ਗ੍ਰਹਿ ਮੰਤਰਾਲਾ
ਜਨਗਣਨਾ 2027
Posted On:
22 JUL 2025 3:47PM by PIB Chandigarh
ਭਾਰਤ ਸਰਕਾਰ ਦੇ ਗਜਟ ਵਿੱਚ 16.06.2025 ਨੂੰ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੇ ਨਾਲ ਹੀ ਜਨਗਣਨਾ 2027 ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਵਿੱਚ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਦੀ ਜਨਗਣਨਾ ਕਰਵਾਉਣ ਦੀ ਇੱਛਾ ਵਿਅਕਤ ਕੀਤੀ ਗਈ ਹੈ। ਇਸ ਦੇ ਸਬੰਧ ਵਿੱਚ 3 ਅਤੇ 4 ਜੁਲਾਈ, 2025 ਨੂੰ ਨਵੀਂ ਦਿੱਲੀ ਵਿੱਚ ਦੋ ਦਿਨਾਂ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ ਜਨਗਣਨਾ ਸੰਚਾਲਨ ਦੇ ਡਾਇਰੈਕਟਰ, ਜਨਗਣਨਾ ਸੰਚਾਲਨ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀ ਅਤੇ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਕਾਨਫਰੰਸ ਵਿੱਚ ਆਉਣ ਵਾਲੀ ਜਨਗਣਨਾ ਦੀ ਰੂਪ-ਰੇਖਾ ਅਤੇ ਇਸ ਨਾਲ ਸਬੰਧਿਤ ਕਾਰਜਾਂ ਅਤੇ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਪ੍ਰਸ਼ਾਸਕੀ ਇਕਾਈਆਂ ਦੇ ਢਾਂਚੇ ਨੂੰ ਅੰਤਿਮ ਰੂਪ ਦੇਣਾ, ਮੋਬਾਈਲ ਐਪ ਰਾਹੀਂ ਡੇਟਾ ਇਕੱਠਾ ਕਰਨਾ, ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ (CMMS) ਪੋਰਟਲ ਰਾਹੀਂ ਜਨਗਣਨਾ ਗਤੀਵਿਧੀਆਂ ਦਾ ਪ੍ਰਬੰਧਨ ਅਤੇ ਨਿਗਰਾਨੀ ਕਰਨਾ, ਸਵੈ-ਗਣਨਾ, ਜਨਗਣਨਾ ਕਰਮਚਾਰੀਆਂ ਦੀ ਟ੍ਰੇਨਿੰਗ ਆਦਿ ਸ਼ਾਮਲ ਹਨ।
ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
************
ਆਰਕੇ/ਵੀਵੀ/ਐੱਚਐੱਸ/ਪੀਐੱਸ/ਪੀਆਰ
(Release ID: 2147094)