ਰਾਸ਼ਟਰਪਤੀ ਸਕੱਤਰੇਤ
ਇੰਡੀਅਨ ਡਿਫੈਂਸ ਅਸਟੇਟ ਸਰਵਿਸ,ਮਿਲਟਰੀ ਇੰਜੀਨੀਅਰ ਸਰਵਿਸਿਸ ਅਤੇ ਅਤੇ ਸੈਂਟਰਲ ਵਾਟਰ ਇੰਜੀਨੀਅਰਿੰਗ ਸਰਵਿਸ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਇੰਡੀਅਨ ਡਿਫੈਂਸ ਅਸਟੇਟ ਸਰਵਿਸ,ਮਿਲਟਰੀ ਇੰਜੀਨੀਅਰ ਸਰਵਿਸਿਸ ਅਤੇ ਅਤੇ ਸੈਂਟਰਲ ਵਾਟਰ ਇੰਜੀਨੀਅਰਿੰਗ ਸਰਵਿਸ ਦੇ ਪ੍ਰੋਬੇਸ਼ਨਾਂ ਨੇ ਅੱਜ (23 ਜੁਲਾਈ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
Posted On:
23 JUL 2025 1:07PM by PIB Chandigarh
ਇੰਡੀਅਨ ਡਿਫੈਂਸ ਅਸਟੇਟ ਸਰਵਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਮਹੋਦਯ ਨੇ ਕਿਹਾ ਕਿ ਤੇਜ਼ ਟੈਕਨੋਲੋਜੀ ਸਬੰਧੀ ਪਰਿਵਰਤਨ ਦੇ ਇਸ ਦੌਰ ਵਿੱਚ ਡਿਜੀਟਲ ਸਮਾਧਾਨਾਂ ਦਾ ਏਕੀਕਰਣ ਇੱਕ ਜ਼ਰੂਰਤ ਹੈ। ਟੈਕਨੋਲੋਜੀ ਸਬੰਧੀ ਤਰੱਕੀ ਤੋਂ ਜਾਣੂ ਰਹਿਣਾ ਅਤੇ ਉਨ੍ਹਾਂ ਨੂੰ ਆਪਣੇ ਕੰਮਕਾਜ ਵਿੱਚ ਲਾਗੂ ਕਰਨਾ ਉਨ੍ਹਾਂ ਦਾ ਕਰੱਤਵ ਹੈ।
ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਡ੍ਰੋਨ-ਅਧਾਰਿਤ ਜ਼ਮੀਨ ਸਰਵੇਖਣ,ਸੈਟੇਲਾਈਟ ਇਮੇਜਰੀ ਅਤੇ ਸੰਪਤੀ ਰਿਕਾਰਡ ਰੱਖ-ਰਖਾਅ ਲਈ ਬਲੌਕਚੇਨ ਹੁਣ ਭਵਿੱਖ ਦੀਆਂ ਧਾਰਨਾਵਾਂ ਨਹੀਂ ਹਨ, ਉਹ ਸ਼ਾਸਨ ਦਾ ਹਿੱਸਾ ਬਣ ਰਹੇ ਹਨ। ਸ਼੍ਰੀਮਤੀ ਮੁਰਮੂ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਬੁਨਿਆਦੀ ਢਾਂਚਾ ਵਿਕਾਸ ਵਿੱਚ ਹਰਿਤ ਪ੍ਰਥਾਵਾਂ ਨੂੰ ਅਪਣਾਉਣ, ਨਵਿਆਉਣਯੋਗ ਊਰਜਾ ਸਮਾਧਾਨਾਂ ਨੂੰ ਅਪਣਾਉਣ, ਖਰਚਿਆਂ ਨੂੰ ਘੱਟ ਕਰਨ ਅਤੇ ਛਾਉਣੀਆਂ ਵਿੱਚ ਪਾਣੀ ਦੀ ਸੰਭਾਲ਼ ਨੂੰ ਯਕੀਨੀ ਬਣਾਉਣ।
ਮਿਲਟਰੀ ਇੰਜੀਨੀਅਰ ਸਰਵਿਸਿਸ (ਐੱਮਈਐੱਸ) ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮਿਲਟਰੀ ਨਿਰਮਾਣ ਦੇ ਖੇਤਰ ਵਿੱਚ ਉਭਰਦੇ ਨੇਤਾਵਾਂ ਦੇ ਰੂਪ ਵਿੱਚ ਯੁਵਾ ਐੱਮਈਐੱਸ ਅਧਿਕਾਰੀਆਂ ਦੀ ਨਾ ਸਿਰਫ਼ ਨਿਰਮਾਣ ਕਰਨ ਦੀ, ਸਗੋਂ ਜ਼ਿੰਮੇਵਾਰੀ ਦੇ ਨਾਲ ਨਿਰਮਾਣ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਅਤੇ ਰੱਖਿਆ ਬੁਨਿਆਦੀ ਢਾਂਚੇ ਦੇ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਲਈ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਜਾਣ ਕੇ ਖੁਸ਼ੀ ਵਿਅਕਤ ਕੀਤੀ ਕਿ ‘ਆਤਮਨਿਰਭਰ ਭਾਰਤ’ ਦੇ ਰਾਸ਼ਟਰੀ ਵਿਜ਼ਨ ਦੇ ਅਨੁਸਾਰ ਐੱਮਈਐੱਸ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਸਵਦੇਸ਼ੀ ਸਮੱਗਰੀ ਅਤੇ ਟੈਕਨੋਲੋਜੀਆਂ ਦੇ ਉਪਯੋਗ ਨੂੰ ਸਰਗਰਮ ਤੌਰ ‘ਤੇ ਉਤਸ਼ਾਹਿਤ ਕਰ ਰਹੇ ਹਨ।
ਸੈਂਟਰਲ ਵਾਟਰ ਇੰਜੀਨੀਅਰਿੰਗ ਸਰਵਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਮਹੋਦਯਾ ਨੇ ਕਿਹਾ ਕਿ ਜਲ ਸੰਸਾਧਨਾਂ ਦਾ ਟਿਕਾਊ ਵਿਕਾਸ ਅਤੇ ਪਾਣੀ ਦਾ ਕੁਸ਼ਲ ਪ੍ਰਬੰਧਨ ਜਲ ਸੁਰੱਖਿਆ ਅਤੇ ਵਿਕਾਸ ਦੀ ਕੁੰਜੀ ਹੈ, ਵਿਸ਼ੇਸ਼ ਤੌਰ ‘ਤੇ ਬਦਲਦੇ ਜਲਵਾਯੂ ਰੁਝਾਨਾਂ ਦੇ ਮੱਦੇਨਜ਼ਰ। ਸਵੱਛ ਪਾਣੀ ਉਪਲਬਧ ਕਰਵਾ ਕੇ ਅਤੇ ਪਾਣੀ ਦੀ ਸੰਭਾਲ ਨੂੰ ਹੁਲਾਰਾ ਦੇ ਕੇ ਸਾਡਾ ਦੇਸ਼ ਪਬਲਿਕ ਹੈਲਥ ਵਿੱਚ ਸੁਧਾਰ ਕਰ ਸਕਦਾ ਹੈ,
Please click here to see the President's Speech
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
************
ਐੱਮਜੇਪੀਐੱਸ/ਐੱਸਆਰ
(Release ID: 2147389)