ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਰੇਵੇਨਸ਼ਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ


ਰੇਵੇਨਸ਼ਾ ਗਰਲਸ ਹਾਈ ਸਕੂਲ ਦੀਆਂ ਤਿੰਨ ਇਮਾਰਤਾਂ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਿਆ

Posted On: 15 JUL 2025 3:33PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (15 ਜੁਲਾਈ, 2025) ਓਡੀਸ਼ਾ ਦੇ ਕਟਕ ਵਿੱਚ ਰੇਵੇਨਸ਼ਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਵਿੱਦਿਅਕ ਸੰਸਥਾ ਸੁਤੰਤਰਤਾ ਸੰਗ੍ਰਾਮ ਦਾ ਸਰਗਰਮ ਕੇਂਦਰ ਸੀ ਅਤੇ ਓਡੀਸ਼ਾ ਰਾਜ ਗਠਨ ਅੰਦੋਲਨ ਨਾਲ ਜੁੜੀ ਹੋਈ ਸੀ। ਇਹ ਸੰਸਥਾ ਸਿੱਖਿਆ ਦੇ ਵਿਕਾਸ ਅਤੇ ਮਹਿਲਾ ਸਸ਼ਕਤੀਕਰਣ ਵਿੱਚ ਨਿਰੰਤਰ ਅਮੁੱਲ ਯੋਗਦਾਨ ਦਿੰਦੀ ਰਹੀ ਹੈ। ਇਸ ਦੇ ਕਈ ਸਾਬਕਾ ਵਿਦਿਆਰਥੀਆਂ ਨੇ ਸੁਤੰਤਰਤਾ ਸੈਨਾਨੀਆਂ, ਸਿੱਖਿਆ ਸ਼ਾਸਤਰੀਆਂ, ਸਾਹਿਤਕਾਰਾਂ, ਦਾਰਸ਼ਨਿਕਾਂ, ਰਾਜਨੀਤਕ ਨੇਤਾਵਾਂ, ਸਮਾਜ ਸੁਧਾਰਕਾਂ, ਵਿਗਿਆਨੀਆਂ ਅਤੇ ਕਲਾਕਾਰਾਂ ਦੇ ਰੂਪ ਵਿੱਚ ਭਾਰ ਦਾ ਮਾਣ ਵਧਾਇਆ ਹੈ।

ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਰੇਵੇਨਸ਼ਾ ਯੂਨੀਵਰਸਿਟੀ ਖੋਜ, ਇਨੋਵੇਸ਼ਨ ਅਤੇ ਸਮਾਵੇਸ਼ਤਾ ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਹੀ ਹੈ। ਇਸ ਨੇ ਸਲਾਹਕਾਰ ਸੇਵਾਵਾਂ ਅਤੇ ਟੈਕਨੋਲੋਜੀ ਟ੍ਰਾਂਸਫਰ ਦੇ ਜ਼ਰੀਏ ਕਈ ਉਦਯੋਗ ਭਾਗੀਦਾਰਾਂ ਤੱਕ ਆਪਣੀ ਮੁਹਾਰਤ ਦਾ ਵਿਸਤਾਰ ਕੀਤਾ ਹੈ। ਇਸ ਦਾ ‘ਡਿਜ਼ਾਈਨ, ਇਨੋਵੇਸ਼ਨ ਅਤੇ ਉੱਦਮਤਾ ਕੇਂਦਰ’ (‘Centre of Design, Innovation and Entrepreneurship’) ਵਿਚਾਰ-ਮੰਥਨ, ਅਨੁਵਾਦਾਤਮਕ ਖੋਜ ਅਤੇ ਉੱਦਮਤਾ (ideation, translational research, and entrepreneurship) ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਯੂਨੀਵਰਸਿਟੀ ਆਦਿਵਾਸੀ ਖੇਤਰਾਂ, ਵੰਚਿਤ ਸਮੂਹਾਂ (underprivileged groups) ਅਤੇ ਦਿੱਵਯਾਂਗਜਨ (divyangjan) ਵਿਦਿਆਰਥੀਆਂ ਦਾ ਨਾਮਾਂਕਣ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਇੰਸ ਅਤੇ ਟੈਕਨੋਲੋਜੀ ਦਾ ਯੁਗ ਹੈ। ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਥ੍ਰੀ-ਡੀ ਪ੍ਰਿੰਟਿੰਗ ਅਤੇ ਕਲਾਊਡ ਕੰਪਿਊਟਿੰਗ (Artificial Intelligence, Machine Learning, 3D Printing and Cloud Computing) ਨਾਲ ਸਾਡੀ ਸੋਚ ਅਤੇ ਕਾਰਜਸ਼ੈਲੀ ਵਿੱਚ ਵਿਆਪਕ ਬਦਲਾਅ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਯੂਨੀਵਰਸਿਟੀ ਇਨ੍ਹਾਂ ਟੈਕਨੋਲੋਜੀਆਂ ਦਾ ਉਪਯੋਗ ਚੰਗੀ ਤਰ੍ਹਾਂ ਕਰ ਰਹੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਨ੍ਹਾਂ ਉੱਨਤ ਟੈਕਨੋਲੋਜੀਆਂ ਦੇ ਦੁਰਉਪਯੋਗ ਦੇ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ।

