ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਏਆਈ-ਸੰਚਾਲਿਤ ਨਵੀਨਤਾ ਨਾਲ ਆਲਮੀ ਰਚਨਾਤਮਕ ਅਰਥਵਿਵਸਥਾ ਦੀ ਅਗਵਾਈ ਕਰਨ ਲਈ ਤਿਆਰ-ਬਰ-ਤਿਆਰ: ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ
ਸ਼੍ਰੀ ਜਾਜੂ ਨੇ ਭਾਰਤ ਦੇ ਪ੍ਰਮੁੱਖ ਏਆਈ ਸਟਾਰਟਅੱਪਸ ਨੂੰ ਵੇਵਐਕਸ ਸਟਾਰਟਅੱਪ ਐਕਸਲੇਟਰ ਪਲੈਟਫਾਰਮ 'ਤੇ ਕਲਾ ਸੇਤੂ ਅਤੇ ਭਾਸ਼ਾ ਸੇਤੂ ਚੁਣੌਤੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ
Posted On:
17 JUL 2025 5:23PM by PIB Chandigarh
ਦੇਸ਼ ਭਰ ਵਿੱਚ ਹਰ ਭਾਸ਼ਾ ਵਿੱਚ ਸ਼ਾਮਲ ਸੰਚਾਰ ਅਤੇ ਆਖਰੀ-ਮੀਲ ਤੱਕ ਸੂਚਨਾ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਏਆਈ ਅਧਾਰਿਤ ਹੱਲ ਅਪਣਾਉਣ ਵੱਲ ਵਧ ਰਿਹਾ ਹੈ, ਜੋ ਭਾਸ਼ਾਈ ਪਾੜੇ ਨੂੰ ਦੂਰ ਕਰ ਸਕਦੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਅੱਜ ਹੈਦਰਾਬਾਦ ਦੇ ਟੀ-ਹੱਬ ਵਿਖੇ ਏਆਈ/ਐੱਮਐੱਲ-ਅਧਾਰਿਤ ਟੈਕਨੋਲੋਜੀ ਸਮਾਧਾਨਾਂ 'ਤੇ ਕੰਮ ਕਰ ਰਹੇ ਦੇਸ਼ ਭਰ ਦੇ ਇਨਕਿਊਬੇਟਰਾਂ ਅਤੇ ਸਟਾਰਟਅੱਪਸ ਨਾਲ ਇੱਕ ਮੀਟਿੰਗ ਕੀਤੀ। ਟੀ-ਹੱਬ ਦੇ ਸੀਈਓ ਅਤੇ ਟੀ ਹੱਬ ਵਿਖੇ ਇਨਕਿਊਬੇਟ ਕੀਤੇ ਜਾ ਰਹੇ ਸਟਾਰਟਅੱਪਸ ਤੋਂ ਇਲਾਵਾ, ਭਾਗੀਦਾਰਾਂ ਵਿੱਚ ਆਈਆਈਟੀ ਹੈਦਰਾਬਾਦ, ਐੱਨਆਈਟੀ ਦੇ ਉੱਤਮਤਾ ਕੇਂਦਰਾਂ ਅਤੇ ਸਰਗਰਮ ਨਵੀਨਤਾ ਸੈੱਲਾਂ ਵਾਲੀਆਂ ਇੰਜੀਨੀਅਰਿੰਗ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਜਾਜੂ ਨੇ ਕਿਹਾ ਕਿ ਦੇਸ਼ ਦੀ ਰਚਨਾਤਮਕ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵੇਵਐਕਸ ਸਟਾਰਟਅੱਪ ਐਕਸਲੇਟਰ ਪਲੈਟਫਾਰਮ ਸਥਾਪਿਤ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਲੈਟਫਾਰਮ ਨੇ 'ਕਲਾ ਸੇਤੂ' ਅਤੇ 'ਭਾਸ਼ਾ ਸੇਤੂ' ਚੈਲੇਂਜ ਸ਼ੁਰੂ ਕੀਤੇ ਹਨ, ਜੋ ਭਵਿੱਖ ਲਈ ਤਿਆਰ ਡਿਜੀਟਲ ਈਕੋਸਿਸਟਮ ਬਣਾਉਣ ਵਿੱਚ ਮਹੱਤਵਪੂਰਨ ਹੋਣਗੇ। ਸ਼੍ਰੀ ਜਾਜੂ ਨੇ ਭਾਰਤ ਦੇ ਮੋਹਰੀ ਏਆਈ ਸਟਾਰਟਅੱਪਸ ਨੂੰ ਉਪਰੋਕਤ ਚੁਣੌਤੀਆਂ ਵਿੱਚ ਹਿੱਸਾ ਲੈਣ ਅਤੇ ਦੇਸ਼ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਣ ਵਾਲੇ ਸਵਦੇਸ਼ੀ, ਸਕੇਲੇਬਲ ਸੌਲਿਊਸ਼ਨ ਵਿਕਸਿਤ ਕਰਨ ਦੀ ਅਪੀਲ ਕੀਤੀ।
