ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਰੋਮ ਵਿੱਚ 88ਵੀਂ ਕੋਡੈਕਸ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਭਾਰਤ ਦੇ ਮਿਲਟ ਸਟੈਂਡਰਡ ਨੂੰ ਮਾਨਤਾ ਮਿਲੀ

Posted On: 19 JUL 2025 4:35PM by PIB Chandigarh

ਪਿਛਲੇ ਸਾਲ ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ  (ਸੀਏਸੀ47) ਦੇ ਦੌਰਾਨ ਪ੍ਰਵਾਨਿਤ ਹੋਲ ਮਿਲਟ ਲਈ ਇੱਕ ਗਰੁੱਪ ਸਟੈਂਡਰਡ ਵਿਕਸਿਤ ਕਰਨ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ   (ਸੀਸੀਐਕਸਈਸੀ88) ਦੀ ਕਾਰਜਕਾਰੀ ਕਮੇਟੀ ਦੇ 88ਵੇਂ ਸੈਸ਼ਨ ਦੇ ਦੌਰਾਨ ਕੀਤੀ ਗਈ। ਇਹ 14 ਤੋਂ 18 ਜੁਲਾਈ 2025 ਤੱਕ ਇਟਲੀ ਦੇ ਰੋਮ ਸਥਿਤ ਐੱਫਏਓ ਹੈਡਕੁਆਟਰ ਵਿੱਚ ਆਯੋਜਿਤ ਕੀਤਾ ਗਿਆ। ਕਮੇਟੀ ਨੇ ਇਸ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਦੀ ਪ੍ਰਧਾਨਗੀ ਭਾਰਤ ਕਰ ਰਿਹਾ ਹੈ ਅਤੇ ਮਾਲੀ, ਨਾਇਜੀਰੀਆ ਅਤੇ ਸੇਨੇਗਲ ਸਹਿ- ਪ੍ਰਧਾਨ ਹਨ। ਇਸ ਦੇ ਲਈ ਸੰਦਰਭ ਦੀਆਂ ਸ਼ਰਤਾਂ ਨੂੰ ਅਪ੍ਰੈਲ 2025 ਵਿੱਚ ਆਯੋਜਿਤ ਅਨਾਜ, ਦਾਲਾਂ ਅਤੇ ਫਲ਼ੀਦਾਰਾਂ ਬਾਰੇ ਕੋਡੈਕਸ ਕਮੇਟੀ (ਸੀਸੀਸੀਪੀਐੱਲ11) ਦੇ 11ਵੇਂ ਸੈਸ਼ਨ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ।

ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ  ਦੀ ਕਾਰਜਕਾਰੀ ਕਮੇਟੀ (ਸੀਸੀਈਐਕਸਈਸੀ) ਦੇ ਚੁਣੇ ਗਏ ਮੈਂਬਰ ਦੇ ਤੌਰ ‘ਤੇ, ਭਾਰਤ ਨੇ ਇਸ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਦਾ ਉਦਘਾਟਨ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਕੈਬਨਿਟ ਡਾਇਰੈਕਟਰ ਸ਼੍ਰੀ ਗੌਡਫ੍ਰੇ ਮੈਗਵੇਂਜ਼ੀ (Mr. Godfrey Magwenzi) ਅਤੇ ਵਿਸ਼ਵ ਸਿਹਤ ਸੰਗਠਨ ਦੇ ਹੈਲਥ ਪ੍ਰਮੋਸ਼ਨ ਅਤੇ ਬਿਮਾਰੀ ਰੋਕਥਾਮ ਅਤੇ ਨਿਯੰਤਰਣ ਵਿਭਾਗ ਦੇ ਸਹਾਇਕ ਡਾਇਰੈਕਟਰ-ਜਨਰਲ ਡਾ. ਜੇਰੇਮੀ ਫਰਾਰ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ  ਦੀ ਪ੍ਰਧਾਨ ਡਾ. ਐਲਨ ਅਜ਼ੇਗੇਲੇ (Dr. Allan Azegele), ਕਮਿਸ਼ਨ ਦੇ ਸਕੱਤਰ ਸੁਸ਼੍ਰੀ ਸਾਰਾ ਕਾਹਿਲ (Ms. Sarah Cahill) ਅਤੇ ਮੈਂਬਰ ਦੇਸ਼ਾਂ ਦੇ ਹੋਰ ਚੁਣੇ ਹੋਏ ਪ੍ਰਤੀਨਿਧੀ ਮੌਜੂਦ ਸਨ। 

