ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਭਾਵਨਗਰ ਵਿੱਚ ਇੱਕ ਕੰਟੇਨਰ ਮੈਨੂਫੈਕਚਰਿੰਗ ਕੰਪਨੀ ਦਾ ਦੌਰਾ ਕੀਤਾ


ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕੰਟੇਨਰ ਮੈਨੂਫੈਕਚਰਿੰਗ ਪ੍ਰੋਸੈੱਸ ਅਤੇ ਟੈਕਨੋਲੋਜੀ ਦਾ ਨਿਰੀਖਣ ਕੀਤਾ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ

ਇਸ ਦੌਰਾਨ ਕੇਂਦਰੀ ਮੰਤਰੀ ਡਾ. ਮਨਸੁਖਭਾਈ ਮਾਂਡਵੀਆ ਅਤੇ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਬੰਭਾਨੀਆ ਵੀ ਮੌਜੂਦ ਰਹੇ

Posted On: 03 AUG 2025 8:14PM by PIB Chandigarh

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ; ਕੇਂਦਰੀ ਕਿਰਤ ਅਤੇ ਰੋਜ਼ਗਾਰ, ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖਵਾਈ ਮਾਂਡਵੀਆ; ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਬੰਭਾਨੀਆ ਨੇ ਭਾਵਨਗਰ ਜ਼ਿਲ੍ਹੇ ਵਿੱਚ ਸਥਿਤ ਕੰਟੇਨਰ ਮੈਨੂਫੈਕਚਰਿੰਗ ਕੰਪਨੀ ਆਵਾਦਕਰੁਪਾ  ਪਲਾਸਟੋਮੈੱਕ ਪ੍ਰਾਈਵੇਟ ਲਿਮਟਿਡ (Aawadkrupa Plastomech Pvt. Ltd.) ਦਾ ਦੌਰਾ ਕੀਤਾ।

ਕੇਂਦਰੀ ਮੰਤਰੀ ਨੇ ਭਾਵਨਗਰ-ਰਾਜਕੋਟ ਰੋਡ ਸਥਿਤ ਆਵਾਦਕਰੁਪਾ  ਪਲਾਸਟੋਮੈੱਕ ਪ੍ਰਾਈਵੇਟ ਲਿਮਟਿਡ ਵਿੱਚ ਤਿਆਰ ਕੰਟੇਨਰਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ ਅਤੇ ਜ਼ਰੂਰੀ ਸੁਝਾਅ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ। 

ਭਾਵਨਗਰ ਹੁਣ ਇੱਕ ਕੰਟੇਨਰ ਹੱਬ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਭਾਵਨਗਰ ਦੇ ਨਵਾਗਾਮ (Navagam) ਸਥਿਤ ਇਹ ਕੰਟੇਨਰ ਨਿਰਮਾਣ ਕੰਪਨੀ ਵਰਤਮਾਨ ਵਿੱਚ ਆਰਡਰ ਦੇ ਅਨੁਸਾਰ ਹਰ ਰੋਜ਼ ਲਗਭਗ 15 ਕੰਟੇਨਰਾਂ ਦਾ ਨਿਰਮਾਣ ਕਰ ਰਹੀ ਹੈ। ਕੰਪਨੀ ਕੋਲ ਹੁਣ ਹਰ ਰੋਜ਼ 100 ਕੰਟੇਨਰ ਬਣਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਹੈ। ਰੇਲਵੇ ਮੰਤਰੀ ਨੇ ਕੰਟੇਨਰ ਨਿਰਮਾਣ ਦੀ ਸੰਪੂਰਨ ਪ੍ਰਕਿਰਿਆ ਅਤੇ ਤਕਨੀਕ ਦਾ ਬਰੀਕੀ ਨਾਲ ਨਿਰੀਖਣ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਕੰਟੇਨਰਾਂ ਦੀ ਵਧਦੀ ਆਲਮੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੂੰ ਸਰਕਾਰ ਵੱਲੋਂ ਹਰ ਜ਼ਰੂਰੀ ਸਹਾਇਤਾ ਪ੍ਰਾਪਤ ਹੋਵੇਗੀ।   

ਇਸ ਮੌਕੇ ‘ਤੇ, ਰੇਲਵੇ ਮੰਤਰੀ ਦੇ ਨਾਲ ਜ਼ਿਲ੍ਹਾ ਕਲੈਕਟਰ ਡਾ. ਮਨੀਸ਼ ਕੁਮਾਰ ਬੰਸਲ, ਜ਼ਿਲ੍ਹਾ ਵਿਕਾਸ ਅਧਿਕਾਰੀ ਸ਼੍ਰੀ ਹਨੁਲ ਚੌਧਰੀ, ਰੀਜ਼ਨਲ ਕਮਿਸ਼ਨਰ ਸ਼੍ਰੀ ਧਵਲ ਪੰਡਯਾ, ਪੁਲਿਸ ਸੁਪਰਡੈਂਟ ਸ਼੍ਰੀ ਹਰਸ਼ਦ ਪਟੇਲ, ਆਵਾਦਕਰੁਪਾ ਪਲਾਸਟੋਮੈੱਕ ਪ੍ਰਾਈਵੇਟ ਲਿਮਟਿਡ ਦੇ ਸ਼੍ਰੀ ਹਸਮੁਖਭਾਈ ਪਟੇਲ ਸਮੇਤ ਹੋਰ ਪਤਵੰਤੇ ਮੌਜੂਦ ਸਨ।

 

*****

ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ / ਰਿਤੂ ਰਾਜ


(Release ID: 2152185)