ਗ੍ਰਹਿ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਸੁਤੰਤਰਤਾ ਦਿਵਸ 'ਤੇ ਨਵੀਂ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਹੁਣ ਆਤੰਕਵਾਦ ਵਿਰੁੱਧ ਇੱਕ ਨਿਊ ਨੌਰਮਲ ਸਥਾਪਿਤ ਕੀਤਾ ਹੈ


ਆਤੰਕ ਅਤੇ ਆਤੰਕਵਾਦੀ ਨੂੰ ਪਾਲਣ-ਪੋਸ਼ਣ ਅਤੇ ਪਨਾਹ ਦੇਣ ਵਾਲੇ, ਅਤੇ ਆਤੰਕਵਾਦੀਆਂ ਨੂੰ ਸਸ਼ਕਤ ਬਣਾਉਣ ਵਾਲੇ, ਹੁਣ ਵੱਖਰੇ ਨਹੀਂ ਸਮਝੇ ਜਾਣਗੇ

ਅਸੀਂ ਦੰਡ ਸੰਹਿਤਾ ਨੂੰ ਖਤਮ ਕਰ ਦਿੱਤਾ ਹੈ ਅਤੇ ਭਾਰਤੀ ਨਿਆਂ ਸੰਹਿਤਾ ਲਿਆਂਦੀ ਹੈ, ਨਿਆਂ ਸੰਹਿਤਾ ਵਿੱਚ ਭਾਰਤ ਦੇ ਨਾਗਰਿਕਾਂ ਦੇ ਪ੍ਰਤੀ ਵਿਸ਼ਵਾਸ ਦਾ ਭਾਵ ਹੈ

ਭਾਵੇਂ ਇਹ ਢਾਂਚਾਗਤ ਸੁਧਾਰ ਹੋਣ ਜਾਂ ਰੈਗੂਲੇਟਰੀ, ਨੀਤੀ, ਪ੍ਰਕਿਰਿਆ ਜਾਂ ਸੰਵਿਧਾਨਕ ਸੁਧਾਰ, ਅੱਜ ਅਸੀਂ ਹਰ ਤਰ੍ਹਾਂ ਦੇ ਸੁਧਾਰ ਨੂੰ ਆਪਣਾ ਉਦੇਸ਼ ਬਣਾਇਆ ਹੈ

ਪਿਛਲੇ 11 ਵਰ੍ਹਿਆਂ ਵਿੱਚ, ਅਸੀਂ ਰਾਸ਼ਟਰੀ ਸੁਰੱਖਿਆ, ਰਾਸ਼ਟਰ ਦੀ ਰੱਖਿਆ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਲਗਨ ਨਾਲ ਕੰਮ ਕੀਤਾ ਹੈ ਅਤੇ ਬਦਲਾਅ ਲਿਆਉਣ ਵਿੱਚ ਸਫਲ ਹੋਏ ਹਾਂ

ਸਾਡੇ ਦੇਸ਼ ਦਾ ਇੱਕ ਵੱਡਾ ਆਦਿਵਾਸੀ ਖੇਤਰ ਪਿਛਲੇ ਕਈ ਦਹਾਕਿਆਂ ਤੋਂ ਨਕਸਲਵਾਦ ਅਤੇ ਮਾਓਵਾਦ ਦੀ ਪਕੜ ਵਿੱਚ ਖੂਨ ਨਾਲ ਲੱਥਪਥ ਸੀ

ਇੱਕ ਸਮਾਂ ਸੀ ਜਦੋਂ ਬਸਤਰ ਨੂੰ ਯਾਦ ਕਰਦੇ ਹੀ ਮਾਓਵਾਦ, ਨਕਸਲਵਾਦ, ਬੰਬਾਂ ਅਤੇ ਬੰਦੂਕਾਂ ਦੀ ਆਵਾਜ਼ ਸੁਣਾਈ ਦਿੰਦੀ ਸੀ

