ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡੀਡੀ ਫ੍ਰੀ ਡਿਸ਼ ਨੇ ਦੱਖਣੀ ਭਾਰਤੀ ਭਾਸ਼ਾਵਾਂ ਵਿੱਚ ਵਧੇਰੇ ਪ੍ਰਤੀਨਿਧਤਾ ਦੇ ਨਾਲ ਆਪਣੀ ਪਹੁੰਚ ਦਾ ਵਿਸਤਾਰ ਕੀਤਾ
Posted On:
23 JUL 2025 4:32PM by PIB Chandigarh
ਡੀਡੀ ਫ੍ਰੀ ਡਿਸ਼, ਪ੍ਰਸਾਰ ਭਾਰਤੀ ਦਾ ਇੱਕ ਫ੍ਰੀ-ਟੂ-ਏਅਰ (ਐੱਫਟੀਏ) ਡਾਇਰੈਕਟ-ਟੂ-ਹੋਮ (ਡੀਟੀਐੱਚ) ਪਲੈਟਫਾਰਮ ਹੈ । ਇਸ ਦਾ ਦਾਇਰਾ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਦੂਰ-ਦੁਰਾਡੇ ਦੇ ਇਲਾਕੇ, ਸਰਹੱਦੀ ਅਤੇ ਹੋਰ ਦੁਰਗਮ ਖੇਤਰ ਵੀ ਸ਼ਾਮਲ ਹਨ।
ਡੀਡੀ ਫ੍ਰੀ ਡਿਸ਼ 'ਤੇ, ਦੂਰਦਰਸ਼ਨ ਦੇ ਵੱਖ-ਵੱਖ ਰਾਸ਼ਟਰੀ ਅਤੇ ਖੇਤਰੀ ਚੈਨਲਾਂ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਰਾਹੀਂ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਅਤੇ ਜਨਤਕ ਜਾਗਰੂਕਤਾ ਮੁਹਿੰਮਾਂ ਦਾ ਪ੍ਰਸਾਰ ਕੀਤਾ ਜਾਂਦਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਪਹੁੰਚ ਵਿੱਚ ਲਗਾਤਾਰ ਵਾਧਾ ਹੋਇਆ ਹੈ। ਉਦਯੋਗ ਜਗਤ ਦੇ ਅਨੁਮਾਨਾਂ ਅਨੁਸਾਰ , 2024 ਤੱਕ, ਡੀਡੀ ਫ੍ਰੀ ਡਿਸ਼ ਦੀ , ਦੇਸ਼ ਭਰ ਵਿੱਚ ਲਗਭਗ 49 ਮਿਲੀਅਨ ਘਰਾਂ ਤੱਕ ਪਹੁੰਚ ਬਣੀ ਹੈ। 2018 ਵਿੱਚ, ਇਹ ਅੰਕੜਾ 33 ਮਿਲੀਅਨ ਸੀ, ਜੋ ਦਰਸ਼ਕਾਂ ਦੇ ਸਕਾਰਾਤਮਕ ਵਾਧੇ ਨੂੰ ਦਰਸਾਉਂਦਾ ਹੈ।
ਸਰਕਾਰ ਨੇ ਡੀਡੀ ਫ੍ਰੀ ਡਿਸ਼ 'ਤੇ ਦੱਖਣੀ ਭਾਰਤੀ ਭਾਸ਼ਾਵਾਂ ਦੇ ਚੈਨਲਾਂ ਦੀ ਪ੍ਰਤੀਨਿਧਤਾ ਵਧਾਉਣ ਲਈ ਕਈ ਸਰਗਰਮ ਕਦਮ ਚੁੱਕੇ ਹਨ , ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
● ਬਿਹਤਰ ਖੇਤਰੀ ਪ੍ਰਤੀਨਿਧਤਾ ਲਈ , ਡੀਡੀ ਫ੍ਰੀ ਡਿਸ਼ ਪਲੈਟਫਾਰਮ ਦੀ ਈ-ਨਿਲਾਮੀ (2025 ਵਿੱਚ ਹੋਈ) ਵਿੱਚ ਦੱਖਣੀ ਭਾਰਤੀ ਭਾਸ਼ਾਵਾਂ ਦੇ ਚੈਨਲਾਂ ਲਈ ਸਲੌਟਸ ਰਾਖਵੇਂ ਰੱਖੇ ਗਏ ਹਨ ।
● ਦੱਖਣੀ ਖੇਤਰਾਂ ਦੇ ਨਿੱਜੀ ਪ੍ਰਸਾਰਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਯੋਗਤਾ ਮਾਪਦੰਡਾਂ ਨੂੰ ਸੌਖਾ ਬਣਾਇਆ ਗਿਆ ਹੈ ।
● ਹਾਲ ਹੀ ਵਿੱਚ ਹੋਈ ਈ-ਨਿਲਾਮੀ ਵਿੱਚ, ਤਮਿਲ , ਤੇਲਗੂ , ਕੰਨੜ ਅਤੇ ਮਲਿਆਲਮ ਚੈਨਲਾਂ ਲਈ ਵਿਸ਼ੇਸ਼ ਸਲੌਟਸ ਪੇਸ਼ ਕੀਤੇ ਗਏ ਸਨ ।
● 01.04.2025 ਤੋਂ, ਤਿੰਨ ਹੋਰ ਦੱਖਣੀ ਭਾਰਤੀ ਭਾਸ਼ਾਵਾਂ ਦੇ ਨਿੱਜੀ ਚੈਨਲ , ਟੀਵੀ9 ਤੇਲਗੂ, ਆਸਥਾ ਕੰਨੜ ਅਤੇ ਆਸਥਾ ਤੇਲਗੂ , ਵੀ ਡੀਡੀ ਫ੍ਰੀ ਡਿਸ਼ ‘ਤੇ ਸ਼ਾਮਲ ਕੀਤੇ ਗਏ ਹਨ।
ਦੂਰਦਰਸ਼ਨ ਦੇ ਆਪਣੇ ਖੇਤਰੀ ਚੈਨਲ ਜਿਵੇਂ ਕਿ ਡੀਡੀ ਤਮਿਲ , ਡੀਡੀ ਸਪਤਗਿਰੀ , ਡੀਡੀ ਚੰਦਨਾ , ਡੀਡੀ ਯਾਦਗਿਰੀ ਅਤੇ ਡੀਡੀ ਮਲਿਆਲਮ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਚੈਨਲਾਂ ਨੂੰ ਤਕਨੀਕੀ ਤੌਰ 'ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਦਿੱਖ ਵਧਾਉਣ ਲਈ ਬਿਹਤਰ ਪ੍ਰਚਾਰ- ਪ੍ਰਸਾਰ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ, ਡੀਡੀ ਫ੍ਰੀ ਡਿਸ਼ ‘ਤੇ 27 ਵਿਦਿਅਕ ਚੈਨਲ ਵੀ ਹਨ , ਜੋ ਵੱਖ-ਵੱਖ ਦੱਖਣੀ ਭਾਰਤੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ।
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਰਾਜ ਮੰਤਰੀ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਦਿੱਤੀ।
***
ਧਰਮੇਂਦਰ ਤਿਵਾਰੀ/ ਨਵੀਨ ਸਰੀਜਤ
(Release ID: 2147639)