ਰਾਸ਼ਟਰਪਤੀ ਸਕੱਤਰੇਤ
ਪਾਰਸੀ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
14 AUG 2025 5:08PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪਾਰਸੀ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:
“ਪਾਰਸੀ ਨਵੇਂ ਸਾਲ ਨਵਰੋਜ਼ (Parsi New Year Navroz) ਦੇ ਪਾਵਨ ਅਵਸਰ ‘ਤੇ, ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ), ਵਿਸ਼ੇਸ਼ ਤੌਰ ‘ਤੇ ਪਾਰਸੀ (Parsi) ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਨਵਰੋਜ਼ (Navroz) ਨਵੀਨੀਕਰਣ, ਆਸ਼ਾ ਅਤੇ ਸਮ੍ਰਿੱਧੀ ਦਾ ਪ੍ਰਤੀਕ ਹੈ। ਪਾਰਸੀ ਸਮੁਦਾਇ ਦਾ ਇਹ ਮਹੱਤਵਪੂਰਨ ਤਿਉਹਾਰ ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਉਤਸਵ ਮਨਾਉਣ ਦਾ ਇੱਕ ਅਵਸਰ ਹੈ। ਪਾਰਸੀ ਸਮੁਦਾਇ (Parsi community) ਦੀ ਉੱਦਮਸ਼ੀਲਤਾ ਦੀ ਭਾਵਨਾ ਅਤੇ ਜਨਕਲਿਆਣ ਦੇ ਪ੍ਰਤੀ ਨਿਸ਼ਠਾ ਨੇ ਸਾਡੇ ਰਾਸ਼ਟਰ ਦੀ ਪ੍ਰਗਤੀ ਵਿੱਚ ਅਮੁੱਲ ਯੋਗਦਾਨ ਦਿੱਤਾ ਹੈ।
ਮੈਂ ਕਾਮਨਾ ਕਰਦੀ ਹਾਂ ਕਿ ਇਹ ਵਿਸ਼ੇਸ਼ ਤਿਉਹਾਰ ਸਭ ਦੇ ਲਈ ਸ਼ਾਂਤੀ ਅਤੇ ਸਮ੍ਰਿੱਧੀ ਦਾ ਸੰਚਾਰ ਕਰਦਾ ਰਹੇ ਅਤੇ ਹਰੇਕ ਨਾਗਰਿਕ ਨੂੰ ਇੱਕ ਸਮਾਵੇਸ਼ੀ ਰਾਸ਼ਟਰ (inclusive nation) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦੇ ਲਈ ਪ੍ਰੇਰਿਤ ਕਰੇ”।
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ-
***
ਐੱਮਜੇਪੀਐੱਸ/ਐੱਸਆਰ
(Release ID: 2156584)