ਭਾਰਤ ਚੋਣ ਕਮਿਸ਼ਨ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਦਿੱਲੀ ਵਿੱਚ ਅਸਾਮ ਅਤੇ ਰਾਜਸਥਾਨ ਦੇ ਮੰਤਰੀਆਂ ਨੇ ਕੀਤੀ ਮੁਲਾਕਾਤ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਅਸਾਮ ਦੇ ਹੜ੍ਹਾਂ ਅਤੇ ਸੋਕਾ ਪ੍ਰਭਾਵਿਤ ਕਿਸਾਨਾਂ ਦੇ ਸਬੰਧ ਵਿੱਚ ਜਤਾਈ ਚਿੰਤਾ
ਜਲਦੀ ਹੀ ਅਸਾਮ ਦਾ ਦੌਰਾ ਕਰਕੇ ਹੜ੍ਹਾਂ ਅਤੇ ਸੋਕਾ ਪ੍ਰਭਾਵਿਤ ਕਿਸਾਨਾਂ ਨੂੰ ਮਿਲਣਗੇ ਸ਼੍ਰੀ ਸ਼ਿਵਰਾਜ ਸਿੰਘ
ਅਸਾਮ ਦੇ ਲਈ ਰਾਜਮਾ, ਮਸੂਰ, ਅਰਹਰ, ਸੂਰਜਮੁਖੀ ਦੀ ਢੁੱਕਵੀ ਵੈਰਾਇਟੀ ਨੋਟੀਫਾਈ ਕਰਨ ਨੂੰ ਸ਼ਿਵਰਾਜ ਸਿੰਘ ਨੇ ਦਿੱਤੇ ਨਿਰਦੇਸ਼
ਸ਼੍ਰੀ ਸ਼ਿਵਰਾਜ ਸਿੰਘ ਨੇ ਉੱਤਰ-ਪੂਰਬ ਮਿਸ਼ਨ ਔਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ ਦੀ ਮਿਆਦ ਅਸਾਮ ਲਈ ਹੋਰ ਇੱਕ ਸਾਲ ਵਧਾਈ
ਰਾਜਸਥਾਨ ਦੇ ਮੰਤਰੀ ਦੇ ਨਾਲ ਮੀਟਿੰਗ ਵਿੱਚ ਸ਼੍ਰੀ ਸ਼ਿਵਰਾਜ ਬੋਲੇ- ਨਕਲੀ ਬੀਜ-ਖਾਦ ਨੂੰ ਲੈ ਕੇ ਅਸੀਂ ਬਹੁਤ ਗੰਭੀਰ, ਕਾਨੂੰਨ ਸਖ਼ਤ ਬਣਾਵਾਂਗੇ
Posted On:
21 JUL 2025 8:30PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕ੍ਰਿਸ਼ੀ ਭਵਨ, ਨਵੀਂ ਦਿੱਲੀ ਵਿਖੇ ਅਸਾਮ ਦੇ ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ, ਪਸ਼ੂ ਚਿਕਿਤਸਾ ਮੰਤਰੀ ਸ਼੍ਰੀ ਅਤੁਲ ਬੋਰਾ ਅਤੇ ਰਾਜਸਥਾਨ ਦੇ ਖੇਤੀਬਾੜੀ, ਬਾਗਬਾਨੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਡਾ. ਕਿਰੋੜੀਲਾਲ ਮੀਣਾ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਦੋਹਾਂ ਮੰਤਰੀਆਂ ਦੇ ਨਾਲ ਮੀਟਿੰਗ ਵਿੱਚ, ਦੋਵੇਂ ਰਾਜਾਂ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਦੇ ਸਬੰਧ ਵਿੱਚ ਚਰਚਾ ਹੋਈ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਸਾਮ ਅਤੇ ਰਾਜਸਥਾਨ ਸਮੇਤ ਸਾਰੇ ਰਾਜਾਂ ਦੇ ਕਿਸਾਨਾਂ, ਗ੍ਰਾਮੀਣਾਂ ਦੇ ਸਮੁੱਚੇ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ, ਜਿੱਥੇ ਕਿਤੇ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਹਾਂ।