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਅੰਮ੍ਰਿਤ ਕਾਲ (Amrit Kaal) ਚਲ ਰਿਹਾ ਹੈ। ਵਰ੍ਹੇ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਸਾਡਾ ਰਾਸ਼ਟਰੀ ਲਕਸ਼ ਹੈ। ਰਾਸ਼ਟਰ ਪ੍ਰਥਮ (ਨੇਸ਼ਨ ਫਸਟ- nation first) ਦੀ ਭਾਵਨਾ ਸਾਡੀ ਸਭ ਤੋਂ ਬੜੀ ਤਾਕਤ ਹੈ। ਵਿਭਿੰਨ ਖੇਤਰਾਂ ਵਿੱਚ ਸਰਗਰਮ ਸਾਡੇ ਜਵਾਨ, ਕਿਸਾਨ, ਵਿਗਿਆਨੀ, ਇੰਜੀਨੀਅਰ, ਡਾਕਟਰ ਵਿਸ਼ਵ ਵਿੱਚ ਭਾਰਤ ਦਾ ਗੌਰਵ ਵਧਾਉਣ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ  ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਣ ਅਤੇ ਆਪਣੇ ਗਿਆਨ, ਕੌਸ਼ਲ ਅਤੇ ਸਮਰਪਣ ਨਾਲ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਦੀ ਤਾਕੀਦ ਕੀਤੀ।

ਅਗਲੇ ਸਮਾਗਮ ਵਿੱਚ, ਰਾਸ਼ਟਰਪਤੀ ਨੇ ਕਟਕ ਵਿੱਚ ਰੇਵੇਨਸ਼ਾ ਗਰਲਸ ਹਾਈ ਸਕੂਲ ਦੀਆਂ ਤਿੰਨ ਇਮਾਰਤਾਂ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਿਆ।

ਇਸ ਅਵਸਰ ‘ਤੇ ਆਪਣੇ ਸੰਖੇਪ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਨ ਦੀ ਗੁਣਵੱਤਾ ਅਤੇ ਬਿਹਤਰ ਬੁਨਿਆਦੀ ਢਾਂਚਾ ਇੱਕ ਚੰਗੇ ਵਿੱਦਿਅਕ ਵਾਤਾਵਰਣ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪੁਨਰਵਿਕਾਸ ਪ੍ਰੋਜੈਕਟ ਦੇ ਪੂਰੇ ਹੋਣ ‘ਤੇ, ਇਸ ਸਕੂਲ ਦੀਆਂ ਸੁਵਿਧਾਵਾਂ ਹੋਰ ਭੀ ਬਿਹਤਰ ਹੋ ਜਾਣਗੀਆਂ। ਰਾਸ਼ਟਰਪਤੀ ਨੇ ਬਾਲੜੀ ਸਿੱਖਿਆ (education of girls) ਨਾਲ ਸਬੰਧਿਤ ਇਸ ਪ੍ਰੋਜੈਕਟ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਵਿਭਿੰਨ ਕਨਵੋਕੇਸ਼ਨ ਸਮਾਰੋਹਾਂ ਦੇ ਦੌਰਾਨ, ਉਨ੍ਹਾਂ ਨੇ ਨੋਟ ਕੀਤਾ ਹੈ ਕਿ ਸਮਾਨ ਸੁਵਿਧਾਵਾਂ ਅਤੇ ਅਵਸਰ ਮਿਲਣ ‘ਤੇ ਲੜਕੀਆਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਪ੍ਰਕਾਸ਼ ਪਾਇਆ ਕਿ ਮਹਿਲਾਵਾਂ, ਸਿੱਖਿਆ ਅਤੇ ਸਾਹਿਤ, ਸਾਇੰਸ, ਟੈਕਨੋਲੋਜੀ, ਉਦਯੋਗ ਅਤੇ ਵਣਜ ਸਹਿਤ ਹਰੇਕ ਖੇਤਰ ਵਿੱਚ ਸਰਗਰਮ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਿਭਿੰਨ ਖੇਤਰਾਂ ਵਿੱਚ ਸਫ਼ਲਤਾ ਦੇ ਨਵੇਂ ਮਿਆਰ ਸਥਾਪਿਤ ਕਰਨ ਵਾਲੀਆਂ ਮਹਿਲਾਵਾਂ ਤੋਂ ਪ੍ਰੇਰਣਾ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਗਿਆਨ,ਆਤਮਵਿਸ਼ਵਾਸ, ਕੌਸ਼ਲ ਅਤੇ ਦ੍ਰਿੜ੍ਹ ਸੰਕਲਪ ਦੇ ਬਲ ‘ਤੇ ਅਸੰਭਵ ਨੂੰ ਭੀ ਸੰਭਵ ਬਣਾ ਸਕਦੀਆਂ ਹਨ।

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2147732) Visitor Counter : 2