ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਵੱਛ ਸਰਵੇਕਸ਼ਣ ਪੁਰਸਕਾਰ ਪ੍ਰਦਾਨ ਕੀਤੇ
ਪਰੰਪਰਾਗਤ ਜੀਵਨਸ਼ੈਲੀ ਤੋਂ ਸਿੱਖ ਕੇ ਆਧੁਨਿਕ ਸਰਕੂਲੈਰਿਟੀ ਸਿਸਟਮਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ : ਰਾਸ਼ਟਰਪਤੀ ਮੁਰਮੂ
Posted On:
17 JUL 2025 1:58PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (17 ਜੁਲਾਈ, 2025) ਨਵੀਂ ਦਿੱਲੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਸਵੱਛ ਸਰਵੇਕਸ਼ਣ ਪੁਰਸਕਾਰ ਪ੍ਰਦਾਨ ਕੀਤੇ ।
ਇਸ ਮੌਕੇ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਵੱਛ ਸਰਵੇਕਸ਼ਣ ਸਾਡੇ ਸ਼ਹਿਰਾਂ ਦੁਆਰਾ ਸਵੱਛਤਾ ਦੇ ਯਤਨਾਂ ਦਾ ਮੁਲਾਂਕਣ ਅਤੇ ਪ੍ਰੋਤਸਾਹਨ ਕਰਨ ਵਿੱਚ ਇੱਕ ਸਫਲ ਪ੍ਰਯੋਗ ਸਾਬਤ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਸਾਲ 2024 ਲਈ ਦੁਨੀਆ ਦਾ ਸਭ ਤੋਂ ਵੱਡਾ ਸਵੱਛਤਾ ਸਰਵੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਹਿਤਧਾਰਕਾਂ, ਰਾਜ ਸਰਕਾਰਾਂ, ਸ਼ਹਿਰੀ ਸੰਸਥਾਵਾਂ ਅਤੇ ਲਗਭਗ 14 ਕਰੋੜ ਨਾਗਰਿਕਾਂ ਨੇ ਹਿੱਸਾ ਲਿਆ।
ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਸਾਡੀ ਸੱਭਿਆਚਾਰਕ ਅਤੇ ਅਧਿਆਤਮਿਕ ਚੇਤਨਾ ਨੇ ਪ੍ਰਾਚੀਨ ਕਾਲ ਤੋਂ ਹੀ ਸਵੱਛਤਾ ‘ਤੇ ਜ਼ੋਰ ਦਿੱਤਾ ਹੈ। ਆਪਣੇ ਘਰਾਂ, ਪੂਜਾ ਸਥਾਨਾਂ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਪਰੰਪਰਾ ਸਾਡੀ ਜੀਵਨਸ਼ੈਲੀ ਦਾ ਅਨਿੱਖੜਵਾਂ ਅੰਗ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਕਿਹਾ ਕਰਦੇ ਸਨ, ਸਵੱਛਤਾ ਈਸ਼ਵਰ ਭਗਤੀ ਦੇ ਬਾਅਦ ਆਉਂਦੀ ਹੈ।” ਉਹ ਸਵੱਛਤਾ ਨੂੰ ਧਰਮ, ਅਧਿਆਤਮਿਕਤਾ ਅਤੇ ਨਾਗਰਿਕ ਜੀਵਨ ਦੀ ਨੀਂਹ ਮੰਨਦੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਜਨਸੇਵਾ ਦੀ ਆਪਣੀ ਯਾਤਰਾ ਸਵੱਛਤਾ ਨਾਲ ਜੁੜੇ ਕਾਰਜਾਂ ਤੋਂ ਸ਼ੁਰੂ ਕੀਤੀ ਸੀ। ਨੋਟੀਫਾਇਡ ਏਰੀਆ ਕੌਂਸਲ ਦੀ ਉਪ-ਪ੍ਰਧਾਨ ਦੇ ਰੂਪ ਵਿੱਚ ਸ਼੍ਰੀਮਤੀ ਮੁਰਮੂ ਹਰ ਰੋਜ਼ ਵਾਰਡਾਂ ਦਾ ਦੌਰਾ ਕਰਦੇ ਸਨ ਅਤੇ ਸਵੱਛਤਾ ਕਾਰਜ ਦੀ ਨਿਗਰਾਨੀ ਕਰਦੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਨਿਊਨਤਮ ਸੰਸਾਧਨਾਂ ਦਾ ਉਪਯੋਗ ਕਰਕੇ ਅਤੇ ਉਨ੍ਹਾਂ ਨੂੰ ਉਸੇ ਉਦੇਸ਼ ਜਾਂ ਹੋਰ ਉਦੇਸ਼ ਲਈ ਮੁੜ ਉਪਯੋਗ ਕਰਕੇ ਵੇਸਟ ਨੂੰ ਘੱਟ ਕਰਨਾ ਹਮੇਸ਼ਾ ਸਾਡੀ ਜੀਵਨਸ਼ੈਲੀ ਦਾ ਹਿੱਸਾ ਰਿਹਾ ਹੈ। ਸਰਕੂਲੈਰਿਟੀ ਅਰਥਵਿਵਸਥਾ ਦੇ ਮੂਲ ਸਿਧਾਂਤ ਅਤੇ ‘ਘੱਟ ਉਪਯੋਗ ਕਰੋ- ਮੁੜ ਉਪਯੋਗ ਕਰੋ’ ਸਰਕੂਲੈਰਿਟੀ ਸਿਸਟਮਸ ਸਾਡੀ ਪ੍ਰਾਚੀਨ ਜੀਵਨਸ਼ੈਲੀ ਦੇ ਆਧੁਨਿਕ ਅਤੇ ਵਿਆਪਕ ਰੂਪ ਹਨ। ਉਦਾਹਰਣ ਦੇ ਤੌਰ ‘ਤੇ, ਕਬਾਇਲੀ ਭਾਈਚਾਰੇ ਦੀ ਪਰੰਪਰਾਗਤ ਜੀਵਨਸ਼ੈਲੀ ਸਰਲ ਹੈ। ਉਹ ਘੱਟ ਸੰਸਾਧਨਾਂ ਦਾ ਉਪਯੋਗ ਕਰਦੇ ਹਨ ਅਤੇ ਮੌਸਮ ਅਤੇ ਵਾਤਾਵਰਣ ਨਾਲ ਤਾਲਮੇਲ ਬਿਠਾਉਂਦੇ ਹਨ ਅਤੇ ਹੋਰ ਭਾਈਚਾਰਿਆਂ ਦੇ ਮੈਬਰਾਂ ਨਾਲ ਸਾਂਝੇਦਾਰੀ ਵਿੱਚ ਰਹਿੰਦੇ ਹਨ। ਉਹ ਕੁਦਰਤੀ ਸੰਸਾਧਨਾਂ ਨੂੰ ਬਰਬਾਦ ਨਹੀਂ ਕਰਦੇ ਹਨ। ਇਸ ਤਰ੍ਹਾਂ ਦੇ ਵਿਵਹਾਰ ਅਤੇ ਪਰੰਪਰਾਵਾਂ ਨੂੰ ਅਪਣਾ ਕੇ ਸਰਕੂਲੈਰਿਟੀ ਦੇ ਆਧੁਨਿਕ ਸਿਸਟਮਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਵੇਸਟ ਮੈਨੇਜਮੈਂਟ ਵੈਲਿਊ ਚੇਨ ਵਿੱਚ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਸਰੋਤਾਂ ਨੂੰ ਵੱਖ ਕਰਨਾ ਹੈ। ਸਾਰੇ ਹਿਤਧਾਰਕਾਂ ਅਤੇ ਹਰੇਕ ਪਰਿਵਾਰ ਨੂੰ ਸਾਰਿਆਂ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਜ਼ੀਰੋ- ਵੇਸਟ ਕਲੋਨੀਆਂ ਚੰਗੀਆਂ ਉਦਾਹਰਣਾਂ ਪੇਸ਼ ਕਰ ਰਹੀਆਂ ਹਨ।