ਸਟਾਰਟਅੱਪ https://wavex.wavesbazaar.com 'ਤੇ ਵੇਵਐਕਸ ਪੋਰਟਲ ਰਾਹੀਂ 'ਕਲਾ ਸੇਤੂ' ਅਤੇ 'ਭਾਸ਼ਾ ਸੇਤੂ' ਚੁਣੌਤੀਆਂ ਲਈ ਰਜਿਸਟਰ ਅਤੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਚੁਣੌਤੀਆਂ ਲਈ ਤਕਨੀਕੀ ਜ਼ਰੂਰਤਾਂ ਅਤੇ ਹੋਰ ਵੇਰਵਿਆਂ ਤੱਕ ਵੇਵਐਕਸ ਪੋਰਟਲ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ। ਚੋਣਵੀਆਂ ਟੀਮਾਂ ਨਵੀਂ ਦਿੱਲੀ ਵਿੱਚ ਨੈਸ਼ਨਲ ਜਿਊਰੀ ਦੇ ਸਾਹਮਣੇ ਆਪਣੇ ਸਮਾਧਾਨ ਪੇਸ਼ ਕਰਨਗੀਆਂ, ਜਿੱਥੇ ਜੇਤੂ ਨੂੰ ਪੂਰੇ ਪੈਮਾਨੇ ਦੇ ਵਿਕਾਸ, ਏਆਈਆਰ, ਡੀਡੀ ਅਤੇ ਪੀਆਈਬੀ ਨਾਲ ਪਾਇਲਟ ਸਹਾਇਤਾ ਅਤੇ ਵੇਵੈਕਸ ਇਨੋਵੇਸ਼ਨ ਪਲੈਟਫਾਰਮ ਦੇ ਤਹਿਤ ਇਨਕਿਊਬੇਸ਼ਨ ਲਈ ਇੱਕ ਸਮਝੌਤਾ ਪੱਤਰ ਪ੍ਰਾਪਤ ਹੋਵੇਗਾ।
ਵੇਵਐਕਸ ਇੱਕ ਸਮਰਪਿਤ ਸਟਾਰਟਅੱਪ ਐਕਸਲੇਟਰ ਪਲੈਟਫਾਰਮ ਹੈ, ਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਜ਼ ਪਹਿਲ ਅਧੀਨ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮੰਤਵ ਮੀਡੀਆ, ਮਨੋਰੰਜਨ ਅਤੇ ਭਾਸ਼ਾ ਟੈਕਨੋਲੋਜੀ ਖੇਤਰਾਂ ਵਿੱਚ ਨਵੀਨਤਾ ਨੂੰ ਪ੍ਰਫੁੱਲਤ ਕਰਨਾ ਹੈ। ਮਈ 2025 ਵਿੱਚ ਮੁੰਬਈ ਵਿੱਚ ਹੋਏ ਵੇਵਸ ਸੰਮੇਲਨ ਵਿੱਚ, ਵੇਵਐਕਸ ਨੇ 30 ਤੋਂ ਵੱਧ ਹੋਣਹਾਰ ਸਟਾਰਟਅੱਪਸ ਨੂੰ ਪਿਚਿੰਗ ਦੇ ਮੌਕੇ ਪ੍ਰਦਾਨ ਕੀਤੇ, ਜਿਸ ਨਾਲ ਸਰਕਾਰੀ ਏਜੰਸੀਆਂ, ਨਿਵੇਸ਼ਕਾਂ ਅਤੇ ਉਦਯੋਗ ਦੇ ਦਿੱਗਜਾਂ ਨਾਲ ਪ੍ਰਤੱਖ ਸ਼ਮੂਲੀਅਤ ਸੰਭਵ ਹੋਈ। ਵੇਵਐਕਸ ਟੀਚਾਬੱਧ ਹੈਕਾਥੌਨ, ਇਨਕਿਊਬੇਸ਼ਨ, ਮੈਂਟਰਸ਼ਿਪ ਅਤੇ ਰਾਸ਼ਟਰੀ ਪਲੈਟਫਾਰਮਾਂ ਨਾਲ ਏਕੀਕਰਣ ਰਾਹੀਂ ਸਫਲ ਵਿਚਾਰਾਂ ਦਾ ਸਮਰਥਨ ਕਰ ਰਿਹਾ ਹੈ।
***************
(Release ID: 2145690)
Visitor Counter : 2