ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਨੂੰ ਸੰਬੋਧਨ ਕੀਤਾ


ਭਾਰਤ ਵਿੱਚ, ਪਰੰਪਰਾ ਇਨੋਵੇਸ਼ਨ ਨਾਲ ਮਿਲਦੀ ਹੈ, ਅਧਿਆਤਮਿਕਤਾ ਵਿਗਿਆਨ ਨਾਲ ਮਿਲਦੀ ਹੈ, ਅਤੇ ਜਗਿਆਸਾ ਰਚਨਾਤਮਕਤਾ ਨਾਲ ਮਿਲਦੀ ਹੈ; ਸਦੀਆਂ ਤੋਂ, ਭਾਰਤੀ ਅਸਮਾਨ ਨੂੰ ਨਿਹਾਰਦੇ ਰਹੇ ਹਨ ਅਤੇ ਬੜੇ ਪ੍ਰਸ਼ਨ ਪੁੱਛਦੇ ਰਹੇ ਹਨ: ਪ੍ਰਧਾਨ ਮੰਤਰੀ

ਲੱਦਾਖ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਖਗੋਲ ਨਿਰੀਖਣਸ਼ਾਲਾਵਾਂ (Astronomical Observatories) ਵਿੱਚੋਂ ਸਾਡੀ ਇੱਕ ਨਿਰੀਖਣਸ਼ਾਲਾ ਹੈ, ਸਮੁੰਦਰ ਤਲ ਤੋਂ 4,500 ਮੀਟਰ ਦੀ ਉਚਾਈ ‘ਤੇ, ਇਹ ਨਿਰੀਖਣਸ਼ਾਲਾ ਸਿਤਾਰਿਆਂ ਦੇ ਨਾਲ ਹੱਥ ਮਿਲਾਉਣ ਦੇ ਲਈ ਬਹੁਤ ਨਿਕਟ ਹੈ: ਪ੍ਰਧਾਨ ਮੰਤਰੀ

ਭਾਰਤ ਵਿਗਿਆਨਿਕ ਜਗਿਆਸਾ ਨੂੰ ਪੋਸ਼ਿਤ ਕਰਨ ਅਤੇ ਯੁਵਾ ਪ੍ਰਤਿਭਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਗਹਿਰਾਈ ਨਾਲ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ

ਜਦੋਂ ਅਸੀਂ ਬ੍ਰਹਿਮੰਡ ਦਾ ਪਤਾ ਲਗਾਉਂਦੇ ਹਾਂ, ਤਾਂ ਸਾਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਸਪੇਸ ਸਾਇੰਸ ਪ੍ਰਿਥਵੀ ‘ਤੇ ਲੋਕਾਂ ਦੇ ਜੀਵਨ ਨੂੰ ਹੋਰ ਕਿਵੇਂ ਬਿਹਤਰ ਬਣਾ ਸਕਦੀ ਹੈ: ਪ੍ਰਧਾਨ ਮੰਤਰੀ

ਭਾਰਤ ਦਾ ਅੰਤਰਰਾਸ਼ਟਰੀ ਸਹਿਯੋਗ ਦੀ ਸ਼ਕਤੀ ਵਿੱਚ ਵਿਸ਼ਵਾਸ ਹੈ ਅਤੇ ਇਹ ਓਲੰਪਿਆਡ (Olympiad) ਉਸ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ: ਪ੍ਰਧਾਨ ਮੰਤਰੀ

Posted On: 12 AUG 2025 7:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼  ਦੇ ਮਾਧਿਅਮ ਨਾਲ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ,  ਪ੍ਰਧਾਨ ਮੰਤਰੀ ਨੇ 64 ਦੇਸ਼ਾਂ  ਦੇ 300 ਤੋਂ ਅਧਿਕ ਪ੍ਰਤੀਭਾਗੀਆਂ  ਦੇ ਨਾਲ ਜੁੜਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਭਾਰਤ ਵਿੱਚ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਰੰਪਰਾ ਦਾ ਮਿਲਣ ਇਨੋਵੇਸ਼ਨ ਨਾਲ ਹੁੰਦਾ ਹੈਅਧਿਆਤਿਮਕਤਾ ਦਾ ਵਿਗਿਆਨ ਨਾਲ ਅਤੇ ਜਗਿਆਸਾ ਦਾ ਸਬੰਧ ਰਚਨਾਤਮਕਤਾ ਨਾਲ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਦੀਆਂ ਤੋਂ,  ਭਾਰਤੀ ਅਸਮਾਨ ਨੂੰ ਨਿਹਾਰਦੇ ਰਹੇ ਹਨ ਅਤੇ ਬੜੇ ਪ੍ਰਸ਼ਨ ਪੁੱਛਦੇ ਰਹੇ ਹਨ।" ਉਨ੍ਹਾਂ ਨੇ ਆਰੀਆਭੱਟ (Aryabhatta) ਦੀ ਉਦਾਹਰਣ ਦਿੱਤੀ,  ਜਿਨ੍ਹਾਂ ਨੇ 5ਵੀਂ ਸ਼ਤਾਬਦੀ ਵਿੱਚ ਜ਼ੀਰੋ ਦਾ ਆਵਿਸ਼ਕਾਰ ਕੀਤਾ ਸੀ ਅਤੇ ਇਹ ਦੱਸਣ ਵਾਲੇ ਪਹਿਲੇ ਵਿਅਕਤੀ ਸਨ ਕਿ ਪ੍ਰਿਥਵੀ ਆਪਣੀ ਧੁਰੀ ‘ਤੇ ਘੁੰਮਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,  "ਸੱਚਮੁੱਚ,  ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਇਤਿਹਾਸ ਰਚ ਦਿੱਤਾ!"(“Literally, he started from zero and made history!” the Prime Minister noted. )

