ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਪ੍ਰਣਾਲੀ ਨੂੰ ਬਿਹਤਰ ਬਣਾਉਣ ਦਾ ਕੰਮ ਜਾਰੀ


ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹੋਰ 476 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ

Posted On: 11 AUG 2025 5:17PM by PIB Chandigarh

 

  1. ਜਨਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 29ਏ ਦੇ ਪ੍ਰਾਵਧਾਨਾਂ ਤਹਿਤ ਦੇਸ਼ ਵਿੱਚ ਰਾਜਨੀਤਕ ਦਲ (ਰਾਸ਼ਟਰੀ/ਰਾਜ-ਪੱਧਰੀ/ਰਜਿਸਟਰਡ ਗੈਰ-ਮਾਨਤਾ ਪ੍ਰਾਪਤ) ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਿੱਚ ਰਜਿਸਟਰਡ ਹੁੰਦੇ ਹਨ।

  2. ਐਕਟ ਦੇ ਪ੍ਰਾਵਧਾਨਾਂ ਤਹਿਤ ਕਿਸੇ ਵੀ ਸੰਘ ਨੂੰ ਰਾਜਨੀਤਕ ਦਲ ਦੇ ਰੂਪ ਵਿੱਚ ਰਜਿਸਟਰਡ ਹੋਣ ਦੇ ਬਾਅਦ, ਚੋਣਾਂ ਦਾ ਚਿੰਨ੍ਹ, ਟੈਕਸ ਛੂਟ ਆਦਿ ਕੁਝ ਵਿਸ਼ੇਸ਼ ਅਧਿਕਾਰ ਅਤੇ ਲਾਭ ਮਿਲਦੇ ਹਨ।

  3. ਰਾਜਨੀਤਕ ਦਲਾਂ ਦੇ ਰਜਿਸਟ੍ਰੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਜ਼ਿਕਰ ਹੈ ਕਿ ਜੇਕਰ ਕੋਈ ਦਲ 6 ਵਰ੍ਹਿਆਂ ਤੱਕ ਲਗਾਤਾਰ ਚੋਣਾਂ ਨਹੀਂ ਲੜਦਾ ਹੈ, ਤਾਂ ਉਸ ਨੂੰ ਰਜਿਸਟਰਡ ਪਾਰਟੀਆਂ ਦੀ ਸੂਚੀ ਤੋਂ ਹਟਾ ਦਿੱਤਾ ਜਾਵੇਗਾ।

  4. ਚੋਣ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੀ ਵਿਆਪਕ ਅਤੇ ਟਿਕਾਊ ਨੀਤੀ ਦੇ ਤਹਿਤ ਇਲੈਕਸ਼ਨ ਕਮਿਸ਼ਨ 2019 ਤੋਂ ਲਗਾਤਾਰ 6 ਵਰ੍ਹਿਆਂ ਤੱਕ ਇੱਕ ਵੀ ਚੋਣਾਂ ਲੜਨ ਦੀ ਲਾਜ਼ਮੀ ਸ਼ਰਤ ਪੂਰੀ ਕਰਨ ਵਿੱਚ ਨਾਕਾਮ ਰਹੇ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਕ ਦਲਾਂ (ਆਰਯੂਪੀਪੀ) ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸੂਚੀ ਤੋਂ ਹਟਾਉਣ ਦਾ ਰਾਸ਼ਟਰਵਿਆਪੀ ਅਭਿਯਾਨ ਚਲਾ ਰਿਹਾ ਹੈ।

  5. ਇਸ ਤੋਂ ਪਹਿਲਾਂ ਦੇ ਪੜਾਅ ਵਿੱਚ ਇਲੈਕਸ਼ਨ ਕਮਿਸ਼ਨ ਨੇ 9 ਅਗਸਤ 2025 ਨੂੰ 334 ਆਰਯੂਪੀਪੀ ਨੂੰ ਸੂਚੀ ਤੋਂ ਹਟਾਇਆ ਹੈ, ਜਿਸ ਨਾਲ ਸੂਚੀਬੱਧ ਆਰਯੂਪੀਪੀ ਦੀ ਸੰਖਿਆ 2,854 ਤੋਂ ਘਟ ਕੇ 2,520 ਰਹਿ ਗਈ ਹੈ।

