ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਵਿੱਚ ਮਾਤਾ ਸੀਤਾ ਦੇ ਜਨਮ ਸਥਾਨ, ਪੁਨੌਰਾ ਧਾਮ ਮੰਦਿਰ ਅਤੇ ਇਸਦੇ ਕੰਪਲੈਕਸ ਦੇ ਵਿਆਪਕ ਵਿਕਾਸ ਲਈ ਭੂਮੀ ਪੂਜਨ ਕੀਤਾ


ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੀਤਾਮੜੀ - ਦਿੱਲੀ ਅੰਮ੍ਰਿਤ ਭਾਰਤ ਰੇਲਗੱਡੀ ਨੂੰ ਵੀ ਹਰੀ ਝੰਡੀ ਦਿਖਾਈ

ਮਾਤਾ ਜਾਨਕੀ ਦਾ ਜਿੱਥੇ ਜਨਮ ਹੋਇਆ, ਉਸ ਸੀਪੁਨੌਰਾ ਧਾਮ ਮੰਦਿਰ ਕੰਪਲੈਕਸ ਦੇ ਸਮੁੱਚੇ ਵਿਕਾਸ ਲਈ 890 ਕਰੋੜ ਰੁਪਏ ਦੀ ਲਾਗਤ ਨਾਲ ਨੀਂਹ ਰੱਖੀ ਗਈ ਹੈ

ਇਹ ਸ਼ਾਨਦਾਰ ਮੰਦਿਰ ਜੋ ਮਾਂ ਜਾਨਕੀ ਦੇ ਜਨਮ ਸਥਾਨ 'ਤੇ ਬਣਨ ਜਾ ਰਿਹਾ ਹੈ, ਮਿਥਿਲਾ ਦੇ ਉਭਾਰ ਦੀ ਸ਼ੁਰੂਆਤ ਹੈ

ਮੋਦੀ ਜੀ ਨੇ ਵਿਸ਼ਵ ਪੱਧਰ 'ਤੇ ਆਪਣੀ ਕਲਾ ਨੂੰ ਉਤਸ਼ਾਹਿਤ ਕਰਕੇ ਮਿਥਿਲਾ ਦਾ ਮਾਣ ਵਧਾਇਆ ਹੈ

ਮਿਥਿਲਾ ਦੀ ਸੰਸਕ੍ਰਿਤੀ ਪੂਰੇ ਭਾਰਤ ਦੀ ਸੰਸਕ੍ਰਿਤੀ ਦਾ ਇੱਕ ਵਿਲੱਖਣ ਗਹਿਣਾ ਹੈ

ਮਾਤਾ ਸੀਤਾ ਨੇ ਇੱਕ ਔਰਤ, ਇੱਕ ਆਦਰਸ਼ ਧੀ, ਇੱਕ ਆਦਰਸ਼ ਪਤਨੀ, ਇੱਕ ਆਦਰਸ਼ ਮਾਂ ਅਤੇ ਇੱਕ ਆਦਰਸ਼ ਰਾਜ ਮਾਤਾ ਦੀਆਂ ਸਾਰੀਆਂ ਭੂਮਿਕਾਵਾਂ ਨਿਭਾਈਆਂ ਹਨ

ਮਿਥਿਲਾ ਨੂੰ ਸਿੱਖਿਆ ਦਾ ਧਾਮ ਅਤੇ ਸੱਭਿਆਚਾਰ ਦਾ ਕੇਂਦਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ

ਵਿਰੋਧੀ ਧਿਰ ਨੇ ਮਿਥਿਲਾ ਦੇ ਵਿਕਾਸ ਲਈ ਗੁੰਡਾਗਰਦੀ, ਮਾਫੀਆ ਨੂੰ ਸੁਰੱਖਿਆ ਪ੍ਰਦਾਨ ਕਰਨ, ਅਗਵਾ ਕਰਨ ਅਤੇ ਫਿਰੌਤੀ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ

ਵਿਰੋਧੀ ਧਿਰ ਘੁਸਪੈਠੀਆਂ ਦੀਆਂ ਵੋਟਾਂ ਚਾਹੁੰਦੀ ਹੈ ਪਰ ਬਿਹਾਰ ਦੇ ਲੋਕ ਇਸਨੂੰ ਸਵੀਕਾਰ ਨਹੀਂ ਕਰਨਗੇ

