ਰੱਖਿਆ ਮੰਤਰਾਲਾ
azadi ka amrit mahotsav

ਸੈਨਾ ਦੇ ਉਪ ਪ੍ਰਮੁੱਖ ਲੈਫਟੀਨੈਂਟ ਜਨਰਲ ਐੱਨਐੱਸ ਰਾਜਾ ਸੁਬਰਾਮਣੀ 39 ਵਰ੍ਹਿਆਂ ਦੀ ਬੇਮਿਸਾਲੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ

Posted On: 31 JUL 2025 11:33AM by PIB Chandigarh

ਲੈਫਟੀਨੈਂਟ ਜਨਰਲ ਐੱਨਐੱਸ ਰਾਜਾ ਸੁਬਰਾਮਣੀ ਅੱਜ ਸੇਵਾਮੁਕਤ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ 39 ਵਰ੍ਹਿਆਂ ਦੇ ਸ਼ਾਨਦਾਰ ਮਿਲਟਰੀ ਕਰੀਅਰ ਦੀ ਸਮਾਪਤੀ ਹੋ ਗਈ। ਇਸ ਮੌਕੇ ‘ਤੇ ਉਨ੍ਹਾਂ ਨੇ ਉਪ-ਸੈਨਾ ਪ੍ਰਮੁੱਖ (ਵੀਸੀਓਏਐੱਸ) ਦਾ ਅਹੁਦਾ ਵੀ ਛੱਡਿਆ।

ਜਨਰਲ ਅਫ਼ਸਰ ਦੀ ਵਰਦੀ ਵਿੱਚ ਉਨ੍ਹਾਂ ਦੀ ਵਿਸ਼ੇਸ਼ ਯਾਤਰਾ ਨੈਸ਼ਨਲ ਡਿਫੈਂਸ ਅਕੈਡਮੀ ਤੋਂ ਸ਼ੁਰੂ ਹੋਈ ਅਤੇ ਦਸੰਬਰ 1985 ਵਿੱਚ ਉਨ੍ਹਾਂ ਨੂੰ ਗੜ੍ਹਵਾਲ ਰਾਈਫਲਜ਼ ਵਿੱਚ ਕਮਿਸ਼ਨ ਦਿੱਤਾ ਗਿਆ। ਬੇਮਿਸਾਲ ਵਿਦਿਅਕ ਸਮਰੱਥਾ ਵਾਲੇ ਅਧਿਕਾਰੀ ਦੇ ਰੂਪ ਵਿੱਚ ਉਨ੍ਹਾਂ ਨੇ ਕਿੰਗਸ ਕਾਲਜ, ਲੰਦਨ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਅਤੇ ਮਦਰਾਸ ਯੂਨੀਵਰਸਿਟੀ ਤੋਂ ਡਿਫੈਂਸ ਸਟੱਡੀਜ਼ ਵਿੱਚ ਐੱਮ-ਫਿਲ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਆਪਣੇ ਪੂਰੇ ਕਾਰਜਕਾਲ ਦੌਰਾਨ ਲੈਫਟੀਨੈਂਟ ਜਨਰਲ ਸੁਬਰਾਮਣੀ ਨੇ ਵਿਭਿੰਨ ਸੰਚਾਲਨ ਅਤੇ ਭੂ-ਭਾਗ ਪ੍ਰੋਫਾਈਲਾਂ ਵਿੱਚ ਕਮਾਂਡ, ਸਟਾਫ ਅਤੇ ਇੰਸਟ੍ਰਕਸ਼ਨਲ ਨਿਯੁਕਤੀਆਂ ਦੀ ਇੱਕ ਵਿਸਤ੍ਰਿਤ ਸ਼੍ਰੇਣੀ ਸੰਭਾਲੀ ਹੈ। ਰਣਨੀਤਕ ਅਤੇ ਕੂਟਨੀਤਕ ਗਤੀਸ਼ੀਲਤਾ, ਵਿਸ਼ੇਸ਼ ਤੌਰ ‘ਤੇ ਪੱਛਮੀ ਅਤੇ ਉੱਤਰੀ ਸਰਹੱਦਾਂ ‘ਤੇ ਉਨ੍ਹਾਂ ਦੀ ਗਹਿਰੀ ਸਮਝ ਨੇ ਸੰਚਾਲਨ ਤਿਆਰੀਆਂ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਰਾਸ਼ਟਰ ਦੀ ਸ਼ਾਨਦਾਰ ਸੇਵਾ ਦੇ ਸਨਮਾਨ ਵਿੱਚ ਜਨਰਲ ਅਫ਼ਸਰ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

ਭਾਰਤੀ ਸੈਨਾ ਨੇ ਲਗਭਗ ਚਾਰ ਦਹਾਕਿਆਂ ਦੀ ਉਨ੍ਹਾਂ ਦੀ ਮਿਸਾਲੀ ਸੇਵਾ ਦੇ ਲਈ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਸਾਰੇ ਪ੍ਰਯਾਸਾਂ ਵਿੱਚ ਨਿਰੰਤਰ ਸਫ਼ਲਤਾ ਅਤੇ ਵਿਸ਼ਿਸ਼ਟ ਉਪਲਬਧੀਆਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

***************

ਐੱਨਏ/ਆਰਐੱਸ


(Release ID: 2151136)