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਲੱਦਾਖ ਵਿੱਚ ਦੁਨੀਆ ਦੀ ਸਭ ਤੋਂ ਉੱਚੀਆਂ ਖਗੋਲ ਨਿਰੀਖਣਸ਼ਾਲਾਵਾਂ ਵਿੱਚੋਂ ਇੱਕ  ਨਿਰੀਖਣਸ਼ਾਲਾ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਮੁੰਦਰ ਤਲ ਤੋਂ 4,500 ਮੀਟਰ ਦੀ ਉਚਾਈ ‘ਤੇ ਸਥਿਤ ਹੈ। ਇਹ ਨਿਰੀਖਣਸ਼ਾਲਾ ਸਿਤਾਰਿਆਂ  ਦੇ ਨਾਲ ਹੱਥ ਮਿਲਾਉਣ ਦੇ ਲਈ ਬਹੁਤ ਨਿਕਟ ਹੈ।" ਉਨ੍ਹਾਂ ਨੇ ਪੁਣੇ ਵਿੱਚ ਵਿਸ਼ਾਲ ਮੀਟਰਵੇਵ ਰੇਡੀਓ ਟੈਲੀਸਕੋਪ (Giant Metrewave Radio Telescope) ਦਾ ਉਲੇਖ ਕਰਦੇ ਹੋਏ ਇਸ ਨੂੰ ਦੁਨੀਆ ਦੀ ਸਭ ਤੋਂ ਸੰਵੇਦਨਸ਼ੀਲ ਰੇਡੀਓ ਟੈਲੀਸਕੋਪਸ ਵਿੱਚੋਂ ਇੱਕ ਦੱਸਿਆਜੋ ਪਲਸਰ,  ਕਵਾਸਰ ਅਤੇ ਆਕਾਸ਼ਗੰਗਾਵਾਂ ਦੇ ਰਹੱਸਾਂ (mysteries of pulsars, quasars and galaxies) ਨੂੰ ਡਿਕੋਡ ਕਰਨ ਵਿੱਚ ਸਹਾਇਤਾ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਕੇਅਰ ਕਿਲੋਮੀਟਰ ਐਰੇਅਤੇ ਲਿਗੋ-ਇੰਡੀਆ (Square Kilometre Array, and LIGO-India) ਜਿਹੇ ਗਲੋਬਲ ਮੈਗਾ-ਸਾਇੰਸ ਪ੍ਰੋਜੈਕਟਸ (global mega-science projects) ਵਿੱਚ ਗਰਵ (ਮਾਣ) ਨਾਲ ਯੋਗਦਾਨ ਦਿੰਦਾ ਹੈ।  ਉਨ੍ਹਾਂ ਨੇ ਯਾਦ ਕੀਤਾ ਕਿ ਦੋ ਵਰ੍ਹੇ ਪਹਿਲੇ,  ਚੰਦਰਯਾਨ-3(Chandrayaan-3) ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫ਼ਲਤਾਪੂਰਵਕ ਉਤਰਨ ਵਾਲਾ ਪਹਿਲਾ ਮਿਸ਼ਨ ਬਣ ਕੇ ਇਤਹਾਸ ਰਚਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਆਦਿੱਤਯ -ਐੱਲ1 ਸੌਰ ਨਿਰੀਖਣਸ਼ਾਲਾ (Aditya-L1 solar observatory)  ਦੇ ਨਾਲ ਸੂਰਜ ‘ਤੇ ਆਪਣੀ ਦ੍ਰਿਸ਼ਟੀ ਵੀ ਸਥਾਪਿਤ ਕੀਤੀ ਹੈ, ਜੋ ਸੌਰ ਫਲੇਅਰਸਤੁਫ਼ਾਨ  ਅਤੇ ਸੂਰਜ  ਦੇ ਮਿਜ਼ਾਜ ਦੀ ਨਿਗਰਾਨੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਹੀਨੇ,  ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ (International Space Station) ਦੇ ਲਈ ਆਪਣਾ ਇਤਿਹਾਸਿਕ ਮਿਸ਼ਨ ਪੂਰਾ ਕੀਤਾ,  ਇਸ ਨੂੰ ਸਾਰੇ ਭਾਰਤੀਆਂ ਲਈ ਗਰਵ(ਮਾਣ) ਦਾ ਖਿਣ ਅਤੇ ਯੁਵਾ ਖੋਜੀਆਂ ਦੇ ਲਈ ਪ੍ਰੇਰਣਾ ਦੱਸਿਆ।

