ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 12 AUG 2025 6:42PM by PIB Chandigarh

ਮਾਣਯੋਗ ਮਹਿਮਾਨੋਂ,  ਵਿਸ਼ਿਸ਼ਟ ਡੈਲੀਗੇਟਸਅਧਿਆਪਕੋ,  ਮਾਰਗਦਰਸ਼ਕੋ ਅਤੇ ਮੇਰੇ ਪ੍ਰਿਅ ਪ੍ਰਤਿਭਾਸ਼ਾਲੀ ਯੁਵਾ ਮਿੱਤਰੋ,  ਨਮਸਕਾਰ!( Honourable Guests, Distinguished Delegates, Teachers, Mentors, And my dear Bright Young Friends, Namaskaar!)

ਚੌਹਠ (64)  ਦੇਸ਼ਾਂ ਦੇ 300 ਤੋਂ ਜ਼ਿਆਦਾ ਚਮਕਦੇ ਸਿਤਾਰਿਆਂ ਨਾਲ ਜੁੜਨਾ ਮੇਰੇ ਲਈ ਬੇਹੱਦ ਪ੍ਰਸੰਨਤਾ ਦੀ ਬਾਤ ਹੈ। ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਮੈਂ ਤੁਹਾਡਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਭਾਰਤ ਵਿੱਚ ਪਰੰਪਰਾ ਦਾ ਮਿਲਣ ਨਵੀਨਤਾ ਨਾਲਅਧਿਆਤਮ ਦਾ ਮਿਲਣ ਵਿਗਿਆਨ ਨਾਲਅਤੇ ਜਗਿਆਸਾ ਦਾ ਮਿਲਣ ਰਚਨਾਤਮਕਤਾ ਨਾਲ ਹੁੰਦਾ ਹੈ(In India: Tradition meets innovation, Spirituality meets science, and curiosity meets creativity.)ਸਦੀਆਂ ਤੋਂ,  ਭਾਰਤੀ ਆਕਾਸ਼ ਦਾ ਅਵਲੋਕਨ ਕਰਦੇ ਰਹੇ ਹਨ ਅਤੇ ਬੜੇ ਸਵਾਲ ਪੁੱਛਦੇ ਰਹੇ ਹਨ।  ਉਦਾਹਰਣ  ਦੇ ਲਈ,  ਪੰਜਵੀਂ ਸ਼ਤਾਬਦੀ ਵਿੱਚ ਆਰੀਆਭੱਟ ਨੇ ਜ਼ੀਰੋ ਦਾ ਆਵਿਸ਼ਕਾਰ ਕੀਤਾ ਸੀ।  ਉਹ ਇਹ ਕਹਿਣ ਵਾਲੇ ਪਹਿਲੇ ਵਿਅਕਤੀ ਵੀ ਸਨ ਕਿ ਧਰਤੀ ਆਪਣੀ ਧੁਰੀ ‘ਤੇ ਘੁੰਮਦੀ ਹੈ।  ਸ਼ਾਬਦਿਕ ਰੂਪ ਵਿੱਚ, ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਇਤਿਹਾਸ ਰਚ ਦਿੱਤਾ!(For example, in the 5th Century, Aryabhatta invented zero. He was also the first to say that the Earth rotates on its axis. Literally, he started from zero and made history!)

ਅੱਜਦੁਨੀਆ ਦੀਆਂ ਸਭ ਤੋਂ ਉੱਚੀਆਂ ਖਗੋਲ  ਨਿਰੀਖਣਸ਼ਾਲਾਵਾਂ ਵਿੱਚੋਂ ਇੱਕ ਭਾਰਤ ਵਿੱਚ ਹੈਜੋ ਲੱਦਾਖ ਵਿੱਚ ਹੈ। ਸਮੁੰਦਰ ਤਲ ਤੋਂ 4,500 ਮੀਟਰ ਦੀ ਉਚਾਈ ‘ਤੇ ਸਥਿਤ ਇਹ ਨਿਰੀਖਣਸ਼ਾਲਾ ਤਾਰਿਆਂ ਨਾਲ ਹੱਥ ਮਿਲਾਉਣ ਦੇ ਲਈ ਕਾਫ਼ੀ ਨਿਕਟ ਹੈ!  ਪੁਣੇ ਸਥਿਤ ਸਾਡੀ ਵਿਸ਼ਾਲ ਮੀਟਰਵੇਵ ਰੇਡੀਓ ਟੈਲੀਸਕੋਪ (Our Giant Metrewave Radio Telescope) ਦੁਨੀਆ ਦੀਆਂ ਸਭ ਤੋਂ ਸੰਵੇਦਨਸ਼ੀਲ ਰੇਡੀਓ ਟੈਲੀਸਕੋਪਾਂ ਵਿੱਚੋਂ ਇੱਕ ਹੈ। ਇਹ ਸਾਨੂੰ ਪਲਸਰਕਵਾਸਰ ਅਤੇ ਆਕਾਸ਼ਗੰਗਾਵਾਂ ਦੇ ਰਹੱਸਾਂ ਨੂੰ ਸੁਲਝਾਉਣ ਵਿੱਚ ਮਦਦ ਕਰ ਰਹੀ ਹੈ!( It is helping us decode the mysteries of pulsars, quasars and galaxies!)

