ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵਰ੍ਹੇ 2023 ਦੇ ਲਈ 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ


“12ਵੀਂ ਫੇਲ” ਨੂੰ ਸਰਵਸ਼੍ਰੇਸ਼ਠ ਫੀਚਰ ਫਿਲਮ ਦਾ ਪੁਰਸਕਾਰ

ਸਰਵਸ਼੍ਰੇਸ਼ਠ ਗੈਰ-ਫੀਚਰ ਫਿਲਮ ਦਾ ਪੁਰਸਕਾਰ ਫਲਾਵਰਿੰਗ ਮੈਨ ਨੂੰ ਮਿਲਿਆ, ਸਰਵਸ਼੍ਰੇਸ਼ਠ ਡੌਕਿਊਮੈਂਟ੍ਰੀ ਦਾ ਪੁਰਸਕਾਰ ਗੌਡ ਵਲਚਰ ਐਂਡ ਹਿਊਮਨ ਨੂੰ ਮਿਲਿਆ

ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ਸ਼ਾਹਰੁਖ ਖਾਨ ਨੂੰ ਫਿਲਮ ਜਵਾਨ ਅਤੇ ਵਿਕ੍ਰਾਂਤ ਮੈਸੀ ਨੂੰ ਫਿਲਮ 12ਵੀਂ ਫੇਲ ਦੇ ਲਈ ਮਿਲਿਆ, ਸਰਵਸ਼੍ਰੇਸ਼ਠ ਅਭਿਨੇਤ੍ਰੀ ਦਾ ਪਰਸਕਾਰ ਰਾਣੀ ਮੁਖਰਜੀ ਨੂੰ ਫਿਲਮ ਮਿਸੇਜ਼ ਚਟਰਜੀ ਵਰਸਿਸ ਨੌਰਵੇ ਦੇ ਲਈ ਮਿਲਿਆ

ਵਿਜੈਰਾਘਵਨ ਅਤੇ ਮੁਥੁਪੇੱਟਈ ਸੋਮੂ ਭਾਸਕਰ ਨੇ ਸਰਵਸ਼੍ਰੇਸ਼ਠ ਸਹਾਇਕ ਅਭਿਨੇਤਾ ਦਾ ਪੁਰਸਕਾਤ ਜਿੱਤਿਆ, ਜਦਕਿ ਉਰਵਸ਼ੀ ਅਤੇ ਜਾਨਕੀ ਬੋਦੀਵਾਲਾ ਨੇ ਸਰਵਸ਼੍ਰੇਸ਼ਠ ਸਹਾਇਕ ਅਭਿਨੇਤ੍ਰੀ ਦਾ ਪੁਰਸਕਾਰ ਜਿੱਤਿਆ

ਹਨੂ-ਮਾਨ ਨੂੰ ਏਵੀਜੀਸੀ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕ) ਵਿੱਚ ਸਰਵਸ਼੍ਰੇਸ਼ਠ ਫਿਲਮ ਚੁਣੀ ਗਈ

ਸਰਵਸ਼੍ਰੇਸ਼ਠ ਲਘੂ ਫਿਲਮ ਦਾ ਪੁਰਸਕਾਰ ਗਿੱਧ ਦ ਸਕੈਵੇਂਜਰ ਨੂੰ ਮਿਲਿਆ

Posted On: 01 AUG 2025 7:41PM by PIB Chandigarh

71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਜੂਰੀ ਨੇ ਅੱਜ ਵਰ੍ਹੇ 2023 ਦੇ ਲਈ ਜੇਤੂਆਂ ਦਾ ਐਲਾਨ ਕੀਤਾ।

ਇਸ ਐਲਾਨ ਤੋਂ ਪਹਿਲਾਂ, ਫੀਚਰ ਫਿਲਮ ਦੀ ਜੂਰੀ ਦੇ ਚੇਅਰਪਰਸਨ, ਸ਼੍ਰੀ ਆਸ਼ੁਤੋਸ਼ ਗੋਵਾਰਿਕਰ, ਗੈਰ-ਫੀਚਰ ਫਿਲਮ ਜੂਰੀ ਦੇ ਚੇਅਰਪਰਸਨ, ਸ਼੍ਰੀ ਪੀ. ਸ਼ੇਸ਼ਾਦ੍ਰੀ, ਡਾ. ਅਜੈ ਨਾਗਭੂਸ਼ਣ ਐੱਮਐੱਨ, ਸੰਯੁਕਤ ਸਕੱਤਰ (ਫਿਲਮਸ) ਨੇ ਵਰ੍ਹੇ 2023 ਦੇ ਲਈ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਜੇਤੂਆਂ ਦੀ ਸੂਚੀ ਪੇਸ਼ ਕੀਤੀ। ਇਸ ਅਵਸਰ ‘ਤੇ ਪੀਆਈਬੀ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਮੱਟੂ ਜੇ ਪੀ ਸਿੰਘ ਵੀ ਮੌਜੂਦ ਸੀ। ਇਸ ਵਰ੍ਹੇ, ਪੁਰਸਕਾਰਾਂ ਦੇ ਲਈ ਕੁੱਲ 332 ਫੀਚਰ ਫਿਲਮ ਐਂਟਰੀਆਂ, 115 ਗੈਰ-ਫੀਚਰ ਫਿਲਮ ਐਂਟਰੀਆਂ, 27 ਬੁਕਸ ਐਂਟਰੀਆਂ ਅਤੇ 16 ਕ੍ਰਿਟੀਕਸ ਐਂਟਰੀਆਂ ਪ੍ਰਾਪਤ ਹੋਈਆਂ।

 

https://static.pib.gov.in/WriteReadData/userfiles/image/image001USWT.jpg

ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ 

71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੀ ਜੂਰੀ ਨੇ ਅਧਿਕਾਰਿਕ ਤੌਰ ‘ਤੇ ਪੁਰਸਕਾਰ ਜੇਤੂਆਂ ਦੀ ਸੂਚੀ ਕੇਂਦਰੀ ਮੰਤਰੀ ਨੂੰ ਸੌਂਪ ਦਿੱਤੀ ਹੈ।

******

 ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ


(Release ID: 2151662)