ਰਾਸ਼ਟਰਪਤੀ ਸਕੱਤਰੇਤ
ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਪਾਰ ਤੇ ਉਦਯੋਗ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
13 AUG 2025 6:33PM by PIB Chandigarh
ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਪਾਰ ਤੇ ਉਦਯੋਗ ਮੰਤਰੀ, ਮਹਾਮਹਿਮ ਸ਼੍ਰੀ ਗਾਨ ਕਿਮ ਯੋਂਗ ਦੀ ਅਗਵਾਈ ਹੇਠ ਸਿੰਗਾਪੁਰ ਦੇ ਇੱਕ ਮੰਤਰੀਪੱਧਰੀ ਵਫ਼ਦ ਨੇ ਅੱਜ (13 ਅਗਸਤ, 2025) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਹ ਵਫ਼ਦ ਭਾਰਤ- ਸਿੰਗਾਪੁਰ ਮੰਤਰੀਪੱਧਰੀ ਗੋਲਮੇਜ਼ ਸੰਮੇਲਨ (ਆਈਐੱਸਐੱਮਆਰ /ISMR) ਦੀ ਤੀਸਰੀ ਬੈਠਕ ਦੇ ਲਈ ਦਿੱਲੀ ਵਿੱਚ ਹੈ।

ਰਾਸ਼ਟਰਪਤੀ ਭਵਨ ਵਿੱਚ ਵਫ਼ਦ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅਨਿਸ਼ਚਿਤ ਆਲਮੀ ਪਰਿਵੇਸ਼ ਵਿੱਚ ਵੀ, ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਫਲ-ਫੁੱਲ ਰਹੀ ਹੈ। ਉਨ੍ਹਾਂ ਨੇ ਇਸ ਸਾਲ ਦੇ ਅਰੰਭ ਵਿੱਚ, ਸਾਡੇ ਦੁਵੱਲੇ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਰਾਸ਼ਟਰਪਤੀ ਸ਼੍ਰੀ ਥਰਮਨ ਸ਼ਣਮੁਗਰਤਨਮ (President Tharman Shanmugaratnam) ਦੀ ਸਰਕਾਰੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਆਈਐੱਸਐੱਮਆਰ (ISMR) ਸਹਿਤ ਉੱਚਤਮ ਪੱਧਰਾਂ ‘ਤੇ ਇਸ ਤਰ੍ਹਾਂ ਦੀ ਨਿਯਮਿਤ ਗੱਲਬਾਤ ਸਾਡੇ ਬਹੁਆਯਾਮੀ ਸਬੰਧਾਂ ਨੂੰ ਨਿਰੰਤਰ ਗਤੀ ਪ੍ਰਦਾਨ ਕਰੇਗੀ।

ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਘਿਨਾਉਣੇ ਹਮਲੇ ਦੇ ਬਾਅਦ ਆਤੰਕਵਾਦ ਦੇ ਖ਼ਿਲਾਫ਼ ਸਿੰਗਾਪੁਰ ਦੇ ਮਜ਼ਬੂਤ ਰੁਖ਼ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਸਿੰਗਾਪੁਰ ਭਾਰਤ ਦੀ ਐਕਟ ਈਸਟ ਪਾਲਿਸੀ, ਮਹਾਸਾਗਰ ਵਿਜ਼ਨ (MAHASAGAR Vision) ਅਤੇ ਹਿੰਦ-ਪ੍ਰਸ਼ਾਂਤ ਵਿਜ਼ਨ ਵਿੱਚ ਇੱਕ ਪ੍ਰਮੁੱਖ ਸਾਂਝੇਦਾਰ ਹੈ। ਵਪਾਰ, ਨਿਵੇਸ਼, ਰੱਖਿਆ, ਸੰਸਕ੍ਰਿਤੀ, ਸਿੱਖਿਆ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਸਾਡੀਆਂ ਮਜ਼ਬੂਤ ਸਾਂਝੇਦਾਰੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਤੋਸ਼ ਦੀ ਬਾਤ ਹੈ ਕਿ ਇਹ ਸਾਂਝੇਦਾਰੀ ਹੁਣ ਕੌਸ਼ਲ ਵਿਕਾਸ, ਹਰਿਤ ਅਰਥਵਿਵਸਥਾ ਅਤੇ ਵਿੱਤੀ ਟੈਕਨੋਲੋਜੀ (skilling, green economy, and FinTech) ਜਿਹੇ ਸਹਿਯੋਗ ਦੇ ਉੱਭਰਦੇ ਖੇਤਰਾਂ ਵਿੱਚ ਵੀ ਵਿਸਤਾਰਿਤ ਹੋ ਰਹੀ ਹੈ।
************
ਐੱਮਜੇਪੀਐੱਸ/ਐੱਸਆਰ
(Release ID: 2156234)