ਅੱਜ, ਉਸੇ ਬਸਤਰ ਵਿੱਚ, ਮਾਓਵਾਦ ਅਤੇ ਨਕਸਲਵਾਦ ਤੋਂ ਮੁਕਤ ਹੋਣ ਤੋਂ ਬਾਅਦ, ਜਦੋਂ ਹਜ਼ਾਰਾਂ ਨੌਜਵਾਨ ਓਲੰਪਿਕ ਵਿੱਚ ਹਿੱਸਾ ਲੈਂਦੇ ਹਨ ਅਤੇ ਭਾਰਤ ਮਾਤਾ ਕੀ ਜੈ ਦਾ ਨਾਅਰਾ ਲਗਾਉਂਦੇ ਹੋਏ ਖੇਡ ਖੇਤਰ ਵਿੱਚ ਪ੍ਰਵੇਸ਼ ਕਰਦੇ ਹਾਂ, ਤਾਂ ਪੂਰਾ ਮਾਹੌਲ ਉਤਸ਼ਾਹ ਨਾਲ ਭਰ ਜਾਂਦਾ ਹੈ

ਇੱਕ ਸਾਜ਼ਿਸ਼ ਅਤੇ ਇੱਕ ਯੋਜਨਾਬੱਧ ਸਾਜ਼ਿਸ

Posted On: 15 AUG 2025 4:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਨਵੀਂ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਹੁਣ ਆਤੰਕਵਾਦ ਵਿਰੁੱਧ ਇੱਕ ਨਿਊ ਨੌਰਮਲ ਸਥਾਪਿਤ ਕਰ ਦਿੱਤਾ ਹੈ। ਆਤੰਕਵਾਦ ਨੂੰ ਪਾਲਣ-ਪੋਸ਼ਣ ਅਤੇ ਪਨਾਹ ਦੇਣ ਵਾਲਿਆਂ ਅਤੇ ਆਤੰਕਵਾਦੀਆਂ ਨੂੰ ਸ਼ਕਤੀ ਦੇਣ ਵਾਲਿਆਂ ਨੂੰ ਹੁਣ ਵੱਖਰਾ ਨਹੀਂ ਦੇਖਿਆ ਜਾਵੇਗਾ। ਉਹ ਮਨੁੱਖਤਾ ਦੇ ਬਰਾਬਰ ਦੁਸ਼ਮਣ ਹਨ, ਉਨ੍ਹਾਂ ਦਰਮਿਆਨ ਕੋਈ ਭੇਦ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਹੁਣ ਪ੍ਰਮਾਣੂ ਧਮਕੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਪ੍ਰਮਾਣੂ ਬਲੈਕਮੇਲ, ਜੋ ਕਿ ਲੰਬੇ ਸਮੇਂ ਤੋਂ ਜਾਰੀ ਹੈ, ਹੁਣ ਬਲੈਕਮੇਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਬ੍ਰਿਟਿਸ਼ ਯੁੱਗ ਤੋਂ, ਅਸੀਂ ਦੰਡ ਸੰਹਿਤਾ ਦੇ ਬੋਝ ਹੇਠ ਦੱਬੇ ਹੋਏ ਸੀ, ਸਜ਼ਾ ਦੇ ਡਰ ਹੇਠ ਜੀ ਰਹੇ ਸੀ, ਅਤੇ ਸੁਤੰਤਰਤਾ ਦੇ 75 ਸਾਲ ਇਸੇ ਤਰ੍ਹਾਂ ਬੀਤ ਗਏ। ਉਨ੍ਹਾਂ  ਨੇ ਕਿਹਾ ਕਿ ਅਸੀਂ ਦੰਡ ਸੰਹਿਤਾ ਨੂੰ ਖਤਮ ਕਰ ਦਿੱਤਾ ਹੈ ਅਤੇ ਭਾਰਤੀ ਨਿਆਂ ਸੰਹਿਤਾ ਪੇਸ਼ ਕੀਤੀ ਹੈ। ਭਾਰਤੀ ਨਿਆਂ ਸੰਹਿਤਾ ਭਾਰਤ ਦੇ ਨਾਗਰਿਕਾਂ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਸੁਧਾਰ ਦੀ ਯਾਤਰਾ ਨੂੰ ਤੇਜ਼ ਕਰਨ ਦਾ ਮਿਸ਼ਨ ਚੁੱਕਿਆ ਹੈ ਅਤੇ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਢਾਂਚਾਗਤ ਸੁਧਾਰ ਹੋਣ, ਰੈਗੂਲੇਟਰੀ, ਨੀਤੀ, ਪ੍ਰਕਿਰਿਆ, ਜਾਂ ਸੰਵਿਧਾਨਕ ਸੁਧਾਰ, ਅਸੀਂ ਹਰ ਤਰ੍ਹਾਂ ਦੇ ਸੁਧਾਰ ਨੂੰ ਮਕਸਦ ਬਣਾ ਕੇ ਉਦੇਸ਼ ਨਾਲ ਅੱਗੇ ਵਧਾ ਰਹੇ ਹਾਂ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਹਨ ਜੋ ਲੋਕਾਂ ਨੂੰ ਮਾਮੂਲੀ ਮੁੱਦਿਆਂ ਲਈ ਜੇਲ੍ਹ ਭੇਜਦੇ ਹਨ, ਅਤੇ ਹੈਰਾਨੀ ਦੀ ਗੱਲ ਹੈ ਕਿ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗੈਰ-ਜ਼ਰੂਰੀ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਪਹਿਲਾਂ ਵੀ ਸੰਸਦ ਵਿੱਚ ਬਿਲ ਲਾਏ ਹਾਂ, ਅਤੇ ਇਸ ਵਾਰ ਅਸੀਂ ਉਨ੍ਹਾਂ ਨੂੰ ਦੁਬਾਰਾ ਲੈਕੇ ਆਏ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਹਾ ਕਿ ਅਸੀਂ ਖੁਸ਼ਹਾਲੀ ਵੱਲ ਵਧ ਰਹੇ ਹਾਂ, ਪਰ ਖੁਸ਼ਹਾਲੀ ਦਾ ਰਸਤਾ ਸੁਰੱਖਿਆ ਵਿੱਚੋਂ ਲੰਘਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਅਸੀਂ ਰਾਸ਼ਟਰੀ ਸੁਰੱਖਿਆ, ਰਾਸ਼ਟਰ ਦੀ ਰੱਖਿਆ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਸਮਰਪਣ ਭਾਵ ਨਾਲ ਕੰਮ ਕੀਤਾ ਹੈ। ਅਸੀਂ ਤਬਦੀਲੀ ਲਿਆਉਣ ਵਿੱਚ ਸਫਲ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦਾ ਇੱਕ ਵੱਡਾ ਕਬਾਇਲੀ ਖੇਤਰ ਨਕਸਲਵਾਦ ਅਤੇ ਮਾਓਵਾਦ ਦੀ ਪਕੜ ਵਿੱਚ ਖੂਨ ਨਾਲ ਰੰਗਿਆ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਪਰਿਵਾਰਾਂ ਨੂੰ ਸਭ ਤੋਂ ਵੱਧ ਦੁੱਖ ਝੱਲਣਾ ਪਿਆ। ਕਬਾਇਲੀ ਮਾਵਾਂ ਅਤੇ ਭੈਣਾਂ ਨੇ ਆਪਣੇ ਹੋਣਹਾਰ ਬੱਚੇ ਗੁਆ ਦਿੱਤੇ। ਨੌਜਵਾਨ ਪੁੱਤਰਾਂ ਨੂੰ ਗਲਤ ਰਸਤੇ 'ਤੇ ਖਿੱਚਿਆ ਗਿਆ, ਗੁੰਮਰਾਹ ਕੀਤਾ ਗਿਆ, ਉਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ। ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਕਿ ਅਸੀਂ ਫ਼ੌਲਾਦੀ ਹੱਥ ਨਾਲ ਕੰਮ ਕੀਤਾ। ਇੱਕ ਸਮਾਂ ਸੀ ਜਦੋਂ ਨਕਸਲਵਾਦ ਨੇ 125 ਤੋਂ ਵੱਧ ਜ਼ਿਲ੍ਹਿਆਂ ਵਿੱਚ ਆਪਣੀਆਂ ਜੜ੍ਹਾਂ ਫੈਲਾਈਆਂ ਸਨ ਅਤੇ ਸਾਡੇ ਕਬਾਇਲੀ ਖੇਤਰ ਅਤੇ ਕਬਾਇਲੀ ਨੌਜਵਾਨ ਮਾਓਵਾਦ ਦੇ ਚੁੰਗਲ ਵਿੱਚ ਫਸ ਗਏ ਸਨ। ਅੱਜ ਅਸੀਂ 125 ਜ਼ਿਲ੍ਹਿਆਂ ਨੂੰ ਘਟਾ ਕੇ 20 ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਕਬਾਇਲੀ ਭਾਈਚਾਰਿਆਂ ਦੀ ਸਭ ਤੋਂ ਵੱਡੀ ਸੇਵਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਬਸਤਰ ਨੂੰ ਯਾਦ ਕਰਨ 'ਤੇ ਮਾਓਵਾਦ, ਨਕਸਲਵਾਦ, ਬੰਬਾਂ ਅਤੇ ਬੰਦੂਕਾਂ ਦੀ ਆਵਾਜ਼ ਸੁਣਾਈ ਦਿੰਦੀ ਸੀ। ਅੱਜ ਉਸੇ ਬਸਤਰ ਵਿੱਚ, ਮਾਓਵਾਦ ਅਤੇ ਨਕਸਲਵਾਦ ਤੋਂ ਮੁਕਤ ਹੋਣ ਤੋਂ ਬਾਅਦ, ਜਦੋਂ ਹਜ਼ਾਰਾਂ ਨੌਜਵਾਨ ਓਲੰਪਿਕ ਵਿੱਚ ਹਿੱਸਾ ਲੈਂਦੇ ਹਾਂ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਉਂਦੇ ਹੋਏ ਖੇਡ ਖੇਤਰ ਵਿੱਚ ਪ੍ਰਵੇਸ਼ ਕਰਦੇ ਹਾਂ, ਤਾਂ ਪੂਰਾ ਮਾਹੌਲ ਉਤਸ਼ਾਹ ਨਾਲ ਭਰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਇਸ ਤਬਦੀਲੀ ਦਾ ਗਵਾਹ ਬਣ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਨੂੰ ਕਦੇ ਲਾਲ ਗਲਿਆਰਿਆਂ ਵਜੋਂ ਜਾਣਿਆ ਜਾਂਦਾ ਸੀ, ਉਹ ਹੁਣ ਵਿਕਾਸ ਦੇ ਹਰੇ ਗਲਿਆਰੇ ਬਣ ਰਹੇ ਹਨ, ਇਹ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਕਸ਼ੇ ਵਿੱਚ ਜਿਨ੍ਹਾਂ ਖੇਤਰਾਂ ਨੂੰ ਖੂਨ ਨਾਲ ਰੰਗਿਆ ਅਤੇ ਲਾਲ ਰੰਗ ਦਿੱਤਾ ਗਿਆ ਸੀ, ਅਸੀਂ ਉੱਥੇ ਸੰਵਿਧਾਨ, ਕਾਨੂੰਨ ਅਤੇ ਵਿਕਾਸ ਦਾ ਤਿਰੰਗਾ ਲਹਿਰਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦਾ ਮੌਕਾ ਹੈ। ਇਸ ਮੌਕੇ 'ਤੇ, ਇਨ੍ਹਾਂ ਕਬਾਇਲੀ ਖੇਤਰਾਂ ਨੂੰ ਨਕਸਲਵਾਦ ਤੋਂ ਮੁਕਤ ਕਰਕੇ ਅਤੇ ਕਬਾਇਲੀ ਨੌਜਵਾਨਾਂ ਦੀਆਂ ਜਾਨਾਂ ਬਚਾ ਕੇ, ਅਸੀਂ ਭਗਵਾਨ ਬਿਰਸਾ ਮੁੰਡਾ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਡੇਮੋਗ੍ਰਾਫੀ ਨੂੰ ਇੱਕ ਸਾਜ਼ਿਸ਼ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਿੱਸੇ ਵਜੋਂ ਬਦਲਿਆ ਜਾ ਰਿਹਾ ਹੈ। ਇੱਕ ਨਵਾਂ ਸੰਕਟ ਬੀਜਿਆ ਜਾ ਰਿਹਾ ਹੈ ਅਤੇ ਘੁਸਪੈਠੀਏ ਦੇਸ਼ ਦੇ ਨੌਜਵਾਨਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ। ਇਹ ਘੁਸਪੈਠੀਏ ਦੇਸ਼ ਦੀਆਂ ਭੈਣਾਂ ਅਤੇ ਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਘੁਸਪੈਠੀਏ ਮਾਸੂਮ ਆਦਿਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਜਦੋਂ ਡੈਮੋਗ੍ਰਾਫੀ ਵਿੱਚ ਤਬਦੀਲੀ ਆਉਂਦੀ ਹੈ, ਸਰਹੱਦੀ ਖੇਤਰਾਂ ਵਿੱਚ ਡੈਮੋਗ੍ਰਾਫੀ ਵਿੱਚ ਤਬਦੀਲੀ ਆਉਂਦੀ ਹੈ, ਤਾਂ ਰਾਸ਼ਟਰੀ ਸੁਰੱਖਿਆ ਲਈ ਸੰਕਟ ਪੈਦਾ ਹੁੰਦਾ ਹੈ। ਇਹ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਸੰਕਟ ਪੈਦਾ ਕਰਦਾ ਹੈ ਅਤੇ ਸਮਾਜਿਕ ਤਣਾਅ ਦੇ ਬੀਜ ਬੀਜਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਦੇਸ਼ ਘੁਸਪੈਠੀਆਂ ਦੇ ਅੱਗੇ ਆਪਣੇ ਆਪ ਨੂੰ ਸਮਰਪਣ ਨਹੀਂ ਕਰ ਸਕਦਾ। ਜਦੋਂ ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਕਰ ਸਕਦਾ, ਤਾਂ ਭਾਰਤ ਇਹ ਕਿਵੇਂ ਕਰ ਸਕਦਾ ਹੈ? ਉਨ੍ਹਾਂ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਕੁਰਬਾਨੀ ਅਤੇ ਸ਼ਹਾਦਤ ਨਾਲ ਸੁਤੰਤਰਤਾ ਪ੍ਰਾਪਤ ਕੀਤੀ ਅਤੇ ਸਾਨੂੰ ਆਜ਼ਾਦ ਭਾਰਤ ਦਿੱਤਾ। ਉਨ੍ਹਾਂ ਮਹਾਨ ਪੁਰਸ਼ਾਂ ਪ੍ਰਤੀ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਦੇਸ਼ ਵਿੱਚ ਅਜਿਹੇ ਕੰਮਾਂ ਨੂੰ ਸਵੀਕਾਰ ਨਾ ਕਰੀਏ, ਇਹ ਉਨ੍ਹਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਲਈ, ਅੱਜ ਲਾਲ ਕਿਲੇ ਦੀ ਫਸੀਲ ਤੋਂ, ਮੈਂ ਐਲਾਨ ਕਰਦਾ ਹਾਂ ਕਿ ਅਸੀਂ ਇੱਕ ਹਾਈ ਪਾਵਰ ਡੈਮੋਗ੍ਰਾਫੀ ਮਿਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਮਿਸ਼ਨ ਭਾਰਤ ਉੱਤੇ ਆ ਰਹੇ ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਨਿਰਧਾਰਿਤ ਸਮੇਂ ਵਿੱਚ ਸੋਚ-ਸਮਝ ਕੇ ਅਤੇ ਨਿਸ਼ਚਿਤ ਰੂਪ ਨਾਲ ਆਪਣਾ ਕੰਮ ਕਰੇਗਾ।

*****

ਆਰਕੇ / ਵੀਵੀ / ਪੀਆਰ/ਪੀਐਸ


(Release ID: 2157019)