ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪ੍ਰਧਾਨ ਮੰਤਰੀ ਨੈਸ਼ਨਲ ਡਾਇਲਿਸਿਸ ਪ੍ਰੋਗਰਾਮ ‘ਤੇ ਅਪਡੇਟ
ਪੀਐੱਮਐੱਨਡੀਪੀ (PMNDP) ਦੇਸ਼ ਦੇ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 751 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ
ਪੀਐੱਮਐੱਨਡੀਪੀ ਦੇ ਤਹਿਤ ਕੁੱਲ 1,704 ਡਾਇਲਿਸਿਸ ਸੈਂਟਰ ਕਾਰਜਸ਼ੀਲ ਹਨ
ਐੱਨਐੱਚਐੱਮ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਲਾਨਾ ਪ੍ਰੋਗਰਾਮ ਲਾਗੂਕਰਨ ਯੋਜਨਾਵਾਂ ਦੇ ਮਾਧਿਅਮ ਨਾਲ ਕੀਤੇ ਗਏ ਅੰਤਰ ਮੁਲਾਂਕਣ ਦੇ ਅਧਾਰ ‘ਤੇ ਪੀਐੱਮਐੱਨਡੀਪੀ ਦੇ ਤਹਿਤ ਹੇਮੋਡਾਇਲਿਸਿਸ ਅਤੇ ਪੈਰਿਟੋਨਿਅਲ ਡਾਇਲਿਸਿਸ ਸਰਵਿਸਿਜ਼ ਦੇ ਲਾਗੂਕਰਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ
Posted On:
01 AUG 2025 2:30PM by PIB Chandigarh
ਪ੍ਰਧਾਨ ਮੰਤਰੀ ਨੈਸ਼ਨਲ ਡਾਇਲਿਸਿਸ ਪ੍ਰੋਗਰਾਮ (ਪੀਐੱਮਐੱਨਡੀਪੀ- PMNDP) ਦੇਸ਼ ਦੇ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 751 ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ। 30 ਜੂਨ 2025 ਤੱਕ ਕੁੱਲ 1,704 ਕੇਂਦਰ ਕਾਰਜਸ਼ੀਲ ਹਨ।
ਸਰਕਾਰ ਨੇ ਸ਼ੁਰੂਆਤ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਅਤੇ ਉਸ ਤੋਂ ਬਾਅਦ ਸੈਚੂਰੇਸ਼ਨ ਸਕੇਲ ‘ਤੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਤੱਕ ਜ਼ਰੂਰਤ ਦੇ ਅਨੁਸਾਰ ਪੱਧਰ ‘ਤੇ ਹੀਮੋਡਾਇਲਿਸਿਸ ਕੇਂਦਰ ਸਥਾਪਿਤ ਕਰਨ ਦੀ ਸਿਫਾਰਸ਼ ਕੀਤੀ ਹੈ। ਇਹ ਕੰਮ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਡਾਇਲਿਸਿਸ ਦੀ ਮੰਗ ਅਤੇ ਅੰਤਰ ਮੁਲਾਂਕਣ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਸਲਾਨਾ ਪ੍ਰੋਗਰਾਮ ਲਾਗੂਕਰਨ ਯੋਜਨਾਵਾਂ ਦੇ ਜ਼ਰੀਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਅੰਤਰ ਮੁਲਾਂਕਣ ਦੇ ਅਧਾਰ ‘ਤੇ ਪੀਐੱਮਐੱਨਡੀਪੀ ਪ੍ਰੋਗਰਾਮ ਦੇ ਤਹਿਤ ਹੀਮੋਡਾਇਲਿਸਿਸ ਅਤੇ ਪੈਰਿਟੋਨਿਅਲ ਡਾਇਲਿਸਿਸ ਸੇਵਾਵਾਂ ਦੇ ਲਾਗੂਕਰਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੂਰ-ਦੁਰਾਡੇ ਅਤੇ ਕਬਾਇਲੀ ਖੇਤਰਾਂ ਸਮੇਤ ਆਪਣੀ ਪੂਰੀ ਆਬਾਦੀ ਲਈ ਡਾਇਲਿਸਿਸ ਸੇਵਾਵਾਂ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
HFW/PQ-Update on PMNDP/01 August2025/1
(Release ID: 2151664)