ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੁਤੰਤਰਤਾ ਦਿਵਸ 'ਤੇ ਕਿਸਾਨਾਂ ਨੂੰ ਸ਼ਰਧਾਂਜਲੀ : ਭਾਰਤ ਦਾ ਅਧਾਰ ਦੱਸਿਆ

Posted On: 15 AUG 2025 12:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਆਜ਼ਾਦੀ ਦਿਵਸ 'ਤੇ ਭਾਰਤ ਦੇ ਕਿਸਾਨਾਂ ਨੂੰ ਭਾਵਨਾਤਮਕ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਨਿਰਭਰਤਾ ਤੋਂ ਆਤਮਨਿਰਭਰਤਾ ਤੱਕ ਰਾਸ਼ਟਰ ਦੀ ਯਾਤਰਾ ਦਾ ਅਧਾਰ ਕਿਹਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕਿਵੇਂ ਬਸਤੀਵਾਦੀ ਸ਼ਾਸਨ ਨੇ ਦੇਸ਼ ਨੂੰ ਗਰੀਬ ਬਣਾ ਦਿੱਤਾ ਸੀ, ਪਰ ਇਹ ਕਿਸਾਨਾਂ ਦੇ ਅਣਥੱਕ ਯਤਨਾਂ ਨੇ ਹੀ ਭਾਰਤ ਦੇ ਅੰਨ ਭੰਡਾਰ ਭਰੇ ਅਤੇ ਰਾਸ਼ਟਰ ਦੀ ਖੁਰਾਕ ਪ੍ਰਭੂਸੱਤਾ ਨੂੰ ਸੁਰੱਖਿਅਤ ਕੀਤਾ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਖੇਤੀਬਾੜੀ ਦੇ ਭਵਿੱਖ ਲਈ ਇੱਕ ਸਪੱਸ਼ਟ ਰੋਡਮੈਪ ਦੇ ਨਾਲ ਆਪਣਾ ਦਿਲੋਂ ਧੰਨਵਾਦ ਪ੍ਰਗਟ ਕੀਤਾ।

ਕਿਸਾਨ - ਭਾਰਤ ਦੀ ਸਮ੍ਰਿੱਧੀ ਦਾ ਅਧਾਰ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਵਧਦੀ ਅਰਥਵਿਵਸਥਾ ਦਾ ਸਿੱਧਾ ਲਾਭ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਮਿਲ ਰਿਹਾ ਹੈ। ਅੱਜ, ਭਾਰਤ ਦਾ ਸਥਾਨ ਹੈ:

ਦੁੱਧ, ਦਾਲਾਂ ਅਤੇ ਜੂਟ ਉਤਪਾਦਨ ਵਿੱਚ ਵਿਸ਼ਵ ਪੱਧਰ 'ਤੇ ਪਹਿਲੇ ਸਥਾਨ 'ਤੇ।

ਚੌਲ, ਕਣਕ, ਕਪਾਹ, ਫਲਾਂ ਅਤੇ ਸਬਜ਼ੀਆਂ ਵਿੱਚ ਦੂਜੇ ਸਥਾਨ 'ਤੇ।

ਖੇਤੀਬਾੜੀ ਨਿਰਯਾਤ ਹੁਣ 4 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਖੇਤਰੀ ਪਾੜੇ ਨੂੰ ਹੋਰ ਘਟਾਉਣ ਲਈ 100 ਸਭ ਤੋਂ ਪਛੜੇ ਖੇਤੀਬਾੜੀ ਜ਼ਿਲ੍ਹਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਐੱਮ ਧੰਨ ਧਾਨਯ ਕ੍ਰਿਸ਼ੀ ਯੋਜਨਾ ਦਾ ਐਲਾਨ ਕੀਤਾ।

ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਐਲਾਨ ਕੀਤਾ, " ਕਿਸਾਨਾਂ , ਮਛੇਰਿਆਂ ਅਤੇ ਪਸ਼ੂ ਪਾਲਕਾਂ ਲਈ ਮੋਦੀ ਹਮੇਸ਼ਾ ਸੁਰੱਖਿਆ ਦੀ ਕੰਧ ਬਣ ਕੇ ਖੜ੍ਹੇ ਰਹਿਣਗੇ ।"

