੰਤਰੀ ਮੰਡਲ ਨੇ 8307.74 ਕਰੋੜ ਰੁਪਏ ਦੀ ਪੂੰਜੀ ਲਾਗਤ ਨਾਲ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) 'ਤੇ ਓਡੀਸ਼ਾ ਵਿੱਚ 6-ਮਾਰਗੀ ਪਹੁੰਚ-ਨਿਯੰਤਰਤ ਰਾਜਧਾਨੀ ਖੇਤਰ ਰਿੰਗ ਰੋਡ (ਭੁਬਨੇਸ਼ਵਰ ਬਾਈਪਾਸ, 110.875 ਕਿਲੋਮੀਟਰ) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ


Posted On: 19 AUG 2025 3:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲੇ ਕੈਬਨਿਟ ਕਮੇਟੀ ਨੇ ਅੱਜ 8307.74 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) 'ਤੇ ਓਡੀਸ਼ਾ ਵਿੱਚ 6-ਮਾਰਗੀ ਪਹੁੰਚ-ਨਿਯੰਤਰਤ ਰਾਜਧਾਨੀ ਖੇਤਰ ਰਿੰਗ ਰੋਡ (ਭੁਬਨੇਸ਼ਵਰ ਬਾਈਪਾਸ - 110.875 ਕਿਲੋਮੀਟਰ) ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਵਰਤਮਾਨ ਵਿੱਚ, ਮੌਜੂਦਾ ਰਾਸ਼ਟਰੀ ਰਾਜਮਾਰਗ 'ਤੇ ਰਾਮੇਸ਼ਵਰ ਤੋਂ ਤਾਂਗੀ ਵਿਚਾਲੇ ਸੰਪਰਕ ਵਿੱਚ ਉੱਚ ਆਵਾਜਾਈ ਕਾਰਨ ਕਾਫ਼ੀ ਭੀੜ-ਭੜੱਕਾ ਹੁੰਦਾ ਹੈ, ਜੋ ਕਿ ਵਧੇਰੇ ਸ਼ਹਿਰੀਕ੍ਰਿਤ ਸ਼ਹਿਰਾਂ ਖੋਰਧਾ, ਭੁਬਨੇਸ਼ਵਰ ਅਤੇ ਕਟਕ ਵਿੱਚੋਂ ਲੰਘਦਾ ਹੈ। ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ, ਪ੍ਰੋਜੈਕਟ ਨੂੰ 6-ਮਾਰਗੀ ਪਹੁੰਚ-ਨਿਯੰਤਰਤ ਗ੍ਰੀਨਫੀਲਡ ਹਾਈਵੇਅ ਵਜੋਂ ਵਿਕਸਿਤ ਕਰਨ ਦਾ ਪ੍ਰਸਤਾਵ ਹੈ। ਇਹ ਪ੍ਰੋਜੈਕਟ ਓਡੀਸ਼ਾ ਅਤੇ ਹੋਰ ਪੂਰਬੀ ਰਾਜਾਂ ਨੂੰ ਕਟਕ, ਭੁਬਨੇਸ਼ਵਰ ਅਤੇ ਖੋਰਧਾ ਸ਼ਹਿਰਾਂ ਤੋਂ ਭਾਰੀ ਵਪਾਰਕ ਆਵਾਜਾਈ ਨੂੰ ਦੂਰ ਕਰਕੇ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ। ਇਹ ਮਾਲ ਢੋਆ-ਢੁਆਈ ਦੀ ਕੁਸ਼ਲਤਾ ਨੂੰ ਵਧਾਏਗਾ, ਲੌਜਿਸਟਿਕਸ ਲਾਗਤ ਘਟਾਏਗਾ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਏਗਾ।