ਇਹ ਪੁਸ਼ਟੀ ਕਰਦੇ ਹੋਏ ਕਿ ਭਾਰਤ ਵਿਗਿਆਨਿਕ ਜਗਿਆਸਾ ਨੂੰ ਪੋਸ਼ਿਤ ਕਰਨ ਅਤੇ ਯੁਵਾ ਪ੍ਰਤਿਭਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਗਹਿਰਾਈ ਨਾਲ ਪ੍ਰਤੀਬੱਧ ਹੈ,  ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ (Atal Tinkering Labs) ਵਿੱਚ ਵਿਵਹਾਰਿਕ ਪ੍ਰਯੋਗ (hands-on experimentation) ਦੇ ਜ਼ਰੀਏ 10 ਮਿਲੀਅਨ ਤੋਂ ਅਧਿਕ ਵਿਦਿਆਰਥੀ ਐੱਸਟੀਈਐੱਮ ਯਾਨੀ ਸਾਇੰਸ,  ਟੈਕਕਨੋਲੋਜੀ,  ਇੰਜੀਨੀਅਰਿੰਗ ਅਤੇ ਗਣਿਤ ਦੀਆਂ ਧਾਰਨਾਵਾਂ (STEM concepts) ਨੂੰ ਸਮਝ ਰਹੇ ਹਨਜਿਸ  ਨਾਲ ਸਿੱਖਣ ਅਤੇ ਇਨੋਵੇਸ਼ਨ ਦੀ ਸੰਸਕ੍ਰਿਤੀ (culture of learning and innovation) ਦਾ ਨਿਰਮਾਣ ਹੋ ਰਿਹਾ ਹੈ। ਗਿਆਨ ਤੱਕ ਪਹੁੰਚ ਨੂੰ ਹੋਰ ਅਧਿਕ ਲੋਕੰਤਤਰੀ ਬਣਾਉਣ ਦੇ ਲਈ,  ਸ਼੍ਰੀ ਮੋਦੀ ਨੇ ਦੱਸਿਆ ਕਿ 'ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ' ਯੋਜਨਾ (‘One Nation One Subscription’ scheme) ਸ਼ੁਰੂ ਕੀਤੀ ਗਈ ਹੈਇਹ ਲੱਖਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਪੱਤ੍ਰਿਕਾਵਾਂ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰਦੀ ਹੈ।  ਉਨ੍ਹਾਂ ਨੇ ਕਿਹਾ ਕਿ ਭਾਰਤ ਐੱਸਟੀਈਐੱਮ ਡੋਮੇਨਸ (STEM domains) ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਇੱਕ ਮੋਹਰੀ ਦੇਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਿੰਨ ਪਹਿਲਾਂ ਦੇ ਤਹਿਤ ਰਿਸਰਚ ਈਕੋਸਿਸਟਮ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈਉਨ੍ਹਾਂ ਨੇ ਦੁਨੀਆ ਭਰ ਦੇ ਨੌਵਜਾਵਾਂ ਨੂੰ ਭਾਰਤ ਵਿੱਚ ਅਧਿਐਨਖੋਜ ਅਤੇ ਸਹਿਯੋਗ ਕਰਨ ਦੇ ਲਈ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ,  “ਕੌਣ ਜਾਣਦਾ ਹੈ ਕਿ ਅਗਲੀ ਬੜੀ ਵਿਗਿਆਨਿਕ ਸਫ਼ਲਤਾ (scientific breakthrough) ਐਸੀਆਂ ਸਾਂਝੇਦਾਰੀਆਂ ਤੋਂ ਹੀ ਜਨਮ ਲਵੇਗੀ( “Who knows the next big scientific breakthrough may well be born from such partnerships!” he added.)