ਸਿੰਧੂ ਜਲ ਸਮਝੌਤਾ - ਭਾਰਤ ਦਾ ਹਿੱਤ ਪਹਿਲਾਂ 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਿੰਧੂ ਜਲ ਸਮਝੌਤੇ ਨੂੰ ਬੇਇਨਸਾਫ਼ੀ ਦੱਸਦੇ ਹੋਏ ਕਿਹਾ ਕਿ ਇਸ ਸਮਝੌਤੇ ਨੇ ਆਪਣੇ ਮੌਜੂਦਾ ਰੂਪ ਵਿੱਚ ਭਾਰਤ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਹੁਣ ਇਸ ਤਰ੍ਹਾਂ ਦੀ ਇੱਕ ਤਰਫਾ ਵਿਵਸਥਾ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਆਪਣੇ ਖੇਤਾਂ ਅਤੇ ਲੋਕਾਂ ਲਈ ਪਾਣੀ ਦੇ ਆਪਣੇ ਸਹੀ ਹਿੱਸੇ ਨੂੰ ਮੁੜ ਪ੍ਰਾਪਤ ਕਰੇਗਾ।

 

ਖੇਤੀਬਾੜੀ ਆਤਮਨਿਰਭਰਤਾ - ਖਾਦ ਅਤੇ ਨਿਵੇਸ਼

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੁਰਾਕ ਸੁਰੱਖਿਆ ਨੂੰ ਦਰਾਮਦਾਂ ਲਈ ਅਸੁਰੱਖਿਅਤ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਨੇ ਖਾਦਾਂ ਅਤੇ ਪ੍ਰਮੁੱਖ ਇਨਪੁਟਸ ਦੇ ਘਰੇਲੂ ਉਤਪਾਦਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤੀ ਕਿਸਾਨ ਸਸ਼ਕਤ ਹੋਣ ਅਤੇ ਭਾਰਤ ਦੀ ਖੇਤੀਬਾੜੀ ਸੁਤੰਤਰ ਤੌਰ 'ਤੇ ਪ੍ਰਫੁੱਲਤ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ਼ ਕਿਸਾਨਾਂ ਦੀ ਭਲਾਈ ਲਈ, ਸਗੋਂ ਦੇਸ਼ ਦੀ ਆਰਥਿਕ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਹੈ।

ਸਾਡੀਆਂ ਯੋਜਨਾਵਾਂ ਦੇ ਕਾਰਨ ਵਧੇਰੇ ਆਤਮਵਿਸ਼ਵਾਸੀ ਕਿਸਾਨ :

ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਦੀ ਸ਼ਕਤੀ ਦੀ ਪ੍ਰਸ਼ੰਸਾ ਕੀਤੀ,ਇਹ ਦੇਖਦੇ ਹੋਏ ਕਿ ਭਾਵੇਂ ਛੋਟੇ ਕਿਸਾਨ ਹੋਣ, ਪਸ਼ੂ ਪਾਲਕ ਹੋਣ, ਜਾਂ ਮਛੇਰੇ ਹੋਣ, ਸਾਰਿਆਂ ਨੂੰ ਕਈ ਵਿਕਾਸ ਯੋਜਨਾਵਾਂ ਤੋਂ ਲਾਭ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਮੀਂਹ ਦੇ ਪਾਣੀ ਦੀ ਸੰਭਾਲ, ਸਿੰਚਾਈ ਪ੍ਰੋਜੈਕਟਾਂ, ਗੁਣਵੱਤਾ ਵਾਲੇ ਬੀਜ ਵੰਡ ਅਤੇ ਸਮੇਂ ਸਿਰ ਖਾਦ ਸਪਲਾਈ ਵਰਗੀਆਂ ਪਹਿਲਕਦਮੀਆਂ ਨੇ ਮਿਲ ਕੇ ਦੇਸ਼ ਭਰ ਦੇ ਕਿਸਾਨਾਂ ਦਾ ਵਿਸ਼ਵਾਸ ਵਧਾਇਆ ਹੈ।

ਕਿਸਾਨਾਂ ਦੀ ਰੱਖਿਆ ਲਈ ਇੱਕ ਦੀਵਾਰ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੇ ਇਸ ਹਿੱਸੇ ਨੂੰ ਇੱਕ ਸੰਕਲਪ ਨਾਲ ਸਮਾਪਤ ਕੀਤਾ ਜੋ ਪੂਰੇ ਦੇਸ਼ ਵਿੱਚ ਗੂੰਜਦਾ ਸੀ:

" ਭਾਰਤ ਦੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨਾਲ ਜੁੜੀ ਕਿਸੇ ਵੀ ਅਹਿਤਕਾਰੀ ਨੀਤੀ ਦੇ ਅੱਗੇ ਮੋਦੀ ਦੀਵਾਰ ਬਣ ਕੇ ਖੜ੍ਹਾ ਹੈ । ਭਾਰਤ ਆਪਣੇ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ। " 

*******

ਐੱਮਜੇਪੀਐੱਸ


(Release ID: 2156824)