ਪ੍ਰੋਜੈਕਟ ਦੀ ਇਕਸਾਰਤਾ 3 ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ (ਐੱਨਐੱਚ-55, ਐੱਨਐੱਚ-57 ਅਤੇ ਐੱਨਐੱਚ-655) ਅਤੇ 1 ਰਾਜ ਮਾਰਗ (ਐੱਸਐੱਚ-65) ਨਾਲ ਜੁੜੀ ਹੋਈ ਹੈ, ਜੋ ਕਿ ਓਡੀਸ਼ਾ ਭਰ ਵਿੱਚ ਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕ ਬਿੰਦੂਆਂ ਨੂੰ ਸਹਿਜ ਸੰਪਰਕ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਅੱਪਗ੍ਰੇਡ ਕੀਤਾ ਗਿਆ ਕੋਰੀਡੋਰ 10 ਆਰਥਿਕ ਬਿੰਦੂਆਂ, 04 ਸਮਾਜਿਕ ਬਿੰਦੂਆਂ ਅਤੇ 05 ਲੌਜਿਸਟਿਕ ਬਿੰਦੂਆਂ ਨਾਲ ਜੁੜ ਕੇ ਮਲਟੀ-ਮਾਡਲ ਏਕੀਕਰਣ ਨੂੰ ਵਧਾਏਗਾ, ਜੋ 1 ਪ੍ਰਮੁੱਖ ਰੇਲਵੇ ਸਟੇਸ਼ਨ, 1 ਹਵਾਈ ਅੱਡਾ, 1 ਪ੍ਰਸਤਾਵਿਤ ਮਲਟੀ-ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ), ਅਤੇ 2 ਪ੍ਰਮੁੱਖ ਬੰਦਰਗਾਹਾਂ ਨਾਲ ਵਧੀ ਹੋਈ ਬਹੁ-ਆਵਾਜਾਈ ਪ੍ਰਣਾਲੀ ਪ੍ਰਦਾਨ ਕਰੇਗਾ ਜਿਸ ਨਾਲ ਪੂਰੇ ਖੇਤਰ ਵਿੱਚ ਸਮਾਨ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਸੰਭ ਹੋਵੇਗੀ।

ਪੂਰਾ ਹੋਣ 'ਤੇ, ਇਹ ਬਾਈਪਾਸ ਖੇਤਰੀ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜੋ ਪ੍ਰਮੁੱਖ ਧਾਰਮਿਕ ਅਤੇ ਆਰਥਿਕ ਕੇਂਦਰਾਂ ਵਿਚਾਲੇ ਸੰਪਰਕ ਨੂੰ ਮਜ਼ਬੂਤ ਕਰੇਗਾ ਅਤੇ ਵਪਾਰ ਅਤੇ ਉਦਯੋਗਿਕ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗਾ। ਇਹ ਪ੍ਰੋਜੈਕਟ ਲਗਭਗ 74.43 ਲੱਖ ਮੈਨ-ਡੇਅ ਪ੍ਰਤੱਖ ਅਤੇ 93.04 ਲੱਖ ਮੈਨ-ਡੇਅ ਅਪ੍ਰਤੱਖ ਰੋਜ਼ਗਾਰ ਪੈਦਾ ਕਰੇਗਾ ਅਤੇ ਨੇੜਲੇ ਖੇਤਰਾਂ ਵਿੱਚ ਵਿਕਾਸ, ਪ੍ਰਗਤੀ ਅਤੇ ਸਮ੍ਰਿੱਧੀ ਦੇ ਨਵੇਂ ਰਾਹ ਖੋਲ੍ਹੇਗਾ।"

ਕੋਰੀਡੋਰ ਦਾ ਨਕਸ਼ਾ: 

ਅਨੁਬੰਧ - I: ਪ੍ਰੋਜੈਕਟ ਵੇਰਵੇ:

ਵਿਸ਼ੇਸ਼ਤਾ

ਵੇਰਵੇ

ਪ੍ਰੋਜੈਕਟ ਦਾ ਨਾਮ

6-ਲੇਨ ਐਕਸੈੱਸ-ਨਿਯੰਤਰਿਤ ਗ੍ਰੀਨਫੀਲਡ ਕੈਪੀਟਲ ਰੀਜਨ ਰਿੰਗ ਰੋਡ (ਭੁਬਨੇਸ਼ਵਰ ਬਾਈਪਾਸ) ਰਾਮੇਸ਼ਵਰ ਤੋਂ ਤਾਂਗੀ ਤੱਕ

ਕੋਰੀਡੋਰ

ਕੋਲਕਾਤਾ - ਚੇੱਨਈ

ਲੰਬਾਈ (ਕਿ.ਮੀ.)