ਭਾਰਤ ਸਕੇਅਰ ਕਿਲੋਮੀਟਰ ਐਰੇ, ਅਤੇ ਲਿਗੋ-ਇੰਡੀਆ (Square Kilometre Array, and LIGO-India) ਜਿਹੇ ਗਲੋਬਲ ਮੈਗਾ-ਸਾਇੰਸ ਪ੍ਰੋਜੈਕਟਸ (global mega-science projects) ਵਿੱਚ ਗਰਵ (ਮਾਣ) ਨਾਲ ਯੋਗਦਾਨ ਦਿੰਦਾ ਹੈ।  ਦੋ ਸਾਲ ਪਹਿਲੇ,  ਸਾਡੇ ਚੰਦਰਯਾਨ-3 ਨੇ ਇਤਿਹਾਸ ਰਚ ਦਿੱਤਾ ਸੀ। ਅਸੀਂ ਚੰਦਰਮਾ ਦੇ ਦੱਖਣੀ ਧਰੁਵ ਦੇ ਪਾਸ ਸਫ਼ਲਤਾਪੂਰਵਕ ਉਤਰਨ ਵਾਲੇ ਪਹਿਲੇ ਦੇਸ਼ ਹਾਂ। ਅਸੀਂ ਆਦਿੱਤਯ-ਐੱਲ1 ਸੌਰ ਨਿਰੀਖਣਸ਼ਾਲਾ (Aditya-L1 solar observatory) ਦੇ ਮਾਧਿਅਮ ਨਾਲ ਸੂਰਜ ‘ਤੇ ਵੀ ਆਪਣੀਆਂ ਨਜ਼ਰਾਂ ਰੱਖੀਆਂ ਹੋਈਆਂ ਹਨ। ਇਹ ਸੌਰ ਭਾਂਬੜਾਂ, ਤੁਫ਼ਾਨਾਂ ਅਤੇ ਸੂਰਜ ਦੇ ਮਿਜ਼ਾਜ ‘ਤੇ ਨਜ਼ਰ ਰੱਖਦਾ ਹੈ! (It keeps an eye on solar flares, storms, and– the Sun’s mood swings!) ਪਿਛਲੇ ਮਹੀਨੇ,  ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ (International Space Station) ਦੇ ਲਈ ਆਪਣਾ ਇਤਿਹਾਸਿਕ ਮਿਸ਼ਨ ਪੂਰਾ ਕੀਤਾ। ਇਹ ਸਾਰੇ ਭਾਰਤੀਆਂ ਲਈ ਗਰਵ(ਮਾਣ) ਦਾ ਅਤੇ ਆਪ ਸਾਰਿਆਂ ਜਿਹੇ ਯੁਵਾ ਖੋਜੀਆਂ  ਦੇ ਲਈ ਪ੍ਰੇਰਣਾ ਗ੍ਰਹਿਣ ਕਰਨ ਦਾ ਖਿਣ ਸੀ।