  6. ਇਸ ਪ੍ਰਕਿਰਿਆ ਦੇ ਦੂਸਰੇ ਪੜਾਅ ਵਿੱਚ ਦੇਸ਼ ਭਰ ਦੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 476 ਹੋਰ ਆਰਯੂਪੀਪੀ ਦਲਾਂ ਦੀ ਪਹਿਚਾਣ ਕੀਤੀ ਗਈ ਹੈ।
    (ਅਨੁਬੰਧ ਵਿੱਚ ਦੇਖੋ)

  7. ਕਿਸੇ ਵੀ ਦਲ ਨੂੰ ਸੂਚੀ ਤੋਂ ਅਨੁਚਿਤ ਤੌਰ ‘ਤੇ ਨਾ ਹਟਾਉਣਾ ਯਕੀਨੀ ਬਣਾਉਣ ਦੇ ਲਈ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਇਨ੍ਹਾਂ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਕ ਦਲਾਂ ਨੂੰ ਕਾਰਨ ਦੱਸਣ ਦਾ ਨੋਟਿਸ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਬਾਅਦ ਸਬੰਧਿਤ ਮੁੱਖ ਚੋਣ ਅਧਿਕਾਰੀਆਂ ਦੁਆਰਾ ਸੁਣਵਾਈ ਵਿੱਚ ਦਲਾਂ ਨੂੰ ਆਪਣਾ ਪੱਖ ਰੱਖਣ ਦਾ ਅਵਸਰ ਦਿੱਤਾ ਜਾਵੇਗਾ।

  8. ਮੁੱਖ ਚੋਣ ਅਧਿਕਾਰੀਆਂ ਦੀ ਰਿਪੋਰਟ ਦੇ ਅਧਾਰ ‘ਤੇ, ਕਿਸੇ ਵੀ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀ ਨੂੰ ਸੂਚੀ ਤੋਂ ਹਟਾਉਣ ਬਾਰੇ ਆਖਰੀ ਫੈਸਲਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਲਿਆ ਜਾਵੇਗਾ।

 

ਅਨੁਬੰਧ

ਆਰਯੂਪੀਪੀ ਦੀ ਰਾਜਵਾਰ ਵੰਡ

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਆਰਯੂਪੀਪੀ ਦੀ ਸੰਖਿਆ

1

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ 

1

2

ਆਂਧਰ ਪ੍ਰਦੇਸ਼

17

3

ਅਸਾਮ

3

4

ਬਿਹਾਰ

15

5

ਚੰਡੀਗੜ੍ਹ

1

6

ਛੱਤੀਸਗੜ੍ਹ

7

7

ਦਿੱਲੀ

41

8

ਗੋਆ

5

9

ਗੁਜਰਾਤ

10

10

ਹਰਿਆਣਾ

17

11

ਹਿਮਾਚਲ ਪ੍ਰਦੇਸ਼

2

12

ਜੰਮੂ ਅਤੇ ਕਸ਼ਮੀਰ

12

13

ਝਾਰਖੰਡ

5

14

ਕਰਨਾਟਕ

10

15

ਕੇਰਲ

11

16

ਮੱਧ ਪ੍ਰਦੇਸ਼

23

17

ਮਹਾਰਾਸ਼ਟਰ

44

18

ਮਣੀਪੁਰ

2

19

ਮੇਘਾਲਿਆ

4

20

ਮਿਜ਼ੋਰਮ

2

21

ਨਾਗਾਲੈਂਡ

2

22

ਓਡੀਸ਼ਾ

7

23

ਪੰਜਾਬ

21

24

ਰਾਜਸਥਾਨ

18

25

ਤਮਿਲ ਨਾਡੂ

42

26

ਤੇਲੰਗਾਨਾ

9

27

ਤ੍ਰਿਪੁਰਾ

1

28

ਉੱਤਰ ਪ੍ਰਦੇਸ਼

121

29

ਉੱਤਰਾਖੰਡ

11

30

ਪੱਛਮ ਬੰਗਾਲ

12

 

ਕੁੱਲ

476

 

******

ਪੀਕੇ/ਜੀਡੀਐੱਚ/ਆਰਪੀ


(Release ID: 2156245) Visitor Counter : 6