ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਆਈਆਈਟੀ (ਆਈਐੱਸੈਐੱਮ) ਧਨਬਾਦ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ
Posted On:
01 AUG 2025 2:20PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (01 ਅਗਸਤ, 2025) ਝਾਰਖੰਡ ਦੇ ਧਨਬਾਦ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਇੰਡੀਅਨ ਸਕੂਲ ਆਵ੍ ਮਾਇਨਜ਼ -ISM), ਧਨਬਾਦ ਦੇ 45ਵੇਂ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ।

ਰਾਸ਼ਟਰਪਤੀ ਨੇ ਇਸ ਮੌਕੇ ‘ਤੇ ਕਿਹਾ ਕਿ ਆਈਆਈਟੀ (ਇੰਡੀਅਨ ਸਕੂਲ ਆਵ੍ ਮਾਇਨਜ਼ -ਆਈਐੱਸਐੱਮ), ਧਨਬਾਦ ਦੀ ਲਗਭਗ 100 ਵਰ੍ਹਿਆਂ ਦੀ ਗੌਰਵਸ਼ਾਲੀ ਵਿਰਾਸਤ ਹੈ। ਇਸ ਦੀ ਸਥਾਪਨਾ ਮਾਈਨਿੰਗ ਅਤੇ ਭੂ-ਵਿਗਿਆਨ ਦੇ ਖੇਤਰ ਵਿੱਚ ਟ੍ਰੇਨਿੰਗ ਪ੍ਰਾਪਤ ਮਾਹਰ ਤਿਆਰ ਕਰਨ ਲਈ ਕੀਤੀ ਗਈ ਸੀ। ਸਮੇਂ ਦੇ ਨਾਲ, ਇਸ ਨੇ ਆਪਣੀਆਂ ਅਕਾਦਮਿਕ ਸੀਮਾਵਾਂ ਦਾ ਵਿਸਤਾਰ ਕੀਤਾ ਹੈ ਅਤੇ ਹੁਣ ਵਿਭਿੰਨ ਖੇਤਰਾਂ ਵਿੱਚ ਉਚੇਰੀ ਸਿੱਖਿਆ ਅਤੇ ਖੋਜ ਦਾ ਇੱਕ ਮੋਹਰੀ ਕੇਂਦਰ ਬਣ ਗਿਆ ਹੈ। ਇਸ ਸੰਸਥਾਨ ਨੇ ਟੈਕਨੋਲੋਜਿਕਲ ਡਿਵੈਲਪਮੈਂਟ ਅਤੇ ਇਨੋਵੇਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਪ੍ਰਸੰਨਤਾ ਜਤਾਈ ਕਿ ਆਈਆਈਟੀ ਧਨਬਾਦ ਨੇ ਇੱਕ ਅਜਿਹਾ ਈਕੋਸਿਸਟਮ ਵਿਕਸਿਤ ਕੀਤਾ ਹੈ ਜਿੱਥੇ ਐਜੂਕੇਸ਼ਨ ਅਤੇ ਇਨੋਵੇਸ਼ਨ ਦਾ ਉਦੇਸ਼ ਲੋਕਾਂ ਦੀਆਂ ਜ਼ਰੂਰਤਾਂ ਅਤੇ ਖਾਹਿਸ਼ਾਂ (ਆਕਾਂਖਿਆਵਾਂ) ਦੇ ਅਨੁਰੂਪ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸੰਪੂਰਨ ਵਿਕਾਸ ਵਿੱਚ ਆਈਆਈਟੀ-ਆਈਐੱਸਐੱਮ ਦੀ ਮਹੱਤਵਪੂਰਨ ਭੂਮਿਕਾ ਹੈ। ਐਕਸੀਲੈਂਟ (ਉਤਕ੍ਰਿਸ਼ਟ) ਇੰਜੀਨੀਅਰਾਂ ਅਤੇ ਖੋਜਕਰਤਾਵਾਂ ਨੂੰ ਤਿਆਰ ਕਰਨ ਦੇ ਇਲਾਵਾ, ਇਸ ਸੰਸਥਾਨ ਦਾ ਉਦੇਸ਼ ਸੰਵੇਦਨਸ਼ੀਲ, ਉਦੇਸ਼ਪੂਰਨ ਅਤੇ ਸੁਹਿਰਦ ਪੇਸ਼ੇਵਰ ਵੀ ਤਿਆਰ ਕਰਨਾ ਹੈ। ਸਾਡੇ ਦੇਸ਼ ਦਾ ਭਵਿੱਖ ਆਈਆਈਟੀ-ਆਈਐੱਸਐੱਮ ਜਿਹੀਆਂ ਸੰਸਥਾਵਾਂ ਦੀਆਂ ਪ੍ਰਤੀਬੱਧਤਾਵਾਂ ਦੇ ਜ਼ਰੀਏ ਆਕਾਰ ਲੈ ਰਿਹਾ ਹੈ, ਜੋ ਅਤਿਆਧੁਨਿਕ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇ ਰਹੀਆਂ ਹਨ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਮਾਰਗਦਰਸ਼ਨ ਕਰ ਰਹੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਅਤੇ ਵਿਸ਼ਵ ਜਲਵਾਯੂ ਪਰਿਵਰਤਨ ਅਤੇ ਸੰਸਾਧਨਾਂ ਦੀ ਕਮੀ ਤੋਂ ਲੈ ਕੇ ਡਿਜੀਟਲ ਰੁਕਾਵਟਾਂ ਅਤੇ ਸਮਾਜਿਕ ਅਸਮਾਨਤਾ ਤੱਕ, ਕਈ ਜਟਿਲ ਅਤੇ ਤੇਜ਼ੀ ਨਾਲ ਬਦਲਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਆਈਆਈਟੀ-ਆਈਐੱਸਐੱਮ ਜਿਹੇ ਸੰਸਥਾਨਾਂ ਦਾ ਮਾਰਗਦਰਸ਼ਨ ਹੋਰ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਆਈਆਈਟੀ-ਆਈਐੱਸਐੱਮ ਨੂੰ ਨਵੇਂ ਅਤੇ ਸਥਾਈ ਸਮਾਧਾਨ ਖੋਜਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਉਸ ਦਾ ਵਿਸ਼ਾਲ ਮਾਨਵ ਸੰਸਾਧਨ ਹੈ। ਤਕਨੀਕੀ ਸਿੱਖਿਆ ਤੱਕ ਵਧਦੀ ਪਹੁੰਚ ਅਤੇ ਡਿਜੀਟਲ ਸਕਿੱਲਸ ਦਾ ਪ੍ਰਸਾਰ ਭਾਰਤ ਨੂੰ ਇੱਕ ਟੈਕਨੋਲੌਜਿਕਲ ਸੁਪਰਪਾਵਰ ਬਣਨ ਦੀ ਤਰਫ਼ ਅੱਗੇ ਵਧਾ ਰਿਹਾ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਵਿਵਹਾਰਿਕ ਇਨੋਵੇਸ਼ਨ- ਕੇਂਦ੍ਰਿਤ ਅਤੇ ਉਦਯੋਗ-ਅਨੁਕੂਲ ਬਣਾਉਣ ਨਾਲ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਮਿਲੇਗੀ ਅਤੇ ਉਹ ਆਲਮੀ ਪੱਧਰ ‘ਤੇ ਅੱਗੇ ਵਧ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਆਲਮੀ ਪੱਧਰ ‘ਤੇ ਮੁਕਾਬਲਾ ਕਰਨ ਲਈ ਖੋਜ ਤੇ ਵਿਕਾਸ ਅਤੇ ਸਟਾਰਟ-ਅਪ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਪੇਟੈਂਟ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦੀ ਜ਼ਰੂਰਤ ਹੈ। ਵਿਦਿਆਰਥੀਆਂ ਵਿੱਚ ਸੰਪੂਰਨ ਸੋਚ ਵਿਕਸਿਤ ਕਰਨ ਅਤੇ ਜਟਿਲ ਸਮੱਸਿਆਵਾਂ ਦੇ ਰਚਨਾਤਮਕ ਸਮਾਧਾਨ ਖੋਜਣ ਲਈ, ਸਿੱਖਿਆ ਵਿੱਚ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀਕੋਣ ਅਪਣਾਉਣਾ ਵੀ ਅਤਿਅੰਤ ਜ਼ਰੂਰੀ ਹੈ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਗਿਆਨ ਨੂੰ ਸਿਰਫ਼ ਵਿਅਕਤੀਗਤ ਉੱਨਤੀ ਤੱਕ ਸੀਮਿਤ ਨਾ ਰੱਖਣ, ਬਲਕਿ ਇਸ ਨੂੰ ਜਨਤਕ ਭਲਾਈ ਦਾ ਮਾਧਿਅਮ ਬਣਾਉਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਗਿਆਨ ਦਾ ਉਪਯੋਗ ਇੱਕ ਵਧੇਰੇ ਸਸ਼ਕਤ ਅਤੇ ਨਿਆਂਪੂਰਨ ਭਾਰਤ ਦੇ ਨਿਰਮਾਣ ਵਿੱਚ ਕਰਨ-ਜਿੱਥੇ ਪ੍ਰਗਤੀ ਦੇ ਅਵਸਰ ਸਾਰਿਆਂ ਲਈ ਉਪਲਬਧ ਹੋਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਗਿਆਨ ਦੀ ਵਰਤੋਂ ਇੱਕ ਹਰਿਤ ਭਾਰਤ ਦੇ ਨਿਰਮਾਣ ਵਿੱਚ ਕਰਨ-ਜਿੱਥੇ ਵਿਕਾਸ ਪ੍ਰਕ੍ਰਿਤੀ ਦੀ ਕੀਮਤ ‘ਤੇ ਨਹੀਂ, ਬਲਕਿ ਉਸ ਦੇ ਨਾਲ ਤਾਲਮੇਲ ਬਿਠਾ ਕੇ ਹੋਵੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਉਹ ਜੋ ਵੀ ਕਰਨ, ਉਸ ਵਿੱਚ ਉਨ੍ਹਾਂ ਦੀ ਬੁੱਧੀਮਾਨੀ ਦੇ ਨਾਲ-ਨਾਲ ਸਮਾਨ ਅਨੁਭੂਤੀ, ਉਤਕ੍ਰਿਸ਼ਟਤਾ ਅਤੇ ਨੈਤਿਕਤਾ ਵੀ ਝਲਕਣੀ ਚਾਹੀਦੀ ਹੈ। ਕੇਵਲ ਇਨੋਵੇਸ਼ਨ ਹੀ ਨਹੀਂ, ਬਲਿਕ ਕਰੁਣਾ ਤੋਂ ਪ੍ਰੇਰਿਤ ਇਨੋਵੇਸ਼ਨ ਵਿਸ਼ਵ ਨੂੰ ਬਿਹਤਰ ਬਣਾਉਂਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
************
ਐੰਮਜੇਪੀਐੱਸ/ਐੱਸਆਰ
(Release ID: 2151665)