ਵੋਟਰ ਸੂਚੀ ਸੋਧ ਪਹਿਲੀ ਵਾਰ ਨਹੀਂ ਹੋ ਰਹੀ ਹੈ, ਇਹ ਜਵਾਹਰ ਲਾਲ ਨਹਿਰੂ ਦੇ ਸਮੇਂ ਹੋਇਆ ਸੀ ਅਤੇ ਇਹ ਉਸ ਤੋਂ ਬਾਅਦ ਵੀ ਕੀਤਾ

Posted On: 08 AUG 2025 6:37PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਵਿੱਚ ਮਾਤਾ ਸੀਤਾ ਦੇ ਜਨਮ ਸਥਾਨ ਪੁਨੌਰਾ ਧਾਮ ਮੰਦਿਰ ਅਤੇ ਕੰਪਲੈਕਸ ਦੇ ਵਿਆਪਕ ਵਿਕਾਸ ਲਈ ਭੂਮੀ ਪੂਜਨ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੀਤਾਮੜੀ ਤੋਂ ਦਿੱਲੀ ਲਈ ਅੰਮ੍ਰਿਤ ਭਾਰਤ ਰੇਲਗੱਡੀ ਨੂੰ ਵੀ ਹਰੀ ਝੰਡੀ ਦਿਖਾਈ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਸਮੇਤ ਕਈ ਪਤਵੰਤੇ ਮੌਜੂਦ ਸਨ।

 

ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਮਾਤਾ ਜਾਨਕੀ ਦੇ ਜਨਮ ਸਥਾਨ ਪੁਨੌਰਾ ਧਾਮ ਮੰਦਿਰ ਕੰਪਲੈਕਸ ਦੇ ਵਿਕਾਸ ਲਈ ਨੀਂਹ ਪੱਥਰ ਰੱਖਣਾ ਨਾ ਸਿਰਫ਼ ਸੀਤਾਮੜੀ, ਮਿਥਿਲਾ ਅਤੇ ਬਿਹਾਰ ਲਈ ਸਗੋਂ ਪੂਰੇ ਦੇਸ਼ ਅਤੇ ਦੁਨੀਆ ਲਈ ਇੱਕ ਬਹੁਤ ਹੀ ਸ਼ੁਭ ਮੌਕਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਨੇ ਕਰੋੜਾਂ ਰੁਪਏ ਨਾਲ ਸੀਤਾ ਮਾਤਾ ਦੇ ਜਨਮ ਸਥਾਨ 'ਤੇ ਪੁਨੌਰਾ ਧਾਮ ਮੰਦਿਰ ਅਤੇ ਇਸਦੇ ਪੂਰੇ ਕੰਪਲੈਕਸ ਨੂੰ ਵਿਕਸਿਤ ਕਰਨ ਦਾ ਕੰਮ ਕੀਤਾ ਹੈ। ਇਹ ਨਾ ਸਿਰਫ਼ ਮਿਥਿਲਾ ਅਤੇ ਬਿਹਾਰ ਦੇ ਸ਼ਰਧਾਲੂਆਂ ਲਈ ਸਗੋਂ ਪੂਰੇ ਦੇਸ਼ ਲਈ ਖੁਸ਼ੀ ਦੀ ਗੱਲ ਹੈ।