ਮਿੱਤਰੋ,

ਭਾਰਤ ਵਿਗਿਆਨਿਕ ਜਗਿਆਸਾ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਪ੍ਰਤੀਬੱਧ ਹੈਅਟਲ ਟਿੰਕਰਿੰਗ ਲੈਬਸ (Atal Tinkering Labs) ਵਿੱਚ 1 ਕਰੋੜ ਤੋਂ ਜ਼ਿਆਦਾ ਵਿਦਿਆਰਥੀ ਪ੍ਰਾਯੋਗਿਕ ਤਰੀਕੇ (ਵਿਹਾਰਕ ਪ੍ਰਯੋਗ/hands-on experimentation) ਨਾਲ ਐੱਸਟੀਈਐੱਮ ਦੀਆਂ ਧਾਰਨਾਵਾਂ (STEM concepts) ਨੂੰ ਸਮਝ ਰਹੇ ਹਨਇਸ ਨਾਲ ਸਿੱਖਣ ਅਤੇ ਇਨੋਵੇਸ਼ਨ ਦੀ ਸੰਸਕ੍ਰਿਤੀ ਦੀ ਸਿਰਜਣਾ ਹੋ ਰਹੀ ਹੈ। ਗਿਆਨ ਤੱਕ ਸਭ ਦੀ ਪਹੁੰਚ ਸੁਗਮ ਬਣਾਉਣ  ਦੇ ਲਈਅਸੀਂ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਯੋਜਨਾ (One Nation One Subscription scheme) ਸ਼ੁਰੂ ਕੀਤੀ ਹੈ। ਇਹ ਲੱਖਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਪੱਤ੍ਰਿਕਾਵਾਂ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰਦੀ ਹੈ। ਤੁਹਾਨੂੰ ਇਹ ਜਾਣ ਕੇ ਪ੍ਰਸੰਨਤਾ ਹੋਵੇਗੀ ਕਿ ਐੱਸਟੀਈਐੱਮ ਦੇ ਖੇਤਰਾਂ (STEM domains)  ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਮਾਮਲੇ ਵਿੱਚ ਭਾਰਤ ਇੱਕ ਮੋਹਰੀ ਦੇਸ਼ ਹੈ। ਵਿਭਿੰਨ ਪਹਿਲਾਂ ਦੇ ਤਹਿਤ,  ਖੋਜ ਦੇ ਖੇਤਰ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈਅਸੀਂ ਦੁਨੀਆ ਭਰ ਤੋਂ ਤੁਹਾਡੇ ਜਿਹੇ ਨੌਜਵਾਨਾਂ ਨੂੰ ਭਾਰਤ ਵਿੱਚ ਅਧਿਐਨਖੋਜ ਅਤੇ ਸਹਿਯੋਗ ਦੇ ਲਈ ਸੱਦਾ ਦਿੰਦੇ ਹਾਂ ਹੋ ਸਕਦਾ ਹੈ ਕਿ ਅਗਲੀ ਬੜੀ ਵਿਗਿਆਨਿਕ ਖੋਜ (scientific breakthrough) ਐਸੀਆਂ ਸਾਂਝੇਦਾਰੀਆਂ ਦੀ ਬਦੌਲਤ ਹੀ ਹੋਵੇ!

ਮਿੱਤਰੋ,

ਮੈਂ ਤੁਹਾਨੂੰਤੁਹਾਡੇ ਸਾਰੇ ਪ੍ਰਯਾਸਾਂ ਵਿੱਚ ਇਹ ਸੋਚਣ ਦੇ ਲਈ ਪ੍ਰੋਤਸਾਹਿਤ ਕਰਦਾ ਹਾਂ ਕਿ ਅਸੀਂ ਮਾਨਵਤਾ ਦੇ ਹਿਤ ਵਿੱਚ ਕਿਵੇਂ ਕੰਮ ਕਰ ਸਕਦੇ ਹਾਂ। ਜਦੋਂ ਅਸੀਂ ਬ੍ਰਹਿਮੰਡ ਦੀ ਖੋਜ ਕਰ ਰਹੇ ਹਾਂ,  ਤਾਂ ਇਹ ਵੀ ਸੋਚਣਾ ਜ਼ਰੂਰੀ ਹੈ ਕਿ ਸਪੇਸ ਸਾਇੰਸ ਨਾਲ ਪ੍ਰਿਥਵੀ ‘ਤੇ ਲੋਕਾਂ  ਦੇ ਜੀਵਨ ਨੂੰ ਕਿਵੇਂ ਹੋਰ ਬਿਹਤਰ ਬਣਾਇਆ ਜਾ ਸਕਦਾ ਹੈਕਿਸਾਨਾਂ ਨੂੰ ਕਿਸ ਪ੍ਰਕਾਰ ਹੋਰ ਵੀ ਬਿਹਤਰ ਮੌਸਮ ਪੂਰਵਅਨੁਮਾਨ ਪ੍ਰਦਾਨ ਕੀਤੇ ਜਾ ਸਕਦੇ ਹਨ?  ਕੀ ਅਸੀਂ ਕੁਦਰਤੀ ਆਫ਼ਤਾਂ (natural disasters) ਦੀ ਭਵਿੱਖਵਾਣੀ ਕਰ ਸਕਦੇ ਹਾਂ,ਕੀ ਅਸੀਂ ਜੰਗਲ ਦੀ ਅੱਗ ਅਤੇ ਪਿਘਲਦੇ ਗਲੇਸ਼ੀਅਰਾਂ (forest fires and melting glaciers) ਦੀ ਨਿਗਰਾਨੀ ਕਰ ਸਕਦੇ ਹਾਂ?  ਕੀ ਅਸੀਂ ਦੂਰ-ਦਰਾਜ ਦੇ ਇਲਾਕਿਆਂ ਦੇ ਲਈ ਬਿਹਤਰ ਸੰਚਾਰ ਵਿਵਸਥਾ ਬਣਾ ਸਕਦੇ ਹਾਂਵਿਗਿਆਨ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ। ਇਹ ਕਲਪਨਾ ਅਤੇ ਕਰੁਣਾ  ਦੇ ਨਾਲ ਵਾਸਤਵਿਕ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਹੈ। ਮੈਂ ਤੁਹਾਨੂੰ ਆਗਰਹਿ ਕਰਦਾ ਹਾਂ ਕਿ ਆਪ (ਤੁਸੀਂ) ਪੁੱਛਦੇ ਰਹੋ ਕਿ "ਉੱਥੇ  ਕੀ ਹੈ?" ਅਤੇ ਇਸ ਬਾਤ ‘ਤੇ ਵੀ ਗੌਰ ਕਰੋ ਕਿ ਉਹ ਇੱਥੇ ਸਾਡੀ ਕਿਵੇਂ ਮਦਦ ਕਰ ਸਕਦਾ ਹੈ।(I urge you to ask “what is out there?” and  also see how it can help us here.)

ਮਿੱਤਰੋ,

ਭਾਰਤ ਅੰਤਰਰਾਸ਼ਟਰੀ ਸਹਿਯੋਗ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦਾ ਹੈ। ਇਹ ਓਲੰਪਿਆਡ ਉਸੇ ਭਾਵਨਾ ਨੂੰ ਦਰਸਾਉਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਓਲੰਪਿਆਡ (Olympiad) ਦਾ ਇਹ ਹੁਣ ਤੱਕ ਦਾ ਸਭ ਤੋਂ ਵਿਸ਼ਾਲਤਮ ਸੰਸਕਰਣ ਹੈ। ਇਸ ਆਯੋਜਨ ਨੂੰ ਸੰਭਵ ਬਣਾਉਣ ਦੇ ਲਈ ਮੈਂ ਹੋਮੀ ਭਾਭਾ ਵਿਗਿਆਨ ਸਿੱਖਿਆ ਕੇਂਦਰ ਅਤੇ ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (Homi Bhabha Centre for Science Education and Tata Institute of Fundamental Research) ਦਾ ਧੰਨਵਾਦ ਕਰਦਾ ਹਾਂ।  ਉੱਚੇ ਲਕਸ਼ ਰੱਖੋਬੜੇ ਸੁਪਨੇ ਦੇਖੋ। ਅਤੇ ਯਾਦ ਰੱਖੋ,  ਭਾਰਤ ਵਿੱਚ,  ਅਸੀਂ ਮੰਨਦੇ ਹਾਂ ਕਿ ਆਕਾਸ਼ ਕੋਈ ਸੀਮਾ ਨਹੀਂ ਹੈ,  ਇਹ ਤਾਂ ਬੱਸ ਸ਼ੁਰੂਆਤ ਹੈ!( Aim high, Dream Big. And remember, in India, we believe that the sky is not the limit, it's just the beginning!)

ਧੰਨਵਾਦ।

 ***

ਐੱਮਜੇਪੀਐੱਸ/ਐੱਸਟੀ/ਏਕੇ


(Release ID: 2155909)