ਸੀਸੀਈਐਕਸਈਸੀ88 ਨੇ ਇਸ ਵਰ੍ਹੇ ਫਰਵਰੀ ਵਿੱਚ ਆਯੋਜਿਤ ਕੋਡੈਕਸ ਕਮੇਚੀ ਔਨ ਫ੍ਰੈਸ਼ ਫ੍ਰੂਟਸ ਐਂਡ ਵੈਜੀਟੇਬਲਸ (ਸੀਸੀਐੱਫਐੱਫਵੀ23) ਦੇ 23ਵੇਂ ਸੈਸ਼ਨ ਦੁਆਰਾ ਸੁਝਾਏ ਗਏ ਨਵੇਂ ਸਟੈਂਡਰਡਸ ‘ਤੇ ਭਾਰਤ ਦੀ ਪ੍ਰਧਾਨਗੀ ਵਿੱਚ ਕੀਤੇ ਗਏ ਕਾਰਜਾਂ ਦੀ ਗਹਿਣ ਸਮੀਖਿਆ ਕੀਤੀ। ਕਾਰਜਕਾਰੀ ਕਮੇਟੀ ਨੇ ਇਨ੍ਹਾਂ ਸਟੈਂਡਰਡਸ ਨੂੰ ਅੰਤਿਮ ਰੂਪ ਦੇਣ ਵਿੱਚ ਸੀਸੀਐੱਫਐੱਫਵੀ ਅਤੇ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਨੇ ਨਵੰਬਰ 2025 ਵਿੱਚ ਹੋਣ ਵਾਲੇ ਕੋਡੈਕਸ ਅਲੀਮੈਂਟੇਰੀਅਸ ਕਮਿਸ਼ਨ (ਸੀਏਸੀ48) ਦੇ 48ਵੇਂ ਸੈਸ਼ਨ ਵਿੱਚ ਅੱਗੇ ਦੀ ਮਨਜ਼ਰੀ ਲਈ ਇਨ੍ਹਾਂ ਦਾ ਸਮਰਥਨ ਕੀਤਾ। ਭਾਰਤ ਤਾਜ਼ੀ ਹਲਦੀ ਅਤੇ ਤਾਜ਼ੀ ਬ੍ਰੋਕਲੀ ਲਈ ਸਟੈਡਰਡਸ ਵਿਕਸਿਤ ਕਰਨ ਲਈ ਨਵੇਂ ਕਾਰਜ ਪ੍ਰਸਤਾਵਾਂ ਵਿੱਚ ਕੋ-ਚੇਅਰ ਵਜੋਂ ਵੀ ਕੰਮ ਕਰੇਗਾ।

ਭਾਰਤ ਨੇ ਕੋਡੈਕਸ ਰਣਨੀਤਕ ਯੋਜਨਾ 2026-2031 ਦੇ ਨਿਗਰਾਨੀ ਢਾਂਚੇ ‘ਤੇ ਚਰਚਾਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ, ਜਿੱਥੇ ਸਮਾਰਟ ਪ੍ਰਮੁੱਖ ਪ੍ਰਦਰਸ਼ਨ ਸੰਕੇਤਕਾਂ (ਕੇਪੀਆਈ) ਨੂੰ ਸੀਏਸੀ48 ਵਿੱਚ ਪ੍ਰਵਾਨਗੀ ਲਈ ਅੰਤਿਮ ਰੂਪ ਦਿੱਤਾ ਗਿਆ। ਭਾਰਤ ਨੇ ਸਿਫਾਰਿਸ਼ ਕੀਤੀ ਕਿ ਨਿਗਰਾਨੀ ਸੰਕੇਤਕ ਨਤੀਜੇ-ਅਧਾਰਿਤ, ਮਾਪਣਯੋਗ ਅਤੇ ਚੰਗੀ ਤਰ੍ਹਾਂ ਵਿਚਾਰਯੋਗ ਹੋਣਾ ਚਾਹੀਦਾ ਹੈ। ਭਾਰਤ ਨੇ ਭੂਟਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਤਿਮੋਰ-ਲੇਸਟੇ ਆਦਿ ਗੁਆਂਢੀ ਦੇਸ਼ਾਂ ਲਈ ਆਪਣੇ ਸਮਰੱਥਾ ਨਿਰਮਾਣ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਨੂੰ ਐੱਫਏਓ ਦੁਆਰਾ ਮਾਨਤਾ ਪ੍ਰਾਪਤ ਹੈ। ਜ਼ਿਕਰਯੋਗ ਹੈ ਕਿ ਭਾਰਤ ਸਪਾਈਸੀਜ਼ ਐਂਡ ਕੂਲਨਰੀ ਹਰਬਜ਼ (Culinary Herbs) ‘ਤੇ 2014 ਵਿੱਚ ਸਥਾਪਿਤ ਕੋਡੈਕਸ ਕਮੇਟੀ (ਸੀਸੀਐੱਸਸੀਐੱਚ) ਦੀ ਪ੍ਰਧਾਨਗੀ ਉਸ ਹੀ ਸਮੇਂ ਤੋਂ ਕਰ ਰਿਹਾ ਹੈ।

ਭਾਰਤ ਨੇ ਘੱਟ ਸਰਗਰਮ ਕੋਡੈਕਸ ਮੈਂਬਰ ਦੇਸ਼ਾਂ ਨੂੰ ਵੀ ਮਾਰਗ ਦਰਸ਼ਨ ਅਤੇ ਪ੍ਰੋਗਰਾਮਾਂ ਲਈ ਕੋਡੈਕਸ ਟਰੱਸਟ ਫੰਡ (ਸੀਟੀਐੱਫ) ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਭੂਟਾਨ ਅਤੇ ਨੇਪਾਲ ਦੇ ਨਾਲ ਸੀਟੀਐੱਫ-ਸਮਰਥਿਤ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਦੀਆਂ ਆਪਣੀਆਂ ਸਫਲ ਪਹਿਲਕਦਮੀਆਂ ਦਾ ਲਾਭ ਉਠਾਉਂਦੇ ਹੋਏ, ਭਾਰਤ ਨੇ ਰਣਨੀਤਕ ਟੀਚਿਆਂ ਦੀ ਪ੍ਰਾਪਤੀ ਦੇ ਸੰਕੇਤਕ ਵਜੋਂ ਅਜਿਹੇ ਟ੍ਰੇਨਿੰਗ ਯਤਨਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ) ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਦੇ ਭਾਰਤੀ ਵਫ਼ਦ ਨੇ ਇਹ ਯਕੀਨੀ ਬਣਾਇਆ ਕਿ ਸੀਸੀਈਐਕਸਈਸੀ88 ਵਿੱਚ ਭਾਰਤ ਦੇ ਹਿੱਤਾਂ ਨੂੰ ਕੁਸ਼ਲਤਾ ਨਾਲ ਪੇਸ਼ ਕੀਤਾ ਜਾਵੇ।

************

 

ਐੱਮਵੀ


(Release ID: 2146533) Visitor Counter : 2