ਪ੍ਰਤੀਭਾਗੀਆਂ ਨੂੰ ਮਾਨਵਤਾ ਨੂੰ ਲਾਭ ਪਹੁੰਚਾਉਣ ਦੇ ਲਕਸ਼  ਦੇ ਨਾਲ ਆਪਣੇ ਪ੍ਰਯਾਸਾਂ ਨੂੰ ਸ਼ਾਮਲ ਕਰਨ ਦੇ ਲਈ ਪ੍ਰੋਤਸਾਹਿਤ ਕਰਦੇ ਹੋਏ,  ਸ਼੍ਰੀ ਮੋਦੀ ਨੇ ਯੁਵਾ ਖੋਜਾਰਥੀਆਂ ਨੂੰ ਇਸ ਬਾਤ ‘ਤੇ ਵਿਚਾਰ ਕਰਨ ਦਾ ਆਗਰਹਿ ਕੀਤਾ ਕਿ ਸਪੇਸ ਸਾਇੰਸ ਪ੍ਰਿਥਵੀ ‘ਤੇ ਜੀਵਨ ਨੂੰ ਹੋਰ ਬਿਹਤਰ ਕਿਵੇਂ ਬਣਾ ਸਕਦੀ ਹੈ। ਉਨ੍ਹਾਂ ਨੇ ਮਹੱਤਵਪੂਰਨ ਪ੍ਰਸ਼ਨ ਕੀਤੇ: ਕਿਸਾਨਾਂ ਨੂੰ ਬਿਹਤਰ ਮੌਸਮ ਪੂਰਵਅਨੁਮਾਨ ਕਿਵੇਂ ਪ੍ਰਦਾਨ ਕੀਤਾ ਜਾ ਸਕਦਾ ਹੈ?  ਕੀ ਅਸੀਂ ਕੁਦਰਤੀ ਆਫ਼ਤਾਂ (natural disasters) ਦੀ ਭਵਿੱਖਵਾਣੀ ਕਰ ਸਕਦੇ ਹਾਂਕੀ ਅਸੀਂ ਜੰਗਲ ਦੀ ਅੱਗ ਅਤੇ ਪਿਘਲਦੇ ਗਲੇਸ਼ੀਅਰਾਂ ਦੀ ਨਿਗਰਾਨੀ ਕਰ ਸਕਦੇ ਹਾਂ? ਕੀ ਅਸੀਂ ਦੂਰ-ਦਰਾਜ ਖੇਤਰਾਂ ਦੇ ਲਈ ਬਿਹਤਰ ਸੰਚਾਰ ਦਾ ਨਿਰਮਾਣ ਕਰ ਸਕਦੇ ਹਾਂ?  ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਦਾ ਭਵਿੱਖ ਯੁਵਾ ਪ੍ਰਤਿਭਾਵਾਂ ਦੇ ਹੱਥਾਂ ਵਿੱਚ ਹੈ ਅਤੇ ਵਾਸਤਵਿਕ ਦੁਨੀਆ ਦੀਆਂ ਸਮੱਸਿਆਵਾਂ ਨੂੰ ਕਲਪਨਾ ਅਤੇ ਕਰੁਣਾ ਦੇ ਨਾਲ ਹੱਲ ਕਰਨ ਵਿੱਚ ਨਿਹਿਤ ਹੈ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਆਗਰਹਿ ਕੀਤਾ ਕਿ ਉਹ ਪੁੱਛਣ "ਉੱਥੇ ਕੀ ਹੈ?" (“what is out there?”) ਅਤੇ ਇਹ ਵੀ ਪ੍ਰਤੀਬਿੰਬਿਤ ਕਰਨ ਕਿ ਇਹ ਪ੍ਰਿਥਵੀ ‘ਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਸਹਾਇਤਾ ਕਿਵੇਂ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਅੰਤਰਰਾਸ਼ਟਰੀ ਸਹਿਯੋਗ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਇਹ ਓਲੰਪਿਆਡ(Olympiad) ਉਸ ਭਾਵਨਾ ਨੂੰ ਦਰਸਾਉਂਦਾ ਹੈ।" ਇਹ ਦੇਖਦੇ ਹੋਏ ਕਿ ਓਲੰਪਿਆਡ (Olympiad) ਦਾ ਇਹ ਸੰਸਕਰਣ ਹੁਣ ਤੱਕ ਦਾ ਸਭ ਤੋਂ ਬੜਾ ਹੈ। ਉਨ੍ਹਾਂ ਨੇ ਇਸ ਆਯੋਜਨ ਨੂੰ ਸੰਭਵ ਬਣਾਉਣ ਦੇ ਲਈ ਹੋਮੀ ਭਾਭਾ ਵਿਗਿਆਨ ਸਿੱਖਿਆ ਕੇਂਦਰ ਅਤੇ ਟਾਟਾ ਮੌਲਿਕ ਖੋਜ ਸੰਸਥਾਨ (Homi Bhabha Centre for Science Education and the Tata Institute of Fundamental Research) ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਪ੍ਰਤੀਭਾਗੀਆਂ ਨੂੰ ਉੱਚੇ ਲਕਸ਼ ਰੱਖਣ ਅਤੇ ਬੜੇ ਸੁਪਨੇ ਦੇਖਣ ਦੇ ਲਈ ਪ੍ਰੋਤਸਾਹਿਤ ਕੀਤਾ। ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ"ਅਤੇ ਯਾਦ ਰੱਖੋ,  ਭਾਰਤ ਵਿੱਚਅਸੀਂ ਮੰਨਦੇ ਹਾਂ ਕਿ ਆਕਾਸ਼ ਸੀਮਾ ਨਹੀਂ ਹੈ,  ਇਹ ਕੇਵਲ ਸ਼ੁਰੂਆਤ ਹੈ!"

 

***

ਐੱਮਜੇਪੀਐੱਸ/ਐੱਸਆਰ


(Release ID: 2155910)