ਸ਼੍ਰੀ ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਸ਼ਕਤੀਸਵਰੂਪਾ ਜਗਤਜਨਨੀ ਮਾਤਾ ਜਾਨਕੀ ਦਾ ਸ਼ਾਨਦਾਰ ਮੰਦਿਰ ਪੁਨੌਰਾ ਧਾਮ ਵਿੱਚ ਲਗਭਗ 890 ਕਰੋੜ ਰੁਪਏ ਦੀ ਲਾਗਤ ਨਾਲ 68 ਏਕੜ ਤੋਂ ਵੱਧ ਦੇ ਖੇਤਰ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚੋਂ 137 ਕਰੋੜ ਰੁਪਏ ਮਾਤਾ ਸੀਤਾ ਦੇ ਮੌਜੂਦਾ ਮੰਦਿਰ ਦੇ ਨਵੀਨੀਕਰਣ 'ਤੇ ਖਰਚ ਕੀਤੇ ਜਾਣਗੇ ਅਤੇ 728 ਕਰੋੜ ਰੁਪਏ 'ਪਰਿਕਰਮਾ ਮਾਰਗ' ਅਤੇ ਬਾਕੀ ਹੋਰ ਢਾਂਚਿਆਂ 'ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਾਤਾ ਸੀਤਾ ਦੇ ਜੀਵਨ ਤੋਂ ਜੀਵਨ ਚਰਿੱਤਰ ਅਤੇ ਰਾਮਾਇਣ ਦੀਆਂ ਕਹਾਣੀਆਂ ਪਰਿਕਰਮਾ ਮਾਰਗ, ਧਿਆਨ ਕੇਂਦਰ ਵਾਟਿਕਾ, ਧਾਰਮਿਕ ਜਲ ਸਰੋਤਾਂ ਦੇ ਪੁਨਰ ਨਿਰਮਾਣ, ਧਰਮਸ਼ਾਲਾਵਾਂ, ਕੰਟੀਨਾਂ, ਡਾਕਟਰੀ ਸਹੂਲਤਾਂ ਅਤੇ ਡਿਜੀਟਲ ਗੈਲਰੀ ਵਿੱਚ ਦੱਸੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 3D ਅਨੁਭਵ ਰਾਹੀਂ, ਸਾਡੀਆਂ ਨੌਜਵਾਨ ਪੀੜ੍ਹੀਆਂ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਮਾਤਾ ਜਾਨਕੀ ਦੇ ਜੀਵਨ ਦੀਆਂ ਸਾਰੀਆਂ ਪ੍ਰੇਰਨਾਦਾਇਕ ਘਟਨਾਵਾਂ ਨੂੰ ਦੇਖ ਸਕਣਗੀਆਂ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ 52 ਕਰੋੜ ਰੁਪਏ ਨਾਲ ਰਾਮਾਇਣ ਸਰਕਟ ਦੇ ਵਾਲਮੀਕੀ ਨਗਰ, 31 ਕਰੋੜ ਰੁਪਏ ਨਾਲ ਮਧੂਬਨੀ ਵਿੱਚ ਪੁਲਹਾਰ ਦਾ ਵਿਕਾਸ, 24 ਕਰੋੜ ਰੁਪਏ ਨਾਲ ਸੀਤਾਮੜੀ ਵਿੱਚ ਪੰਥ ਪਾਕਰ, 23 ਕਰੋੜ ਰੁਪਏ ਨਾਲ ਅਹਿਲਿਆ ਸਥਾਨ, 13 ਕਰੋੜ ਰੁਪਏ ਨਾਲ ਰਾਮ ਰੇਕਾ ਘਾਟ ਅਤੇ 7 ਕਰੋੜ ਰੁਪਏ ਨਾਲ ਮੁੰਗੇਰ ਗਯਾ ਵਿੱਚ ਸੀਤਾ ਕੁੰਡ ਦਾ ਵਿਕਾਸ ਕਾਰਜ ਵੀ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਸੀਤਾਮੜੀ-ਦਿੱਲੀ ਅੰਮ੍ਰਿਤ ਭਾਰਤ ਰੇਲਗੱਡੀ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਬਿਹਾਰ ਵਿੱਚ ਰੇਲਵੇ ਦੇ ਵਿਕਾਸ ਲਈ ਹਰ ਸਾਲ 1132 ਕਰੋੜ ਰੁਪਏ ਖਰਚ ਕੀਤੇ ਜਾਂਦੇ ਸਨ, ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2025-26 ਵਿੱਚ ਬਿਹਾਰ ਵਿੱਚ ਰੇਲਵੇ ਲਈ 10,066 ਕਰੋੜ ਰੁਪਏ ਖਰਚ ਕੀਤੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਾਤਾ ਸੀਤਾ ਦੀ ਸ਼੍ਰੀ ਰਾਮ ਨਾਲ ਪਹਿਲੀ ਮੁਲਾਕਾਤ ਤੋਂ ਲੈ ਕੇ ਲਵ-ਕੁਸ਼ ਦੇ ਜਨਮ ਸਥਾਨ, ਮਾਤਾ ਸੀਤਾ ਦੇ ਆਖਰੀ ਨਿਵਾਸ ਅਤੇ ਪੰਥ ਪਾਕਰ ਦੇ ਸਥਾਨ ਤੱਕ ਦੇ ਸਾਰੇ ਸਥਾਨਾਂ ਨੂੰ ਮੁੜ ਸੁਰਜੀਤ ਕਰਕੇ ਮਾਤਾ ਸੀਤਾ ਦੀ ਜੀਵਨ ਗਾਥਾ ਦੇਸ਼ ਦੀ ਨਾਰੀ ਸ਼ਕਤੀ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਤਾ ਸੀਤਾ ਦਾ ਭਾਰਤ ਦੇ ਸੱਭਿਆਚਾਰ ਵਿੱਚ ਇੱਕ ਵਿਲੱਖਣ ਸਥਾਨ ਹੈ। ਮਾਤਾ ਜਾਨਕੀ ਨੇ ਆਪਣੇ ਜੀਵਨ ਵਿੱਚ ਇੱਕ ਆਦਰਸ਼ ਪਤਨੀ, ਇੱਕ ਆਦਰਸ਼ ਧੀ, ਇੱਕ ਆਦਰਸ਼ ਮਾਂ ਅਤੇ ਇੱਕ ਆਦਰਸ਼ ਰਾਜ ਮਾਤਾ (ਰਾਣੀ) ਵਜੋਂ ਭੂਮਿਕਾਵਾਂ ਨਿਭਾਈਆਂ ਸਨ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਿਥਿਲਾ ਸਾਡੀ ਸੱਭਿਆਚਾਰ ਵਿੱਚ ਕੇਂਦਰ ਸਥਾਨ ਰੱਖਦਾ ਹੈ ਜਿਵੇਂ ਕਿ ਵਾਲਮੀਕਿ ਰਾਮਾਇਣ, ਮਹਾਭਾਰਤ, ਬੋਧੀ ਗ੍ਰੰਥਾਂ ਅਤੇ ਜੈਨ ਸਾਹਿਤ ਵਰਗੇ ਸਾਡੇ ਗ੍ਰੰਥਾਂ ਤੋਂ ਸਪੱਸ਼ਟ ਹੈ। ਮਿਥਿਲਾ ਗਿਆਨ, ਧਰਮ ਸ਼ਾਸਤਰ, ਜੋਤਿਸ਼, ਸੰਗੀਤ, ਸਾਹਿਤ, ਵਿਆਕਰਣ, ਭਾਸ਼ਾ ਅਤੇ ਤੰਤਰ ਗਿਆਨ ਦਾ ਇੱਕ ਮਹਾਨ ਨਿਵਾਸ ਸਥਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜਾਨਕੀ ਦੇ ਜਨਮ ਸਥਾਨ 'ਤੇ ਬਣਾਇਆ ਜਾ ਰਿਹਾ ਇਹ ਸ਼ਾਨਦਾਰ ਮੰਦਿਰ ਮਿਥਿਲਾ ਖੇਤਰ ਅਤੇ ਬਿਹਾਰ ਦੀ ਖੁਸ਼ਹਾਲੀ ਅਤੇ ਵਿਕਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ, ਮਿਥਿਲਾ ਨੂੰ ਸਿੱਖਿਆ ਅਤੇ ਸੱਭਿਆਚਾਰ ਦਾ ਕੇਂਦਰ ਬਣਾਉਣ ਦੀ ਪ੍ਰਕਿਰਿਆ ਉੱਥੋਂ ਸ਼ੁਰੂ ਕੀਤੀ ਜਾ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ ਮਿਥਿਲਾ ਦਾ ਕਈ ਤਰੀਕਿਆਂ ਨਾਲ ਸਤਿਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਮੈਥਿਲੀ ਨੂੰ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਿਥਿਲਾ ਦੀ ਕਲਾ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਹਮੇਸ਼ਾ 'ਮਾਤ੍ਰ ਸ਼ਕਤੀ' (ਨਾਰੀ ਸ਼ਕਤੀ) ਦਾ ਸਤਿਕਾਰ ਕਰਨ ਦੀ ਰਹੀ ਹੈ ਅਤੇ ਅਸੀਂ ਹਮੇਸ਼ਾ ਇਸ ਦੇਸ਼ ਵਿੱਚ 'ਮਾਤ੍ਰ ਸ਼ਕਤੀ' ਦੀ ਪੂਜਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਿਰ ਬਣਾਇਆ, ਕਾਸ਼ੀ ਵਿਸ਼ਵਨਾਥ ਕੋਰੀਡੋਰ ਅਤੇ ਉਜੈਨ ਵਿੱਚ ਮਹਾਕਾਲ ਕੋਰੀਡੋਰ ਬਣਾਇਆ। ਨਾਲ ਹੀ, ਸ਼੍ਰੀ ਸੋਮਨਾਥ ਦਾ ਮੰਦਿਰ ਦੁਬਾਰਾ ਸੋਨੇ ਦਾ ਬਣਾਇਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਈ ਧਾਰਮਿਕ ਸਥਾਨਾਂ ਦਾ ਨਵੀਨੀਕਰਣ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਭਾਰਤ ਦੀ ਸੁਰੱਖਿਆ ਪ੍ਰਤੀ ਵਚਨਬੱਧ ਹਨ। ਪਹਿਲਾਂ ਦੇਸ਼ ਵਿੱਚ ਬੰਬ ਧਮਾਕੇ ਹੁੰਦੇ ਸਨ ਅਤੇ ਅੱਤਵਾਦੀ ਧਮਾਕੇ ਕਰਨ ਤੋਂ ਬਾਅਦ ਪਾਕਿਸਤਾਨ ਭੱਜ ਜਾਂਦੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਅਸੀਂ ਉੜੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ, ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਹਮਲਾ ਅਤੇ ਪਹਿਲਗਾਮ ਹਮਲੇ ਤੋਂ ਬਾਅਦ, ਆਪ੍ਰੇਸ਼ਨ ਸਿੰਦੂਰ ਰਾਹੀਂ, ਅਸੀਂ ਪਾਕਿਸਤਾਨ ਦੇ ਅੰਦਰੋਂ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸੰਸਦ ਵਿੱਚ ਆਪ੍ਰੇਸ਼ਨ ਸਿੰਦੂਰ ਦੇ ਵਿਰੁੱਧ ਸੀ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਹੈ ਜੋ ਕਿਸੇ ਨੂੰ ਵੀ ਦੇਸ਼ ਦੀ ਸੁਰੱਖਿਆ ਨੂੰ ਭੰਗ ਕਰਨ ਦਾ ਅਧਿਕਾਰ ਨਹੀਂ ਦਿੰਦੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬਿਹਾਰ ਚੋਣਾਂ ਤੋਂ ਪਹਿਲਾਂ, ਸਾਰੇ ਅਖ਼ਬਾਰਾਂ ਵਿੱਚ ਜੋ ਖ਼ਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਉਹ ਇਹ ਹਨ ਕਿ ਕੀ ਵਿਸ਼ੇਸ਼ ਤੀਬਰ ਸੋਧ (Special Intensive Revision) ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਉਨ੍ਹਾਂ ਜਨਤਾ ਨੂੰ ਪੁੱਛਿਆ ਕਿ ਕੀ ਘੁਸਪੈਠੀਆਂ ਨੂੰ ਵੋਟਰ ਸੂਚੀ ਵਿੱਚੋਂ ਨਹੀਂ ਹਟਾਇਆ ਜਾਣਾ ਚਾਹੀਦਾ, ਅਤੇ ਕੀ ਚੋਣ ਕਮਿਸ਼ਨ ਨੂੰ 'SIR' ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਲੋਕਾਂ ਨੂੰ ਬਚਾਉਣਾ ਚਾਹੁੰਦੀ ਹੈ ਜੋ ਬੰਗਲਾਦੇਸ਼ ਤੋਂ ਭਾਰਤ ਵਿੱਚ ਦਾਖਲ ਹੋਏ ਅਤੇ ਸਾਡੇ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਲਈਆਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਘੁਸਪੈਠੀਆਂ ਦੀਆਂ ਵੋਟਾਂ ਚਾਹੁੰਦੀ ਹੈ ਪਰ ਬਿਹਾਰ ਦੇ ਲੋਕ ਇਸਨੂੰ ਸਵੀਕਾਰ ਨਹੀਂ ਕਰਨਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਵੋਟ ਬੈਂਕ ਦੀ ਰਾਜਨੀਤੀ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਸੋਧ ਪਹਿਲੀ ਵਾਰ ਨਹੀਂ ਹੋ ਰਹੀ ਹੈ, ਇਹ ਜਵਾਹਰ ਲਾਲ ਨਹਿਰੂ ਦੇ ਸਮੇਂ ਹੋਈ ਸੀ ਅਤੇ ਇਹ 2003 ਵਿੱਚ ਵੀ ਹੋਈ ਸੀ, ਪਰ ਕਦੇ ਕੋਈ ਵਿਰੋਧ ਨਹੀਂ ਹੋਇਆ। ਉਨ੍ਹਾਂ ਸੰਕੇਤ ਦਿੱਤਾ ਕਿ ਵਿਰੋਧੀ ਧਿਰ ਆਪਣੀਆਂ ਵਾਰ-ਵਾਰ ਹੋਈਆਂ ਚੋਣ ਹਾਰਾਂ ਨੂੰ ਦੇਖਦੇ ਹੋਏ, ਆਉਣ ਵਾਲੀਆਂ ਬਿਹਾਰ ਚੋਣਾਂ ਵਿੱਚ ਆਪਣੇ ਅਨੁਮਾਨਿਤ ਨੁਕਸਾਨ ਦੇ ਕਾਰਨਾਂ ਨੂੰ ਪਹਿਲਾਂ ਤੋਂ ਹੀ ਜਨਤਾ ਨੂੰ ਸਮਝਾਉਂਦੀ ਜਾਪਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡਾ ਸੰਵਿਧਾਨ ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੰਦਾ ਜੋ ਭਾਰਤ ਵਿੱਚ ਪੈਦਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਨੂੰ ਇਸ ਦੇਸ਼ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਅਤੇ ਵਿਰੋਧੀ ਧਿਰ SIR ਦਾ ਵਿਰੋਧ ਕਰ ਰਹੀ ਹੈ ਕਿਉਂਕਿ ਅਜਿਹੇ ਘੁਸਪੈਠੀਏ ਉਨ੍ਹਾਂ ਦਾ ਵੋਟ ਬੈਂਕ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਨੇ ਮਾਫੀਆ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਗੁੰਡਾਗਰਦੀ, ਅਗਵਾ ਅਤੇ ਫਿਰੌਤੀ ਦੇ  ਸਿਵਾਏ ਮਿਥਿਲਾ ਖੇਤਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣੇ ਪਿਛਲੇ 6 ਦੌਰਿਆਂ ਵਿੱਚ ਬਿਹਾਰ ਦੇ ਵਿਕਾਸ ਲਈ 83 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੀਤਾਮੜੀ ਦੇ ਰਾਸ਼ਟਰੀ ਰਾਜਮਾਰਗ 527 ਨੂੰ ਪੂਰੀ ਤਰ੍ਹਾਂ ਕੰਕ੍ਰਿਟ ਦਾ ਬਣਾਇਆ ਜਾ ਰਿਹਾ ਹੈ ਅਤੇ ਇਸਨੂੰ ਇੰਨਾ ਮਜ਼ਬੂਤ ਬਣਾਇਆ ਜਾ ਰਿਹਾ ਹੈ ਕਿ ਜਦੋਂ ਇਹ 2 ਸਾਲਾਂ ਬਾਅਦ ਤਿਆਰ ਹੋ ਜਾਵੇਗਾ, ਤਾਂ ਇੱਕ ਜਹਾਜ਼ ਵੀ ਇਸ 'ਤੇ ਉਤਰ ਸਕੇਗਾ। ਸੀਤਾਮੜੀ-ਸੁਰਸੰਦ-ਜਯਨਗਰ-ਨਿਰਮਲੀ ਰੇਲਵੇ ਸੈਕਸ਼ਨ 2400 ਕਰੋੜ ਰੁਪਏ ਨਾਲ ਬਣਾਇਆ ਜਾ ਰਿਹਾ ਹੈ, ਸੀਤਾਮੜੀ-ਜਯਨਗਰ-ਨਾਰਈਆ ਸੜਕ ਨੂੰ 474 ਕਰੋੜ ਰੁਪਏ ਨਾਲ ਦੋਹਿਰੀਕਰਣ ਕੀਤਾ ਜਾ ਰਿਹਾ ਹੈ। ਬਹਿਰਗਾਓਂ ਤੋਂ ਸੀਤਾਮੜੀ-ਸੁਰਸੰਦ ਤੱਕ ਸੜਕ ਲਈ 201 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ ਅਤੇ ਰਾਸ਼ਟਰੀ ਰਾਜਮਾਰਗ 31 'ਤੇ ਖਗੜੀਆ-ਪੂਰਨੀਆ ਸੈਕਸ਼ਨ 1600 ਕਰੋੜ ਰੁਪਏ ਨਾਲ ਬਣਾਇਆ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜੈਨਗਰ, ਦਰਭੰਗਾ, ਨਰਕਟੀਆਗੰਜ ਅਤੇ ਭੀਖਾਨਾ ਦਾ ਡਬਲ ਗੇਜ ਪਰਿਵਰਤਨ 1193 ਕਰੋੜ ਰੁਪਏ ਨਾਲ ਕੀਤਾ ਜਾ ਰਿਹਾ ਹੈ। ਸਮਸਤੀਪੁਰ-ਦਰਭੰਗਾ ਲਾਈਨ ਨੂੰ 624 ਕਰੋੜ ਰੁਪਏ ਨਾਲ ਡਬਲ ਕੀਤਾ ਜਾ ਰਿਹਾ ਹੈ ਅਤੇ ਬਿਹਾਰ ਦੇ 10 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਤਾਮੜੀ ਤੋਂ ਸ਼ਿਵਹਰ ਤੱਕ 567 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਲਾਈਨ ਬਣਾਈ ਜਾ ਰਹੀ ਹੈ, ਮੁਜ਼ੱਫਰਪੁਰ ਤੋਂ ਸੀਤਾਮੜੀ ਰੇਲਵੇ ਲਾਈਨ 71 ਕਰੋੜ ਰੁਪਏ ਨਾਲ ਬਣਾਈ ਜਾ ਰਹੀ ਹੈ, ਮੁਜ਼ੱਫਰਪੁਰ-ਸੁਗੋਲੀ ਲਾਈਨ ਨੂੰ 1465 ਕਰੋੜ ਰੁਪਏ ਨਾਲ ਡਬਲ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਮੋਦੀ ਜੀ ਨੇ ਮਖਾਨਾ ਬੋਰਡ ਬਣਾ ਕੇ ਮਖਾਨਾ ਦੇ ਕਿਸਾਨਾਂ ਦਾ ਕਲਿਆਣ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਤਾਮੜੀ ਵਿੱਚ ਰੀਗਾ ਖੰਡ ਮਿੱਲ ਸ਼ੁਰੂ ਕੀਤੀ ਗਈ ਹੈ, ਪੱਛਮੀ ਕੋਸੀ ਨਗਰ ਲਈ ਵਿੱਤੀ ਸਹਾਇਤਾ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤੀ ਗਈ ਹੈ। ਨਾਲ ਹੀ, 8 ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ ਅਤੇ ਅੱਜ ਮਾਤਾ ਜਾਨਕੀ ਮੰਦਿਰ ਦੇ ਨੀਂਹ ਪੱਥਰ ਦੇ ਰੂਪ ਵਿੱਚ ਸਭ ਤੋਂ ਵੱਡਾ ਕੰਮ ਪੂਰਾ ਕੀਤਾ ਗਿਆ ਹੈ।

*****

ਆਰਕੇ / ਵੀਵੀ / ਆਰਆਰ / ਐੱਚਐੱਸ


(Release ID: 2154716)