110.875

ਕੁੱਲ ਸਿਵਿਲ ਲਾਗਤ (ਰੁਪਏ ਕਰੋੜ)

4686.74

ਜ਼ਮੀਨ ਪ੍ਰਾਪਤੀ ਲਾਗਤ (ਰੁਪਏ ਕਰੋੜ)

1029.43

ਕੁੱਲ ਪੂੰਜੀ ਲਾਗਤ (ਰੁਪਏ ਕਰੋੜ)

8307.74

ਮਾਧਿਅਮ 

ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ)

ਬਾਈਪਾਸ

110.875 ਕਿਲੋਮੀਟਰ ਲੰਬਾਈ ਦਾ ਤੁਰੰਤ ਪ੍ਰੋਜੈਕਟ

ਮੁੱਖ ਸੜਕਾਂ ਜੁੜੀਆਂ

ਰਾਸ਼ਟਰੀ ਰਾਜਮਾਰਗ - ਐੱਨਐੱਚ-55, ਐੱਨਐੱਚ-655 ਅਤੇ ਐੱਨਐੱਚ-57।

ਰਾਜ ਰਾਜਮਾਰਗ - ਐੱਸਐੱਚ-65

ਆਰਥਿਕ / ਸਮਾਜਿਕ / ਆਵਾਜਾਈ ਬਿੰਦੂ ਜੁੜੇ

ਹਵਾਈ ਅੱਡੇ: ਭੁਬਨੇਸ਼ਵਰ

ਰੇਲਵੇ ਸਟੇਸ਼ਨ: ਖੋਰਧਾ

ਬੰਦਰਗਾਹ: ਪੁਰੀ ਅਤੇ ਅਸਟਰੰਗ

ਆਰਥਿਕ ਨੋਡ: ਐੱਸਈਜ਼ੈੱਡ, ਮੈਗਾ ਫੂਡ ਪਾਰਕ, ਟੈਕਸਟਾਈਲ ਅਤੇ ਫਾਰਮਾ ਕਲੱਸਟਰ, ਫਿਸ਼ਿੰਗ ਕਲੱਸਟਰ

ਸਮਾਜਿਕ ਨੋਡ: ਐਸਪੀਰੇਸ਼ਨਲ ਜ਼ਿਲ੍ਹਾ, ਕਬਾਇਲੀ ਜ਼ਿਲ੍ਹਾ ਅਤੇ ਐੱਲਡਬਲਿਊ ਪ੍ਰਭਾਵਿਤ ਜ਼ਿਲ੍ਹਾ।

ਮੁੱਖ ਸ਼ਹਿਰ / ਕਸਬੇ ਜੁੜੇ

ਖੋਰਧਾ, ਭੁਬਨੇਸ਼ਵਰ, ਕਟਕ ਅਤੇ ਢੇਨਕਨਾਲ।

ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ

74.43 ਲੱਖ ਮੈਨ-ਡੇਅ (ਪ੍ਰਤੱਖ) ਅਤੇ 93.04 ਲੱਖ ਮੈਨ-ਡੇਅ (ਅਪ੍ਰਤੱਖ)

ਵਿੱਤੀ ਸਾਲ-25 ਵਿੱਚ ਸਲਾਨਾ ਔਸਤ ਰੋਜ਼ਾਨਾ ਆਵਾਜਾਈ (ਏਏਡੀਟੀ)

28,282 ਯਾਤਰੀ ਕਾਰ ਯੂਨਿਟਾਂ (ਪੀਸੀਯੂ) ਦਾ ਅਨੁਮਾਨ ਹੈ।

 

***

ਐੱਮਜੇਪੀਐੱਸ


(Release ID: 2158006) Visitor Counter : 6