ਅਸਾਮ ਦੇ ਮੰਤਰੀ ਸ਼੍ਰੀ ਬੋਰਾ ਦੇ ਨਾਲ ਮੀਟਿੰਗ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਉਨ੍ਹਾਂ ਨਾਲ ਉੱਥੇ ਹਾਲ ਹੀ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਬਾਰੇ ਪੁੱਛਿਆ ਅਤੇ ਕਿਹਾ ਕਿ ਮੈਂ ਜਲਦੀ ਹੀ ਅਸਾਮ ਦੇ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਵਾਂਗਾ, ਤਾਕਿ ਉਥੋਂ ਦੇ ਕਿਸਾਨਾਂ ਦੀ ਪੀੜ੍ਹਾ ਨੂੰ ਸੁਣ-ਦੇਖ ਸਕਾਂ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਸਾਮ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਆਏ, ਉੱਥੇ ਹੀ ਹੋਰ ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਦਾ ਸਾਹਮਣਾ ਵੀ ਹਾਲ ਹੀ ਵਿੱਚ ਕਿਸਾਨਾ ਨੇ ਕੀਤਾ ਹੈ,
ਮੈਂ ਇਨ੍ਹਾਂ ਸਮੱਸਿਆ ਵਾਲੇ ਦੋਵੇਂ ਇਲਾਕਿਆਂ ਦਾ ਦੌਰਾ ਕਰਾਂਗਾ ਅਤੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਨੂੰ ਰਾਹਤ ਦੇਣ ਦੀ ਹਰ ਸੰਭਵ ਕੋਸ਼ਿਸ਼ ਰਾਜ ਸਰਕਾਰ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਵੀ ਕੀਤੀ ਜਾਵੇਗੀ। ਅਜਿਹੀ ਕਿਸੇ ਕੁਦਰਤੀ ਆਪਦਾ ਵਿੱਚ ਅਸੀਂ ਰਾਜ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ, ਉਨ੍ਹਾਂ ਦਾ ਦੁਖ-ਦਰਦ ਅਸੀਂ ਭਲੀ-ਭਾਂਤੀ ਸਮਝ ਸਕਦੇ ਹਾਂ, ਜਿਨ੍ਹਾਂ ਨੂੰ ਰਾਹਤ ਦੇਣ ਦੇ ਉਪਾਅ ਕੀਤੇ ਜਾਣਗੇ।
अधिसूचित करें।
ਅਸਾਮ ਦੇ ਮੰਤਰੀ ਵੱਲੋਂ ਸਮੱਸਿਆ ਦੱਸੀ ਗਈ ਕਿ ਉੱਥੇ ਕੁਝ ਉਪਜਾਂ ਦੀ ਵੈਰਾਇਟੀ ਨੋਟੀਫਾਈ ਨਹੀਂ ਹੈ, ਜਿਸ ‘ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਰਾਜ ਦੇ ਕਿਸਾਨਾਂ ਦੇ ਹਿਤ ਵਿੱਚ ਭਾਰਤੀ ਖੇਤੀਬਾੜੀ, ਖੋਜ ਪਰਿਸ਼ਦ (ਆਈਸਏਆਰ) ਨੂੰ ਨਿਰਦੇਸ਼ਿਤ ਕੀਤਾ ਕਿ ਉਹ ਅਸਾਮ ਦੇ ਹਿਸਾਬ ਨਾਲ ਢੁੱਕਵੇ ਰਾਜਮਾ, ਮਸੂਰ, ਅਰਹਰ, ਸੂਰਜਮੁਖੀ, ਚਾਰਾ-ਮੱਕੀ, ਲਸਣ, ਪਿਆਜ਼ ਦੀ ਵੈਰਾਇਟੀ ਨੂੰ ਨੋਟੀਫਾਈਡ ਕਰਨ।
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਆਵੇਦਕ ਕਿਸਾਨਾਂ ਨੂੰ ਲਾਭ ਦੇਣ ਨੂੰ ਲੈ ਕੇ ਸ਼੍ਰੀ ਸ਼ਿਵਰਾਜ ਸਿੰਘ ਨੇ ਡਿਜੀਟਲ ਫਾਰਮਰ ਰਜਿਸਟ੍ਰੀ ਦੀ ਲਾਜ਼ਮੀ ਤੋਂ ਛੋਟ ਦੇ ਕੇ ਰਾਹਤ ਦੇਣ ਦੇ ਨਿਰਦੇਸ਼ ਦਿੱਤੇ। ਸ਼੍ਰੀ ਸ਼ਿਵਰਾਜ ਸਿੰਘ ਨੇ ਅਸਾਮ ਦੀ ਅਪੀਲ ‘ਤੇ ਮਿਸ਼ਨ ਔਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ ਫਾਰ ਨੌਰਥ-ਈਸਟਰਨ ਰੀਜਨ ਦੀ ਮਿਆਦ ਅਸਾਮ ਲਈ ਹੋਰ ਇੱਕ ਸਾਲ ਵਧਾਉਣ ਦੇ ਨਿਰਦੇਸ਼ ਵੀ ਦਿੱਤੇ,
ਨਾਲ ਹੀ ਹੋਰ ਵਿਸ਼ਿਆਂ ਨੂੰ ਲੈ ਕੇ ਸ਼੍ਰੀ ਸ਼ਿਵਰਾਜ ਸਿੰਘ ਨੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਜਾਂਚ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ ਸਮੇਤ ਮੰਤਰਾਲੇ ਅਤੇ ਅਸਾਮ ਦੇ ਖੇਤੀਬਾੜੀ ਵਿਭਾਗ ਦੇ ਆਲਾ (ਸੀਨੀਅਰ) ਅਧਿਕਾਰੀ ਮੌਜੂਦ ਸਨ।
ਰਾਜਸਥਾਨ ਦੇ ਮੰਤਰੀ ਸ਼੍ਰੀ ਮੀਣਾ ਨੇ ਮੀਟਿੰਗ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੂੰ ਰਾਜਸਥਾਨ ਵਿੱਚ ਕੀਤੀ ਗਈ ਨਕਲੀ ਬੀਜਾਂ-ਖਾਦਾਂ ਸਬੰਧੀ ਕਾਰਵਾਈ ਦੀ ਰਿਪੋਰਟ ਦਿੱਤੀ, ਨਾਲ ਹੀ ਉਨ੍ਹਾਂ ਤੋਂ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਨੂੰ ਲੈ ਕੇ ਹੋਰ ਵਿਸ਼ਿਆਂ ‘ਤੇ ਵੀ ਚਰਚਾ ਕੀਤੀ। ਇਸ ਦੌਰਾਨ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਨਕਲੀ ਬੀਜ-ਖਾਦ ਅਤੇ ਪੈਸਟੀਸਾਈਡ ਨੂੰ ਲੈ ਕੇ ਉਹ ਬਹੁਤ ਗੰਭੀਰ ਹਨ
ਅਤੇ ਇਸ ਸਬੰਧ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਲਈ ਤਤਕਾਲੀ ਕਾਨੂੰਨ ਨੂੰ ਸਖ਼ਤ ਬਣਾਇਆ ਜਾਵੇਗਾ, ਜਿਸ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਵੀ ਭੇਜ ਕੇ ਕਾਰਵਾਈ ਕਰਨ ਨੂੰ ਕਿਹਾ ਹੈ, ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਨਹੀਂ ਹੋਣ ਦੇਵੇਗੀ, ਗੜਬੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
****
ਆਰਸੀ/ਕੇਐੱਸਆਰ/ਏਆਰ
(Release ID: 2146733)