ਰਾਸ਼ਟਰਪਤੀ ਨੇ ਸਕੂਲ ਪੱਧਰ ‘ਤੇ ਮੁਲਾਂਕਣ ਪਹਿਲ ਦੀ ਸ਼ਲਾਘਾ ਕੀਤੀ, ਜਿਸ ਦਾ ਉਦੇਸ਼ ਹੈ ਕਿ ਵਿਦਿਆਰਥੀ ਸਵੱਛਤਾ ਨੂੰ ਇੱਕ ਲਾਈਫ ਵੈਲਿਊ ਦੇ ਰੂਪ ਵਿੱਚ ਆਪਣਾਓ। ਉਨ੍ਹਾਂ ਕਿਹਾ ਕਿ ਇਸ ਦੇ ਬਹੁਤ ਲਾਭਕਾਰੀ ਅਤੇ ਦੂਰਗਾਮੀ ਨਤੀਜੇ ਹੋਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਪਲਾਸਟਿਕ ਅਤੇ ਇਲੈਕਟ੍ਰੌਨਿਕ ਵੇਸਟ ਨੂੰ ਨਿਯੰਤਰਿਤ ਕਰਨਾ ਅਤੇ ਉਸ ਤੋਂ ਪੈਦਾ ਪ੍ਰਦੂਸ਼ਣ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਹੈ। ਉਚਿਤ ਯਤਨਾਂ ਨਾਲ ਅਸੀਂ ਦੇਸ਼ ਦੀ ਪਲਾਸਟਿਕ ਨਿਕਾਸੀ ਵਿੱਚ ਜ਼ਿਕਰਯੋਗ ਕਮੀ ਲਿਆ ਸਕਦੇ ਹਾਂ। ਕੇਂਦਰ ਸਰਕਾਰ ਨੇ ਸਾਲ 2022 ਵਿੱਚ ਸਿੰਗਲ ਯੂਜ਼ ਪਲਾਸਟਿਕ ਯੁਕਤ ਕੁਝ ਵਸਤਾਂ ‘ਤੇ ਰੋਕ ਲਗਾਈ। ਉਸੇ ਸਾਲ, ਸਰਕਾਰ ਨੇ ਪਲਾਸਟਿਕ ਪੈਕੇਜਿੰਗ ਲਈ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ ਲਈ ਦਿਸ਼ਾ - ਨਿਰਦੇਸ਼ ਜਾਰੀ ਕੀਤੇ। ਸਾਰੇ ਹਿਤਧਾਰਕਾਂ - ਉਤਪਾਦਕਾਂ, ਬ੍ਰਾਂਡ ਮਾਲਕਾਂ ਅਤੇ ਇੰਪੋਰਟਰਸ - ਦੀ ਇਹ ਜ਼ਿੰਮੇਦਾਰੀ ਹੈ ਕਿ ਉਹ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ।
ਰਾਸ਼ਟਰਪਤੀ ਨੇ ਕਿਹਾ ਕਿ ਸਵੱਛਤਾ ਨਾਲ ਜੁੜੇ ਯਤਨਾਂ ਦੇ ਆਰਥਿਕ, ਸੱਭਿਆਚਾਰਕ ਅਤੇ ਭੂਗੋਲਿਕ ਪਹਿਲੂ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਨਾਗਰਿਕ ਸਵੱਛ ਭਾਰਤ ਮਿਸ਼ਨ ਵਿੱਚ ਪੂਰੀ ਲਗਨ ਨਾਲ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਠੋਸ ਅਤੇ ਸੁਵਿਚਾਰਿਤ ਸੰਕਲਪਾਂ ਨਾਲ ਸਾਲ 2047 ਤੱਕ ਵਿਕਸਿਤ ਭਾਰਤ ਦੁਨੀਆ ਦੇ ਸਭ ਤੋਂ ਸਵੱਛ ਦੇਸ਼ਾਂ ਵਿੱਚੋਂ ਇੱਕ ਹੋਵੇਗਾ।





ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ
************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2145578)
Visitor Counter : 3
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam