ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਰਤਵਯ ਭਵਨ (Kartavya Bhawan) ਰਾਸ਼ਟਰ ਨੂੰ ਸਮਰਪਿਤ ਕੀਤਾ


ਕਰਤਵਯ ਭਵਨ (Kartavya Bhawan) ਜਨ-ਜਨ ਦੀ ਸੇਵਾ ਦੇ ਪ੍ਰਤੀ ਸਾਡੇ ਅਟੁੱਟ ਸੰਕਲਪ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਪਰਿਸਰ ਵਿੱਚ ਇੱਕ ਪੌਦਾ ਵੀ ਲਗਾਇਆ:

ਵਾਤਾਵਰਣ-ਅਨੁਕੂਲ ਨਿਰਮਾਣ ਬਾਰੇ ਦੱਸਿਆ

Posted On: 06 AUG 2025 3:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਰਤਵਯ ਭਵਨ (Kartavya Bhawan)  ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਇਸ ਨੂੰ ਜਨ-ਜਨ ਦੀ ਸੇਵਾ ਦੇ ਪ੍ਰਤੀ ਅਟੁੱਟ ਸੰਕਲਪ ਅਤੇ ਨਿਰੰਤਰ ਪ੍ਰਯਾਸਾਂ ਦਾ ਪ੍ਰਤੀਕ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਕਰਤਵਯ ਭਵਨ (Kartavya Bhawan)  ਨਾ ਕੇਵਲ ਨੀਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਾਉਣ ਵਿੱਚ ਮਦਦਗਾਰ ਬਣਨ ਵਾਲਾ ਹੈ, ਬਲਕਿ ਇਸ ਨਾਲ ਰਾਸ਼ਟਰ ਦੇ ਵਿਕਾਸ ਨੂੰ ਵੀ ਇੱਕ ਨਵੀਂ ਗਤੀ ਮਿਲੇਗੀ।

ਸ਼੍ਰੀ ਮੋਦੀ ਨੇ ਕਿਹਾ ਕਿ ਕਰਤਵਯ ਭਵਨ (Kartavya Bhawan) ਇੱਕ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਨੂੰ ਘੜਨ ਵਾਲੇ ਸਾਡੇ ਸ਼੍ਰਮਯੋਗੀਆਂ (Shramyogis) ਦੀ ਅਣਥੱਕ ਮਿਹਨਤ ਅਤੇ ਸੰਕਲਪ-ਸ਼ਕਤੀ ਦਾ ਅੱਜ ਦੇਸ਼ ਸਾਖੀ ਬਣਿਆ ਹੈ। ਉਨ੍ਹਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਵਨ ਦੇ ਨਿਰਮਾਣ ਵਿੱਚ ਵਾਤਾਵਰਣ ਸੰਭਾਲ਼ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਰਤਵਯ ਭਵਨ (Kartavya Bhawan)  ਦੇ ਪਰਿਸਰ ਵਿੱਚ ਇੱਕ ਪੌਦਾ ਵੀ ਲਗਾਇਆ।

ਐਕਸ (X) ਪੋਸਟਾਂ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਕਰਤਵਯ ਪਥ ‘ਤੇ ਕਰਤਵਯ ਭਵਨ (Kartavya Bhawan)  ਜਨ-ਜਨ ਦੀ ਸੇਵਾ ਦੇ ਪ੍ਰਤੀ ਸਾਡੇ ਅਟੁੱਟ ਸੰਕਲਪ ਅਤੇ ਨਿਰੰਤਰ ਪ੍ਰਯਾਸਾਂ ਦਾ ਪ੍ਰਤੀਕ ਹੈ। ਇਹ ਨਾ ਕੇਵਲ ਸਾਡੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਾਉਣ ਵਿੱਚ ਮਦਦਗਾਰ ਬਣਨ ਵਾਲਾ ਹੈ, ਬਲਕਿ ਇਸ ਨਾਲ ਦੇਸ਼ ਦੇ ਵਿਕਾਸ ਨੂੰ ਵੀ ਇੱਕ ਨਵੀਂ ਗਤੀ ਮਿਲੇਗੀ। ਅਤਿਆਧੁਨਿਕ ਇਨਫ੍ਰਾਸਟ੍ਰਕਚਰ ਦੀ ਮਿਸਾਲ ਬਣੇ ਇਸ ਭਵਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ।”

 “ਕਰਤਵਯ ਭਵਨ (Kartavya Bhawan) ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਨੂੰ ਘੜਨ ਵਾਲੇ ਸ਼੍ਰਮਯੋਗੀਆਂ ਦੀ ਅਣਥੱਕ ਮਿਹਨਤ ਅਤੇ ਸੰਕਲਪ-ਸ਼ਕਤੀ ਦਾ ਅੱਜ ਦੇਸ਼ ਸਾਖੀ ਬਣਿਆ ਹੈ। ਉਨ੍ਹਾਂ ਨਾਲ ਸੰਵਾਦ ਕਰਕੇ ਅਤਿਅੰਤ ਪ੍ਰਸੰਨਤਾ ਹੋਈ ਹੈ।”

 “ਕਰਤਵਯ ਭਵਨ (Kartavya Bhawan) ਦੇ ਨਿਰਮਾਣ ਵਿੱਚ ਵਾਤਾਵਰਣ ਸੰਭਾਲ਼ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਜਿਸ ਦੇ ਲਈ ਸਾਡਾ ਦੇਸ਼ ਸੰਕਲਪਬੱਧ ਹੈ। ਅੱਜ ਇਸ ਦੇ ਪਰਿਸਰ ਵਿੱਚ ਇੱਕ ਪੌਦਾ ਲਗਾਉਣ ਦੀ ਵੀ ਸੁਅਵਸਰ ਮਿਲਿਆ।”

****

 

ਐੱਮਜੇਪੀਐੱਸ/ਐੱਸ਼ਟੀ


(Release ID: 2153151)