ਰੱਖਿਆ ਮੰਤਰਾਲਾ
ਚੌਗੁਲੇ (Chowgule) ਸ਼ਿਪਯਾਰਡ ਵਿੱਚ ਆਈਸੀਜੀ ਲਈ ਸਵਦੇਸ਼ੀ ਹੁਵਰਕ੍ਰਾਫਟ ਦਾ ਨਿਰਮਾਣ ਸ਼ੁਰੂ
Posted On:
30 JUL 2025 12:33PM by PIB Chandigarh
ਭਾਰਤੀ ਤਟ ਰੱਖਿਅਕ ਬਲ (ਆਈਸੀਜੀ) ਨੇ 30 ਜੁਲਾਈ, 2025 ਨੂੰ ਗੋਆ ਸਥਿਤ ਚੌਗੁਲੇ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਵਿੱਚ ਗਰਡਰ ਵਿਛਾਉਣ ਅਤੇ ਨਿਰਮਾਣ ਸਮਾਰੋਹ ਦੇ ਨਾਲ ਆਪਣੇ ਪਹਿਲੇ ਸਵਦੇਸ਼ ਨਿਰਮਿਤ ਹੁਵਰਕ੍ਰਾਫਟ ਏਅਰ ਕੁਸ਼ਨ ਵਹੀਕਲ (ਏਸੀਵੀ) ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਇਹ ਹੁਵਰਕ੍ਰਾਫਟ ਪ੍ਰਮਾਣਿਤ ਗ੍ਰਿਫੋਨ ਹੁਵਰਕ੍ਰਾਫਟ ਡਿਜ਼ਾਈਨਾਂ 'ਤੇ ਅਧਾਰਿਤ ਹਨ ਅਤੇ ਵਿਭਿੰਨ ਤਟਵਰਤੀ ਸੁਰੱਖਿਆ ਅਭਿਯਾਨਾਂ ਲਈ ਭਾਰਤੀ ਮੁਹਾਰਤ ਦੇ ਨਾਲ ਬਣਾਏ ਜਾ ਰਹੇ ਹਨ। ਸੇਵਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਇਹ ਏਸੀਵੀ ਬਿਹਤਰ ਗਤੀ, ਦਾਅ-ਪੇਚਕ ਮਜ਼ਬੂਤੀ ਅਤੇ ਘੱਟ ਡੂੰਘੇ ਪਾਣੀ ਵਿੱਚ ਸੰਚਾਲਨ ਸਮਰੱਥਾ ਪ੍ਰਦਾਨ ਕਰਨਗੇ, ਜਿਸ ਨਾਲ ਭਾਰਤ ਦੀ ਵਿਸ਼ਾਲ ਸਮੁੰਦਰੀ ਸਰਹੱਦ ’ਤੇ ਗਸ਼ਤ, ਰੁਕਾਵਟ, ਅਤੇ ਖੋਜ ਅਤੇ ਬਚਾਅ ਅਭਿਯਾਨਾਂ ਦੇ ਲਈ ਤੇਜ਼ ਪ੍ਰਤੀਕਿਰਿਆ ਸੰਭਵ ਹੋਵੇਗੀ।
ਇਹ ਸਮਾਰੋਹ ਭਾਰਤ ਦੀ ਸਮੁੰਦਰੀ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਸ ਦਾ ਆਯੋਜਨ ਆਈਸੀਜੀ ਦੇ ਡਿਪਟੀ ਡਾਇਰੈਕਟਰ ਜਨਰਲ (ਸਮੱਗਰੀ ਅਤੇ ਰੱਖ-ਰਖਾਅ) ਇੰਸਪੈਕਟਰ ਜਨਰਲ ਸੁਧੀਰ ਸਾਹਨੀ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਹ 24 ਅਕਤੂਬਰ, 2024 ਨੂੰ ਰੱਖਿਆ ਮੰਤਰਾਲੇ ਦੇ ਨਾਲ ਛੇ ਏਸੀਵੀ ਲਈ ਹਸਤਾਖਰ ਕੀਤੇ ਗਏ ਇਕਰਾਰਨਾਮੇ ਤੋਂ ਬਾਅਦ ਹੋਇਆ ਹੈ, ਜੋ ਆਤਮਨਿਰਭਰ ਭਾਰਤ ਪਹਿਲਕਦਮੀ ਦੇ ਤਹਿਤ ਆਈਸੀਜੀ ਦੀ ਸੰਚਾਲਨ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਯਤਨ ਨੂੰ ਦਰਸਾਉਂਦਾ ਹੈ।
A5FU.jpeg)
DVHZ.jpeg)
*********
ਐੱਸਆਰ/ ਕੇਬੀ
(Release ID: 2150712)